Home /News /lifestyle /

ਸਫ਼ਰ ਦੌਰਾਨ ਸਕਿਨ ਦਾ ਧਿਆਨ ਰੱਖਣ ਲਈ ਜਾਣੋ ਟਿਪਸ, ਨਹੀਂ ਆਵੇਗੀ ਕੋਈ ਸਮੱਸਿਆ

ਸਫ਼ਰ ਦੌਰਾਨ ਸਕਿਨ ਦਾ ਧਿਆਨ ਰੱਖਣ ਲਈ ਜਾਣੋ ਟਿਪਸ, ਨਹੀਂ ਆਵੇਗੀ ਕੋਈ ਸਮੱਸਿਆ

 ਸਫ਼ਰ ਦੌਰਾਨ ਸਕਿਨ ਦਾ ਧਿਆਨ ਰੱਖਣ ਲਈ ਜਾਣੋ ਟਿਪਸ, ਨਹੀਂ ਆਵੇਗੀ ਕੋਈ ਸਮੱਸਿਆ

ਸਫ਼ਰ ਦੌਰਾਨ ਸਕਿਨ ਦਾ ਧਿਆਨ ਰੱਖਣ ਲਈ ਜਾਣੋ ਟਿਪਸ, ਨਹੀਂ ਆਵੇਗੀ ਕੋਈ ਸਮੱਸਿਆ

ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਕਸਰ ਹੀ ਬਹੁਤ ਲੋਕ ਆਪਣੇ ਪਰਿਵਾਰ ਨਾਲ ਘੁੰਮਣ ਫਿਰਨ ਜਾਂਦੇ ਹਨ। ਪਰ ਛੁੱਟੀਆਂ ਦੇ ਆਨੰਦ ਦੇ ਨਾਲ-ਨਾਲ ਲੋਕਾਂ ਨੂੰ ਚਿਹਰੇ 'ਤੇ ਖਾਰਸ਼, ਖੁਸ਼ਕੀ ਅਤੇ ਟੈਨਿੰਗ ਆਦਿ ਕਈ ਤਰ੍ਹਾਂ ਦੀਆਂ ਸਕਿਨ ਸਮੱਸਿਆਵਾਂ ਹੋ ਜਾਂਦੀਆਂ ਹਨ। ਕੁਝ ਜ਼ਰੂਰੀ ਟਿਪਸ ਨੂੰ ਅਪਣਾ ਕੇ ਤੁਸੀਂ ਗਰਮੀ ਅਤੇ ਧੁੱਪ ਵਿੱਚ ਆਪਣੀ ਸਕਿਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾ ਸਕਦੇ ਹੋ। ਜ਼ਿਕਰਯੋਗ ਹੈ ਕਿ ਯਾਤਰਾ ਦੌਰਾਨ ਅਸੀਂ ਆਪਣੀ ਸਕਿਨ ਦੀ ਵਧੇਰੇ ਦੇਖਭਾਲ ਨਹੀਂ ਕਰ ਪਾਉਂਦੇ।

ਹੋਰ ਪੜ੍ਹੋ ...
  • Share this:

ਆਓ ਸਫ਼ਰ ਦੌਰਾਨ ਸਕਿਨ ਦੀ ਦੇਖਭਾਲ ਕਰਨ ਸੰਬੰਧੀ ਕੁਝ ਜ਼ਰੂਰੀ ਟਿਪਸ ਬਾਰੇ ਜਾਣਦੇ ਹਾਂ। ਇਨ੍ਹਾਂ ਟਿਪਸ ਨੂੰ ਅਪਣਾਉਣ ਤੋਂ ਬਾਅਦ ਤੁਹਾਡੀ ਸਕਿਨ ਚਮਕਦਾਰ ਅਤੇ ਤੰਦਰੁਸਤ ਰਹੇਗੀ।

