Home /News /lifestyle /

ਹੀਰੋ ਇਲੈਕਟ੍ਰਿਕ ਨੇ Jio-bp ਨਾਲ ਮਿਲਾਇਆ ਹੱਥ, ਮਿਲੇਗੀ ਚਾਰਜਿੰਗ ਅਤੇ ਬੈਟਰੀ ਸਵੈਪਿੰਗ ਦੀ ਸਹੂਲਤ

ਹੀਰੋ ਇਲੈਕਟ੍ਰਿਕ ਨੇ Jio-bp ਨਾਲ ਮਿਲਾਇਆ ਹੱਥ, ਮਿਲੇਗੀ ਚਾਰਜਿੰਗ ਅਤੇ ਬੈਟਰੀ ਸਵੈਪਿੰਗ ਦੀ ਸਹੂਲਤ

Jio-BP ਪਲਸ ਐਪ ਦੇ ਨਾਲ, ਗਾਹਕ ਆਸਾਨੀ ਨਾਲ ਨੇੜਲੇ ਸਟੇਸ਼ਨਾਂ ਨੂੰ ਲੱਭ ਸਕਦੇ ਹਨ।

Jio-BP ਪਲਸ ਐਪ ਦੇ ਨਾਲ, ਗਾਹਕ ਆਸਾਨੀ ਨਾਲ ਨੇੜਲੇ ਸਟੇਸ਼ਨਾਂ ਨੂੰ ਲੱਭ ਸਕਦੇ ਹਨ।

ਹੀਰੋ ਇਲੈਕਟ੍ਰਿਕ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਸਾਂਝੇਦਾਰੀ ਦੇ ਤਹਿਤ ਹੀਰੋ ਇਲੈਕਟ੍ਰਿਕ ਗਾਹਕਾਂ ਨੂੰ ਜੀਓ-ਬੀਪੀ ਦੇ ਵਿਆਪਕ ਚਾਰਜਿੰਗ ਅਤੇ ਬੈਟਰੀ ਸਵੈਪਿੰਗ ਨੈੱਟਵਰਕ ਤੱਕ ਪਹੁੰਚ ਮਿਲੇਗੀ। ਇਹ ਸਹੂਲਤ ਹੋਰ ਵਾਹਨਾਂ ਲਈ ਵੀ ਖੁੱਲ੍ਹੀ ਰਹੇਗੀ।

  • Share this:

Jio-bp  : ਹੀਰੋ ਇਲੈਕਟ੍ਰਿਕ (Hero Electric) ਭਾਰਤ ਦੇ ਸਭ ਤੋਂ ਵੱਡੀ ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀ ਵਿੱਚੋਂ ਇੱਕ ਹੈ। ਹੀਰੋ ਇਲੈਕਟ੍ਰਿਕ (Hero Electric) ਇਲੈਕਟ੍ਰਿਕ ਟੂ-ਵ੍ਹੀਲਰ ਸੈਗਮੈਂਟ 'ਚ ਵੀ ਤੇਜ਼ੀ ਨਾਲ ਆਪਣੀ ਪਕੜ ਮਜ਼ਬੂਤ ​​ਕਰ ਰਿਹਾ ਹੈ।

ਭਾਰਤ ਦੀ ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀ ਹੀਰੋ ਇਲੈਕਟ੍ਰਿਕ (Hero Electric) ਨੇ Jio-bp ਨਾਲ ਆਪਣੀ ਪਾਰਟਨਰਸ਼ਿਪ ਦਾ ਐਲਾਨ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਚਾਰਜ ਕਰਨ ਲਈ Jio-BP ਨਾਲ ਸਮਝੌਤਾ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ Jio-BP ਰਿਲਾਇੰਸ ਇੰਡਸਟਰੀਜ਼ ਲਿਮਟਿਡ (Reliance Industries Limited) (RIL) ਅਤੇ ਵੱਡੀ ਊਰਜਾ ਕੰਪਨੀ BP (BP) ਦਾ ਸਾਂਝਾ ਉੱਦਮ (Joint Venture) ਹੈ। ਕੰਪਨੀ ਨੇ ਇਲੈਕਟ੍ਰਿਕ ਟੂ-ਵ੍ਹੀਲਰ ਚਾਰਜਿੰਗ ਅਤੇ ਬੈਟਰੀ ਸਵੈਪਿੰਗ ਨੂੰ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕਿਆ ਹੈ।

