Home /News /lifestyle /

16 ਮਹੀਨਿਆਂ 'ਚ ਹੋਈ ਸਭ ਤੋਂ ਵੱਧ ਮਹਿੰਗਾਈ! ਜਾਣੋ ਕਿਵੇਂ ਰਹੇਗੀ ਆਉਣ ਵਾਲੀ ਸਥਿਤੀ

16 ਮਹੀਨਿਆਂ 'ਚ ਹੋਈ ਸਭ ਤੋਂ ਵੱਧ ਮਹਿੰਗਾਈ! ਜਾਣੋ ਕਿਵੇਂ ਰਹੇਗੀ ਆਉਣ ਵਾਲੀ ਸਥਿਤੀ

16 ਮਹੀਨਿਆਂ 'ਚ ਹੋਈ ਸਭ ਤੋਂ ਵੱਧ ਮਹਿੰਗਾਈ! ਜਾਣੋ ਕਿਵੇਂ ਰਹੇਗੀ ਆਉਣ ਵਾਲੀ ਸਥਿਤੀ

16 ਮਹੀਨਿਆਂ 'ਚ ਹੋਈ ਸਭ ਤੋਂ ਵੱਧ ਮਹਿੰਗਾਈ! ਜਾਣੋ ਕਿਵੇਂ ਰਹੇਗੀ ਆਉਣ ਵਾਲੀ ਸਥਿਤੀ

Retail Inflation:  ਲਗਾਤਾਰ ਵੱਧ ਰਹੀ ਮਹਿੰਗਾਈ (Inflation) ਇਸ ਵਾਰ ਲੋਕਾਂ ਨੂੰ ਵੱਡਾ ਝਟਕਾ ਦੇਣ ਜਾ ਰਹੀ ਹੈ। ਭਾਵ ਇਹ ਹੈ ਕਿ ਮਾਰਚ ਵਿੱਚ ਪ੍ਰਚੂਨ ਮਹਿੰਗਾਈ (Retail Inflation) ਦੀ ਦਰ ਵਧੇਗੀ ਅਤੇ ਆਰਬੀਆਈ ਦੀ ਉੱਚ ਸੀਮਾ ਤੋਂ ਬਾਹਰ ਚਲੇ ਜਾਵੇਗੀ।

  • Share this:
Retail Inflation:  ਲਗਾਤਾਰ ਵੱਧ ਰਹੀ ਮਹਿੰਗਾਈ (Inflation) ਇਸ ਵਾਰ ਲੋਕਾਂ ਨੂੰ ਵੱਡਾ ਝਟਕਾ ਦੇਣ ਜਾ ਰਹੀ ਹੈ। ਭਾਵ ਇਹ ਹੈ ਕਿ ਮਾਰਚ ਵਿੱਚ ਪ੍ਰਚੂਨ ਮਹਿੰਗਾਈ (Retail Inflation) ਦੀ ਦਰ ਵਧੇਗੀ ਅਤੇ ਆਰਬੀਆਈ ਦੀ ਉੱਚ ਸੀਮਾ ਤੋਂ ਬਾਹਰ ਚਲੇ ਜਾਵੇਗੀ।

ਸਰਕਾਰ ਨੇ ਆਰਬੀਆਈ ਨੂੰ ਪ੍ਰਚੂਨ ਮਹਿੰਗਾਈ ਦਰ (Retail Inflation Rate) ਨੂੰ ਵੱਧ ਤੋਂ ਵੱਧ 6 ਫ਼ੀਸਦੀ ਦੇ ਦਾਇਰੇ ਵਿੱਚ ਰੱਖਣ ਦਾ ਟੀਚਾ ਦਿੱਤਾ ਹੈ। ਪਰ, ਮਾਰਚ ਵਿੱਚ, ਇਹ ਕੇਂਦਰੀ ਬੈਂਕ ਦੀ ਉੱਚ ਸੀਮਾ ਨੂੰ ਪਾਰ ਕਰ ਸਕਦਾ ਹੈ ਅਤੇ 16 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਸਕਦਾ ਹੈ।

