ਹੀਰੋ ਮੋਟੋਕਾਰਪ ਨੇ ਅੱਜ ਜ਼ੂਮ 110 ਸਕੂਟਰ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 68,599 ਰੁਪਏ ਹੈ, ਜੋ ਕਿ 76,699 ਰੁਪਏ (ਐਕਸ-ਸ਼ੋਰੂਮ) ਤੱਕ ਜਾਂਦੀ ਹੈ। ਸਕੂਟਰ ਤਿੰਨ ਵੱਖ-ਵੱਖ ਵੇਰੀਐਂਟਸ LX, VX ਅਤੇ ZX 'ਚ ਉਪਲਬਧ ਹੈ। Hero Maestro ਦੇ ਮੁਕਾਬਲੇ ਇਸ ਨੂੰ ਪੂਰੀ ਤਰ੍ਹਾਂ ਨਵੇਂ ਡਿਜ਼ਾਈਨ ਅਤੇ ਫੀਚਰਸ ਨਾਲ ਲਾਂਚ ਕੀਤਾ ਗਿਆ ਹੈ, ਜੋ ਇਸ ਨੂੰ ਬਹੁਤ ਹੀ ਪ੍ਰੀਮੀਅਮ ਸਕੂਟਰ ਬਣਾਉਂਦੇ ਹਨ। ਇਸ ਨਵੇਂ 110 ਸੀਸੀ ਸਕੂਟਰ ਦਾ ਮੁਕਾਬਲਾ ਭਾਰਤੀ ਦੋ ਪਹੀਆ ਵਾਹਨ ਬਾਜ਼ਾਰ ਵਿੱਚ TVS ਜੁਪੀਟਰ ਅਤੇ ਹੌਂਡਾ ਐਕਟਿਵਾ ਸਮਾਰਟ ਵਰਗੇ ਬਹੁਤ ਮਸ਼ਹੂਰ ਸਕੂਟਰਾਂ ਨਾਲ ਹੋਵੇਗਾ। ਖਾਸ ਗੱਲ ਇਹ ਹੈ ਕਿ ਦੋਵਾਂ ਸਕੂਟਰਾਂ ਦੇ ਮੁਕਾਬਲੇ ਜ਼ੂਮ ਨੂੰ ਕਿਫਾਇਤੀ ਰੱਖਿਆ ਗਿਆ ਹੈ। । ਇਹ ਆਲ-ਐਲਈਡੀ ਹੈੱਡਲੈਂਪਸ ਅਤੇ ਐਕਸ-ਆਕਾਰ ਦੀਆਂ LED ਡੇ-ਟਾਈਮ ਰਨਿੰਗ ਲਾਈਟਾਂ ਦੇ ਨਾਲ ਆਉਂਦਾ ਹੈ।
ਮਿਲ ਰਹੇ ਸ਼ਾਨਦਾਰ ਫੀਚਰ : ਹੀਰੋ ਜ਼ੂਮ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਪੂਰੀ ਤਰ੍ਹਾਂ ਨਾਲ ਡਿਜੀਟਲ ਇੰਸਟਰੂਮੈਂਟ ਕਲੱਸਟਰ, 12-ਇੰਚ ਅਲੌਏ ਵ੍ਹੀਲ ਸਮੇਤ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਸ਼ਾਮਲ ਹਨ। ਪੂਰੀ ਤਰ੍ਹਾਂ ਡਿਜ਼ੀਟਲ ਡਿਸਪਲੇ ਬਲੂਟੁੱਥ ਦੀ ਵਰਤੋਂ ਕਰਦੇ ਹੋਏ ਸਮਾਰਟਫੋਨ ਨਾਲ ਕਨੈਕਟ ਕੀਤਾ ਜਾ ਸਕਦਾ ਹੈ ਅਤੇ ਬਹੁਤ ਸਾਰੀ ਜਾਣਕਾਰੀ ਦਿਖਾਉਂਦਾ ਹੈ। ਟੌਪ-ਐਂਡ ਵੇਰੀਐਂਟ ZX ਨੂੰ ਕਾਰਨਰਿੰਗ ਬੇਡਿੰਗ ਲਾਈਟਾਂ ਮਿਲਦੀਆਂ ਹਨ। ਇਸ ਦਾ ਫਾਇਦਾ ਇਹ ਹੈ ਕਿ ਜਦੋਂ ਰਾਈਡਰ ਸਕੂਟਰ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਰਨਰਿੰਗ ਲਾਈਟਾਂ ਆਪਣੇ ਆਪ ਚਾਲੂ ਹੋ ਜਾਂਦੀਆਂ ਹਨ। ਸਕੂਟਰ ਦਾ ਅਗਲਾ ਏਪਰਨ ਐਂਗੁਲਰ ਹੈ ਅਤੇ ਹੈਂਡਲਬਾਰਾਂ 'ਤੇ ਕਾਉਲਿੰਗ ਉੱਤੇ ਟਰਨ ਇੰਡੀਕੇਟਰ ਹਨ। ਸਕੂਟਰ ਦੀ ਟੇਲਲਾਈਟ ਨੂੰ ਵੀ X ਪੈਟਰਨ 'ਚ ਰੱਖਿਆ ਗਿਆ ਹੈ। ਬ੍ਰੇਕਿੰਗ ਲਈ ਟਾਪ ਵੇਰੀਐਂਟ 'ਚ ਫਰੰਟ 'ਚ ਡਿਸਕ ਬ੍ਰੇਕ ਮੌਜੂਦ ਹਨ।
ਹੌਂਡਾ ਐਕਟਿਵਾ ਨੂੰ ਮਿਲੇਗਾ ਮੁਕਾਬਲਾ : ਹੀਰੋ ਜ਼ੂਮ ਸਕੂਟਰ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿੱਚ 110.9 ਸੀਸੀ ਸਿੰਗਲ-ਸਿਲੰਡਰ ਏਅਰ-ਕੂਲਡ ਫਾਈ ਇੰਜਣ ਦਿੱਤਾ ਗਿਆ ਹੈ, ਜਿਸ ਨੂੰ CVT ਨਾਲ ਜੋੜਿਆ ਗਿਆ ਹੈ। ਇਹ ਇੰਜਣ 8.04 Bhp ਦੀ ਪੀਕ ਪਾਵਰ ਅਤੇ 8.7 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਭਾਰਤ ਦੇ ਸਕੂਟਰ ਬਾਜ਼ਾਰ ਵਿੱਚ ਲਗਭਗ 60 ਫੀਸਦੀ ਹਿੱਸਾ 110 ਸੀਸੀ ਇੰਜਣ ਵਾਲੇ ਸਕੂਟਰਾਂ ਦਾ ਹੈ ਜਿਸ ਵਿੱਚੋਂ ਹੌਂਡਾ ਆਪਣੀ ਐਕਟਿਵਾ ਨਾਲ ਪਿਛਲੇ ਕਾਫੀ ਸਮੇਂ ਤੋਂ ਮੋਹਰੀ ਬਣੀ ਹੋਈ ਹੈ। ਪਰ Hero ਦੀ ਇਹ ਨਵੀਂ ਸਕੂਟਰ ਇੱਕ ਕੜਾ ਮੁਕਾਬਲਾ ਦੇ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile