HOME » NEWS » Life

ਇਸ ਤਰ੍ਹਾਂ ਬਣਾਓ ਅਰਜੁਨ ਦੇ ਦਰਖ਼ਤ ਦੀ ਸੱਕ ਦਾ ਕਾੜਾ , ਦਿਲ਼ ਤੋਂ ਲੈ ਕੇ ਪੇਟ ਤੱਕ ਨੂੰ ਰੱਖਦਾ ਹੈ ਤੰਦਰੁਸਤ

News18 Punjabi | Trending Desk
Updated: July 3, 2021, 6:14 PM IST
share image
ਇਸ ਤਰ੍ਹਾਂ ਬਣਾਓ ਅਰਜੁਨ ਦੇ ਦਰਖ਼ਤ ਦੀ ਸੱਕ ਦਾ ਕਾੜਾ , ਦਿਲ਼ ਤੋਂ ਲੈ ਕੇ ਪੇਟ ਤੱਕ ਨੂੰ ਰੱਖਦਾ ਹੈ ਤੰਦਰੁਸਤ
ਇਸ ਤਰ੍ਹਾਂ ਬਣਾਓ ਅਰਜੁਨ ਦੇ ਦਰਖ਼ਤ ਦੀ ਸੱਕ ਦਾ ਕਾੜਾ , ਦਿਲ਼ ਤੋਂ ਲੈ ਕੇ ਪੇਟ ਤੱਕ ਨੂੰ ਰੱਖਦਾ ਹੈ ਤੰਦਰੁਸਤ

  • Share this:
  • Facebook share img
  • Twitter share img
  • Linkedin share img
ਪੇੜ-ਪੌਦੇ ਨਾ ਸਿਰਫ਼ ਕੁਦਰਤ ਨੂੰ ਫਾਇਦਾ ਪਹੁੰਚਾਹੁੰਦੇ ਹਨ ਬਲਕਿ ਇਹ ਇਨਸਾਨਾਂ ਲਈ ਵੀ ਲਾਭਕਾਰੀ ਹਨ । ਕਈ ਪੌਦੇ ਇਨਸਾਨਾਂ ਲਈ ਦਵਾਈ-ਬੂਟੀ ਦਾ ਕੰਮ ਕਰਦੇ ਹਨ । ਇਹਨਾਂ ਪੌਦਿਆਂ ਦੇ ਵੱਖ-ਵੱਖ ਭਾਗਾਂ ਦਾ ਸੇਵਨ ਕਰਨ ਨਾਲ਼ ਸਰੀਰ ਦੀਆਂ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ । ਅਜਿਹਾ ਹੀ ਇੱਕ ਦਰਖ਼ਤ ਹੈ ਅਰਜੁਨ , ਇਸਦਾ ਫਲ ਤੇ ਸੱਕ ਸਾਡੇ ਲਈ ਬਹੁਤ ਲਾਭਕਾਰੀ ਹੁੰਦਾ ਹੈ । ਅਰਜੁਨ ਦੇ ਪੌਦੇ ਦੀ ਸੱਕ ਦਾ ਕਾੜਾ ਬਣਾ ਕੇ ਪੀਣ ਨਾਲ਼ ਦਿਲ਼ ਹੈਲ਼ਦੀ ਰਹਿੰਦਾ ਹੈ । ਇਸਦੇ ਨਾਲ਼ ਹੀ ਇਹ ਇਮਿਯੂਨਟੀ ਨੂੰ ਵੀ ਮਜਬੂਤ ਕਰਦਾ ਹੈ । ਇਹ ਹੱਡੀਆਂ ਲਈ ਵੀ ਕਾਫੀ ਫਾਇਦੇਮੰਦ ਹੈ ।

ਇਸਦਾ ਫ਼ਲ ਖਾਣ ਨਾਲ਼ ਗੈਸ ਤੇ ਐਸਡਿਟੀ ਦੀ ਸਮੱਸਿਆ ਨਹੀਂ ਹੁੰਦੀ ।ਅਰਜੁਨ ਦੀ ਸੱਕ ਨਾਲ਼ ਕਫ਼, ਪਿੱਤ, ਸਰਦੀ-ਖਾਂਸੀ ਤੇ ਮੌਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਯੂਰਵੈਦ ਵਿੱਚ ਇਸ ਨੂੰ ਇੱਕ ਵਧੀਆਂ ਔਸ਼ੱਧੀ ਮੰਨਿਆ ਜਾਦਾਂ ਹੈ ।ਆਓ ਜਾਣਦੇ ਹਾਂ ਇਸਦੇ ਫਾਇਦੇ ਤੇ ਵਰਤੋਂ ਬਾਰੇ –

ਅਰਜੁਨ ਦੇ ਦਰਖ਼ਤ ਦੀ ਸੱਕ ਦੇ ਫਾਇਦੇ
-ਆਯੂਰਵੈਦ ਦੇ ਅਨੁਸਾਰ ਅਰਜੁਨ ਦੀ ਦਰਖ਼ਤ ਦੀ ਸੱਕ ਤੋਂ ਬਣਿਆ ਕਾੜਾ ਪੀਣ ਨਾਲ਼ ਹਾਰਟ ਹੈਲ਼ਦੀ ਰਹਿੰਦਾ ਹੈ ।