ਇਲੈਕਟ੍ਰਿਕ ਟੂ-ਵ੍ਹੀਲਰ ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਸਾਂਝੇਦਾਰੀ ਦੇ ਤਹਿਤ ਹੀਰੋ ਇਲੈਕਟ੍ਰਿਕ ਦੇ ਗਾਹਕਾਂ ਨੂੰ ਜੀਓ-ਬੀਪੀ (Jio-BP) ਦੇ ਵਿਆਪਕ ਚਾਰਜਿੰਗ ਅਤੇ ਬੈਟਰੀ ਸਵੈਪਿੰਗ ਨੈੱਟਵਰਕ (Extensive Charging and Battery Swapping Network) ਤੱਕ ਪਹੁੰਚ ਮਿਲੇਗੀ। ਇਹ ਸਹੂਲਤ ਹੋਰ ਵਾਹਨਾਂ ਲਈ ਵੀ ਖੁੱਲ੍ਹੀ ਰਹੇਗੀ।

ਇਸ 'ਚ ਕਿਹਾ ਗਿਆ ਹੈ ਕਿ ਕੰਪਨੀਆਂ ਭਾਰਤੀ ਬਾਜ਼ਾਰ 'ਚ ਬਿਜਲੀਕਰਨ 'ਚ ਆਪਣੀ ਗਲੋਬਲ 'ਲਰਨਿੰਗ' (Learnings) ਦੀ ਵਰਤੋਂ ਕਰਨਗੀਆਂ। ਇਹ ਜਿਓ-ਬੀਪੀ ਪਲਸ (Jio-BP Pulse) ਬ੍ਰਾਂਡ ਦੇ ਤਹਿਤ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ (EV Charging Station) ਅਤੇ ਬੈਟਰੀ ਸਵੈਪਿੰਗ ਸਟੇਸ਼ਨਾਂ (Battery Swapping Stations) ਦਾ ਸੰਚਾਲਨ ਕਰਦਾ ਹੈ।

ਇਲੈਕਟ੍ਰਿਕ ਵਾਹਨ ਗਾਹਕਾਂ ਨੂੰ ਫਾਇਦਾ ਹੋਵੇਗਾ

Jio-BP ਦੀਆਂ EV ਸੇਵਾਵਾਂ, ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਅਤੇ ਐਨਰਜੀ ਦੀ ਵਿਸ਼ਾਲ ਕੰਪਨੀ BP ਵਿਚਕਾਰ ਇੱਕ ਜੋਇੰਟ ਵੈਂਚਰ, Jio-bp ਪਲਸ ਬ੍ਰਾਂਡ ਦੇ ਅਧੀਨ ਕੰਮ ਕਰਦੀ ਹੈ। Jio-BP ਪਲਸ ਐਪ (Jio-BP Pulse App) ਦੇ ਨਾਲ, ਗਾਹਕ ਆਸਾਨੀ ਨਾਲ ਨੇੜਲੇ ਸਟੇਸ਼ਨ ਲੱਭ ਸਕਦੇ ਹਨ ਅਤੇ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰ ਸਕਦੇ ਹਨ।

Jio-BP ਨੇ ਪਿਛਲੇ ਸਾਲ ਲਾਂਚ ਕੀਤੇ ਸਨ ਦੋ ਵੱਡੇ EV ਚਾਰਜਿੰਗ ਹੱਬ

ਇਹ ਧਿਆਨ ਦੇਣ ਯੋਗ ਹੈ ਕਿ ਜੀਓ-ਬੀਪੀ ਨੇ ਵੀ ਪਿਛਲੇ ਸਾਲ ਭਾਰਤ ਦੇ ਦੋ ਸਭ ਤੋਂ ਵੱਡੇ ਈਵੀ ਚਾਰਜਿੰਗ ਹੱਬਾਂ (EV Charging Hubs) ਦਾ ਨਿਰਮਾਣ ਕਰਦੇ ਹੋਏ ਇਸਨੂੰ ਲਾਂਚ ਕੀਤਾ ਸੀ। Jio-BP ਇੱਕ ਚਾਰਜਿੰਗ ਈਕੋਸਿਸਟਮ (Charging Ecosystem) ਬਣਾ ਰਿਹਾ ਹੈ ਜੋ EV ਵਾਲਯੂ ਚੇਨ ਵਿੱਚ ਸਾਰੇ ਹਿੱਸੇਦਾਰਾਂ (Stakeholders) ਨੂੰ ਲਾਭ ਪਹੁੰਚਾਏਗਾ।

Published by:Tanya Chaudhary
First published:

Tags: Business, Electric Vehicle, Hero, Reliance Jio