Home /News /lifestyle /

ਖੁਦਕੁਸ਼ੀ ਤੋਂ ਪਹਿਲਾਂ ਟੁੱਟ ਗਿਆ ਸੀ "Hitler", ਰੂਸ ਨੇ ਆਖਰੀ ਘੰਟਿਆਂ ਦੇ ਵੇਰਵਿਆਂ ਦਾ ਕੀਤਾ ਖੁਲਾਸਾ

ਖੁਦਕੁਸ਼ੀ ਤੋਂ ਪਹਿਲਾਂ ਟੁੱਟ ਗਿਆ ਸੀ "Hitler", ਰੂਸ ਨੇ ਆਖਰੀ ਘੰਟਿਆਂ ਦੇ ਵੇਰਵਿਆਂ ਦਾ ਕੀਤਾ ਖੁਲਾਸਾ

ਖੁਦਕੁਸ਼ੀ ਤੋਂ ਪਹਿਲਾਂ ਟੁੱਟ ਗਿਆ ਸੀ "Hitler", ਰੂਸ ਨੇ ਆਖਰੀ ਘੰਟਿਆਂ ਦੇ ਵੇਰਵਿਆਂ ਦਾ ਕੀਤਾ ਖੁਲਾਸਾ

ਖੁਦਕੁਸ਼ੀ ਤੋਂ ਪਹਿਲਾਂ ਟੁੱਟ ਗਿਆ ਸੀ "Hitler", ਰੂਸ ਨੇ ਆਖਰੀ ਘੰਟਿਆਂ ਦੇ ਵੇਰਵਿਆਂ ਦਾ ਕੀਤਾ ਖੁਲਾਸਾ

ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਸ਼ੁੱਕਰਵਾਰ ਨੂੰ ਅਡੌਲਫ ਹਿਟਲਰ (Adolf Hitler) ਦੇ ਨਿੱਜੀ ਪਾਇਲਟ ਦੀ ਕੇਸ ਫਾਈਲ ਤੋਂ ਦਸਤਾਵੇਜ਼ਾਂ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ, ਜੋ ਨਾਜ਼ੀ ਤਾਨਾਸ਼ਾਹ ਦੇ ਜੀਵਨ ਦੇ ਆਖਰੀ ਕੁੱਝ ਘੰਟਿਆਂ ਦੇ ਵੇਰਵਿਆਂ ਦਾ ਖੁਲਾਸਾ ਕਰਦਾ ਹੈ। ਹਿਟਲਰ (Adolf Hitler) ਨੇ 30 ਅਪ੍ਰੈਲ, 1945 ਨੂੰ ਖੁਦਕੁਸ਼ੀ ਕਰ ਲਈ ਸੀ, ਸੋਵੀਅਤ ਫੌਜਾਂ ਦੇ ਬਰਲਿਨ 'ਤੇ ਕਬਜ਼ਾ ਕਰਨ ਤੋਂ ਕੁਝ ਦਿਨ ਪਹਿਲਾਂ, ਯੂਰਪ ਵਿੱਚ ਦੂਜੇ ਵਿਸ਼ਵ ਯੁੱਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕੀਤਾ ਸੀ। ਹਿਟਲਰ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੇ ਸਰੀਰ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਸੀ।

ਹੋਰ ਪੜ੍ਹੋ ...
  • Share this:

ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਸ਼ੁੱਕਰਵਾਰ ਨੂੰ ਅਡੌਲਫ ਹਿਟਲਰ (Adolf Hitler) ਦੇ ਨਿੱਜੀ ਪਾਇਲਟ ਦੀ ਕੇਸ ਫਾਈਲ ਤੋਂ ਦਸਤਾਵੇਜ਼ਾਂ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ, ਜੋ ਨਾਜ਼ੀ ਤਾਨਾਸ਼ਾਹ ਦੇ ਜੀਵਨ ਦੇ ਆਖਰੀ ਕੁੱਝ ਘੰਟਿਆਂ ਦੇ ਵੇਰਵਿਆਂ ਦਾ ਖੁਲਾਸਾ ਕਰਦਾ ਹੈ। ਹਿਟਲਰ (Adolf Hitler) ਨੇ 30 ਅਪ੍ਰੈਲ, 1945 ਨੂੰ ਖੁਦਕੁਸ਼ੀ ਕਰ ਲਈ ਸੀ, ਸੋਵੀਅਤ ਫੌਜਾਂ ਦੇ ਬਰਲਿਨ 'ਤੇ ਕਬਜ਼ਾ ਕਰਨ ਤੋਂ ਕੁਝ ਦਿਨ ਪਹਿਲਾਂ, ਯੂਰਪ ਵਿੱਚ ਦੂਜੇ ਵਿਸ਼ਵ ਯੁੱਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕੀਤਾ ਸੀ। ਹਿਟਲਰ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੇ ਸਰੀਰ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਸੀ।