-ਦਿਲ਼ ਤੇ ਖੂਨ ਦੀਆਂ ਨਾੜੀਆਂ ਵਿੱਚ ਆਈ ਸ਼ਥਿਲਤਾ ਨੂੰ ਠੀਕ ਕਰਨ ਵਿੱਚ ਵੀ ਇਹ ਫਾਇਦੇਮੰਦ ਹੈ ।

- ਐਸੀਡਿਟੀ ਦੀ ਸਮੱਸਿਆ ਲਈ ਵੀ ਅਰਜੁਨ ਦਾ ਦਰਖ਼ਤ ਫਾਇਦੇਮੰਦ ਹੈ ।

-ਆਯੁਰਵੈਦ ਵਿੱਚ ਅਰਜੁਨ ਦੇ ਦਰਖ਼ਤ ਦੀ ਸੱਕ ਦੇ ਕਾੜੇ ਨੂੰ ਕਾਰਡੀਅਕ ਟਾਨਿੱਕ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਦਾਂ ਹੈ ।

- ਪੀਲੀਏ ਦੇ ਦੌਰਾਨ ਇਸ ਦਰਖ਼ਤ ਦੀ ਸੱਕ ਦਾ ਚੂਰਨ ਬਣਾ ਕੇ ਘੀ ਨਾਲ਼ ਉਸਦਾ ਸੇਵਨ ਕਰਨ ਤੇ ਆਰਾਮ ਮਿਲਦਾ ਹੈ ।

-ਹੱਡਿਆਂ ਵਿੱਚ ਦਰਦ ਹੋਣ ਦੇ ਕਾਰਨ ਦਰੱਖਤ ਦੀ ਸੱਕ ਦਾ ਚੂਰਨ ਦੁੱਧ ਨਾਲ਼ ਲੈਣ ਤੇ ਫਾਇਦਾ ਮਿਲ਼ਦਾ ਹੈ ।

-ਅਰਜੁਨ ਦੀ ਸੱਕ ਦੇ ਨਾਲ਼ ਕਫ਼,ਪਿੱਤ, ਸਰਦੀ, ਖਾਂਸੀ ਤੇ ਮੁਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

ਇਸ ਤਰ੍ਹਾਂ ਕਰੋ ਸੇਵਨ

ਅਰਜੁਨ ਦੇ ਦਰਖਤ ਦੀ 10-15 ਗ੍ਰਾਮ ਸੱਕ ਨੂੰ ਕੁੱਟ ਕੇ ਛਾਣ ਲਵੋ ਤੇ ਉਸਨੂੰ 300 ਗ੍ਰਾਮ ਪਾਣੀ ਵਿੱਚ ਮਿਲਾ ਲਵੋ ।ਜਦੋਂ ਇਹ ਮਿਸ਼ਰਨ ਪੱਕ ਕੇ ਇੱਕ ਚੌਥਾਈ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਸਵੇਰੇ ਸ਼ਾਮ ਇਸਦਾ ਸੇਵਨ ਕਰੋ ।ਇਹ ਦਿਲ਼ ਦੀ ਧੜਕਣ ਨੂੰ ਕੰਟਰੋਲ ਵਿੱਚ ਰੱਖਦਾ ਹੈ ਤੇ ਇਸ ਨਾਲ਼ ਛਾਤੀ ਦੇ ਦਰਦ ਨੂੰ ਵੀ ਰਾਹਤ ਮਿਲ਼ਦੀ ਹੈ । ਕਿਹਾ ਜਾਦਾਂ ਹੈ ਭਾਰਤ ਵਿੱਚ ਵੱਖ-ਵੱਖ ਬਿਮਾਰੀਆਂ ਲਈ ਕਰੀਬ 3000 ਸਾਲ ਦੇ ਸਮੇਂ ਤੋਂ ਵੀ ਪਹਿਲਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ।ਇਸ ਨਾਲ਼ ਪੇਟ ਸੰਬੰਧੀ ਬਿਮਾਰੀਆਂ ਦੂਰ ਹੁੰਦੀਆਂ ਹਨ ।ਹਾਲਾਂਕਿ ਡਾਕਟਰ ਦੀ ਸਲਾਹ ਤੇ ਹੀ ਇਸਦਾ ਸੇਵਨ ਕਰਨਾ ਚਾਹੀਦਾ ਹੈ ।ਮਾਹਿਰਾਂ ਦਾ ਕਹਿਣਾ ਹੈ ਕਿ ਗਰਭ-ਅਵਸਥਾ, ਡਾਇਬਟੀਜ਼ ਤੇ ਸਰਜਰੀ ਹੋਣ ਤੋਂ ਤੁਰੰਤ ਬਾਅਦ ਇਸਦਾ ਸੇਵਨ ਨਹੀਂ ਕੀਤਾ ਜਾਣਾ ਚਾਹੀਦਾ ।

(Disclaimer:- ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਗਿਆਨ ਤੇ ਆਧਾਰਿਤ ਹੈ ।ਨਿਊਜ਼18 ਇਸਦੀ ਪੁਸ਼ਟੀ ਨਹੀਂ ਕਰਦਾ ।ਇਸ ਤੇ ਅਮਲ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰਾਂ ਨਾਲ਼ ਸੰਪਰਕ ਕਰੋ ।)
Published by: Ramanpreet Kaur
First published: July 3, 2021, 6:14 PM IST
ਹੋਰ ਪੜ੍ਹੋ
ਅਗਲੀ ਖ਼ਬਰ