HOME » NEWS » Life

Akshaya Tritiya 2020: ਅਕਸ਼ੈ ਤ੍ਰਿਤੀਆ ਦੇ ਦਿਨ ਨਾ ਕਰੋ ਇਹ ਕੰਮ, ਪਾਓ ਦੇਵੀ ਮਾਂ ਲਕਸ਼ਮੀ ਦੀ ਅਸੀਮ ਕਿਰਪਾ

News18 Punjabi | News18 Punjab
Updated: April 24, 2020, 10:04 AM IST
share image
Akshaya Tritiya 2020: ਅਕਸ਼ੈ ਤ੍ਰਿਤੀਆ ਦੇ ਦਿਨ ਨਾ ਕਰੋ ਇਹ ਕੰਮ, ਪਾਓ ਦੇਵੀ ਮਾਂ ਲਕਸ਼ਮੀ ਦੀ ਅਸੀਮ ਕਿਰਪਾ
ਭਾਰਤੀ ਸਭਿਆਚਾਰ ਵਿੱਚ ਸਦੀਆਂ ਤੋਂ ਦਾਨ ਪੁੰਨ ਵਰਗੇ ਚੰਗੇ ਕਰਮਾਂ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈI 26 ਅਪ੍ਰੈਲ 2020 ਨੂੰ ਅਕਸ਼ੈ ਤ੍ਰਿਤੀਆ (Akshay Tritiya) ਦੇ ਦਿਨ ਵੀ ਦਾਨ ਕਰਨ ਦਾ ਖ਼ਾਸ ਮਹੱਤਵ ਹੁੰਦਾ ਹੈ. ਸੰਸਕ੍ਰਿਤ ਸ਼ਬਦ ਅਕਸ਼ੈ ਦਾ ਮਤਲਬ ਨਾਸ਼ ਨਾ ਹੋਣ ਵਾਲਾ ਹੁੰਦਾ ਹੈ ਤੇ ਅਕਸ਼ੈ ਤ੍ਰਿਤੀਆ ਦੇ ਦਿਨ ਕੀਤੇ ਤੁਹਾਡੇ ਕਰਮਾਂ ਦਾ ਫਲ ਅਸੀਮ ਹੁੰਦਾ ਹੈ।

  • Share this:
  • Facebook share img
  • Twitter share img
  • Linkedin share img
Akshaya Tritiya 2020: ਹਿੰਦੂ ਧਰਮ ਵਿੱਚ ਅਕਸ਼ੈ ਤ੍ਰਿਤੀਆ (Akshaya Tritiya 2020) ਦਾ ਖ਼ਾਸ ਮਹੱਤਵ ਹੈ। ਇਸ ਸਾਲ ਇਹ ਸ਼ੁੱਭ ਦਿਨ 26 ਅਪ੍ਰੈਲ ਨੂੰ ਆ ਰਿਹਾ ਹੈ। ਭਾਰਤ ਵਿੱਚ ਕੁੱਝ ਥਾਵਾਂ ਤੇ ਇਸ ਦਿਨ ਨੂੰ ਆਖਾ ਤੀਜ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਦਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ।

ਇਸ ਵਾਰ 6 ਅਭੂਜ ਮਹੂਰਤ ਹੋਣ ਕਰ ਕੇ ਇਸ ਦਿਨ ਦਾ ਮਹੱਤਵ ਬਹੁਤ ਵੱਧ ਗਿਆ ਹੈ। ਇਸ ਸ਼ੁੱਭ ਦਿਨ ਕੁੱਝ ਕੰਮ ਕਰਨੇ ਸ਼ੁੱਭ ਮੰਨਿਆ ਜਾਂਦਾ ਹੈ ਤੇ ਕੁੱਝ ਕੰਮਾਂ ਤੋਂ ਪਰਹੇਜ਼ ਕਰਨ ਨੂੰ ਵੀ ਕਿਹਾ ਜਾਂਦਾ ਹੈ।

ਅਕਸ਼ੈ ਤ੍ਰਿਤੀਆ ਦੇ ਦਿਨ ਕਰੋ ਇਹ ਕੰਮ -
- ਧਰਮ ਸ਼ਾਸਤਰਾਂ ਮੁਤਾਬਿਕ ਦਾਨ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਅਕਸ਼ੈ ਤ੍ਰਿਤੀਆ ਦੇ ਦਿਨ ਦਾਨ ਕਰਨਾ ਹੋਰ ਵੀ ਜ਼ਿਆਦਾ ਸ਼ੁੱਭ ਮੰਨਿਆ ਗਿਆ ਹੈ। ਇਸ ਦਿਨ ਦਾਨ ਕਰਨ ਨਾਲ ਅਕਸ਼ੈ ਪੁੰਨ ਦੀ ਪ੍ਰਾਪਤੀ ਹੁੰਦੀ ਹੈ।

- ਅਕਸ਼ੈ ਤ੍ਰਿਤੀਆ ਦੇ ਦਿਨ ਜੌਂ, ਕਣਕ, ਚਨਾ, ਦਹੀਂ, ਚਾਵਲ, ਫਲ ਤੇ ਅਨਾਜ ਦਾ ਦਾਨ ਕੀਤਾ ਜਾਂਦਾ ਹੈ।

- ਪੁਰਖਾਂ ਦੀ ਕਿਰਪਾ ਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਅਕਸ਼ੈ ਤ੍ਰਿਤੀਆ ਦੇ ਦਿਨ ਪੂਜਾ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।

ਅਕਸ਼ੈ ਤ੍ਰਿਤੀਆ ਦੇ ਦਿਨ ਨਾ ਕਰੋ ਇਹ ਕੰਮ -

ਹਿੰਦੂ ਧਰਮ ਸ਼ਾਸਤਰਾਂ ਮੁਤਾਬਿਕ ਅਕਸ਼ੈ ਤ੍ਰਿਤੀਆ ਦੇ ਦਿਨ ਘਰ ਵਿੱਚ ਕਿਸੇ ਤਰਾਂ ਦਾ ਕਲੇਸ਼, ਲੜਾਈ ਝਗੜਾ ਨਹੀਂ ਕਰਨਾ ਚਾਹੀਦਾ।

- ਇਸ ਦਿਨ ਘਰ ਚ ਕਿਸੇ ਤਰਾਂ ਦੀ ਸਾਫ਼ ਸਫ਼ਾਈ ਚ ਘਾਟ ਨਹੀਂ ਹੋਣੀ ਚਾਹੀਦੀ।

- ਇਸ ਦਿਨ ਪਰਵਾਰ ਚ ਕੋਈ ਆਪਸੀ ਬਹਿਸ ਨਹੀਂ ਹੋਣੀ ਚਾਹੀਦੀ।

- ਇਸ ਦਿਨ ਮਾਸ, ਸ਼ਰਾਬ, ਖਾਣਾ ਜਾਂ ਪੀਣਾ ਘਰ ਦੀ ਖ਼ੁਸ਼ੀਆਂ ਨੂੰ ਖ਼ਤਮ ਕਰ ਦਿੰਦਾ ਹੈ।

- ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਜੋ ਮਨੁੱਖ ਗ਼ਲਤ ਕੰਮ ਕਰਦਾ ਹੈ ਉਸ ਦੇ ਪਰਵਾਰ ਨੂੰ ਉਸ ਦੇ ਪਾਪ ਦਾ ਫਲ ਭੋਗਣਾ ਪੈਂਦਾ ਹੈ।

First published: April 24, 2020, 9:54 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading