Tips and tricks: ਗਰਮੀਆਂ ਦੇ ਵਿੱਚ ਬਰਸਾਤ ਦਾ ਮੌਸਮ ਬਹੁਤ ਸੁਹਾਵਣਾ ਲੱਗਦਾ ਹੈ, ਕਿਉਂਕਿ ਇਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਪਰ ਕਈ ਵਾਰ ਇਹ ਮੌਸਮ ਕਈ ਚੀਜ਼ਾਂ ਲਈ ਨੁਕਸਾਨਦਾਇਕ ਵੀ ਬਣ ਜਾਂਦਾ ਹੈ। ਦਰਅਸਲ ਇਸ ਮੌਸਮ 'ਚ ਰਸੋਈ ਵਿੱਚ ਰੱਖੀਆਂ ਕਈ ਖਾਣ-ਪੀਣ ਦੀਆਂ ਚੀਜ਼ਾਂ ਨਮੀ ਕਾਰਨ ਖਰਾਬ ਹੋਣ ਲੱਗਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਖੰਡ ਜੋ ਨਮੀ ਕਾਰਨ ਬਹੁਤ ਜਲਦ ਖਰਾਬ ਹੋ ਜਾਂਦੀ ਹੈ। ਮੀਂਹ ਕਾਰਨ ਖੰਡ ਗਿੱਲੀ ਅਤੇ ਚਿਪਚਿਪੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਜ਼ਿਆਦਾਤਰ ਲੋਕਾਂ ਨੂੰ ਖੰਡ ਵਿੱਚ ਨਮੀ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਨਾ ਹੀ ਨਹੀਂ ਬਾਰਿਸ਼ 'ਚ ਖੰਡ 'ਚ ਕੀੜੀਆਂ ਪੈਣਾ ਆਮ ਹੋ ਜਾਂਦਾ ਹੈ। 1ਜਿਸ ਕਾਰਨ ਇਹ ਵਰਤੋਂ ਯੋਗ ਨਹੀਂ ਰਹਿੰਦੀ, ਇਸ ਲਈ ਅੱਜ ਅਸੀਂ ਤੁਹਾਨੂੰ ਬਰਸਾਤ ਦੇ ਦਿਨਾਂ 'ਚ ਖੰਡ ਨੂੰ ਨਮੀ ਤੋਂ ਬਚਾਉਣ ਦੇ ਕੁਝ ਟਿਪਸ ਦੱਸਣ ਜਾ ਰਹੇ ਹਾਂ। ਇਨ੍ਹਾਂ ਤਰੀਕਿਆਂ ਨਾਲ ਨਾ ਸਿਰਫ਼ ਖੰਡ ਨੂੰ ਨਮੀ ਤੋਂ ਬਚਾਇਆ ਜਾਵੇਗਾ, ਸਗੋਂ ਕੀੜੀਆਂ ਨੂੰ ਖੰਡ ਤੋਂ ਦੂਰ ਰੱਖਣ ਵਿਚ ਵੀ ਮਦਦ ਮਿਲੇਗੀ।
ਗਿੱਲੇ ਚਮਚ ਦੀ ਵਰਤੋਂ ਨਾ ਕਰੋ
ਕਈ ਵਾਰ ਲੋਕ ਜਲਦਬਾਜ਼ੀ ਵਿੱਚ ਖੰਡ ਨੂੰ ਕੱਢਣ ਲਈ ਗਿੱਲੇ ਚਮਚ ਜਾਂ ਗਿੱਲੇ ਹੱਥਾਂ ਦੀ ਵਰਤੋਂ ਕਰਦੇ ਹਨ। ਇਸ ਕਾਰਨ ਖੰਡ 'ਚ ਨਮੀ ਆਉਣ ਲੱਗਦੀ ਹੈ ਅਤੇ ਖੰਡ ਦੀਆਂ ਗੰਢਾਂ ਵੀ ਬਣਨ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ ਕਦੇ ਵੀ ਗਿੱਲੇ ਚਮਚੇ ਜਾਂ ਗਿੱਲੇ ਹੱਥ ਦੀ ਵਰਤੋਂ ਨਾ ਕਰੋ। ਇਸ ਨਾਲ ਖੰਡ ਨੂੰ ਨਮੀ ਤੋਂ ਬਚਾਇਆ ਜਾ ਸਕੇਗਾ।
ਕੱਚ ਦੇ ਜਾਰ ਦੀ ਵਰਤੋਂ
