Home /News /lifestyle /

UPSC ਦੀ ਤਿਆਰੀ ਸ਼ੁਰੂ ਕਰਨ ਸਮੇਂ ਰੱਖੋਂ ਇਨ੍ਹਾਂ ਗੱਲਾਂ ਦੇ ਧਿਆਨ, ਜਾਣੋ ਅਹਿਮ ਗੱਲਾਂ

UPSC Interview, UPSC Exam, IAS Officer, Govt Jobs: ਰਾਜ ਅਤੇ ਕੇਂਦਰੀ ਪੱਧਰ 'ਤੇ ਅਫ਼ਸਰ ਰੈਂਕ ਦੀ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਜਾਂ IAS ਬਣਨਾ ਆਸਾਨ ਨਹੀਂ ਹੈ। ਇਸਦੇ ਲਈ ਕਠਿਨ ਪ੍ਰੀਖਿਆਵਾਂ ਅਤੇ ਇੰਟਰਵਿਊ ਦੇਣੀ ਪੈਂਦੀ ਹੈ। ਅਫ਼ਸਰ ਰੈਂਕ ਦੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਦੇ ਲਈ ਪ੍ਰੀਖਿਆਵਾਂ ਤੇ ਇੰਟਰਵਿਊ ਕਲੀਅਰ ਕਰਨ ਨੂੰ ਕਈ ਸਾਲ ਵੀ ਲੱਗ ਸਕਦੇ ਹਨ। ਇਸ ਲਈ ਉਮੀਦਵਾਰਾਂ ਲਈ ਧੀਰਜ ਰੱਖਣਾ ਜ਼ਰੂਰੀ ਹੈ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਹਰ ਸਾਲ ਸਿਵਲ ਸੇਵਾਵਾਂ ਪ੍ਰੀਖਿਆ ਦਾ ਆਯੋਜਨ ਕਰਦਾ ਹੈ। ਇਹ ਪ੍ਰੀਖਿਆ ਰਾਸ਼ਟਰੀ ਪੱਧਰ 'ਤੇ ਆਯੋਜਿਤ ਕੀਤੀ ਜਾਂਦੀ ਹੈ ਅਤੇ ਇਸ ਲਈ UPSC ਨੂੰ ਲੱਖਾਂ ਦੀ ਗਿਣਤੀ ਵਿੱਚਚ ਅਰਜ਼ੀਆਂ ਮਿਲਦੀਆਂ ਹਨ। ਸਿਵਲ ਸੇਵਾਵਾਂ ਵਿੱਚ ਨੌਕਰੀਆਂ ਲਈ UPSC ਦੁਆਰਾ ਨਿਰਧਾਰਿਤ ਕੀਤੇ ਗਏ 3 ਪੱਧਰਾਂ ਨੂੰ ਪਾਰ ਕਰਨਾ ਪੈਂਦਾ ਹੈ। ਇਸਦੇ ਅੰਤਿਮ ਪੱਧਰ ਯਾਨੀ UPSC ਇੰਟਰਵਿਊ ਪੱਧਰ ਤੱਕ ਪਹੁੰਚਣ ਲਈ UPSC ਪ੍ਰੀਲਿਮਸ ਅਤੇ UPSC ਮੇਨ ਪ੍ਰੀਖਿਆ ਨੂੰ ਪਾਸ ਕਰਨਾ ਜ਼ਰੂਰੀ ਹੈ।

UPSC ਦੀ ਤਿਆਰੀ ਸ਼ੁਰੂ ਕਰਨ ਸੰਬੰਧੀ ਅਹਿਮ ਗੱਲਾਂ

ਕਿਸੇ ਨੂੰ ਵੀ ਕਿਸੇ ਦਬਾਅ ਵਿੱਚ UPSC ਪ੍ਰੀਖਿਆ ਦੀ ਤਿਆਰੀ ਨਹੀਂ ਕਰਨੀ ਚਾਹੀਦੀ। ਇਸ ਪ੍ਰੀਖਿਆ ਦੇ ਹਰ ਗੇੜ ਦਾ ਪੱਧਰ ਬਹੁਤ ਸਖ਼ਤ ਹੈ। ਚੋਣ ਹੋਣ ਤੋਂ ਬਾਅਦ ਇਸ ਦੀ ਸਿਖਲਾਈ ਦਾ ਪੱਧਰ ਵੀ ਬਹੁਤ ਔਖਾ ਹੈ। ਜੇਕਰ ਤੁਸੀਂ ਇੰਨੀ ਮਿਹਨਤ ਕਰਨ ਲਈ ਤਿਆਰ ਹੋ ਅਤੇ ਤੁਹਾਡੇ ਵਿੱਚ ਧੀਰਜ ਹੈ, ਤਾਂ ਹੀ UPSC ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰੋ। ਜੇ ਤੁਸੀਂ ਪਹਿਲੀਆਂ ਕੁਝ ਕੋਸ਼ਿਸ਼ਾਂ ਵਿੱਚ ਅਸਫ਼ਲ ਹੋ ਜਾਂਦੇ ਹੋ ਤਾਂ ਹਾਰ ਨਾ ਮੰਨੋ। ਇਸਦੇ ਨਾਲ ਹੀ, ਤੁਹਾਨੂੰ ਆਪਣੀ ਤਿਆਰੀ ਦਾ ਖੁਦ ਜਾਇਜ਼ਾ ਖ਼ੁਦ ਲੈਂਦੇ ਰਹਿਣਾ ਚਾਹੀਦਾ ਹੈ।

UPSC ਇੰਟਰਵਿਊ ਸਵਾਲਾਂ ਦਾ ਆਧਾਰ ਕੀ ਹੈ?

UPSC ਇੰਟਰਵਿਊ ਵਿੱਚ, ਉਮੀਦਵਾਰਾਂ ਨੂੰ ਬੋਰਡ ਦੇ ਮੈਂਬਰਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਇਸ ਇੰਟਰਵਿਊ ਵਿੱਚ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਹਨ। ਕੁਝ ਸਵਾਲ ਵਿਸਤ੍ਰਿਤ ਅਰਜ਼ੀ ਫਾਰਮ (DAF), ਕੁਝ ਮੌਜੂਦਾ ਮਾਮਲਿਆਂ ਤੋਂ ਅਤੇ ਕੁਝ ਉਮੀਦਵਾਰ ਦੇ ਪਿਛੋਕੜ ਤੋਂ ਪੁੱਛੇ ਜਾਂਦੇ ਹਨ। ਇਸ ਇੰਟਰਵਿਊ ਵਿੱਚ ਸਵਾਲ ਪੁੱਛਣ ਦਾ ਘੇਰਾ ਸੀਮਤ ਨਹੀਂ ਹੈ। ਬੋਰਡ ਮੈਂਬਰ ਤੁਹਾਨੂੰ ਕਿਤੋਂ ਵੀ ਸਵਾਲ ਪੁੱਛ ਸਕਦਾ ਹੈ। ਬੋਰਡ ਦੇ ਮੈਂਬਰ ਇਨ੍ਹਾਂ ਸਵਾਲਾਂ ਰਾਹੀਂ ਉਮੀਦਵਾਰਾਂ ਦੀ ਸ਼ਖ਼ਸੀਅਤ ਦੀ ਜਾਂਚ ਕਰਦੇ ਹਨ।
Published by:rupinderkaursab
First published:

Tags: Examination, Government job, IAS, Interview, Recruitment, Upsc

ਅਗਲੀ ਖਬਰ