ਭਾਰਤ ਵਿੱਚ ਵਧੇਰੇ ਲੋਕ ਕਾਰਾਂ ਨਾਲੋਂ ਦੋ ਪਹੀਆ ਵਾਹਨਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਦੋ ਪਹੀਆ ਵਾਹਨਾਂ ਦੀ ਵਰਤੋਂ ਦਫ਼ਤਰ ਜਾਣ ਲਈ, ਘਰ ਦੇ ਕੰਮਾਂ ਕਾਰਾਂ ਲਈ ਅਤੇ ਲੌਂਗ ਡਰਾਈਵ ਜਾਂ ਫ਼ਿਰ ਕਿਤੇ ਘੁੰਮਣ ਜਾਣ ਲਈ ਕੀਤੀ ਜਾਂਦੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਦੋ ਪਹੀਆ ਵਾਹਨ ਕਾਰਾਂ ਨਾਲੋਂ ਸਸਤੇ ਹਨ। ਪਰ ਪਿਛਲੇ ਸਮੇਂ ਵਿੱਚ ਭਾਰਤ ਵਿੱਚ ਕਈ ਮਹਿੰਗੇ ਬਾਈਕ ਵੀ ਲਾਂਚ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਬਾਈਕਸ ਦੇ ਕਈ ਮਾਡਲ ਭਾਰੀ ਕੀਮਤ ਉੱਤੇ ਵੀ ਉਪਲੱਬਧ ਹਨ। ਇਨ੍ਹਾਂ ਮਹਿੰਗੇ ਬਾਈਕਸ ਨੂੰ ਖਰੀਦਣ ਲਈ ਤੁਸੀਂ ਬੈਂਕ ਤੋਂ ਲੋਨ ਲੈ ਸਕਦੇ ਹੋ। ਕਈ ਬੈਂਕਾਂ ਦੋ ਪਹੀਆਂ ਵਾਹਨ ਸੰਬੰਧੀ ਲੋਨ ਦੀ ਪੇਸ਼ਕਸ਼ ਕਰਦੀਆਂ ਹਨ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਸਭ ਤੋਂ ਵਧੀਆ ਬਾਈਕ ਲੋਨ ਪ੍ਰਾਪਤ ਕਰ ਸਕਦੇ ਹੋ।
ਜਾਣਕਾਰੀ ਲਈ ਦੱਸ ਦੇਈਏ ਕਿ ਦੋ ਪਹੀਆ ਵਾਹਨ ਕਰਜ਼ੇ 'ਤੇ ਵਿਆਜ ਦਰ ਅਤੇ ਸਬੰਧਿਤ ਖ਼ਰਚੇ ਹਰੇਕ ਬੈਂਕ ਦੇ ਵੱਖ-ਵੱਖ ਹੁੰਦੇ ਹਨ। ਇਸ ਸਥਿਤੀ ਵਿੱਚ, ਤੁਸੀਂ ਵਿਆਜ ਦਰਾਂ, ਪ੍ਰੋਸੈਸਿੰਗ ਫੀਸਾਂ, ਹੋਰ ਖ਼ਰਚਿਆਂ ਜਿਵੇਂ ਕਿ ਜੁਰਮਾਨੇ, ਫੋਰਕਲੋਜ਼ਰ ਚਾਰਜ 'ਤੇ ਵਿਚਾਰ ਕਰ ਸਕਦੇ ਹੋ।
ਲੋਨ ਲੈਣ ਲਈ ਕ੍ਰੈਡਿਟ ਸਕੋਰ ਦਾ ਮਹੱਤਵ
ਜ਼ਿਕਰਯੋਗ ਹੈ ਕਿ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਲਈ ਕ੍ਰੈਡਿਟ ਸਕੋਰ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕ੍ਰੈਡਿਟ ਸਕੋਰ ਕਿਸੇ ਵਿਅਕਤੀ ਦੀ ਕ੍ਰੈਡਿਟ ਯੋਗਤਾ ਦਾ ਮਾਪ ਹੈ। ਇਹ ਵਿਅਕਤੀ ਦੀ ਕਰਜ਼ੇ ਦੀ ਅਦਾਇਗੀ ਕਰਨ ਦੀ ਯੋਗਤਾ ਨੂੰ ਦਰਸਾਉਂਦਾ ਹੈ। CIBIL ਕ੍ਰੈਡਿਟ ਸਕੋਰ 300 ਤੋਂ 900 ਤੱਕ ਦਾ ਤਿੰਨ ਅੰਕਾਂ ਦਾ ਨੰਬਰ ਹੈ। ਜੇਕਰ ਤੁਹਾਡਾ ਕ੍ਰੈਡਿਟ ਸਕੋਰ 750-900 ਦੇ ਵਿਚਕਾਰ ਹੈ, ਤਾਂ ਇਹ ਇੱਕ ਚੰਗਾ ਕ੍ਰੈਡਿਟ ਸਕੋਰ ਹੈ।
ਇਸਦੇ ਨਾਲ ਹੀ ਚੰਗੇ ਕ੍ਰੈਡਿਟ ਸਕੋਰ ਕਰਕੇ ਬੈਂਕ ਵਿੱਚ ਉਪਲਬਧ ਸਭ ਤੋਂ ਵਧੀਆ ਜਾਂ ਸਸਤੀ ਦਰ 'ਤੇ ਲੋਨ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇਕਰ ਤੁਹਾਡਾ ਕ੍ਰੈਡਿਟ ਸਕੋਰ ਘੱਟ ਪੱਧਰ 'ਤੇ ਹੈ, ਤਾਂ ਬੈਂਕ ਤੁਹਾਨੂੰ ਆਮ ਵਿਆਜ ਨਾਲੋਂ ਵੱਧ ਵਿਆਜ ਦਰ 'ਤੇ ਕਰਜ਼ਾ ਦੇਵੇਗਾ। ਇਸ ਲਈ ਕਰਜ਼ਾ ਲੈਣ ਤੋਂ ਪਹਿਲਾਂ ਤੁਹਾਨੂੰ ਆਪਣਾ ਕ੍ਰੈਡਿਟ ਸਕੋਰ ਠੀਕਰ ਕਰਨਾ ਚਾਹੀਦਾ ਹੈ।
ਦੋ ਪਹੀਆ ਵਾਹਨਾਂ ਲਈ ਸਸਤੇ ਲੋਨ ਦੇ ਵਿਕਲਪ
ਜੇਕਰ ਤੁਹਾਡਾ ਬੈਂਕ ਨਾਲ ਲੈਣ-ਦੇਣ ਦਾ ਰਿਕਾਰਡ ਸਹੀ ਹੈ ਤਾਂ ਬੈਂਕ ਤੁਹਾਨੂੰ ਲੋਨ ਲਈ ਵਿਸ਼ੇਸ਼ ਪੂਰਵ-ਪ੍ਰਵਾਨਿਤ ਪੇਸ਼ਕਸ਼ਾਂ ਦੀ ਪੇਸ਼ਕਸ਼ ਕਰਦੇ ਹਨ। ਆਮ ਤੌਰ 'ਤੇ ਇਸ ਕਿਸਮ ਦੇ ਕਰਜ਼ੇ ਵਿੱਚ, ਤੁਸੀਂ ਕਰਜ਼ੇ ਦੀ ਰਕਮ, ਦਰ, ਖਰਚੇ ਆਦਿ ਬਾਰੇ ਚੰਗੀ ਤਰ੍ਹਾਂ ਜਾਣੂ ਹੁੰਦੇ ਹੋ। ਇਨ੍ਹਾਂ ਕਰਜ਼ਿਆਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ ਕਿਉਂਕਿ ਇਹ ਕਰਜ਼ੇ ਬਹੁਤ ਤੇਜ਼ੀ ਨਾਲ ਵੰਡੇ ਜਾਂਦੇ ਹਨ। ਅਜਿਹੀਆਂ ਪੇਸ਼ਕਸ਼ਾਂ ਬਾਰੇ ਜਾਣਨ ਲਈ, ਤੁਸੀਂ ਜਾਂ ਤਾਂ ਆਪਣੀ ਬੈਂਕ ਸ਼ਾਖਾ ਵਿੱਚ ਜਾ ਸਕਦੇ ਹੋ ਜਾਂ ਨੈੱਟ ਬੈਂਕਿੰਗ ਸਹੂਲਤ ਦੀ ਵਰਤੋਂ ਕਰ ਸਕਦੇ ਹੋ।
ਦੱਸ ਦੇਈਏ ਕਿ ਬੈਂਕ ਸੁਤੰਤਰਤਾ ਦਿਵਸ ਅਤੇ ਤਿਉਹਾਰਾਂ ਆਦਿ ਦੇ ਮੌਕੇ 'ਤੇ ਵਿਸ਼ੇਸ਼ ਦੋ ਪਹੀਆ ਵਾਹਨਾਂ ਲੀ ਲੋਨ ਦੀਆਂ ਪੇਸ਼ਕਸ਼ਾਂ ਲੈ ਕੇ ਆਉਂਦੇ ਹਨ। ਇਸ ਸਮੇਂ ਦੌਰਾਨ ਤੁਹਾਨੂੰ ਘੱਟ ਵਿਆਜ ਦਰ ਉੱਤੇ ਲੋਨ ਮਿਲ ਸਕਦਾ ਹੈ। ਤੁਸੀਂ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਇਹਨਾਂ ਪੇਸ਼ਕਸ਼ਾਂ ਲਈ ਲੋਨ ਪ੍ਰਾਪਤ ਕਰ ਸਕਦੇ ਹੋ। ਧਿਆਨਦੇਣਯੋਗ ਹੈ ਕਿ ਬੈਂਕ ਹਮੇਸ਼ਾ ਤੁਹਾਡੇ ਜੋਖਮ ਪ੍ਰੋਫਾਈਲ ਨੂੰ ਧਿਆਨ ਵਿੱਚ ਰੱਖਦੇ ਹਨ।
ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਜੇਕਰ ਤੁਸੀਂ ਸੰਭਾਵੀ ਦੋ ਪਹੀਆ ਵਾਹਨ ਲੋਨ ਲੈਣ ਵਾਲੇ ਹੋ, ਤਾਂ ਤੁਹਾਡੇ ਲਈ ਦੋ ਵਿਕਲਪ ਉਪਲਬਧ ਹਨ। ਪਹਿਲਾ ਇਹ ਕਿ ਤੁਸੀਂ ਉਧਾਰ ਦੇਣ ਵਾਲੇ ਬੈਂਕ ਦੀ ਚੋਣ ਖੁਦ ਕਰ ਸਕਦੇ ਹੋ ਅਤੇ ਦੂਜਾ, ਆਟੋ ਡੀਲਰਾਂ ਦੇ ਕੋਲ ਇਸ ਤਰ੍ਹਾਂ ਕਰਜ਼ਿਆਂ ਲਈ ਕਰਜ਼ਦਾਤਾਵਾਂ ਨਾਲ ਗੱਠਜੋੜ ਹੁੰਦਾ ਹੈ। ਅਜਿਹੇ ਟਾਈ-ਅੱਪ ਰਾਹੀਂ ਲੋਨ ਲੈ ਕੇ, ਤੁਸੀਂ ਬਿਨਾਂ ਕਿਸੇ ਪ੍ਰੋਸੈਸਿੰਗ ਫੀਸ ਦੇ ਵੀ ਲੋਨ ਪ੍ਰਾਪਤ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Bank, Loan