Hindu Nav Varsh 2023: ਹਿੰਦੂ ਨਵਾਂ ਸਾਲ ਪੂਰੇ ਭਾਰਤ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਾਲ, ਹਿੰਦੂ ਨਵਾਂ ਸਾਲ ਵਿਕਰਮ ਸੰਵਤ 2080 22 ਮਾਰਚ, 2023 ਨੂੰ ਚੈਤਰ ਨਵਰਾਤਰੀ ਨਾਲ ਸ਼ੁਰੂ ਹੋ ਰਿਹਾ ਹੈ। ਉਮੀਦ ਹੈ ਕਿ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ, ਖੁਸ਼ਹਾਲੀ ਅਤੇ ਸਫਲਤਾ ਲੈ ਕੇ ਆਵੇਗਾ। ਹਿੰਦੂ ਨਵੇਂ ਸਾਲ ਨੂੰ ਵਿਕਰਮ ਸੰਵਤ ਜਾਂ ਨਵ ਸੰਵਤਸਰ ਵਜੋਂ ਵੀ ਜਾਣਿਆ ਜਾਂਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਇਹ ਚੇਤਰ ਜਾਂ ਚੇਤ ਮਹੀਨੇ ਦੇ ਪਹਿਲੇ ਦਿਨ ਤੋਂ ਸ਼ੁਰੂ ਹੁੰਦਾ ਹੈ ਅਤੇ ਫਾਲਗੁਨ ਮਹੀਨੇ ਦੇ ਆਖਰੀ ਦਿਨ ਨਾਲ ਖਤਮ ਹੁੰਦਾ ਹੈ। ਨਵੇਂ ਸਾਲ ਦੀ ਸ਼ੁਰੂਆਤ ਨੂੰ ਨਵੀਂ ਸ਼ੁਰੂਆਤ, ਖੁਸ਼ਹਾਲੀ ਅਤੇ ਸਫਲਤਾ ਲਈ ਇੱਕ ਸ਼ੁਭ ਸਮਾਂ ਮੰਨਿਆ ਜਾਂਦਾ ਹੈ।
ਚੇਤਰ ਨਵਰਾਤਰੀ, ਜੋ ਕਿ ਉਸੇ ਦਿਨ ਸ਼ੁਰੂ ਹੁੰਦੀ ਹੈ, ਮਾਂ ਦੁਰਗਾ ਦੀ ਪੂਜਾ ਨੂੰ ਸਮਰਪਿਤ ਨੌ ਦਿਨਾਂ ਦਾ ਤਿਉਹਾਰ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਬ੍ਰਹਮਾ ਨੇ ਚੇਤਰ ਮਹੀਨੇ ਦੇ ਪਹਿਲੇ ਦਿਨ ਬ੍ਰਹਿਮੰਡ ਦੀ ਰਚਨਾ ਸ਼ੁਰੂ ਕੀਤੀ ਸੀ। ਰਾਜਾ ਵਿਕਰਮਾਦਿਤਯ ਨੇ ਇਸ ਦਿਨ ਦੀ ਯਾਦ ਵਿੱਚ ਵਿਕਰਮ ਸੰਵਤ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਲਈ ਇਸ ਨੂੰ ਵਿਕਰਮ ਸੰਵਤ ਨਵਾਂ ਸਾਲ ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਨਵੇਂ ਸਾਲ ਉੱਤੇ ਬਣਨ ਵਾਲੇ ਸ਼ੁੱਭ ਯੋਗ...