ਅਸਲ 'ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਮਾਰਚ 'ਚ ਪ੍ਰਚੂਨ ਮਹਿੰਗਾਈ ਦਰ (Retail Inflation Rate) 6.33 ਫੀਸਦੀ ਦੇ ਪੱਧਰ 'ਤੇ ਪਹੁੰਚ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਲਗਾਤਾਰ ਤੀਜਾ ਮਹੀਨਾ ਹੋਵੇਗਾ ਜਦੋਂ ਪ੍ਰਚੂਨ ਮਹਿੰਗਾਈ ਦਰ (Retail Inflation Rate) 6 ਫੀਸਦੀ ਤੋਂ ਵੱਧ ਹੋਵੇਗੀ।

ਇਕਨਾਮਿਸਟਸ ਪੋਲ ਨੇ ਕਿਹਾ ਹੈ ਕਿ ਰੂਸ-ਯੂਕਰੇਨ ਯੁੱਧ ਕਾਰਨ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਅਸਰ ਖੁਦਰਾ ਮਹਿੰਗਾਈ 'ਤੇ ਦਿਖਾਈ ਦੇ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਲੋਕਾਂ ਦੀਆਂ ਜੇਬਾਂ ਨੂੰ ਹੋਰ ਢਿੱਲੀ ਕਰੇਗੀ।

16 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ ਪ੍ਰਚੂਨ ਮਹਿੰਗਾਈ

ਲਾਈਵ ਮਿੰਟ ਦੇ ਅਨੁਸਾਰ, ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਰੂਸ-ਯੂਕਰੇਨ ਯੁੱਧ ਤੋਂ ਬਾਅਦ ਮਹਿੰਗਾਈ ਹਰ ਪਾਸੇ ਮਾਰ ਰਹੀ ਹੈ। ਇਸ ਨਾਲ ਨਾ ਸਿਰਫ ਆਮ ਆਦਮੀ ਸਗੋਂ ਕੰਪਨੀਆਂ ਦੇ ਉਤਪਾਦਨ ਅਤੇ ਕਮਾਈ 'ਤੇ ਵੀ ਅਸਰ ਪੈ ਰਿਹਾ ਹੈ। ਸਰਵੇਖਣ 'ਚ ਸ਼ਾਮਲ 48 ਅਰਥਸ਼ਾਸਤਰੀਆਂ ਦਾ ਦਾਅਵਾ ਹੈ ਕਿ ਇਸ ਸਾਲ ਮਾਰਚ 'ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 6.33 ਫੀਸਦੀ ਹੋ ਸਕਦੀ ਹੈ। ਇਹ ਨਵੰਬਰ 2020 ਤੋਂ ਬਾਅਦ ਪ੍ਰਚੂਨ ਮਹਿੰਗਾਈ ਦਰ ਦਾ 16 ਮਹੀਨਿਆਂ ਦਾ ਉੱਚ ਪੱਧਰ ਹੋਵੇਗਾ। ਫਰਵਰੀ 2022 ਵਿੱਚ, ਪ੍ਰਚੂਨ ਮਹਿੰਗਾਈ ਦਰ 6.07 ਪ੍ਰਤੀਸ਼ਤ ਸੀ। ਸਰਕਾਰ ਕੱਲ ਭਾਵ 12 ਅਪ੍ਰੈਲ ਨੂੰ ਪ੍ਰਚੂਨ ਮਹਿੰਗਾਈ ਅੰਕੜੇ ਜਾਰੀ ਕਰ ਸਕਦੀ ਹੈ।

