ਸਾਡਾ ਦਿਲ ਸਾਡੇ ਸਰੀਰ ਦਾ ਪੰਪ ਹੈ ਜੋ ਖੂਨ ਨੂੰ ਸਰੀਰ ਦੇ ਵੱਖੋ ਵੱਖਰੇ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਦਿਲ ਦੁਆਰਾ ਪੰਪ ਕੀਤੇ ਜਾ ਰਹੇ ਖੂਨ ਦੀ ਗਤੀ ਨੂੰ ਬਲੱਡ ਪ੍ਰੈਸ਼ਰ ਰਾਹੀਂ ਮਾਪਿਆ ਜਾਂਦਾ ਹੈ। ਜੇਕਰ ਬਲੱਡ ਦੀ ਇਹ ਗਤੀ ਘੱਟ ਜਾਂ ਵੱਧ ਹੋਵੇ ਤਾਂ ਸਾਡੀ ਸਰੀਰ ਕਿਰਿਆ ਪ੍ਰਭਾਵਿਤ ਹੁੰਦੀ ਹੈ। ਅੱਜ ਦੀ ਤੇਜ਼ ਤਾਰੀਨ ਜ਼ਿੰਦਗੀ ਵਿਚ ਮਨੁੱਖ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ, ਜਿੰਨ੍ਹਾਂ ਵਿਚੋਂ ਅਨਿਯਮਿਤ ਬਲੱਡ ਪ੍ਰੈਸ਼ਰ ਇਕ ਪ੍ਰਮੁੱਖ ਸਮੱਸਿਆ ਹੈ।
ਇਹ ਇਕ ਅਜਿਹੀ ਸਮੱਸਿਆ ਹੈ ਜਿਸ ਬਾਰੇ ਆਮ ਕਰਕੇ ਸਾਨੂੰ ਪਤਾ ਹੀ ਲਗਦਾ। ਇਕ ਸਟੱਡੀ ਮੁਤਾਬਕ 1.28 ਅਰਬ ਲੋਕਾਂ ਨੂੰ ਬੀਪੀ ਸਮੱਸਿਆ ਹੈ ਪਰ 46% ਲੋਕ ਆਪਣੀ ਇਸ ਸਮੱਸਿਆ ਤੋਂ ਹੀ ਅਣਜਾਣ ਹਨ। ਇਹ ਇਕ ਹੈਰਾਨ ਕਰ ਦੇਣ ਵਾਲੇ ਅੰਕੜੇ ਹਨ ਕਿ 70 ਕਰੋੜ ਲੋਕ ਆਪਣੀ ਇਸ ਬੀਮਾਰ ਤੋਂ ਅਣਜਾਣ ਹੀ ਰਹਿੰਦੇ ਹਨ। ਪਰ ਇਸ ਅਣਜਾਣਪੁਣੇ ਦੇ ਵੱਡੇ ਹਰਜਾਨੇ ਭੁਗਤਣੇ ਪੈਂਦੇ ਹਨ। ਬੀਪੀ ਦੀ ਸਮੱਸਿਆ ਕਾਰਨ ਸਾਡੇ ਦਿਮਾਗ਼, ਕਿਡਨੀ ਆਦਿ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਹੋਰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਆਓ ਤੁਹਾਨੂੰ ਦੱਸੀਏ ਕਿ ਇਕ ਆਮ ਸਿਹਤਮੰਦ ਹਾਲਤ ਵਿਚ ਇਨਸਾਨ ਦਾ ਬੀਪੀ ਕਿੰਨਾ ਹੋਣਾ ਚਾਹੀਦਾ ਹੈ –
ਔਰਤਾਂ ਦੀ ਬੀਪੀ
ਔਰਤਾਂ ਵਿਚ ਬੀਪੀ ਸਮੱਸਿਆ ਸਾਈਲੇਂਟ ਰੂਪ ਵਿਚ ਆਉਂਦੀ ਹੈ। ਔਰਤਾਂ ਵਿਚ ਬੀਪੀ ਦੇ ਸੰਕੇਤ ਬਹੁਤ ਮੁਸ਼ਕਿਲ ਨਾਲ ਹੀ ਨਜ਼ਰ ਆਉਂਦੇ ਹਨ। ਆਮ ਤੌਰ ‘ਤੇ ਚੱਕਰ ਆਉਣਾ, ਅੱਖਾਂ ਕੋਲ ਲਾਲ ਧੱਬੇ, ਸਕਿਨ ਰੈਸ਼ਿਜ ਆਦਿ ਔਰਤਾਂ ਵਿਚ ਬੀਪੀ ਦੇ ਅਨਿਯਮਿਤ ਹੋਣ ਦੇ ਸੰਕੇਤ ਹਨ। 21 ਤੋਂ 25 ਸਾਲ ਦੀ ਇਕ ਔਰਤ ਵਿਚ ਬਲੱਡ ਪ੍ਰੈਸ਼ਰ 115.5 ਤੋਂ 70.5 ਦੇ ਵਿਚਕਾਰ ਰਹਿਣਾ ਚਾਹੀਦਾ ਹੈ। ਉਮਰ ਦੇ ਵਧਣ ਨਾਲ ਬਲੱਡ ਪ੍ਰੈਸ਼ਰ ਘਟਣ ਲਗਦਾ ਹੈ ਜਿਸਦੀ ਦਰ 31-35 ਉਮਰ ਦੀਆਂ ਔਰਤਾਂ ਵਿਚ 110.5 ਤੋਂ 72.5 ਦੇ ਵਿਚਕਾਰ ਰਹਿਣਾ ਚਾਹੀਦਾ ਹੈ।
ਮਰਦਾਂ ਵਿਚ ਬੀਪੀ
ਮਰਦਾਂ ਵਿਚ ਬਲੱਡ ਪ੍ਰੈਸ਼ਰ ਦੀ ਦਰ 31 ਤੋਂ 35 ਸਾਲ ਦੇ ਵਿਚਕਾਰ 114.5 ਤੋਂ 75.5 ਦੇ ਵਿਚਕਾਰ ਰਹਿਣੀ ਚਾਹੀਦੀ ਹੈ। ਵਧਦੀ ਉਮਰ ਨਾਲ ਬੀਪੀ ਦੀ ਦਰ ਵਧਣੀ ਸ਼ੁਰੂ ਹੋ ਜਾਂਦੀ ਹੈ। 40 ਸਾਲ ਤੋਂ ਬਾਦ ਇਹ ਦਰ ਲਗਾਤਾਰ ਵਧਦੀ ਹੈ। 61 ਤੋਂ 65 ਸਾਲਾਂ ਦੇ ਇਕ ਆਮ ਸਿਹਤਮੰਦ ਪੁਰਸ਼ ਦੀ ਬਲੱਡ ਪ੍ਰੈਸ਼ਰ ਦਰ 143 ਤੋਂ 76.5 ਦੇ ਵਿਚਕਾਰ ਹੋਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Blood, Health, Health benefits, Health care