ਲੈਫਟੀਨੈਂਟ ਜਨਰਲ ਹਾਂਸ ਬੌਰ, ਜਿਸ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਹਿਟਲਰ (Adolf Hitler) ਲਈ ਕੰਮ ਕੀਤਾ, ਨੂੰ ਸੋਵੀਅਤ ਸੈਨਿਕਾਂ ਦੁਆਰਾ 2 ਮਈ, 1945 ਨੂੰ ਫੜ ਲਿਆ ਗਿਆ, ਅਤੇ ਉਸ ਨੂੰ ਮਾਸਕੋ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ। ਰੂਸ ਦੀ ਸੰਘੀ ਸੁਰੱਖਿਆ ਸੇਵਾ (FSB) ਨੇ ਬੌਰ ਦੀ ਫਾਈਲ ਤੋਂ ਪਹਿਲਾਂ ਵਰਗੀਕ੍ਰਿਤ ਦਸਤਾਵੇਜ਼ ਪ੍ਰਕਾਸ਼ਿਤ ਕੀਤੇ ਸਨ। FSB ਦੀ ਨੋਵਗੋਰੋਡ ਖੇਤਰ ਸ਼ਾਖਾ ਦੇ ਕਾਗਜ਼ਾਂ ਵਿੱਚ ਬੌਰ ਦੀ ਹੱਥ ਲਿਖਤ ਸਵੈ-ਜੀਵਨੀ ਅਤੇ ਜਰਮਨ ਤੋਂ ਇਸ ਦਾ ਅਨੁਵਾਦ, ਅਤੇ ਨਾਲ ਹੀ ਉਸ ਦੀ ਗਵਾਹੀ ਸ਼ਾਮਲ ਹੈ।

ਬੌਰ ਨੇ ਹਿਟਲਰ (Adolf Hitler) ਨਾਲ ਆਪਣੀ ਆਖਰੀ ਵਾਰਤਾਲਾਪ ਦਾ ਜ਼ਿਕਰ ਕੀਤਾ ਹੈ ਜੋ 30 ਅਪ੍ਰੈਲ, 1945 ਨੂੰ ਨਾਜ਼ੀ ਨੇਤਾ ਅਤੇ ਉਸ ਦੀ ਪਤਨੀ ਈਵਾ ਬਰੌਨ ਵੱਲੋਂ ਖੁਦਕੁਸ਼ੀ ਤੋਂ ਕੁਝ ਸਮਾਂ ਪਹਿਲਾਂ ਹੋਈ ਸੀ। ਬੌਰ ਦੇ ਅਨੁਸਾਰ, ਆਪਣੇ ਅੰਤਮ ਦਿਨਾਂ ਦੌਰਾਨ ਹਿਟਲਰ ਕਦੇ ਵੀ ਆਪਣੇ ਕੁਆਰਟਰਾਂ ਵਿੱਚੋਂ ਬਾਹਰ ਨਹੀਂ ਨਿਕਲਦਾ ਸੀ, ਉਸ ਦਾ ਸਰੀਰ ਬੁੱਢਾ ਤੇ ਕਮਜ਼ੋਰ ਹੋ ਗਿਆ ਸੀ। ਬੌਰ ਨੇ ਦਾਅਵਾ ਕੀਤਾ ਹੈ ਕਿ ਹਿਟਲਰ ਦੇ ਹੱਥ ਕੰਬ ਰਹੇ ਸਨ, ਅਤੇ ਇਸ ਤੋਂ ਉਸ ਦਾ ਖੁਦਕੁਸ਼ੀ ਦਾ ਇਰਾਦਾ ਸਾਫ਼ ਨਜ਼ਰ ਆ ਰਿਹਾ ਸੀ।