ਜ਼ਿਆਦਾਤਰ ਲੋਕ ਰਾਸ਼ਨ ਦੀਆਂ ਵਸਤੂਆਂ ਨੂੰ ਪਲਾਸਟਿਕ ਦੇ ਡੱਬਿਆਂ ਜਾਂ ਟੀਨ ਦੇ ਡੱਬਿਆਂ ਵਿੱਚ ਰੱਖਣ ਨੂੰ ਤਰਜੀਹ ਦਿੰਦੇ ਹਨ, ਪਰ ਬਰਸਾਤ ਦਾ ਮੌਸਮ ਆਉਣ ਤੋਂ ਪਹਿਲਾਂ, ਪਲਾਸਟਿਕ ਦੇ ਡੱਬੇ ਵਿੱਚੋਂ ਖੰਡ ਨੂੰ ਕੱਚ ਦੇ ਜਾਰ ਵਿੱਚ ਤਬਦੀਲ ਕਰਨਾ ਵਧੇਰੇ ਉਚਿਤ ਹੋਵੇਗਾ। ਦਰਅਸਲ, ਬਰਸਾਤ ਦੇ ਦਿਨਾਂ ਵਿੱਚ ਪਲਾਸਟਿਕ ਦੇ ਡੱਬੇ ਵਿੱਚ ਨਮੀ ਆ ਜਾਂਦੀ ਹੈ, ਜੋ ਖੰਡ ਨੂੰ ਖਰਾਬ ਕਰ ਦਿੰਦੀ ਹੈ। ਇਸ ਉਪਾਅ ਨਾਲ ਖੰਡ 'ਚ ਕੀੜੀਆਂ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
ਖੰਡ ਦੇ ਨਾਲ ਲੌਂਗ ਦੀ ਵਰਤੋਂ
ਬਰਸਾਤ ਦੇ ਮੌਸਮ ਵਿੱਚ ਖੰਡ ਦੇ ਡੱਬੇ ਵਿੱਚ ਸੱਤ-ਅੱਠ ਲੌਂਗ ਪਾ ਦਿਓ। ਇਸ ਨਾਲ ਖੰਡ ਵਿੱਚ ਨਮੀ ਨਹੀਂ ਆਵੇਗੀ। ਇਸ ਦੇ ਨਾਲ ਹੀ ਖੰਡ 'ਚ ਕੀੜੀਆਂ ਵੀ ਨਹੀਂ ਰਹਿਣਗੀਆਂ। ਜੇਕਰ ਤੁਸੀਂ ਖੰਡ 'ਚ ਲੌਂਗ ਨੂੰ ਖੁੱਲ੍ਹਾ ਨਹੀਂ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਲੌਂਗ ਨੂੰ ਸੂਤੀ ਕੱਪੜੇ 'ਚ ਬੰਨ੍ਹ ਕੇ ਖੰਡ 'ਚ ਰੱਖ ਸਕਦੇ ਹੋ।
ਚਾਵਲ ਦੇ ਦਾਣਿਆਂ ਦੀ ਵਰਤੋਂ
ਖੰਡ ਨੂੰ ਨਮੀ ਤੋਂ ਬਚਾਉਣ ਲਈ ਚੌਲਾਂ ਦੇ ਕੁਝ ਦਾਣਿਆਂ ਨੂੰ ਕੱਪੜੇ 'ਚ ਲਪੇਟ ਕੇ ਖੰਡ ਦੇ ਡੱਬੇ 'ਚ ਰੱਖੋ। ਇਹ ਤੁਹਾਡੀ ਖੰਡ ਨੂੰ ਨਮੀ ਤੋਂ ਬਚਾਉਣਗੇ। ਇਸ ਦੇ ਨਾਲ ਹੀ ਜੇਕਰ ਤੁਸੀਂ ਪਲਾਸਟਿਕ ਦੇ ਡੱਬੇ 'ਚੋਂ ਖੰਡ ਨੂੰ ਕੱਚ ਦੇ ਜਾਰ 'ਚ ਸ਼ਿਫਟ ਕਰ ਰਹੇ ਹੋ, ਤਾਂ ਇਸ ਤੋਂ ਪਹਿਲਾਂ ਖੰਡ 'ਚ ਚੌਲਾਂ ਦੇ ਕੁਝ ਦਾਣੇ ਵੀ ਪਾ ਦਿਓ, ਤਾਂ ਕਿ ਇਹ ਖੰਡ 'ਚ ਪਹਿਲਾਂ ਤੋਂ ਮੌਜੂਦ ਨਮੀ ਨੂੰ ਜਜ਼ਬ ਕਰ ਲਵੇ ਅਤੇ ਜਾਰ 'ਚ ਨਮੀ ਟ੍ਰਾਂਸਫਰ ਨਾ ਹੋਵੇ।
ਬਲੌਟਿੰਗ ਪੇਪਰ ਦੀ ਵਰਤੋਂ
ਜੇਕਰ ਤੁਸੀਂ ਪਲਾਸਟਿਕ ਦੇ ਡੱਬੇ ਵਿੱਚ ਖੰਡ ਰੱਖ ਰਹੇ ਹੋ ਤਾਂ ਉਸ ਤੋਂ ਪਹਿਲਾਂ ਡੱਬੇ ਵਿੱਚ ਬਲੋਟਿੰਗ ਪੇਪਰ ਫੈਲਾਓ। ਤੁਸੀਂ ਚਾਹੋ ਤਾਂ ਇਸ ਦੀ ਵਰਤੋਂ ਕੱਚ ਦੇ ਜਾਰ 'ਚ ਵੀ ਕਰ ਸਕਦੇ ਹੋ। ਬਲੋਟਿੰਗ ਪੇਪਰ ਲਗਾਉਣ ਤੋਂ ਬਾਅਦ ਹੀ ਖੰਡ ਨੂੰ ਜਾਰ ਜਾਂ ਡੱਬੇ ਵਿੱਚ ਪਾਓ। ਇਸ ਨਾਲ ਖੰਡ ਵਿੱਚ ਨਮੀ ਆਉਣ ਤੋਂ ਬਚਾਅ ਰਹੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Rain, Sugar, Tips