ਹਿੰਦੂ ਧਰਮ ਵਿੱਚ ਹਰ ਤਿਉਹਾਰ, ਸਮਾਗਮ ਤੇ ਸ਼ੁਭ ਕੰਮ ਲਈ ਕਈ ਰੀਤੀ ਰਿਵਾਜ ਹਨ। ਵਿਆਹ ਇਨ੍ਹਾਂ ਸ਼ੁਭ ਕੰਮਾਂ ਵਿੱਚੋਂ ਹੀ ਇੱਕ ਹੈ। ਹਿੰਦੂ ਧਰਮ 'ਚ ਵਿਆਹ ਨੂੰ ਦੋ ਲੋਕਾਂ ਦਾ ਨਹੀਂ, ਸਗੋਂ ਦੋ ਪਰਿਵਾਰਾਂ ਦਾ ਮਿਲਨ ਮੰਨਿਆ ਜਾਂਦਾ ਹੈ। ਵਿਆਹ ਦੌਰਾਨ ਕਈ ਰੀਤੀ-ਰਿਵਾਜਾਂ ਦੀ ਪਾਲਣਾ ਕੀਤੀ ਜਾਂਦੀ ਹੈ ਤੇ ਵਿਆਹ ਦੌਰਾਨ ਨਿਭਾਈਆਂ ਜਾਣ ਵਾਲੀਆਂ ਰਸਮਾਂ ਤੇ ਰੀਤੀ ਰਿਵਾਜ਼ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਵਿਆਹ ਦੀਆਂ ਜ਼ਰੂਰੀ ਰਸਮਾਂ ਵਿੱਚ ਕੰਨਿਆਦਾਨ, ਸੱਤ ਫੇਰੇ, ਮੰਗਲਸੂਤਰ ਪਹਿਨਾਉਣਾ, ਮੰਗ ਵਿੱਚ ਸੰਦੂਰ ਪਾਉਣਾ, ਵਿਦਾਈ ਤੇ ਗ੍ਰਹਿ ਪਰਵੇਸ਼ ਨੂੰ ਗਿਣਿਆ ਜਾਂਦਾ ਹੈ।
ਬਿਨਾਂ ਇਹ ਰਸਮਾਂ ਕੀਤੇ ਕਿਸੇ ਵੀ ਹਿੰਦੂ ਰੀਤੀ ਰਿਵਾਜ਼ ਵਾਲੇ ਵਿਆਹ ਨੂੰ ਸੰਪੂਰਨ ਨਹੀਂ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਕਈ ਹਿੱਸਿਆਂ ਵਿੱਚਪੁੱਤਰਾਂ ਦੇ ਵਿਆਹ 'ਚ ਮਾਂ ਹਿੱਸਾ ਨਹੀਂ ਲੈਂਦੀ। ਮਤਲਬ ਮਾਵਾਂ ਆਪਣੇ ਪੁੱਤ ਦਾ ਵਿਆਹ ਨਹੀਂ ਦੇਖਦੀਆਂ। ਇਹ ਰਿਵਾਜ਼ ਵੈਸੇ ਤਾਂ ਪੰਜਾਬ ਵਿੱਚ ਜ਼ਿਆਦਾ ਪ੍ਰਚਲਿਤ ਨਹੀਂ ਹੈ ਪਰ ਹਿੰਦੂ ਧਰਮ ਵਿੱਚ ਇਸ ਦੀ ਮਾਨਤਾ ਹੈ। ਆਓ ਜਾਣਦੇ ਹਾਂ ਇਸ ਬਾਰੇ...