ਪਾਇਲਟ ਨੇ ਯਾਦ ਕਰਦੇ ਹੋਏ ਲਿਖਿਆ ਕਿ "ਹਿਟਲਰ ਮੈਨੂੰ ਹਾਲ ਵਿੱਚ ਮਿਲਿਆ ਅਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ। ਉਸ ਨੇ ਮੈਨੂੰ ਆਪਣਾ ਹੱਥ ਦਿੱਤਾ ਅਤੇ ਕਿਹਾ: 'ਬੌਰ, ਮੈਂ ਤੁਹਾਨੂੰ ਅਲਵਿਦਾ ਕਹਿਣਾ ਚਾਹੁੰਦਾ ਹਾਂ, ਮੈਂ ਇੰਨੇ ਸਾਲਾਂ ਦੀ ਸੇਵਾ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ।"

ਫਿਰ, ਬੌਰ ਦੀ ਗਵਾਹੀ ਦੇ ਅਨੁਸਾਰ, ਹਿਟਲਰ (Adolf Hitler) ਉਸ ਨੂੰ ਆਪਣੀ ਮਨਪਸੰਦ ਪੇਂਟਿੰਗ (ਮਸ਼ਹੂਰ ਪੇਂਟਰ ਰੇਮਬ੍ਰਾਂਟ ਵੱਲੋਂ ਬਣਾਈ ਪਰੂਸ਼ੀਅਨ ਰਾਜਾ ਫਰੈਡਰਿਕ ਮਹਾਨ ਦੀ ਤਸਵੀਰ )ਤੋਹਫ਼ੇ ਵਜੋਂ ਦੇਣਾ ਚਾਹੁੰਦਾ ਸੀ। ਇਸ ਤੋਂ ਬਾਅਦ ਬੌਰ ਨੇ ਹਿਟਲਰ (Adolf Hitler) ਨੂੰ ਆਤਮ ਹੱਤਿਆ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਇਹ ਕਿਹਾ ਕਿ ਤੁਹਾਡੇ ਇੰਝ ਕਰਨ ਨਾਲ "ਸਭ ਕੁੱਝ ਖਤਮ ਹੋ ਜਾਵੇਗਾ।"

ਇਸ ਉੱਤੇ ਹਿਟਲਰ ਨੇ ਜਵਾਬ ਦਿੱਤਾ ਕਿ “ਮੇਰੇ ਸਿਪਾਹੀ ਹੁਣ ਹੋਰ ਨਹੀਂ ਸਹਿ ਸਕਦੇ ਤੇ ਉਹ ਹੋਰ ਸਹਿਣਾ ਵੀ ਨਹੀਂ ਚਾਹੁੰਦੇ। ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ।” ਉਸ ਨੇ ਬੌਰ ਅੱਗੇ ਖੁਲਾਸਾ ਕੀਤਾ ਕਿ ਉਸ ਨੇ ਮੌਤ ਤੋਂ ਬਾਅਦ "ਤੁਰੰਤ" ਉਸ ਦੀ ਅਤੇ ਪਤਨੀ ਬਰੌਨ ਦੀਆਂ ਲਾਸ਼ਾਂ ਨੂੰ ਸਾੜਨ ਦਾ ਹੁਕਮ ਦਿੱਤਾ ਸੀ। ਹਿਟਲਰ (Adolf Hitler) ਨੇ ਇਸ ਇੱਛਾ ਨੂੰ ਇਸ ਡਰ ਨਾਲ ਸਮਝਾਇਆ ਕਿ ਉਨ੍ਹਾਂ ਦੀਆਂ ਲਾਸ਼ਾਂ ਦਾ ਇਤਾਲਵੀ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਅਤੇ ਉਸ ਦੀ ਮਿਸਟ੍ਰੈਸ ਵਰਗੀ ਹਾਲਤ ਨਾ ਹੋਵੇ, ਜਿਨ੍ਹਾਂ ਦੀਆਂ ਲਾਸ਼ਾਂ, ਅਪ੍ਰੈਲ 1945 ਨੂੰ ਫਾਂਸੀ ਤੋਂ ਬਾਅਦ, ਮਿਲਾਨ ਵਿੱਚ ਜਨਤਕ ਤੌਰ ਉੱਤੇ ਦੇਖਣ ਲਈ ਲਟਕਾਈਆਂ ਗਈਆਂ ਸਨ।

