Home /News /lifestyle /

ਹਿੰਦੁਸਤਾਨ ਮੋਟਰਜ਼ ਲਾਂਚ ਕਰਨ ਜਾ ਰਹੀ ਹੈ ਇਲੈਕਟ੍ਰਿਕ ਦੋਪਹੀਆ ਵਾਹਨ, ਜਾਣੋ ਕੀ ਹੋਵੇਗਾ ਖਾਸ

ਹਿੰਦੁਸਤਾਨ ਮੋਟਰਜ਼ (HM) ਭਾਰਤ ਦੀਆਂ ਮਸ਼ਹੂਰ ਅੰਬੈਸਡਰ ਕਾਰ ਨਿਰਮਾਤਾ ਕੰਪਨੀਆਂ ਵਿੱਚੋਂ ਇੱਕ ਹੈ। ਹਿੰਦੁਸਤਾਨ ਮੋਟਰਜ਼ ਅਗਲੇ ਸਾਲ ਤੱਕ ਆਪਣੇ ਯੂਰਪੀ ਪਾਟਨਰ ਦੇ ਨਾਲ ਇਲੈਕਟ੍ਰਿਕ ਦੋਪਹੀਆ ਵਾਹਨ ਲਾਂਚ ਕਰਨ ਜਾ ਰਹੀ ਹੈ। ਇਹ ਸਾਂਝਾ ਉੱਦਮ ਬਾਅਦ ਵਿੱਚ ਇਲੈਕਟ੍ਰਿਕ ਚਾਰ ਪਹੀਆ ਵਾਹਨ ਬਣਾਉਣ ਬਾਰੇ ਵੀ ਵਿਚਾਰ ਕਰ ਸਕਦਾ ਹੈ। ਕੰਪਨੀ ਦੁਆਰਾ ਇਲੈਕਟ੍ਰਿਕ ਵਾਹਨਾਂ ਦਾ ਉਤਪਾਦਨ ਸ਼ੁਰੂ ਕਰਨ ਨਾਲ ਲਗਭਗ 400 ਲੋਕਾਂ ਨੂੰ ਰੁਜ਼ਗਾਰ ਮਿਲੇਗਾ।

ਹੋਰ ਪੜ੍ਹੋ ...
  • Share this:

ਹਿੰਦੁਸਤਾਨ ਮੋਟਰਜ਼ ਦੇ ਡਾਇਰੈਕਟਰ ਉੱਤਮ ਬੋਸ ਨੇ ਕਿਹਾ ਕਿ ਫਿਲਹਾਲ ਦੋਵੇਂ ਕੰਪਨੀਆਂ ਆਪਣੇ ਵਿੱਤੀ ਮਾਮਲਿਆਂ ਦੀ ਜਾਂਚ 'ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵਿੱਤੀ ਜਾਂਚ ਜੁਲਾਈ 'ਚ ਸ਼ੁਰੂ ਹੋਵੇਗੀ ਅਤੇ ਇਸ ਵਿੱਚ ਦੋ ਮਹੀਨੇ ਲੱਗਣਗੇ। ਇਸ ਤੋਂ ਬਾਅਦ ਸਾਂਝੇ ਉੱਦਮ ਦੇ ਤਕਨੀਕੀ ਪਹਿਲੂਆਂ 'ਤੇ ਗੌਰ ਕੀਤੀ ਜਾਵੇਗਾ, ਜਿਸ 'ਚ ਇਕ ਮਹੀਨਾ ਹੋਰ ਲੱਗੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਦੋਵੇਂ ਕੰਪਨੀਆਂ ਨਿਵੇਸ਼ ਦਾ ਢਾਂਚਾ ਤੈਅ ਕਰਨਗੀਆਂ ਅਤੇ ਨਵੀਂ ਕੰਪਨੀ ਬਣਾਈ ਜਾਵੇਗੀ, ਜਿਸ ਦੀ ਸਾਰੀ ਪ੍ਰਕਿਰਿਆ 15 ਫਰਵਰੀ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇੱਕ ਵਾਰ ਸਾਂਝੇ ਉੱਦਮ ਦੇ ਅਧਿਕਾਰਤ ਤੌਰ 'ਤੇ ਗਠਨ ਹੋਣ ਤੋਂ ਬਾਅਦ, ਪ੍ਰੋਜੈਕਟ ਦੇ ਪਾਇਲਟ ਰਨ ਨੂੰ ਸ਼ੁਰੂ ਕਰਨ ਲਈ ਦੋ ਹੋਰ ਤਿਮਾਹੀਆਂ ਦੀ ਜ਼ਰੂਰਤ ਹੋਏਗੀ ਅਤੇ ਇਸਦੇ ਅਗਲੇ ਵਿੱਤੀ ਸਾਲ ਦੇ ਅੰਤ ਤੱਕ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਬੋਸ ਨੇ ਕਿਹਾ ਕਿ ਦੋ-ਪਹੀਆ ਵਾਹਨ ਪ੍ਰੋਜੈਕਟ ਦੇ ਵਪਾਰੀਕਰਨ ਦੇ ਦੋ ਸਾਲਾਂ ਬਾਅਦ, ਚਾਰ ਪਹੀਆ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਬਾਰੇ ਫ਼ੈਸਲਾ ਲਿਆ ਜਾਵੇਗਾ।

