Christmas Holiday: ਭਾਰਤ ਵਿਭਿੰਤਾਵਾਂ ਨਾਲ ਭਰਿਆ ਹੋਣ ਕਰਕੇ ਇੱਥੇ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਦੁਨੀਆਂ ਭਰ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਕ੍ਰਿਸਮਿਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸੰਬਰ ਦੀ 25 ਤਰੀਕ ਨੂੰ ਮਨਾਇਆ ਜਾਣਾ ਹੈ। ਬਹੁਤ ਸਾਰੇ ਲੋਕ ਕ੍ਰਿਸਮਿਸ ਦੀਨਾ ਛੁੱਟੀਆਂ ਮਨਾਉਣ ਲਈ ਘਰ ਤੋਂ ਬਾਹਰ ਜਾਣਾ ਪਸੰਦ ਕਰਦੇ ਹਨ ਪਰ ਕਈ ਵਾਰ ਸਮਝ ਨਹੀਂ ਆਉਂਦਾ ਕਿ ਇਹ ਛੁੱਟੀਆਂ ਮਨਾਉਣ ਲਈ ਕਿਹੜੀ ਜਗ੍ਹਾ ਵਧੀਆ ਹੈ।
ਅੱਜ ਅਸੀਂ ਤੁਹਾਡੀ ਇਸ ਮੁਸ਼ਕਿਲ ਦਾ ਹੱਲ ਲੈ ਕੇ ਆਏ ਹਾਂ। ਜੇਕਰ ਤੁਸੀਂ ਵੀ ਕ੍ਰਿਸਮਿਸ ਦੀਆਂ ਛੁੱਟੀਆਂ ਮਨਾਉਣ ਲਈ ਸ਼ਾਨਦਾਰ ਜਗ੍ਹਾ ਲੱਭ ਰਹੇ ਹੋ ਤਾਂ ਤੁਹਾਨੂੰ ਇਹਨਾਂ ਥਾਵਾਂ 'ਤੇ ਜ਼ਰੂਰ ਜਾਣਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈ ਕਿ ਛੁੱਟੀਆਂ ਮਨਾਉਣ ਲਈ ਹਮੇਸ਼ਾ ਬਾਹਰਲੇ ਦੇਸ਼ਾਂ 'ਚ ਹੀ ਜਾਇਆ ਜਾਵੇ। ਭਾਰਤ ਵਿੱਚ ਬਹੁਤ ਸੋਹਣੀਆਂ ਥਾਵਾਂ ਹਨ ਜਿੱਥੇ ਛੁੱਟੀਆਂ ਮਨਾ ਕੇ ਤੁਸੀਂ ਕ੍ਰਿਸਮਿਸ ਨੂੰ ਯਾਦਗਾਰ ਬਣਾ ਸਕਦੇ ਹੋ।
ਗੋਆ- ਸਭ ਤੋਂ ਪਹਿਲੀ ਪਸੰਦ ਲੋਕਾਂ ਦੀ ਹੁੰਦੀ ਹੈ ਗੋਆ। ਵੈਸੇ ਤਾਂ ਗੋਆ ਸਾਲ ਭਰ ਲੋਕ ਛੁੱਟੀਆਂ ਮਨਾਉਣ ਲਈ ਆਉਂਦੇ ਰਹਿੰਦੇ ਹਨ। ਗੋਆ ਇੱਕ ਪੁਰਤਗਾਲੀ ਵਿਰਾਸਤੀ ਰਾਜ ਹੈ। ਇੱਥੇ ਇੱਕ ਵੱਡੀ ਆਬਾਦੀ ਕੈਥੋਲਿਕ ਹੈ ਜੋ ਕ੍ਰਿਸਮਿਸ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਇੱਥੇ ਹਰ ਸਾਲ ਬਹੁਤ ਸੈਲਾਨੀ ਕ੍ਰਿਸਮਿਸ ਦੀਆਂ ਛੁੱਟੀਆਂ ਮਨਾਉਣ ਆਉਂਦੇ ਹਨ।
