Home /News /lifestyle /

ICICI ਦਾ ਕ੍ਰੈਡਿਟ ਕਾਰਡ ਗੁੰਮ ਹੋ ਜਾਣ ਤੋਂ ਬਾਅਦ ਇੰਝ ਕਰੋ ਬਚਾਅ, ਜਾਣੋ ਕਿਵੇਂ ਕਰਨਾ ਹੈ Block

ਅੱਜ ਦੇ ਸਮੇਂ ਵਿੱਚ ਕ੍ਰੈਡਿਟ ਕਾਰਡ ਦਾ ਰੁਝਾਨ ਵੱਧ ਰਿਹਾ ਹੈ। ਲੋਕ ਨਕਦ ਲੈਣ-ਦੇਣ ਕਰਨ ਦੀ ਬਜਾਏ ਕ੍ਰੈਡਿਟ ਕਾਰਡ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਪਰ, ਜੇਕਰ ਕਾਰਡ ਕਿਤੇ ਗੁੰਮ ਹੋ ਜਾਂਦਾ ਹੈ, ਤਾਂ ਇਹ ਵੱਡੀ ਮੁਸੀਬਤ ਪੈਦਾ ਕਰ ਸਕਦਾ ਹੈ। ਜੇਕਰ ਤੁਸੀਂ ICICI ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਕਈ ਤਰੀਕਿਆਂ ਨਾਲ ਕਾਰਡ ਨੂੰ ਬਲਾਕ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਅਲੱਗ ਅਲੱਗ ਤਰੀਕਿਆਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਗੁੰਮ ਹੋਏ ਆਈਸੀਆਈਸੀਆਈ ਕ੍ਰੈਡਿਟ ਕਾਰਡ ਨੂੰ ਆਸਾਨੀ ਨਾਲ ਬਲਾਕ ਕਰਾ ਸਕਦੇ ਹੋ।

ਹੋਰ ਪੜ੍ਹੋ ...
  • Share this:

ਨਜ਼ਦੀਕੀ ਸ਼ਾਖਾ ਵਿੱਚ ਜਾ ਕੇ-
ਤੁਸੀਂ ICICI ਬੈਂਕ ਦੀ ਨਜ਼ਦੀਕੀ ਸ਼ਾਖਾ ਵਿੱਚ ਜਾ ਕੇ ਕ੍ਰੈਡਿਟ ਕਾਰਡ ਬਲਾਕ ਕਰਨ ਲਈ ਬੇਨਤੀ ਕਰ ਸਕਦੇ ਹੋ।

ਕਸਟਮਰ ਕੇਅਰ ਨੰਬਰ ਦੁਆਰਾ ਕਰੋ ਬਲਾਕ-
ਤੁਸੀਂ ICICI ਬੈਂਕ ਦੇ ਕਸਟਮਰ ਕੇਅਰ ਨੰਬਰ - 1860 120 7777 'ਤੇ ਕਾਲ ਕਰ ਕੇ ਆਪਣੇ ਕਾਰਡ ਨੂੰ ਬਲਾਕ ਕਰ ਸਕਦੇ ਹੋ।

iMobile ਐਪ ਰਾਹੀਂ-
ICICI ਬੈਂਕ ਦੇ iMobile ਐਪ ਵਿੱਚ, ਤੁਹਾਨੂੰ ਸੇਵਾਵਾਂ 'ਤੇ ਕਲਿੱਕ ਕਰਨਾ ਹੋਵੇਗਾ, ਹੁਣ ਕਾਰਡ ਸੇਵਾਵਾਂ ਵਿਕਲਪ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਬਲਾਕ ਕ੍ਰੈਡਿਟ ਕਾਰਡ ਚੁਣੋ। ਅਗਲੀ ਸਕ੍ਰੀਨ 'ਤੇ ਤੁਹਾਨੂੰ ਕਾਰਡ ਦੀ ਕਿਸਮ ਅਤੇ ਕਾਰਡ ਨੰਬਰ ਚੁਣਨਾ ਹੋਵੇਗਾ। ਹੁਣ Submit 'ਤੇ ਕਲਿੱਕ ਕਰੋ। ਕਾਰਡ ਤੁਰੰਤ ਬਲੌਕ ਕਰ ਦਿੱਤਾ ਜਾਵੇਗਾ।

ਨੈੱਟ ਬੈਂਕਿੰਗ ਰਾਹੀਂ-
ਸਭ ਤੋਂ ਪਹਿਲਾਂ https://www.icicibank.com/ 'ਤੇ ਜਾਓ। ਹੁਣ Login 'ਤੇ ਕਲਿੱਕ ਕਰੋ। ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰੋ ਅਤੇ ਕ੍ਰੈਡਿਟ ਕਾਰਡ ਸੈਕਸ਼ਨ 'ਤੇ ਜਾਓ। ਅਗਲੇ ਪੰਨੇ 'ਤੇ, ਤੁਹਾਡੇ ਕੋਲ ਕ੍ਰੈਡਿਟ ਕਾਰਡ ਨੂੰ ਬਲੌਕ ਕਰਨ ਦਾ ਵਿਕਲਪ ਹੋਵੇਗਾ।

ਕਾਂਟੈਕਟ ਲੈੱਸ ਕਾਰਡ ਨਾਲ 5000 ਰੁਪਏ ਤੱਕ ਦੇ ਭੁਗਤਾਨ ਲਈ ਪਿੰਨ ਜ਼ਰੂਰੀ ਨਹੀਂ ਹੁੰਦੀ ਹੈ : ਦੱਸ ਦੇਈਏ ਕਿ ਸੰਪਰਕ ਰਹਿਤ (ਕਾਂਟੈਕਟ ਲੈੱਸ) ਟੈਕਨਾਲੋਜੀ ਨਾਲ ਲੈਸ ਕਾਰਡ 'ਟੈਪ ਐਂਡ ਪੇ' ਦੀ ਸਹੂਲਤ ਵੀ ਦਿੰਦਾ ਹੈ, ਯਾਨੀ ਕਾਰਡ ਨੂੰ ਸਵਾਈਪ ਕੀਤੇ ਬਿਨਾਂ POS ਮਸ਼ੀਨ 'ਤੇ ਟੈਪ ਕਰ ਕੇ ਭੁਗਤਾਨ ਕੀਤਾ ਜਾ ਸਕਦਾ ਹੈ। ਸੰਪਰਕ ਰਹਿਤ ਕਾਰਡ ਨਾਲ, ਤੁਸੀਂ ਪਿੰਨ ਦਰਜ ਕੀਤੇ ਬਿਨਾਂ 5000 ਰੁਪਏ ਤੱਕ ਦਾ ਭੁਗਤਾਨ ਕਰ ਸਕਦੇ ਹੋ।
Published by:rupinderkaursab
First published:

ਅਗਲੀ ਖਬਰ