• Home
  • »
  • News
  • »
  • lifestyle
  • »
  • HERE IS NO RISK TO THE HEART FROM HIGH FAT MILK PRODUCTS RESEARCH GH AP

ਜ਼ਿਆਦਾ ਚਰਬੀ ਵਾਲੇ ਦੁੱਧ ਨਾਲ ਦਿਲ ਦੀਆਂ ਬੀਮਾਰੀਆਂ ਦਾ ਕੋਈ ਲੈਣ-ਦੇਣ ਨਹੀਂ: ਖੋਜ

ਹੁਣ ਲੋਕ ਉਮਰ ਦੇ ਹਿਸਾਬ ਨਾਲ ਦੁੱਧ ਜਾਂ ਇਸ ਤੋਂ ਬਣੀਆਂ ਚੀਜ਼ਾਂ ਲੈਂਦੇ ਹਨ। ਕਿਉਂਕਿ ਅੱਜ ਦੀ ਜੀਵਨ ਸ਼ੈਲੀ ਵਿੱਚ ਸਰੀਰਕ ਗਤੀਵਿਧੀ ਘੱਟ ਰਹੀ ਹੈ, ਇਸ ਲਈ ਜਲਦੀ ਹੀ ਦਿਲ ਦੇ ਰੋਗ, ਸ਼ੂਗਰ, ਬੀਪੀ ਵਰਗੀਆਂ ਬਿਮਾਰੀਆਂ ਸਰੀਰ ਵਿੱਚ ਘਰ ਕਰ ਲੈਂਦੀਆਂ ਹਨ। ਇਸ ਕਾਰਨ ਡਾਕਟਰ ਘੱਟ ਚਰਬੀ ਵਾਲੀਆਂ ਚੀਜ਼ਾਂ ਲੈਣ ਦੀ ਸਲਾਹ ਦਿੰਦੇ ਹਨ।

ਜ਼ਿਆਦਾ ਫੈਟ ਵਾਲੇ ਦੁੱਧ ਦੇ ਉਤਪਾਦਾਂ ਤੋਂ ਦਿਲ ਨੂੰ ਨਹੀਂ ਹੈ ਕੋਈ ਖਤਰਾ: ਖੋਜ

  • Share this:
ਦੁੱਧ ਜਾਂ ਇਸ ਤੋਂ ਬਣੇ ਉਤਪਾਦ ਸਾਡੀ ਰੋਜ਼ਾਨਾ ਖੁਰਾਕ ਦਾ ਅਹਿਮ ਹਿੱਸਾ ਹਨ। ਅੱਜ, ਵੱਖ-ਵੱਖ ਕਿਸਮਾਂ ਦੇ ਦੁੱਧ ਅਤੇ ਇਸ ਤੋਂ ਬਣੇ ਉਤਪਾਦ ਬਾਜ਼ਾਰ ਵਿੱਚ ਉਪਲਬਧ ਹਨ। ਜਿਵੇਂ ਕਿ ਘੱਟ ਫੈਟ ਵਾਲੇ ਉਤਪਾਦ, ਟੋਨਡ ਦੁੱਧ ਉਤਪਾਦ ਜਾਂ ਜ਼ਿਆਦਾ ਫੈਟ ਵਾਲੇ ਦੁੱਧ ਉਤਪਾਦ। ਬਾਜ਼ਾਰ ਵਿੱਚ ਇਹ ਸਭ ਉਪਲਬਧਤਾ ਮੌਜੂਦਾ ਜੀਵਨ ਸ਼ੈਲੀ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਕਾਰਨ ਆਈ ਹੈ।

ਹੁਣ ਲੋਕ ਉਮਰ ਦੇ ਹਿਸਾਬ ਨਾਲ ਦੁੱਧ ਜਾਂ ਇਸ ਤੋਂ ਬਣੀਆਂ ਚੀਜ਼ਾਂ ਲੈਂਦੇ ਹਨ। ਕਿਉਂਕਿ ਅੱਜ ਦੀ ਜੀਵਨ ਸ਼ੈਲੀ ਵਿੱਚ ਸਰੀਰਕ ਗਤੀਵਿਧੀ ਘੱਟ ਰਹੀ ਹੈ, ਇਸ ਲਈ ਜਲਦੀ ਹੀ ਦਿਲ ਦੇ ਰੋਗ, ਸ਼ੂਗਰ, ਬੀਪੀ ਵਰਗੀਆਂ ਬਿਮਾਰੀਆਂ ਸਰੀਰ ਵਿੱਚ ਘਰ ਕਰ ਲੈਂਦੀਆਂ ਹਨ। ਇਸ ਕਾਰਨ ਡਾਕਟਰ ਘੱਟ ਚਰਬੀ ਵਾਲੀਆਂ ਚੀਜ਼ਾਂ ਲੈਣ ਦੀ ਸਲਾਹ ਦਿੰਦੇ ਹਨ।