ਇਸ ਗੱਲਬਾਤ ਤੋਂ ਬਾਅਦ ਅਗਲੇ ਦੋ ਘੰਟਿਆਂ ਵਿੱਚ ਬੌਰ ਨੇ ਜ਼ਰੂਰੀ ਦਸਤਾਵੇਜ਼ਾਂ ਨੂੰ ਸਾੜਨ ਅਤੇ ਬਰਲਿਨ ਛੱਡਣ ਦੀ ਤਿਆਰੀ ਵਿੱਚ ਬਿਤਾਏ। ਇਸ ਤੋਂ ਬਾਅਦ ਬੌਰ ਰੇਮਬ੍ਰਾਂਟ ਦੀ ਤਸਵੀਰ ਲੈਣ ਲਈ ਵਾਪਸ ਪਰਤਿਆ ਅਤੇ ਉਸ ਨੂੰ ਪਤਾ ਲੱਗਾ ਕਿ "ਸਭ ਕੁਝ ਖਤਮ ਹੋ ਗਿਆ ਹੈ"

ਹਿਟਲਰ ਅਤੇ ਬ੍ਰੌਨ ਦੀਆਂ ਲਾਸ਼ਾਂ ਨੂੰ ਪਹਿਲਾਂ ਹੀ ਅੱਗ ਲਗਾ ਦਿੱਤੀ ਗਈ ਸੀ। ਉਸ ਨੇ ਅੱਗੇ ਦੱਸਿਆ ਕਿ ਕਈ ਐਸਐਸ ਗਾਰਡ ਉੱਪਰ-ਹੇਠਾਂ ਜਲਦਬਾਜ਼ੀ ਵਿੱਚ ਜਾ ਰਹੇ ਸਨ। ਬੌਰ ਨੇ ਪੁੱਛਿਆ 'ਕੀ ਸਭ ਖਤਮ ਹੋ ਗਿਆ?' ਜਵਾਬ ਮਿਲਿਆ 'ਹਾਂ'। ਬੌਰ ਨੇ ਅੱਗੇ ਪੁੱਛਿਆ ‘ਲਾਸ਼ਾਂ ਕਿੱਥੇ ਹਨ?’, ਗਾਰਡ ਨੇ ਜਵਾਬ ਦਿੱਤੀ ਐਡੌਲਫ ਹਿਟਲਰ (Adolf Hitler) ਅਤੇ ਈਵਾ ਬਰੌਨ ਦੀਆਂ ਲਾਸ਼ਾਂ ਕੰਬਲਾਂ ਵਿੱਚ ਲਪੇਟ ਕੇ ਗੈਸੋਲੀਨ ਨਾਲ ਸਾੜ ਦਿੱਤੀਆਂ ਗਈਆਂ ਸਨ। ਉਨ੍ਹਾਂ ਦੋਵਾਂ ਦੀਆਂ ਲਾਸ਼ਾਂ ਗਾਰਡਨ ਆਫ ਇੰਪੀਰੀਅਲ ਚੈਂਸਲਰੀ ਉੱਤੇ ਸਾੜੀਆਂ ਗਈਆਂ ਸਨ। ਫਿਰ ਬੌਰ ਨੂੰ ਦੱਸਿਆ ਗਿਆ ਕਿ ਹਿਟਲਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ।

13 ਮਈ, 1945 ਨੂੰ, ਗਾਰਡਨ ਆਫ ਰੀਕ ਚੈਂਸਲੇਰੀ ਵਿੱਚ ਸਮਰਸ਼ ਕਾਊਂਟਰ ਇੰਟੈਲੀਜੈਂਸ ਵਿਭਾਗ ਦੇ ਕਰਮਚਾਰੀਆਂ ਨੇ ਹਿਟਲਰ ਅਤੇ ਈਵਾ ਦੀਆਂ ਸੜੀਆਂ ਹੋਈਆਂ ਲਾਸ਼ਾਂ ਦੇ ਦਫ਼ਨਾਉਣ ਦੇ ਸਥਾਨ ਦੀ ਖੋਜ ਕੀਤੀ, ਜਿਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਈ ਫੋਰੈਂਸਿਕ ਮੈਡੀਕਲ ਜਾਂਚਾਂ ਤੋਂ ਬਾਅਜ ਕੀਤੀ ਗਈ ਸੀ। ਹਾਂਸ ਬੌਰ ਨੂੰ 1950 ਵਿੱਚ ਸੋਵੀਅਤ ਸੰਘ ਵਿੱਚ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਪੰਜ ਸਾਲ ਬਾਅਦ ਹੀ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਉਸ ਨੂੰ 1957 ਤੱਕ ਫ੍ਰਾਂਸ ਨੇ ਲਗਭਗ ਦੋ ਸਾਲ ਕੈਦ ਵਿੱਚ ਰੱਖਿਆ।

ਬਾਅਦ ਵਿੱਚ ਉਹ ਉਸੇ ਸਾਲ ਪੱਛਮੀ ਜਰਮਨੀ ਵਾਪਸ ਪਰਤਿਆ ਜਿੱਥੇ 1993 ਵਿੱਚ 95 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ। ਸਾਲਾਂ ਤੋਂ, ਹਿਟਲਰ ਦੀ ਖੁਦਕੁਸ਼ੀ ਦੀ ਕਹਾਣੀ ਵਿਵਾਦਿਤ ਰਹੀ ਹੈ। 2009 ਵਿੱਚ, ਅਮਰੀਕੀ ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਮਾਸਕੋ ਵਿੱਚ ਇੱਕ ਪ੍ਰਦਰਸ਼ਨੀ ਵਿੱਚ ਦਿਖਾਇਆ ਗਿਆ ਖੋਪੜੀ ਦਾ ਟੁਕੜਾ ਹਿਟਲਰ ਦਾ ਨਹੀਂ ਸੀ। ਐਫਐਸਬੀ ਦੇ ਪੁਰਾਲੇਖਾਂ ਦੇ ਮੁਖੀ, ਵੈਸੀਲੀ ਹਰਿਸਟੋਫੋਰਵ ਨੇ ਉਸ ਸਮੇਂ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ ਕਿ ਸੋਵੀਅਤ ਫੋਰੈਂਸਿਕ ਜਾਂਚ ਨੇ ਅਵਸ਼ੇਸ਼ਾਂ ਦੀ ਪ੍ਰਮਾਣਿਕਤਾ ਨੂੰ ਸਪੱਸ਼ਟ ਤੌਰ 'ਤੇ ਸਾਬਤ ਕਰ ਦਿੱਤਾ ਸੀ।

ਹਿਟਲਰ ਦੇ ਅਵਸ਼ੇਸ਼ਾਂ ਨੂੰ 1946 ਵਿੱਚ ਮੈਗਡੇਬਰਗ, ਜਰਮਨੀ ਵਿੱਚ ਦਫ਼ਨਾਇਆ ਗਿਆ ਸੀ, ਪਰ ਸੋਵੀਅਤ ਸਰਕਾਰ ਨੂੰ ਚਿੰਤਾ ਹੋ ਗਈ ਕਿ ਦਫ਼ਨਾਉਣ ਵਾਲੀ ਜਗ੍ਹਾ ਹਿਟਲਰ ਦੇ ਸਮਰਥਕਾਂ ਲਈ ਇੱਕ ਖਾਸ ਅਸਥਾਨ ਬਣ ਸਕਦੀ ਹੈ, ਇਸ ਲਈ ਉਨ੍ਹਾਂ ਨੇ 1970 ਵਿੱਚ ਗੁਪਤ ਰੂਪ ਵਿੱਚ ਕਬਰ ਨੂੰ ਬਾਹਰ ਕੱਢਿਆ ਅਤੇ ਇਸ ਦੀ ਸਮੱਗਰੀ ਨੂੰ ਨਸ਼ਟ ਕਰ ਦਿੱਤਾ। ਮਾਸਕੋ ਨੇ ਖੋਪੜੀ ਅਤੇ ਜਬਾੜੇ ਦੇ ਟੁਕੜਿਆਂ ਨੂੰ ਰੱਖਣ ਦਾ ਫੈਸਲਾ ਕੀਤਾ ਜੋ ਨਾਜ਼ੀ ਨੇਤਾ ਦੀ ਪਛਾਣ ਕਰਨ ਲਈ ਵਰਤੇ ਗਏ ਸਨ।

Published by:rupinderkaursab
First published:

Tags: Death, Russia, Russian, WAR, World