ਮੁਗਲ ਕਾਲ ਦੀ ਹੈ ਇਹ ਪਰੰਪਰਾ : ਪਹਿਲੇ ਸਮਿਆਂ ਵਿੱਚ ਮਾਵਾਂ ਆਪਣੇ ਪੁੱਤਰਾਂ ਦੇ ਵਿਆਹ ਵਿੱਚ ਜਾਂਦੀਆਂ ਸਨ ਪਰ ਭਾਰਤ ਵਿੱਚ ਮੁਗਲਾਂ ਦੇ ਆਉਣ ਤੋਂ ਬਾਅਦ ਇਸ ਵਿੱਚ ਬਦਲਾਅ ਹੋਇਆ। ਕਈ ਵਾਰ ਵਿਆਹ ਲਈ ਜਾਂਦੀ ਬਰਾਤ ਲੁੱਟ-ਖੋਹ ਦਾ ਸ਼ਿਕਾਰ ਹੋ ਜਾਂਦੀ ਸੀ। ਇਸ ਦੇ ਡਰ ਤੋਂ ਹੀ ਬਰਾਤ ਵਿੱਚ ਸਿਰਫ ਮਰਦ ਜਾਣ ਲੱਗੇ ਤੇ ਲਾੜੇ ਦੀ ਮਾਂ ਸਮੇਤ ਹੋਰ ਬਾਕੀ ਔਰਤਾਂ ਵਿਆਹ ਵਾਲੇ ਘਰ ਵਿੱਚ ਹੀ ਰੁਕਦੀਆਂ। ਇਸ ਤੋਂ ਇਲਾਵਾ ਜਦੋਂ ਬਰਾਤ ਵਾਪਿਸ ਆਉਂਦੀ ਸੀ, ਉਸ ਵੇਲੇ ਲਾੜੇ ਤੇ ਘਰ ਦੀ ਨਵੀਂ ਨੂੰਹ ਦਾ ਪੂਰੇ ਰੀਤੀ ਰਿਵਾਜ਼ਾਂ ਨਾਲ ਗ੍ਰਹਿ ਪ੍ਰਵੇਸ਼ ਕਰਵਾਉਣ ਲਈ ਵੀ ਔਰਤਾਂ ਘਰ ਵਿੱਚ ਹੀ ਰਹਿੰਦੀਆਂ ਸਨ।
ਗ੍ਰਹਿ ਪਰਵੇਸ਼ ਦੌਰਾਨ ਦੁਲਹਨ ਦਾ ਸਵਾਗਤ ਪੂਜਾ ਨਾਲ ਕੀਤਾ ਜਾਂਦਾ ਹੈ ਅਤੇ ਦਰਵਾਜ਼ੇ 'ਤੇ ਕਲਸ਼ 'ਚ ਚੌਲ ਰੱਖੇ ਜਾਂਦੇ ਹਨ। ਲਾੜੀ ਇਸ ਕਲਸ਼ ਨੂੰ ਆਪਣੀ ਸੱਜੀ ਲੱਤ ਨਾਲ ਸੱਟ ਕੇ ਘਰ ਵਿੱਚ ਦਾਖਲ ਹੁੰਦੀ ਹੈ। ਇਸ ਤੋਂ ਬਾਅਦ ਦੁਲਹਨ ਦੇ ਹੱਥ 'ਤੇ ਹਲਦੀ ਲਗਾਈ ਜਾਂਦੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਹਲਦੀ ਨਾਲ ਘਰ ਦੀ ਦੀਵਾਰ ਉੱਤੇ ਪੰਜੇ ਛਾਪੇ ਜਾਂਦੇ ਹਨ। ਇਸ ਰਸਮ ਨੂੰ ਗ੍ਰਹਿ ਪ੍ਰਵੇਸ਼ ਕਿਹਾ ਜਾਂਦਾ ਹੈ।
ਮਾਨਤਾ ਇਹ ਹੈ ਕਿ ਇਸ ਰਸਮ ਦੀ ਤਿਆਰੀ ਲਈ ਵੀ ਮਾਂ ਆਪਣੇ ਪੁੱਤਰ ਦੇ ਵਿਆਹ ਵਿੱਚਨਹੀਂ ਜਾਂਦੀ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਪਰੰਪਰਾ ਉੱਤਰ ਭਾਰਤ ਵਿੱਚ ਪੰਜਾਬ, ਹਰਿਆਣਾ ਜੰਮੂ ਆਦਿ ਵਿੱਚ ਦੇਖਣ ਨੂੰ ਨਹੀਂ ਮਿਲਦੀ ਹੈ ਪਰ ਭਾਰਤ ਵਿੱਚ ਅਜੇ ਵੀ ਉੱਤਰਾਖੰਡ, ਬਿਹਾਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇਹ ਰਸਮ ਦੇਖੀ ਜਾ ਸਕਦੀ ਹੈ। ਇਨ੍ਹਾਂ ਥਾਵਾਂ 'ਤੇ ਮਾਵਾਂ ਪੁੱਤਰ ਦੇ ਵਿਆਹ 'ਤੇ ਨਹੀਂ ਜਾਂਦੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Love Marriage, Marriage