ਹੀਰੋ ਮੋਟੋਕਾਰਪ (Hero MotoCorp) ਨੇ ਇਕ ਬਿਆਨ 'ਚ ਕਿਹਾ ਕਿ ਕੀਮਤ 'ਚ ਵਾਧਾ ਮਾਡਲ ਅਤੇ ਬਾਜ਼ਾਰ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦਾ ਹੈ। ਕੰਪਨੀ ਨੇ ਕਿਹਾ ਕਿ ਲਗਾਤਾਰ ਵੱਧ ਰਹੀ ਲਾਗਤ ਨੂੰ ਅੰਸ਼ਕ ਤੌਰ 'ਤੇ ਆਫਸੈੱਟ ਕਰਨ ਲਈ ਕੀਮਤਾਂ ਵਿੱਚ ਵਾਧੇ ਦੀ ਲੋੜ ਸੀ। Hero MotoCorp 51,450 ਰੁਪਏ ਤੋਂ ਸ਼ੁਰੂ ਹੋਣ ਵਾਲੀਆਂ ਕੀਮਤਾਂ ਦੇ ਨਾਲ ਐਂਟਰੀ-ਲੈਵਲ HF100 ਤੋਂ ਲੈ ਕੇ ਕਈ ਤਰ੍ਹਾਂ ਦੇ ਮਾਡਲ ਵੇਚਦਾ ਹੈ, ਜਦੋਂ ਕਿ Xpulse 200 4V ਦੀ ਕੀਮਤ 1.32 ਲੱਖ ਰੁਪਏ (ਐਕਸ-ਸ਼ੋਰੂਮ ਦਿੱਲੀ) ਹੈ।
ਕੰਪਨੀ ਨੇ ਸਾਲ ਦੀ ਸ਼ੁਰੂਆਤ 'ਚ ਵਧਾ ਦਿੱਤੀ ਸੀ ਕੀਮਤ
ਹੀਰੋ ਨੇ ਇਸ ਤੋਂ ਪਹਿਲਾਂ ਜਨਵਰੀ ਵਿੱਚ ਸਕੂਟਰਾਂ ਅਤੇ ਮੋਟਰਸਾਈਕਲਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਉਸ ਸਮੇਂ 2,000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਕੰਪਨੀ ਨੇ ਪਿਛਲੇ ਸਾਲ 1 ਜੁਲਾਈ ਨੂੰ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਐਕਸ-ਸ਼ੋਰੂਮ ਕੀਮਤਾਂ 'ਚ 3,000 ਰੁਪਏ ਤੱਕ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ 20 ਸਤੰਬਰ ਨੂੰ 3,000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਸੀ।
ਹੀਰੋ ਦੀ ਵਿਕਰੀ ਵਿੱਚ ਵਾਧਾ
ਭਾਰਤ ਦੀਆਂ ਟਾੱਪ ਦੀਆਂ 6 ਦੋਪਹੀਆ ਵਾਹਨ ਨਿਰਮਾਤਾ ਕੰਪਨੀਆਂ Hero, Honda, TVS, Bajaj, Suzuki ਅਤੇ Royal Enfield ਨੇ ਅਪ੍ਰੈਲ 2022 ਵਿੱਚ ਦੇਸ਼ ਵਿੱਚ 10,99,167 ਯੂਨਿਟਾਂ ਵੇਚੀਆਂ ਹਨ। ਇਹ ਸੰਖਿਆ 1,45,829 ਯੂਨਿਟ ਹੈ ਯਾਨੀ ਪਿਛਲੇ ਅਪ੍ਰੈਲ ਦੇ ਮੁਕਾਬਲੇ 15.3 ਫੀਸਦੀ ਜ਼ਿਆਦਾ ਹੈ।
ਇਸ ਦੇ ਨਾਲ ਹੀ ਦੁਨੀਆ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਦੀ ਵਿਕਰੀ ਇਸ ਅਪ੍ਰੈਲ 2021 ਦੇ ਮੁਕਾਬਲੇ ਪਿਛਲੇ ਮਹੀਨੇ 16.31 ਫੀਸਦੀ ਵਧੀ ਹੈ। ਇਸ ਸਮੇਂ ਦੌਰਾਨ ਕੰਪਨੀ ਨੇ ਘਰੇਲੂ ਬਾਜ਼ਾਰ ਵਿੱਚ 3,42,614 ਯੂਨਿਟ ਵੇਚੇ ਹਨ।
ਹਾਲਾਂਕਿ, ਕੰਪਨੀ ਦੀ ਵਿਕਰੀ ਸੰਖਿਆ ਮਾਰਚ 2022 ਦੇ ਮੁਕਾਬਲੇ 4.15 ਪ੍ਰਤੀਸ਼ਤ (17,274 ਯੂਨਿਟ) ਘੱਟ ਸੀ। ਹੀਰੋ ਨੇ ਇਸ ਸਮੇਂ ਦੌਰਾਨ 4,15,764 ਯੂਨਿਟ ਵੇਚੇ ਸਨ।
ਕੰਪਨੀ ਜਲਦ ਹੀ ਲਾਂਚ ਕਰ ਸਕਦੀ ਹੈ ਇਲੈਕਟ੍ਰਿਕ ਬਾਈਕ
ਹੀਰੋ ਇਲੈਕਟ੍ਰਿਕ ਭਾਰਤ ਵਿੱਚ ਸਭ ਤੋਂ ਵੱਡੇ ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾਵਾਂ ਵਿੱਚੋਂ ਇੱਕ ਹੈ। ਘੱਟ-ਸਪੀਡ ਅਤੇ ਹਾਈ-ਸਪੀਡ ਦੋਵਾਂ ਹਿੱਸਿਆਂ ਵਿੱਚ ਇਲੈਕਟ੍ਰਿਕ ਸਕੂਟਰਾਂ ਦੀ ਇੱਕ ਰੇਂਜ ਪੇਸ਼ ਕਰਨ ਤੋਂ ਬਾਅਦ, ਇਲੈਕਟ੍ਰਿਕ ਵਾਹਨ ਨਿਰਮਾਤਾ ਹੁਣ ਭਾਰਤ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਮੋਟਰਸਾਈਕਲ AE-47 ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਬਾਈਕ ਨੂੰ ਆਟੋ ਐਕਸਪੋ 2020 'ਚ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਇਸ ਸਾਲ ਦੇ ਅੰਤ 'ਚ ਬਾਜ਼ਾਰ 'ਚ ਆਉਣ ਦੀ ਸੰਭਾਵਨਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Hero MotoCorp