ਘੱਟ ਚਰਬੀ ਵਾਲੇ ਦੁੱਧ ਦੀ ਵਰਤੋਂ ਕਰਨ ਵਾਲਿਆਂ ਨੂੰ ਖ਼ਤਰਾ ਜ਼ਿਆਦਾ ਹੁੰਦਾ ਹੈ

ਹੁਣ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜ਼ਿਆਦਾ ਚਰਬੀ ਵਾਲੇ ਦੁੱਧ ਵਾਲੇ ਉਤਪਾਦਾਂ ਦਾ ਸੇਵਨ ਕਰਨ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਹੋ ਜਾਂਦਾ ਹੈ। ਦੈਨਿਕ ਜਾਗਰਣ 'ਚ ਪ੍ਰਕਾਸ਼ਿਤ ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਘੱਟ ਚਰਬੀ ਵਾਲੇ ਦੁੱਧ ਉਤਪਾਦਾਂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਜ਼ਿਆਦਾ ਚਰਬੀ ਵਾਲੇ ਦੁੱਧ ਉਤਪਾਦਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਮੁਕਾਬਲੇ ਦਿਲ ਦੀ ਬੀਮਾਰੀ ਦਾ ਖਤਰਾ ਜ਼ਿਆਦਾ ਹੁੰਦਾ ਹੈ।

ਇਹ ਅਧਿਐਨ PLOS ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਜ਼ਿਆਦਾ ਚਰਬੀ ਵਾਲੇ ਦੁੱਧ ਉਤਪਾਦਾਂ ਦੇ ਸੇਵਨ ਨਾਲ ਦਿਲ ਦੀ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਨਾਲ ਕੋਈ ਸਬੰਧ ਨਹੀਂ ਹੈ। ਨਤੀਜਿਆਂ ਤੱਕ ਪਹੁੰਚਣ ਲਈ, ਖੋਜਕਰਤਾਵਾਂ ਨੇ ਸਵੀਡਨ ਵਿੱਚ 4000 ਬਾਲਗਾਂ ਵਿੱਚ ਡੇਅਰੀ ਉਤਪਾਦਾਂ ਦੀ ਖਪਤ ਦਾ ਅਧਿਐਨ ਕੀਤਾ। ਇਸੇ ਤਰ੍ਹਾਂ ਦੇ ਅਧਿਐਨ 17 ਹੋਰ ਦੇਸ਼ਾਂ ਵਿੱਚ ਵੀ ਕੀਤੇ ਗਏ ਸਨ।

ਦੁੱਧ ਤੋਂ ਬਣੇ ਉਤਪਾਦਾਂ ਦੀ ਵਰਤੋਂ ਨਾ ਕਰਨਾ ਚੰਗਾ ਵਿਕਲਪ ਨਹੀਂ ਹੈ

ਦਿ ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੇ ਡਾਕਟਰ ਮੈਟੀ ਮਾਰਕਡ ਨੇ ਦੱਸਿਆ ਕਿ ਜਿਸ ਤਰ੍ਹਾਂ ਦੁਨੀਆਂ 'ਚ ਡੇਅਰੀ ਉਤਪਾਦਾਂ ਦੀ ਵਰਤੋਂ ਵਧ ਰਹੀ ਹੈ, ਉਸ ਸਥਿਤੀ 'ਚ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਦਾ ਸਾਡੇ ਸਰੀਰ 'ਤੇ ਕੀ ਅਸਰ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਡੇਅਰੀ ਉਤਪਾਦਾਂ ਦੇ ਖੂਨ ਵਿੱਚ ਚਰਬੀ ਦੀ ਮਾਤਰਾ ਅਤੇ ਇਸਦੇ ਪ੍ਰਭਾਵ ਦਾ ਅਧਿਐਨ ਕੀਤਾ ਹੈ। ਇਹ ਪਾਇਆ ਗਿਆ ਕਿ ਜੋ ਲੋਕ ਜ਼ਿਆਦਾ ਫੈਟ ਵਾਲੇ ਦੁੱਧ ਦੇ ਉਤਪਾਦਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਦੂਜੇ ਪਾਸੇ, ਜੋ ਲੋਕ ਘੱਟ ਫੈਟ ਵਾਲੇ ਦੁੱਧ ਤੋਂ ਬਣੇ ਉਤਪਾਦ ਲੈ ਰਹੇ ਸਨ, ਉਨ੍ਹਾਂ ਵਿਚ ਤੁਲਨਾਤਮਕ ਤੌਰ 'ਤੇ ਅਜਿਹੇ ਖ਼ਤਰੇ ਜ਼ਿਆਦਾ ਦੇਖਣ ਨੂੰ ਮਿਲੇ।

ਅਧਿਐਨ ਕਰਨ ਵਾਲੀ ਟੀਮ ਦੇ ਡਾਕਟਰ ਕੈਥੀ ਟ੍ਰਿਊ ਨੇ ਕਿਹਾ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਦੁੱਧ ਉਤਪਾਦਾਂ ਦੀ ਫੈਟ ਨੂੰ ਘੱਟ ਕਰਨਾ ਜਾਂ ਦੁੱਧ ਤੋਂ ਬਣੇ ਪਦਾਰਥਾਂ ਦਾ ਸੇਵਨ ਨਾ ਕਰਨਾ ਵਧੀਆ ਵਿਕਲਪ ਨਹੀਂ ਹੋ ਸਕਦਾ।
Published by:Amelia Punjabi
First published:
Advertisement
Advertisement