Home /News /lifestyle /

ਹਿੰਦੂ ਤੇ ਮੁਸਲਿਮ ਔਰਤਾਂ ਨੇ ਇੱਕ ਦੂਜੇ ਦੇ ਪਤੀਆਂ ਦੀ ਜਾਨ ਬਚਾਉਣ ਲਈ ਕੀਤੇ ਗੁਰਦੇ ਦਾਨ

ਹਿੰਦੂ ਤੇ ਮੁਸਲਿਮ ਔਰਤਾਂ ਨੇ ਇੱਕ ਦੂਜੇ ਦੇ ਪਤੀਆਂ ਦੀ ਜਾਨ ਬਚਾਉਣ ਲਈ ਕੀਤੇ ਗੁਰਦੇ ਦਾਨ

ਹਿੰਦੂ ਤੇ ਮੁਸਲਿਮ ਔਰਤਾਂ ਨੇ ਇੱਕ ਦੂਜੇ ਦੇ ਪਤੀਆਂ ਨੂੰ ਬਚਾਉਣ ਲਈ ਕੀਤੇ ਗੁਰਦੇ ਦਾਨ(Image Courtesy: TOI)

ਹਿੰਦੂ ਤੇ ਮੁਸਲਿਮ ਔਰਤਾਂ ਨੇ ਇੱਕ ਦੂਜੇ ਦੇ ਪਤੀਆਂ ਨੂੰ ਬਚਾਉਣ ਲਈ ਕੀਤੇ ਗੁਰਦੇ ਦਾਨ(Image Courtesy: TOI)

ਇੱਕ ਹਿੰਦੂ ਤੇ ਮੁਸਲਿਮ ਔਰਤ ਨੇ ਇੱਕ ਦੂਜੇ ਦੇ ਪਤੀ ਦੀ ਜਾਨ ਬਚਾਉਣ ਲਈ ਆਪਣੇ ਗੁਰਦੇ ਦਾਨ ਕੀਤੇ ਹਨ। ਦੋਹੇ ਵੱਖ-ਵੱਖ ਧਰਮਾਂ ਦੀਆਂ ਔਰਤਾਂ ਨੇ ਇਹ ਅਨੋਖਾ ਕਾਰਜ ਕਰਕੇ ਫਿਰਕੂ ਨਫਰਤ ਦੀ ਹਵਾ ਨੂੰ ਠੱਲ੍ਹ ਪਾਉਣ ਦੀ ਲਾਮਿਸਾਲ ਕੋਸ਼ਿਸ਼ ਕੀਤੀ ਹੈ।

 • Share this:
  ਦੇਹਰਾਦੂਨ ਵਿੱਚ ਭਾਈਚਾਰਕ ਸਾਂਝ ਦੀ ਇੱਕ ਇੱਕ ਅਨੋਖੀ ਮਿਸਾਲ ਦੀ ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਾ ਹੋ ਰਹੀ ਹੈ। ਅਸਲ ਵਿੱਚ ਇੱਕ ਹਿੰਦੂ ਤੇ ਮੁਸਲਿਮ ਔਰਤ ਨੇ ਇੱਕ ਦੂਜੇ ਦੇ ਪਤੀ ਦੀ ਜਾਨ ਬਚਾਉਣ ਲਈ ਆਪਣੇ ਗੁਰਦੇ ਦਾਨ ਕੀਤੇ ਹਨ। ਦੋਹੇ ਵੱਖ-ਵੱਖ ਧਰਮਾਂ ਦੀਆਂ ਔਰਤਾਂ ਨੇ ਇਹ ਅਨੋਖਾ ਕਾਰਜ ਕਰਕੇ ਫਿਰਕੂ ਨਫਰਤ ਦੀ ਹਵਾ ਨੂੰ ਠੱਲ੍ਹ ਪਾਉਣ ਦੀ ਲਾਮਿਸਾਲ ਕੋਸ਼ਿਸ਼ ਕੀਤੀ ਹੈ।