ਹਿੰਦੂ ਨਵੇਂ ਸਾਲ 2023 ਨੂੰ ਤਿੰਨ ਪ੍ਰਮੁੱਖ ਰਾਜਯੋਗਾਂ ਦਾ ਗਠਨ ਹੋਵੇਗਾ: ਬੁਧਾਦਿਤਯ ਰਾਜ ਯੋਗ, ਇਹ ਮੀਨ ਰਾਸ਼ੀ ਵਿੱਚ ਬੁਧ ਅਤੇ ਸੂਰਜ ਦੇ ਸੰਯੋਗ ਕਾਰਨ ਬਣੇਗਾ। ਇਹ ਯੋਗ ਸੰਚਾਰ, ਬੁੱਧੀ ਅਤੇ ਰਚਨਾਤਮਕਤਾ ਲਈ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਗਜਕੇਸਰੀ ਯੋਗ ਦੀ, ਇਹ ਯੋਗ ਚੰਦਰਮਾ ਦੇ ਨਾਲ ਗੁਰੂ ਗ੍ਰਬਿ ਦੇ ਮਿਲਨ ਕਾਰਨ ਬਣੇਗਾ। ਮੰਨਿਆ ਜਾਂਦਾ ਹੈ ਕਿ ਇਹ ਯੋਗ ਸਫਲਤਾ, ਪ੍ਰਸਿੱਧੀ ਅਤੇ ਖੁਸ਼ਹਾਲੀ ਲਿਆਉਂਦਾ ਹੈ। ਤੀਜਾ ਹੈ ਨਵਪੰਚਮ ਰਾਜ ਯੋਗ, ਇਹ ਸ਼ਨੀ, ਮੰਗਲ ਅਤੇ ਕੇਤੂ ਦੇ ਸੰਯੋਗ ਕਾਰਨ ਬਣੇਗਾ। ਇਹ ਯੋਗ ਧਨ, ਕਰੀਅਰ ਅਤੇ ਸਫਲਤਾ ਲਈ ਸ਼ੁਭ ਮੰਨਿਆ ਜਾਂਦਾ ਹੈ।
ਇਸ ਸਾਲ ਹਿੰਦੂ ਨਵੇਂ ਸਾਲ 2023 ਵਿੱਚ ਆਏ ਹਨ 13 ਮਹੀਨੇ: ਇਸ ਸਾਲ, ਹਿੰਦੂ ਨਵਾਂ ਸਾਲ 12 ਦੀ ਬਜਾਏ 13 ਮਹੀਨੇ ਦਾ ਹੋਵੇਗਾ। ਇਹ ਅਧਿਕ ਮਾਸ ਦੇ ਕਾਰਨ ਹੈ, ਜੋ ਕਿ 18 ਜੁਲਾਈ ਤੋਂ 16 ਅਗਸਤ ਤੱਕ ਮਨਾਇਆ ਜਾਵੇਗਾ। ਸਾਵਣ ਦਾ ਮਹੀਨਾ ਵੀ ਦੋ ਮਹੀਨਿਆਂ ਦਾ ਹੋਵੇਗਾ, ਇਸ ਲਈ ਸਾਵਣ ਦੇ ਸੋਮਵਾਰ ਅਤੇ ਮੰਗਲਾ ਗੌਰੀ ਵਰਤ ਆਮ ਨਾਲੋਂ ਜ਼ਿਆਦਾ ਸ਼ੁਭ ਹੋਵੇਗਾ। ਅਧਿਕ ਮਾਸ ਨੂੰ ਸਵੈ-ਚਿੰਤਨ, ਅਧਿਆਤਮਿਕ ਵਿਕਾਸ ਅਤੇ ਦਾਨ ਲਈ ਇੱਕ ਸ਼ੁੱਭ ਸਮਾਂ ਮੰਨਿਆ ਜਾਂਦਾ ਹੈ।
ਹਿੰਦੂ ਕੈਲੰਡਰ ਦੇ 12 ਮਹੀਨੇ: ਹਿੰਦੂ ਕੈਲੰਡਰ ਵਿੱਚ 12 ਮਹੀਨੇ ਹਨ, ਅਤੇ ਹਰ ਮਹੀਨੇ ਦਾ ਨਾਮ ਇੱਕ ਨਛੱਤਰ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਹ ਮਹੀਨੇ ਹਨ ਚੇਤ, ਵੈਸਾਖ, ਜੇਠ, ਹਾੜ, ਅੱਸੂ, ਸ਼ੌਣ, ਭਾਦੋਂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ। ਹਰ ਮਹੀਨੇ ਦਾ ਆਪਣਾ ਮਹੱਤਵ, ਤਿਉਹਾਰ ਅਤੇ ਰੀਤੀ ਰਿਵਾਜ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।