ਸਫ਼ਰ ਦੌਰਾਨ ਸ਼ੀਟ ਮਾਸਕ ਜ਼ਰੂਰ ਰੱਖੋਂ

ਜੇਕਰ ਤੁਸੀਂ ਯਾਤਰਾ ਦੌਰਾਨ ਆਪਣੀ ਸਕਿਨ ਦੀ ਦੇਖਭਾਲ ਕਰਨਾ ਚਾਹੁੰਦੇ ਹੋ, ਤਾਂ ਆਪਣੇ ਨਾਲ ਇੱਕ ਸੁਪਰ ਹਾਈਡ੍ਰੇਟਿੰਗ ਸ਼ੀਟ ਮਾਸਕ ਰੱਖੋ। ਤੁਸੀਂ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ 'ਤੇ ਲਗਾ ਸਕਦੇ ਹੋ। ਇਹ ਰਾਤੋ ਰਾਤ ਤੁਹਾਡੀ ਸਕਿਨ ਨੂੰ ਤਰੋ-ਤਾਜ਼ਾ ਕਰ ਦੇਵੇਗਾ।

ਦੁਪਹਿਰ ਵੇਲੇ ਧੁੱਪ ਵਿੱਚ ਜਾਣ ਤੋਂ ਬਚੋ

ਦੁਪਹਿਰ ਦੇ ਸਮੇਂ ਧੁੱਪ ਬਹੁਤ ਤੇਜ਼ ਹੁੰਦੀ ਹੈ। ਦੁਪਹਿਰ ਦੀ ਤੇਜ਼ ਅਤੇ ਸਿੱਧੀ ਧੁੱਪ ਕਈ ਤਰ੍ਹਾਂ ਦੀਆਂ ਸਕਿਨ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਲਈ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਧੁੱਪ ਵਿੱਚ ਜਾਣ ਤੋਂ ਬਚੋ।

ਹੋਟਲ ਸਕਿਨ ਕੇਅਰ ਉਤਪਾਦਾਂ ਤੋਂ ਦੂਰ ਰਹੋ

ਚਮੜੀ ਦੀ ਦੇਖਭਾਲ ਦੇ ਉਤਪਾਦ ਜਿਵੇਂ ਕਿ ਸਾਬਣ, ਲੋਸ਼ਨ, ਕਰੀਮ ਆਦਿ ਹੋਟਲ ਵਿਚ ਮੌਜੂਦ ਹੁੰਦੇ ਹਨ। ਤੁਹਾਨੂੰ ਇਨ੍ਹਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਨਿੱਜੀ ਉਤਪਾਦਾਂ ਦੀ ਹੀ ਵਰਤੋਂ ਕਰੋ।

ਸਨਸਕ੍ਰੀਨ ਜ਼ਰੂਰ ਲਗਾਓ

ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਆਪਣੀ ਸਕਿਨ ਉੱਤੇ ਸਨਸਕ੍ਰੀਨ ਜ਼ਰੂਰ ਲਾਉਣੀ ਚਾਹੀਦੀ ਹੈ। ਵਧੇਰੇ ਚੰਗਾ ਹੋਵੇਗਾ ਜੇਕਰ ਤੁਸੀਂ ਐਂਟੀ-ਟੈਨ ਸਨਸਕ੍ਰੀਨ ਜਾਂ ਸਨ ਬਲਾਕ ਦੀ ਵਰਤੋਂ ਕਰੋ। ਇਸ ਦੇ ਨਾਲ ਹੀ ਬਾਹਰ ਜਾਣ ਤੋਂ 20 ਮਿੰਟ ਪਹਿਲਾਂ ਸਨਸਕ੍ਰੀਨ ਲਗਾਓ। ਯਾਦ ਰੱਖੋ ਕਿ ਸਨਸਕ੍ਰੀਨ ਦਾ ਪ੍ਰਭਾਵ ਸਿਰਫ 1 ਘੰਟੇ ਤੱਕ ਰਹਿੰਦਾ ਹੈ, ਇਸ ਲਈ ਆਪਣੇ ਬੈਗ ਜਾਂ ਪਰਸ ਵਿੱਚ ਸਨਸਕ੍ਰੀਨ ਜ਼ਰੂਰ ਰੱਖੋ।

