• Home
  • »
  • News
  • »
  • lifestyle
  • »
  • HERE S HOW TO SAVE ON ELECTRICITY IN THE SUMMER REDUCE THE BILL BURDEN GH RUP AS

Electricity Save Tips: ਗਰਮੀਆਂ ਵਿੱਚ ਇਸ ਤਰ੍ਹਾਂ ਕਰੋ ਬਿਜਲੀ ਦੀ ਬੱਚਤ, 'ਤੇ ਘਟਾਓ ਬਿੱਲ ਦਾ ਬੋਝ

Electricity Save Tips: ਜਿਵੇਂ-ਜਿਵੇਂ ਪਾਰਾ ਵੱਧ ਰਿਹਾ ਹੈ, ਤੁਹਾਡਾ ਬਿਜਲੀ ਦਾ ਬਿੱਲ ਵੀ ਉਸੇ ਰਫ਼ਤਾਰ ਨਾਲ ਵੱਧ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਗਰਮੀ ਵਿੱਚ ਕੋਈ ਕਮੀ ਆਉਣ ਦੇ ਕੋਈ ਸੰਕੇਤ ਨਹੀਂ ਹਨ। ਲੋਕ ਏਸੀ ਅਤੇ ਕੂਲਰਾਂ ਦੀ ਮਦਦ ਨਾਲ ਗਰਮੀ ਤੋਂ ਆਪਣਾ ਬਚਾਅ ਕਰ ਰਹੇ ਹਨ। ਪਰ ਏ.ਸੀ., ਪੱਖੇ ਅਤੇ ਕੂਲਰ ਲਗਾਤਾਰ ਚੱਲਣ ਕਾਰਨ ਬਿਜਲੀ ਦਾ ਬਿੱਲ ਵੀ ਕਾਫੀ ਵੱਧ ਗਿਆ ਹੈ ਅਤੇ ਉਨ੍ਹਾਂ ਦੀ ਮਹੀਨਾਵਾਰ ਯੋਜਨਾ ਪ੍ਰਭਾਵਿਤ ਹੋ ਰਹੀ ਹੈ।

Electricity Save Tips: ਗਰਮੀਆਂ ਵਿੱਚ ਇਸ ਤਰ੍ਹਾਂ ਕਰੋ ਬਿਜਲੀ ਦੀ ਬੱਚਤ, 'ਤੇ ਘਟਾਓ ਬਿੱਲ ਦਾ ਬੋਝ

  • Share this:
Electricity Save Tips: ਜਿਵੇਂ-ਜਿਵੇਂ ਪਾਰਾ ਵੱਧ ਰਿਹਾ ਹੈ, ਤੁਹਾਡਾ ਬਿਜਲੀ ਦਾ ਬਿੱਲ ਵੀ ਉਸੇ ਰਫ਼ਤਾਰ ਨਾਲ ਵੱਧ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਗਰਮੀ ਵਿੱਚ ਕੋਈ ਕਮੀ ਆਉਣ ਦੇ ਕੋਈ ਸੰਕੇਤ ਨਹੀਂ ਹਨ। ਲੋਕ ਏਸੀ ਅਤੇ ਕੂਲਰਾਂ ਦੀ ਮਦਦ ਨਾਲ ਗਰਮੀ ਤੋਂ ਆਪਣਾ ਬਚਾਅ ਕਰ ਰਹੇ ਹਨ। ਪਰ ਏ.ਸੀ., ਪੱਖੇ ਅਤੇ ਕੂਲਰ ਲਗਾਤਾਰ ਚੱਲਣ ਕਾਰਨ ਬਿਜਲੀ ਦਾ ਬਿੱਲ ਵੀ ਕਾਫੀ ਵੱਧ ਗਿਆ ਹੈ ਅਤੇ ਉਨ੍ਹਾਂ ਦੀ ਮਹੀਨਾਵਾਰ ਯੋਜਨਾ ਪ੍ਰਭਾਵਿਤ ਹੋ ਰਹੀ ਹੈ।

ਅਜਿਹੇ 'ਚ ਕੀ ਕੋਈ ਅਜਿਹਾ ਤਰੀਕਾ ਹੈ ਜਿਸ ਨਾਲ ਬਿਜਲੀ ਦੇ ਬਿੱਲ ਨੂੰ ਥੋੜਾ ਕੰਟਰੋਲ ਕੀਤਾ ਜਾ ਸਕੇ?

ਤੁਸੀਂ ਕੁਝ ਤਰੀਕਿਆਂ ਨਾਲ ਆਪਣੇ ਬਿਲਜੀ ਦੇ ਬਿੱਲ ਨੂੰ ਥੋੜ੍ਹਾ ਘਟਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ।

ਸੂਰਜੀ ਪੈਨਲ ਇੰਸਟਾਲ ਕਰੋ
ਜੇਕਰ ਗਰਮੀ ਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਵਧ ਗਿਆ ਹੈ, ਤਾਂ ਤੁਸੀਂ ਅਜਿਹੀ ਜਗ੍ਹਾ 'ਤੇ ਰਹਿੰਦੇ ਹੋ ਜਿੱਥੇ ਕਾਫ਼ੀ ਧੁੱਪ ਹੈ। ਤੁਸੀਂ ਆਪਣੀ ਛੱਤ 'ਤੇ ਜਾਂ ਘਰ ਦੇ ਸਾਹਮਣੇ ਖਾਲੀ ਥਾਂ 'ਤੇ ਸੋਲਰ ਪੈਨਲ ਲਗਾ ਕੇ ਆਪਣਾ ਪਾਵਰਹਾਊਸ ਬਣਾ ਸਕਦੇ ਹੋ। ਤੁਸੀਂ ਸੂਰਜੀ ਊਰਜਾ ਤੋਂ ਬਣੀ ਬਿਜਲੀ ਨੂੰ ਇਲੈਕਟ੍ਰਿਕ ਗਰਿੱਡ ਨਾਲ ਜੋੜ ਕੇ ਵਰਤ ਸਕਦੇ ਹੋ।

ਲਾਈਟਾਂ ਬਦਲੋ
ਜੇਕਰ ਤੁਹਾਡੇ ਘਰ ਵਿੱਚ ਅਜੇ ਵੀ ਸਾਧਾਰਨ ਮਰਕਰੀ ਲਾਈਟਾਂ ਹਨ, ਤਾਂ ਉਹਨਾਂ ਨੂੰ ਬਦਲੋ ਅਤੇ ਇਸਦੀ ਬਜਾਏ LED ਬਲਬ ਜਾਂ ਟਿਊਬ ਲਾਈਟਾਂ ਦੀ ਵਰਤੋਂ ਕਰੋ। ਇਹ ਤੁਹਾਡੀ ਰੋਸ਼ਨੀ ਊਰਜਾ ਦੀ ਖਪਤ ਨੂੰ 90 ਪ੍ਰਤੀਸ਼ਤ ਤੱਕ ਘਟਾ ਦੇਵੇਗਾ। ਇਸ ਨਾਲ ਤੁਹਾਨੂੰ ਲੰਬੇ ਸਮੇਂ 'ਚ ਬਿਜਲੀ ਦੇ ਬਿੱਲ 'ਚ ਵੀ ਫਾਇਦਾ ਦੇਖਣ ਨੂੰ ਮਿਲੇਗਾ।

ਕੰਧਾਂ ਦਾ ਰੰਗ
ਤੁਹਾਨੂੰ ਕੰਧਾਂ ਦਾ ਰੰਗ ਹਲਕਾ ਰੱਖਣਾ ਚਾਹੀਦਾ ਹੈ, ਜੋ ਕਿ ਵਧੇਰੇ ਕੁਦਰਤੀ ਰੌਸ਼ਨੀ ਫੈਲਾਉਂਦਾ ਹੈ ਅਤੇ ਨਕਲੀ ਰੌਸ਼ਨੀ ਦੀ ਲੋੜ ਨੂੰ ਘਟਾਉਂਦਾ ਹੈ। ਇਸ ਨਾਲ ਤੁਹਾਡੇ ਘਰ ਵਿੱਚ ਆਉਣ ਵਾਲੀ ਸੂਰਜ ਦੀ ਰੋਸ਼ਨੀ ਚੰਗੀ ਤਰ੍ਹਾਂ ਫੈਲੇਗੀ ਅਤੇ ਤੁਹਾਨੂੰ ਦਿਨ ਵਿੱਚ ਘੱਟ ਰੋਸ਼ਨੀ ਦੀ ਲੋੜ ਪਵੇਗੀ।

ਊਰਜਾ ਕੁਸ਼ਲ ਉਪਕਰਣ (Energy Efficient Appliances) ਦੀ ਵਰਤੋਂ ਕਰੋ
ਲਾਈਟ ਬਲਬਾਂ ਦੀ ਤਰ੍ਹਾਂ, ਹੋਰ ਬਿਜਲੀ ਉਪਕਰਣ ਖਰੀਦਣ ਤੋਂ ਪਹਿਲਾਂ ਊਰਜਾ ਕੁਸ਼ਲਤਾ ਦੀ ਜਾਂਚ ਕਰੋ। ਤੁਹਾਨੂੰ ਹਮੇਸ਼ਾ 5 ਸਟਾਰ ਉਪਕਰਣਾਂ ਨੂੰ ਹੀ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਨਤੀਜੇ ਵਜੋਂ ਤੁਹਾਡੇ ਬਿਜਲੀ ਦੇ ਬਿੱਲ ਵਿੱਚ ਮਹੱਤਵਪੂਰਨ ਕਮੀ ਹੋ ਸਕਦੀ ਹੈ।

ਉਪਕਰਣਾਂ ਦੀ ਦੇਖਭਾਲ
ਏਸੀ ਨੂੰ ਸਮੇਂ-ਸਮੇਂ 'ਤੇ ਸਰਵਿਸ ਕਰਵਾਉਂਦੇ ਰਹੋ, ਇਸ ਨਾਲ ਇਸ ਦੀ ਊਰਜਾ ਸਮਰੱਥਾ ਵਧਦੀ ਹੈ। ਫਰਿੱਜ ਨੂੰ ਵੀ ਡੀਫ੍ਰੌਸਟ ਕਰੋ। ਕਿਉਂਕਿ ਫਰਿੱਜ ਵਿੱਚ ਬਰਫ਼ ਜੰਮਣ ਨਾਲ ਉਸ ਦੀ ਕੂਲਿੰਗ ਪਾਵਰ ਘੱਟ ਜਾਂਦੀ ਹੈ, ਜਦੋਂ ਕਿ ਬਿਜਲੀ ਦੀ ਖਪਤ ਵੱਧ ਜਾਂਦੀ ਹੈ।
Published by:rupinderkaursab
First published: