Home /News /lifestyle /

ਅਣਚਾਹੇ ਤਿਲ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਉਪਾਅ

ਅਣਚਾਹੇ ਤਿਲ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਉਪਾਅ

ਅਣਚਾਹੇ ਤਿਲ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਉਪਾਅ

ਅਣਚਾਹੇ ਤਿਲ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਉਪਾਅ

ਚਿਹਰੇ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਖਾਸ ਕਰ ਕੇ ਧੁੱਪ ਤੋਂ ਬਚਾਅ ਕਰਨਾ ਜਾਂ ਪ੍ਰਦੂਸ਼ਣ ਤੋਂ ਸਕਿਨ ਨੂੰ ਬਚਾਉਣਾ ਅੱਜਕਲ ਮੁਸ਼ਕਿਲ ਹੋ ਗਿਆ ਹੈ। ਇਨ੍ਹਾਂ ਕਾਰਨ ਸਕਿਨ 'ਤੇ ਮੋਕੇ ਹੋਣਾ ਆਮ ਗੱਲ ਹੈ। ਹਾਲਾਂਕਿ ਬੁੱਲ੍ਹਾਂ ਜਾਂ ਠੋਡੀ 'ਤੇ ਕੁਝ ਲੋਕਾਂ ਦੀ ਸੁੰਦਰਤਾ ਨੂੰ ਵਧਾ ਦਿੰਦੇ ਹਨ। ਇਸ ਲਈ ਕੁਝ ਅਣਚਾਹੇ ਸਥਾਨਾਂ 'ਤੇ ਨਿਕਲਣ ਵਾਲੇ ਮੋਕੇ ਸੁੰਦਰਤਾ 'ਤੇ ਦਾਗ ਬਣ ਜਾਂਦੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਸਰੀਰ 'ਤੇ ਮੋਕੇ ਪਸੰਦ ਨਹੀਂ ਹੁੰਦੇ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਚਾਹੋ ਤਾਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਤਿਲ (Warts)ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਚਿਹਰੇ ਤੋਂ ਇਲਾਵਾ, ਮੋਕੇ ਆਮ ਤੌਰ 'ਤੇ ਬਾਹਾਂ, ਲੱਤਾਂ, ਪੇਟ ਅਤੇ ਪਿੱਠ 'ਤੇ ਹੋ ਸਕਦੇ ਹਨ। ਸਰੀਰ ਦੇ ਕਿਸੇ ਵੀ ਹਿੱਸੇ 'ਤੇ ਮੋਕੇ ਹਿਊਮਨ ਪੈਪਿਲੋਮਾ ਵਾਇਰਸ ਕਾਰਨ ਹੁੰਦੇ ਹਨ। ਕਈ ਵਾਰ ਮੋਕਿਆਂ (Warts)ਨੂੰ ਖਤਮ ਕਰਨ ਲਈ ਕਈ ਤਰੀਕੇ ਅਜ਼ਮਾਏ ਜਾਂਦੇ ਹਨ ਜੋ ਉਨ੍ਹਾਂ 'ਤੇ ਬੇਅਸਰ ਵੀ ਸਾਬਤ ਹੁੰਦੇ ਹਨ। ਅਜਿਹੇ 'ਚ ਅਸੀਂ ਤੁਹਾਡੇ ਨਾਲ ਅਣਚਾਹੇ ਮੋਕਿਆਂ ਤੋਂ ਛੁਟਕਾਰਾ ਪਾਉਣ ਦੇ ਕੁਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਜ਼ਮਾ ਕੇ ਤੁਸੀਂ ਮੋਕਿਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਸਕਦੇ ਹੋ।

ਅੰਬਲਵੇਤ ਦਾ ਰੁੱਖ ਮਦਦਗਾਰ
ਤਿਲ (Warts)ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅੰਬਲਵੇਤ ਦੀਆਂ ਪੱਤੀਆਂ ਨੂੰ ਵੀ ਲਗਾ ਸਕਦੇ ਹੋ। ਅੰਬਲਵੇਤ ਦੀਆਂ ਦੋ ਪੱਤੀਆਂ ਨੂੰ ਪੀਸ ਕੇ ਇਸ ਨੂੰ ਮੋਕਿਆਂ (Warts)'ਤੇ ਲਗਾਉਣ ਨਾਲ ਹੌਲੀ-ਹੌਲੀ ਮੋਕੇ ਦੂਰ ਹੋ ਜਾਣਗੇ।

ਕੇਲੇ ਦਾ ਛਿਲਕਾ ਅਸਰਦਾਰ
ਜਿੱਥੇ ਕੇਲਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ, ਉੱਥੇ ਕੇਲੇ ਦਾ ਛਿਲਕਾ ਤਿਲ (Warts)ਤੋਂ ਛੁਟਕਾਰਾ ਦਿਵਾਉਣ ਲਈ ਕਾਰਗਰ ਹੁੰਦਾ ਹੈ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕੇਲੇ ਦੇ ਛਿਲਕੇ ਨੂੰ ਕੱਪੜੇ ਦੀ ਮਦਦ ਨਾਲ ਮੋਕੇ 'ਤੇ ਕੱਸ ਕੇ ਬੰਨ੍ਹ ਲਓ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਤੁਹਾਡੇ ਮੋਕੇ ਘੱਟ ਹੋਣੇ ਸ਼ੁਰੂ ਹੋ ਜਾਣਗੇ।