ਸਫ਼ਰ ਦੌਰਾਨ ਇਹ ਚੀਜ਼ਾਂ ਜ਼ਰੂਰ ਰੱਖੋ

ਸਫ਼ਰ ਕਰਦੇ ਸਮੇਂ ਹਮੇਸ਼ਾ ਸਨਗਲਾਸ, ਸਕਾਰਫ਼ ਅਤੇ ਕੈਪ ਜਾਂ ਟੋਪੀ ਦੀ ਵਰਤੋਂ ਕਰੋ। ਇਨ੍ਹਾਂ ਦੀ ਵਰਤੋਂ ਕਰਨ ਨਾਲ ਤੁਸੀਂ ਧੁੱਪ ਦੇ ਪ੍ਰਭਾਵਾਂ ਤੋਂ ਬਚੋਗੇ। ਜਿਸ ਕਰਕੇ ਤੁਹਾਡੀ ਸਕਿਨ ਨੂੰ ਟੈਨਿੰਗ ਅਤੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਫੇਸ਼ੀਅਲ ਕਲੀਨਰ ਦੀ ਵਰਤੋਂ ਕਰੋ

ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋ, ਆਪਣੇ ਹੈਂਡ ਬੈਗ ਵਿੱਚ ਫੇਸ਼ੀਅਲ ਕਲੀਨਰ ਜ਼ਰੂਰ ਰੱਖੋ। ਫੇਸ਼ੀਅਲ ਕਲੀਨਰ ਦੀ ਮਦਦ ਨਾਲ ਆਪਣਾ ਚਿਹਰਾ ਵਾਰ ਵਾਰ ਸਾਫ਼ ਕਰਦੇ ਰਹੋ। ਅਜਿਹਾ ਕਰਨ ਨਾਲ ਚਮੜੀ 'ਤੇ ਪ੍ਰਦੂਸ਼ਣ ਅਤੇ ਧੂੜ ਦਾ ਅਸਰ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ।

ਇਸਦੇ ਨਾਲ ਹੀ ਜਦੋਂ ਵੀ ਤੁਸੀਂ ਆਪਣੀ ਸਕਿਨ ਨੂੰ ਸਾਫ਼ ਕਰਦੇ ਹੋ, ਤਾਂ ਇਸ ਤੋਂ ਬਾਅਦ ਹਮੇਸ਼ਾ ਮਾਇਸਚਰਾਈਜ਼ਰ ਲਗਾਓ। ਇਸ ਨਾਲ ਚਮੜੀ ਖੁਸ਼ਕ ਨਹੀਂ ਹੋਵੇਗੀ ਅਤੇ ਇਹ ਨਰਮ ਰਹੇਗੀ।

ਫੇਸ਼ੀਅਲ ਮਿਸਟ ਸਪਰੇਅ ਦੀ ਵਰਤੋਂ

ਗਰਮੀਆਂ ਅਤੇ ਨਮੀ ਵਾਲੇ ਮੌਸਮ ਵਿੱਚ ਸਕਿਨ ਨੂੰ ਹਾਈਡਰੇਟ ਰੱਖਣਾ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਆਪਣੇ ਹੈਂਡ ਬੈਗ ਵਿੱਚ ਫੇਸ਼ੀਅਲ ਮਿਸਟ ਸਪਰੇਅ ਰੱਖੋ। ਇਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਸਕਿਨ ਨੂੰ ਹਾਈਡਰੇਟ ਰੱਖ ਸਕਦੇ ਹੋ।
Published by:rupinderkaursab
First published:

Tags: Fashion tips, Lifestyle, Skin, Skin care tips, Travel, Travel agent

ਅਗਲੀ ਖਬਰ