ਖਾਣ-ਪੀਣ ਦੀਆਂ ਕੀਮਤਾਂ 'ਤੇ ਪਵੇਗਾ ਤਿੱਖਾ ਅਸਰ

ANZ ਵਿਖੇ ਅਰਥ ਸ਼ਾਸਤਰੀ ਧੀਰਜ ਨਿਮ ਦਾ ਕਹਿਣਾ ਹੈ ਕਿ ਫਰਵਰੀ ਤੱਕ ਤਿੰਨ ਮਹੀਨਿਆਂ ਦੀ ਗਿਰਾਵਟ ਤੋਂ ਬਾਅਦ, ਭੋਜਨ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਇਸ ਕਾਰਨ ਪ੍ਰਚੂਨ ਮਹਿੰਗਾਈ ਦਰ 6.30 ਫੀਸਦੀ ਦੇ ਪੱਧਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਭੋਜਨ ਦੀਆਂ ਕੀਮਤਾਂ ਮਹਿੰਗਾਈ ਦੀ ਟੋਕਰੀ ਦਾ ਅੱਧਾ ਹਿੱਸਾ ਬਣਦੀਆਂ ਹਨ। ਇਸ ਦਾ ਮਤਲਬ ਹੈ ਕਿ ਭੋਜਨ ਦੀਆਂ ਕੀਮਤਾਂ ਪ੍ਰਚੂਨ ਮਹਿੰਗਾਈ ਦਰ ਦਾ ਅੱਧਾ ਹਿੱਸਾ ਹਨ।

ਲਗਾਤਾਰ ਵਧ ਰਹੀਆਂ ਹਨ ਵਸਤੂਆਂ ਦੀਆਂ ਕੀਮਤਾਂ

ਸਿਟੀ ਇੰਡੀਆ ਦੇ ਮੁੱਖ ਅਰਥ ਸ਼ਾਸਤਰੀ ਸਿਮਰਨ ਚੱਕਰਵਰਤੀ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ 'ਤੇ ਵਸਤੂਆਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਖਾਣ ਵਾਲਾ ਤੇਲ ਵੀ ਮਹਿੰਗਾ ਹੋ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਪਿਛਲੇ 10 ਦਿਨਾਂ 'ਚ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ 6.50 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਸਭ ਦਾ ਮਾਰਚ 'ਚ ਪ੍ਰਚੂਨ ਮਹਿੰਗਾਈ 'ਤੇ ਅਸਰ ਪਵੇਗਾ।

ਹੁਣ ਵਿਕਾਸ ਦਰ ਦੀ ਬਜਾਏ ਮਹਿੰਗਾਈ 'ਤੇ ਧਿਆਨ ਦਿਓ

ਇਸ ਤੋਂ ਪਹਿਲਾਂ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਵੀ ਕਹਿ ਚੁੱਕੇ ਹਨ, ਫਿਰ ਕੇਂਦਰੀ ਬੈਂਕ ਦਾ ਜ਼ੋਰ ਹੁਣ ਆਰਥਿਕ ਵਿਕਾਸ ਦਰ ਦੀ ਬਜਾਏ ਮਹਿੰਗਾਈ ਨੂੰ ਕੰਟਰੋਲ ਵਿੱਚ ਰੱਖਣ ਉੱਤੇ ਹੋਵੇਗਾ। ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦਾਸ ਨੇ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਲਗਭਗ ਤਿੰਨ ਸਾਲਾਂ ਤੋਂ ਮਹਿੰਗਾਈ 'ਤੇ ਧਿਆਨ ਦੇਣ ਦਾ ਸਮਾਂ ਆ ਗਿਆ ਹੈ। ਅਜਿਹੇ 'ਚ ਕੇਂਦਰੀ ਬੈਂਕ ਆਪਣਾ ਉਦਾਰ ਰੁਖ ਵਾਪਸ ਲੈਣ ਦੀ ਤਿਆਰੀ ਕਰ ਸਕਦਾ ਹੈ।
Published by:rupinderkaursab
First published:

Tags: Business, Businessman, Inflation, RBI, Retail

ਅਗਲੀ ਖਬਰ