ਪੁਡੂਚੇਰੀ— ਇਹ ਕ੍ਰਿਸਮਿਸ ਦੀਆਂ ਛੁੱਟੀਆਂ ਲਈ ਬਹੁਤ ਮਹੱਤਵਪੂਰਨ ਜਗ੍ਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਇੱਥੇ ਤੁਹਾਨੂੰ ਸ਼ਾਨਦਾਰ ਆਰਕੀਟੈਕਚਰ, ਸੁੰਦਰ ਬੀਚਾਂ ਅਤੇ ਮਨਮੋਹਕ ਫ੍ਰੈਂਚ ਪਕਵਾਨਾਂ ਦਾ ਆਨੰਦ ਮਿਲੇਗਾ। ਇਸ ਨੂੰ ਲਿਟਲ ਫਰਾਂਸ ਵੀ ਕਹਿੰਦੇ ਹਨ। ਤੁਸੀਂ ਇੱਥੇ ਵੀ ਕ੍ਰਿਸਮਿਸ ਦੀਆਂ ਛੁੱਟੀਆਂ ਦਾ ਮਜ਼ਾ ਲੈ ਸਕਦੇ ਹੋ।
ਸ਼ਿਲਾਂਗ— ਭਾਰਤ ਦੇ ਉੱਤਰ-ਪੂਰਬ ਵਿੱਚ ਵੱਸਿਆ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਰਾਜ ਮੇਘਾਲਿਆ ਜਿੱਥੇ ਕ੍ਰਿਸਮਿਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇੱਥੇ ਈਸਾਈ ਧਰਮ ਨਾਲ ਜੁੜੇ ਲੋਕਾਂ ਦੀ ਵੱਡੀ ਆਬਾਦੀ ਹੈ। ਇੱਥੇ ਗਲੀਆਂ, ਚਰਚਾਂ ਅਤੇ ਘਰਾਂ ਦੀ ਖੂਬਸੂਰਤੀ ਕਾਫੀ ਮਨਮੋਹਕ ਹੁੰਦੀ ਹੈ ਜਿਸਨੂੰ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ।
ਕੇਰਲ— ਭਾਰਤ ਦੇ ਇਸ ਛੋਟੇ ਜਿਹੇ ਰਾਜ ਕੇਰਲ 'ਚ ਅਣਗਿਣਤ ਚਰਚਾਂ ਹਨ ਅਤੇ ਇੱਥੇ ਈਸਾਈ ਆਬਾਦੀ ਵੀ ਕਾਫੀ ਹੈ। ਇਸ ਲਈ ਇਹ ਤਿਉਹਾਰ ਇੱਥੇ ਬਹੁਤ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਂਦਾ ਹੈ। ਤੁਸੀਂ ਕੇਰਲ ਵਿੱਚ ਕ੍ਰਿਸਮਿਸ ਦਾ ਤਿਉਹਾਰ ਮਨਾਉਣ ਬਾਰੇ ਸੋਚ ਸਕਦੇ ਹੋ।
ਮੁੰਬਈ— ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵੀ ਕ੍ਰਿਸਮਿਸ ਦੀਆਂ ਛੁੱਟੀਆਂ ਮਨਾਉਣ ਲਈ ਇੱਕ ਵਧੀਆ ਜਗ੍ਹਾ ਹੈ। ਇੱਥੇ ਤੁਹਾਨੂੰ ਕਈ ਥਾਵਾਂ ਤੇ ਕ੍ਰਿਸਮਿਸ ਦੀਆਂ ਰੌਣਕਾਂ ਦੇਖਣ ਨੂੰ ਮਿਲਣਗੀਆਂ। ਆਮ ਲੋਕਾਂ ਤੋਂ ਇਲਾਵਾ ਵਿਦੇਸ਼ੀ ਸੈਲਾਨੀ ਵੀ ਇੱਥੇ ਬਹੁਤ ਆਉਂਦੇ ਹਨ।
ਕੋਲਕਾਤਾ— ਕੋਲਕਾਤਾ ਸਿਰਫ ਦੁਰਗਾ ਪੂਜਾ ਲਈ ਹੀ ਨਹੀਂ ਬਲਕਿ ਕ੍ਰਿਸਮਿਸ ਲਈ ਵੀ ਬਹੁਤ ਮਸ਼ਹੂਰ ਹੈ। ਇੱਥੇ ਲਾਈਟ ਐਂਡ ਸਾਊਂਡ ਪ੍ਰਦਰਸ਼ਨੀਆਂ, ਰੌਕ ਬੈਂਡ ਸ਼ੋਅ, ਸੁੰਦਰ ਸਜਾਵਟ ਕ੍ਰਿਸਮਿਸ ਦੇ ਮੁੱਖ ਆਕਰਸ਼ਣ ਹਨ। ਇੱਥੇ ਖਾਣ-ਪੀਣ ਦਾ ਖਾਸ ਪ੍ਰਬੰਧ ਵੀ ਸੈਲਾਨੀਆਂ ਨੂੰ ਬਹੁਤ ਆਕਰਸ਼ਿਤ ਕਰਦਾ ਹੈ।
ਬੈਂਗਲੁਰੂ— ਦੱਖਣ ਵਿੱਚ ਕ੍ਰਿਸਮਿਸ ਦੀਆਂ ਛੁੱਟੀਆਂ ਮਨਾਉਣ ਲਈ ਥਾਵਾਂ ਵਿੱਚ ਇੱਕ ਹੋਰ ਨਾਮ ਹੈ ਬੈਂਗਲੁਰੂ। ਜਿੱਥੇ ਬ੍ਰਿਗੇਡ ਰੋਡ 'ਤੇ ਸਥਿਤ ਸੇਂਟ ਪੈਟ੍ਰਿਕ ਚਰਚ ਅਤੇ ਹੋਸੂਰ 'ਤੇ ਆਲ ਸੇਂਟਸ ਚਰਚ ਪੂਰੇ ਦੇਸ਼ ਵਿੱਚ ਮਸ਼ਹੂਰ ਹਨ।
ਸਿੱਕਮ— ਭਾਰਤ ਦੇ ਪੂਰਬ ਵਿੱਚ ਸਥਿਤ ਰਾਜ ਸਿੱਕਮ ਵੀ ਕ੍ਰਿਸਮਿਸ ਦੀਆਂ ਛੁੱਟੀਆਂ ਮਨਾਉਣ ਲਈ ਵਧੀਆ ਜਗ੍ਹਾ ਹੈ। ਇੱਥੇ ਤੁਹਾਨੂੰ ਕੁਦਰਤੀ ਨਜ਼ਾਰਿਆਂ ਦੇ ਨਾਲ ਬਰਫਬਾਰੀ ਦਾ ਆਨੰਦ ਵੀ ਮਿਲ ਸਕਦਾ ਹੈ।
ਮਨਾਲੀ— ਮਨਾਲੀ ਤਾਂ ਹਰ ਸਮੇਂ ਲੋਕ ਛੁੱਟੀਆਂ ਮਨਾਉਣ ਵਾਲੀ ਦੀ ਲਿਸਟ ਵਿੱਚ ਹੁੰਦੀ ਹੀ ਹੈ। ਜੇਕ ਰਤੁਸੀਂ ਕ੍ਰਿਸਮਿਸ ਦੀਆਂ ਛੁੱਟੀਆਂ 'ਚ ਮਨਾਲੀ ਜਾਂਦੇ ਹੋ ਤਾਂ ਤੁਹਾਨੂੰ ਇੱਥੇ ਬਰਫ਼ ਵਿੱਚ ਸਕੀਇੰਗ ਅਤੇ ਸਨੋਬੋਰਡਿੰਗ ਜਿਹੀਆਂ ਸ਼ਾਨਦਾਰ ਗਤੀਵਿਧੀਆਂ ਵੀ ਮਿਲਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Merry Christmas