  ਸੁਸ਼ਮਾ ਉਨਿਆਲ ਅਤੇ ਸੁਲਤਾਨਾ ਅਲੀ ਆਪਣੇ ਪਤੀ ਲਈ ਗੁਰਦਾ ਦਾਨੀ ਲੱਭਣ ਦੀ ਕਈ ਮਹੀਨਿਆਂ ਦੇ ਅਣਥੱਕ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਡਾਕਟਰੀ ਰਿਪੋਰਟ ਕਾਰਨ ਦੋਹੇ ਔਰਤਾਂ ਆਪਣੇ ਪਤੀਆਂ ਨੂੰ ਗੁਰਦੇ ਦਾਨ ਨਹੀਂ ਕਰ ਸਕਦੀਆਂ ਸਨ। ਉਨ੍ਹਾਂ ਨੂੰ ਪਤੀ ਦੇ ਗੁਰਦਿਆਂ ਨਾਲ ਮੇਲ ਖਾਂਦੇ ਦਾਨੀ ਡੋਨਰ ਦੀ ਲੋੜ ਸੀ।
  ਜਦੋਂ ਇਹ ਸਾਹਮਣੇ ਆਇਆ ਕਿ ਵਿਕਾਸ ਦੀ ਪਤਨੀ ਸੁਸ਼ਮਾ ਦਾ ਗੁਰਦਾ ਅਸ਼ਰਫ ਲਈ ਇੱਕ ਢੁੱਕਵਾਂ ਅਤੇ ਅਸ਼ਰਫ ਦੀ ਪਤਨੀ ਸੁਲਤਾਨਾ ਦਾ ਗੁਰਦਾ ਵਿਕਾਸ ਲਈ ਮੇਲ ਖਾਂਦਾ ਸੀ। ਦੋਹਾਂ ਦੀ ਸਹਿਮਤੀ ਤੋਂ ਬਾਅਦ ਸਫਲ ਟ੍ਰਾਂਸਪਲਾਂਟ ਸਰਜਰੀਆਂ ਹੋਈਆਂ। ਹੁਣ ਦੋਵੇਂ ਪਤੀਆਂ ਦੇ ਟਰਾਂਸਪਲਾਂਟ ਗੁਰਦੇ ਵਧੀਆ ਕੰਮ ਕਰ ਰਹੇ ਹਨ।

  ਦੇਹਰਾਦੂਨ ਦੇ ਹਿਮਾਲੀਅਨ ਹਸਪਤਾਲ ਦੇ ਸੀਨੀਅਰ ਨੇਫਰੋਲੋਜਿਸਟ ਡਾਕਟਰ ਸ਼ਾਹਬਾਜ਼ ਅਹਿਮਦ ਨੇ ਟੀਓਆਈ ਨੂੰ ਦੱਸਿਆ “ਦੋਵੇਂ ਪੁਰਸ਼ਾਂ ਦੀਆਂ ਪਤਨੀਆਂ ਆਪਣੇ ਪਤੀਆਂ ਲਈ ਗੁਰਦੇ ਦਾਨ ਕਰਨ ਲਈ ਤਿਆਰ ਸਨ ਪਰ ਉਨ੍ਹਾਂ ਦੇ ਖੂਨ ਦੇ ਸਮੂਹ ਮੇਲ ਨਹੀਂ ਖਾਂਦੇ ਸਨ। ਅਜਿਹਾ ਇਸ ਲਈ ਹੋਇਆ ਕਿ ਵਿਕਾਸ ਉਨਿਆਲ ਦੀ ਪਤਨੀ ਸੁਸ਼ਮਾ ਦਾ ਬਲੱਡ ਗਰੁੱਪ ਅਸ਼ਰਫ ਅਲੀ ਦੇ ਨਾਲ ਮੇਲ ਖਾਂਦਾ ਹੈ, ਅਤੇ ਅਲੀ ਦੀ ਪਤਨੀ ਸੁਲਤਾਨਾ ਦਾ ਬਲੱਡ ਗਰੁੱਪ ਵਿਕਾਸ ਦੇ ਨਾਲ ਮੇਲ ਖਾਂਦਾ ਹੈ, ”

  ਅਹਿਮਦ ਨੇ ਕਿਹਾ ਕਿ ਇਹ ਅਦਲਾ -ਬਦਲੀ 2011 ਵਿੱਚ ਮਨੁੱਖੀ ਅੰਗਾਂ ਦੇ ਟ੍ਰਾਂਸਪਲਾਂਟੇਸ਼ਨ ਐਕਟ ਦੇ ਬਾਅਦ ਹੀ ਸੰਭਵ ਹੋਈ ਸੀ। ਇਸ ਨੇ ਖੂਨ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਲੋਕਾਂ ਨੂੰ ਆਪਣੇ ਅੰਗ ਦਾਨ ਕਰਨ ਦੀ ਆਗਿਆ ਦਿੱਤੀ।
  Published by:Sukhwinder Singh
  First published:

  Tags: Hindu, Inspiration, Muslim, Women

  ਅਗਲੀ ਖਬਰ