ਲਸਣ ਦੀ ਮਦਦ
ਲਸਣ 'ਚ ਮੌਜੂਦ ਐਂਟੀ-ਬੈਕਟੀਰੀਅਲ ਤੱਤ ਤਿਲ (Warts)ਦੇ ਪੈਪਿਲੋਮਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਦਾ ਕੰਮ ਕਰਦੇ ਹਨ। ਜਿਸ ਦੇ ਕਾਰਨ ਹੌਲੀ-ਹੌਲੀ ਇਹ ਮੋਕੇ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਲਈ ਲਸਣ ਦੀਆਂ 2-3 ਤੁਰੀਆਂ ਨੂੰ ਪੀਸ ਕੇ ਮੋਕਿਆਂ (Warts)'ਤੇ ਲਗਾਓ ਅਤੇ 1 ਘੰਟੇ ਬਾਅਦ ਉਸ ਨੂੰ ਧੋ ਲਓ।

ਫਿਗ ਲੈਟੇਕਸ ਦੀ ਵਰਤੋਂ
ਫਿਗ ਲੇਟੈਕਸ ਅੰਜੀਰ ਦੇ ਰੁੱਖਾਂ ਵਿੱਚ ਪਾਇਆ ਜਾਣ ਵਾਲਾ ਇੱਕ ਚਿਪਚਿਪਾ ਪਦਾਰਥ ਹੈ। ਇਸ ਨੂੰ ਨਿਯਮਤ ਤੌਰ 'ਤੇ ਤਿਲ (Warts)'ਤੇ ਲਗਾਉਣ ਨਾਲ ਮੋਕੇ ਸਕਿਨ ਤੋਂ ਗਾਇਬ ਹੋ ਜਾਂਦੇ ਹਨ।

ਪਿਆਜ਼ ਦਾ ਰਸ
ਐਂਟੀ-ਵਾਇਰਸ ਅਤੇ ਐਂਟੀ-ਬੈਕਟੀਰੀਅਲ ਗੁਣਾਂ ਵਾਲੇ ਪਿਆਜ਼ ਦਾ ਰਸ ਵੀ ਤਿਲ (Warts)'ਤੇ ਬਹੁਤ ਪ੍ਰਭਾਵਸ਼ਾਲੀ ਹੈ। ਪਿਆਜ਼ ਦੇ ਰਸ ਨੂੰ ਦਿਨ 'ਚ ਇੱਕ ਵਾਰ ਮੋਕਿਆਂ (Warts)'ਤੇ ਲਗਾਉਣ ਨਾਲ ਮੋਕਿਆਂ (Warts)ਦਾ ਖਾਤਮਾ ਹੋਣਾ ਸ਼ੁਰੂ ਹੋ ਜਾਵੇਗਾ।

ਬੋਹੜ ਦੀਆਂ ਪੱਤੀਆਂ ਦਾ ਰਸ
ਇਸ ਤੋਂ ਇਲਾਵਾ ਤਿਲ (Warts)ਤੋਂ ਛੁਟਕਾਰਾ ਪਾਉਣ ਲਈ, ਤੁਸੀਂ ਬੋਹੜ ਦੀਆਂ ਪੱਤੀਆਂ ਨੂੰ ਪੀਸ ਕੇ ਇਸ ਦਾ ਰਸ ਲਗਾ ਸਕਦੇ ਹੋ। ਇਸ ਨਾਲ ਨਾ ਸਿਰਫ ਮੋਕੇ ਘੱਟ ਹੋਣਗੇ ਸਗੋਂ ਤੁਹਾਡੀ ਸਕਿਨ ਵੀ ਮੁਲਾਇਮ ਤੇ ਨਰਮ ਹੋ ਜਾਵੇਗੀ।

ਅਲਸੀ ਦੇ ਬੀਜ
ਅਲਸੀ ਦੇ ਬੀਜਾਂ ਨੂੰ ਪੀਸ ਕੇ ਇਸ ਵਿਚ ਅਲਸੀ ਦਾ ਤੇਲ ਅਤੇ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਤਿਲ (Warts)'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ। ਇਸ ਨੁਸਖੇ ਨੂੰ ਇੱਕ ਹਫ਼ਤੇ ਤੱਕ ਲਗਾਤਾਰ ਅਪਣਾਉਣ ਨਾਲ ਮੋਕੇ ਆਪਣੇ ਆਪ ਘੱਟ ਹੋਣ ਲੱਗ ਜਾਣਗੇ।
Published by:rupinderkaursab
First published:

Tags: Beauty, Lifestyle, Skin, Skin care tips

ਅਗਲੀ ਖਬਰ