ਹਿੰਦੂ ਧਰਮ ਵਿੱਚ ਸਾਵਣ ਦੇ ਮਹੀਨੇ (Sawan Month) ਦਾ ਵਿਸ਼ੇਸ਼ ਮਹੱਤਵ ਹੈ। ਭਗਵਾਨ ਸ਼ਿਵ (Lord Shiva) ਦੀ ਭਗਤੀ ਲਈ ਆਦਿ ਕਾਲ ਤੋਂ ਇਸ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਗਿਆ ਹੈ।
6 ਜੁਲਾਈ ਤੋਂ ਸਾਲ 2020 ਦੇ ਸਾਵਣ ਮਹੀਨੇ ਦੀ ਸ਼ੁਰੂਆਤ ਹੋ ਜਾਵੇਗੀ। ਉਸ ਤੋਂ ਪਹਿਲਾਂ ਹੀ 5 ਜੁਲਾਈ ਨੂੰ ਚੰਦਰ ਗ੍ਰਹਿਣ ਹੈ। ਪੰਚਾਂਗ ਦੇ ਅਨੁਸਾਰ ਸਾਉਣ ਦੇ ਮਹੀਨੇ ਤੋਂ ਹੀ ਵਰਤ ਤੇ ਤਿਉਹਾਰਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਲਈ ਹੀ ਹਿੰਦੂ ਧਰਮ ਵਿੱਚ ਸਾਉਣ ਦੇ ਮਹੀਨੇ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਖ਼ਾਸ ਤੌਰ ਤੋਂ ਭਗਵਾਨ ਸ਼ਿਵ ਦੀ ਅਰਾਧਨਾ ਅਤੇ ਉਨ੍ਹਾਂ ਦੀ ਭਗਤੀ ਲਈ ਕਈ ਹਿੰਦੂ ਗ੍ਰੰਥਾਂ ਵਿੱਚ ਵੀ ਇਸ ਮਹੀਨੇ ਨੂੰ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਮਾਨਤਾ ਹੈ ਕਿ ਇਸ ਮਹੀਨੇ ਭਗਵਾਨ ਸ਼ਿਵ ਨੂੰ ਉਨ੍ਹਾਂ ਦੇ ਭਗਤ ਆਸਾਨੀ ਨਾਲ ਮਹਾਦੇਵ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ।
ਪੰਚਾਂਗ ਅਨੁਸਾਰ ਚੈਤ ਦੇ ਮਹੀਨੇ ਤੋਂ ਆਰੰਭ ਹੋਣ ਵਾਲੇ ਹਰ ਸਾਲ ਦੇ ਪੰਜਵੇਂ ਮਹੀਨੇ ਵਿੱਚ ਹੀ ਸਾਉਣ ਦਾ ਮਹੀਨਾ ਆਉਂਦਾ ਹੈ ਜਦਕਿ ਕਿ ਅੰਗਰੇਜ਼ੀ ਕੈਲੇਂਡਰ ਵਿੱਚ ਹਰ ਸਾਲ ਸਾਵਣ ਦਾ ਮਹੀਨਾ ਜੁਲਾਈ ਜਾਂ ਅਗਸਤ ਵਿੱਚ ਆਉਂਦਾ ਹੈ। ਭਾਰਤ ਵਿੱਚ ਸਾਉਣ ਦੇ ਮਹੀਨਾ ਦਾ ਆਗਮਨ ਹਰ ਸਾਲ ਵਰਖਾ ਰੁੱਤ ਦੇ ਸਮੇਂ ਹੀ ਹੁੰਦਾ ਹੈ। ਜਿਸ ਦੇ ਚੱਲ ਦੇ ਇਸ ਸਮੇਂ ਧਰਤੀ ਉੱਤੇ ਚਾਰੇ ਪਾਸੇ ਕੁਦਰਤ ਆਪਣੇ ਸੁੰਦਰ ਰੰਗ ਫੈਲਾਉਂਦੀ ਵਿਖਾਈ ਦਿੰਦੀ ਹੈ। ਇਸ ਲਈ ਇਸ ਮਹੀਨੇ ਦੌਰਾਨ ਤੁਸੀਂ ਹਰ ਤਰਫ਼ ਹਰਿਆਲੀ ਹੀ ਹਰਿਆਲੀ ਵੇਖ ਸਕਦੇ ਹੋ।ਇਹ ਮਹੀਨਾ ਭਗਵਾਨ ਸ਼ਿਵ ਨੂੰ ਸਮਰਪਿਤ ਹੁੰਦਾ ਹੈ। ਇਸ ਲਈ ਇਸ ਦੌਰਾਨ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਅਤੇ ਭਗਵਾਨ ਸ਼ਿਵ ਦੇ ਰੁਦਰਾ ਅਭਿਸ਼ੇਕ ਦਾ ਵੀ ਵਿਸ਼ੇਸ਼ ਮਹੱਤਵ ਹੁੰਦਾ ਹੈ।
ਸਾਲ 2020 ਦੇ ਸਾਵਣ ਸੋਮਵਾਰ ਵਰਤ ਦੀ ਤਾਰੀਖਾਂ
ਪਹਿਲਾ ਸਾਵਣ ਸੋਮਵਾਰ ਵਰਤ
ਸੋਮਵਾਰ - 06 ਜੁਲਾਈ 2020
ਦੂਜਾ ਸਾਵਣ ਸੋਮਵਾਰ ਵਰਤ
ਸੋਮਵਾਰ-13 ਜੁਲਾਈ 2020
ਤੀਜਾ ਸਾਵਣ ਸੋਮਵਾਰ ਵਰਤ
ਸੋਮਵਾਰ-20 ਜੁਲਾਈ 2020
ਚੌਥਾ ਸਾਵਣ ਸੋਮਵਾਰ ਵਰਤ
ਸੋਮਵਾਰ -27 ਜੁਲਾਈ 2020
ਆਖ਼ਰੀ ਸਾਵਣ ਸੋਮਵਾਰ ਵਰਤ
ਸੋਮਵਾਰ -03 ਅਗਸਤ 2020
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।