ਹਿੰਦੁਸਤਾਨ ਮੋਟਰਜ਼ ਕੰਪਨੀ ਨੇ ਅੰਬੈਸਡਰ ਕਾਰਾਂ ਦੀ ਮੰਗ ਨਾ ਹੋਣ ਕਾਰਨ 2014 ਵਿੱਚ ਆਪਣਾ ਪਲਾਂਟ ਬੰਦ ਕਰ ਦਿੱਤਾ ਸੀ। HM ਨੇ ਬਾਅਦ ਵਿੱਚ ਇਸਨੂੰ ਪ੍ਰਸਿੱਧ ਬ੍ਰਾਂਡ ਫ੍ਰੈਂਚ ਆਟੋ ਨਿਰਮਾਤਾ Peugeot ਨੂੰ 80 ਕਰੋੜ ਰੁਪਏ ਵਿੱਚ ਵੇਚ ਦਿੱਤਾ ਸੀ। ਹੁਣ ਹਿੰਦੁਸਤਾਨ ਮੋਟਰਜ਼ ਦੇ ਉੱਤਰਪਾਰਾ ਪਲਾਂਟ ਨੂੰ ਵੀ ਰੀਟਰੋ-ਫਿੱਟ ਕਰਨ ਦੀ ਜ਼ਰੂਰਤ ਹੋਏਗੀ, ਕਿਉਂਕਿ ਕੁਝ ਨਿਯੰਤਰਣ ਪ੍ਰਣਾਲੀਆਂ ਨੂੰ ਇਲੈਕਟ੍ਰਾਨਿਕ ਹਾਰਡਵੇਅਰ ਅਤੇ ਸੌਫਟਵੇਅਰ ਨਾਲ ਬਦਲਣ ਦੀ ਜ਼ਰੂਰਤ ਹੈ।

ਇਸ ਤੋਂ ਇਲਾਵਾ, ਹਿੰਦੁਸਤਾਨ ਮੋਟਰਜ਼ ਨੇ ਪੱਛਮੀ ਬੰਗਾਲ ਸਰਕਾਰ ਤੋਂ ਇਜਾਜ਼ਤ ਲੈ ਕੇ ਉੱਤਰਪਾਰਾ ਪਲਾਂਟ ਦੀ ਲਗਭਗ 314 ਏਕੜ ਜ਼ਮੀਨ ਬਦਲਵੀਂ ਵਰਤੋਂ ਲਈ ਵੇਚ ਦਿੱਤੀ ਸੀ, ਜਿਸ ਤੋਂ ਬਾਅਦ ਪਾਰਸਲ ਨੂੰ ਇਕ ਰੀਅਲ ਅਸਟੇਟ ਡਿਵੈਲਪਰ ਨੂੰ ਵੇਚ ਦਿੱਤਾ ਗਿਆ ਸੀ। ਬੋਸ ਨੇ ਕਿਹਾ ਕਿ ਹਿੰਦੁਸਤਾਨ ਮੋਟਰਸ ਹੁਣ ਮੁਨਾਫਾ ਕਮਾ ਰਹੀ ਹੈ ਅਤੇ ਪੂਰੀ ਤਰ੍ਹਾਂ ਕਰਜ਼ ਮੁਕਤ ਕੰਪਨੀ ਹੈ।

Published by:rupinderkaursab
First published:

Tags: Auto, Auto industry, Auto news, Automobile, Hindustan Motor