ਭਾਰਤ ਵਿਚ ਦੀਵਾਲੀ ਵਾਂਗ ਹੋਲੀ ਦਾ ਤਿਉਹਾਰ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੋਲੀ ਰੰਗਾਂ ਦਾ ਤਿਉਹਾਰ ਹੈ ਜਿਸ ਵਿਚ ਲੋਕ ਆਪਣੇ ਦੋਸਤਾਂ ਮਿੱਤਰਾਂ ਤੇ ਪਰਿਵਾਰਕ ਜੀਆਂਨੂੰ ਰੰਗ, ਗੁਲਾਲ ਆਦਿ ਲਗਾਉਂਦੇ ਹਨ। ਇਸਦੇ ਨਾਲ ਹੀ ਵੰਨ ਸੁਵੰਨੇ ਪਕਵਾਨ ਬਣਾ ਕੇ ਖਾਧੇ ਜਾਂਦੇ ਹਨ। ਹਿੰਦੂ ਧਰਮ ਨੂੰ ਮੰਨਣ ਵਾਲਿਆਂ ਵਿਚ ਹੋਲੀ ਦਾ ਧਾਰਮਿਕ ਮਹੱਤਵ ਵੀ ਹੈ। ਹੋਲੀ ਨਾਲ ਹੋਲਿਕਾ ਦਹਨ ਦਾ ਕਾਰਜ ਜੁੜਿਆ ਹੋਇਆ ਹੈ। ਇਹ ਸਭ ਕਾਰਜ ਇਕ ਵਿਸ਼ੇਸ਼ ਮਹੂਰਤ ਨਾਲ ਜੁੜੇ ਹੋਏ ਹਨ, ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਇਸ ਸਾਲ 2023 ਵਿਚ ਹੋਲੀ ਦਾ ਤਿਉਹਾਰ ਕਦੋਂ ਹੈ ਤੇ ਹੋਲਿਕਾ ਦਹਨ ਦਾ ਸਮਾਂ ਕੀ ਹੈ।
ਹੋਲਿਕਾ ਦਹਨ 2023
ਹੋਲਿਕਾ ਦਹਨ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਕੀਤਾ ਜਾਂਦਾ ਹੈ। ਇਸ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ 06 ਮਾਰਚ ਦਿਨ ਮੰਗਲਵਾਰ ਨੂੰ ਹੈ। ਇਹ 06 ਮਾਰਚ ਦੀ ਸ਼ਾਮ 4.17 ਮਿੰਟਾਂ ਤੋਂ ਸ਼ੁਰੂ ਹੋ ਕੇ ਅਗਲੇ ਦਿਨ 07 ਮਾਰਚ ਦੀ ਸ਼ਾਮ 6.09 ਮਿੰਟਾਂ ਤੱਕ ਰਹੇਗੀ। ਹੋਲਿਕਾ ਦਹਨ ਕਿਉਂਕਿ ਪ੍ਰਦੋਸ਼ ਕਾਲ ਵਿਚ ਹੁੰਦਾ ਹੈ ਇਸ ਲਈ 2023 ਵਿਚ ਹੋਲਿਕਾ ਦਹਨ 07 ਮਾਰਚ ਨੂੰ ਹੋਵੇਗਾ।
ਹੋਲਿਕਾ ਦਹਨ ਦਾ ਮਹੂਰਤ
ਅਸੀਂ ਜਾਣ ਲਿਆ ਹੈ ਕਿ ਹੋਲਿਕਾ ਦਹਨ 07 ਮਾਰਚ ਨੂੰ ਹੋਵੇਗਾ। ਇਸ ਦਿਨ ਸ਼ਾਮ 6.24 ਵਜੇ ਤੋਂ ਲੈ ਕੇ 8.51 ਵਜੇ ਤੱਕ ਹੋਲਿਕਾ ਦਹਨ ਲਈ ਸ਼ੁੱਭ ਮਹੂਰਤ ਹੈ। ਇਸ ਸਮੇਂ ਦੌਰਾਨ ਹੀ ਵਿਧੀ ਪੂਰਵਕ ਪੂਜਾ ਅਤੇ ਹੋਲਿਕਾ ਨੂੰ ਅੱਗ ਲਗਾਈ ਜਾਣੀ ਚਾਹੀਦੀ ਹੈ।
ਹੋਲੀ 2023
ਹੋਲੀ ਦੇ ਤਿਉਹਾਰ ਪਿੱਛੇ ਪ੍ਰਹਿਲਾਦ ਭਗਤ ਦੀ ਕਥਾ ਦੱਸੀ ਜਾਂਦੀ ਹੈ। ਹੋਲਿਕਾ ਪ੍ਰਹਿਲਾਦ ਦੀ ਭੂਆ ਸੀ। ਪ੍ਰਹਿਲਾਦ ਦਾ ਪਿਤਾ ਹਰਨਾਖ਼ਸ਼ ਆਪਣੇ ਪੁੱਤ ਨੂੰ ਮਰਵਾ ਦੇਣਾ ਚਾਹੁੰਦਾ ਸੀ ਕਿਉਂਕਿ ਉਸਨੂੰ ਜੋਤਸ਼ੀਆਂ ਨੇ ਦੱਸਿਆ ਸੀ ਕਿ ਤੇਰਾ ਪੁੱਤ ਤੇਰੀ ਮੌਤ ਦਾ ਕਾਰਨ ਬਣੇਗਾ। ਪ੍ਰਹਿਲਾਦ ਨੂੰ ਮਾਰਨ ਲਈ ਹਰਨਾਖ਼ਸ਼ ਦੀ ਭੈਣ ਹੋਲਿਕਾ ਉਸਨੂੰ ਬੁੱਕਲ ਵਿਚ ਬਿਠਾ ਕੇ ਅੱਗ ਵਿਚ ਬੈਠ ਗਈ। ਹੋਲਿਕਾ ਕੋਲ ਇਕ ਚਾਦਰ ਨੂੰ ਜਿਸਨੂੰ ਲੈ ਕੇ ਉਹ ਅੱਗ ਤੋਂ ਬਚ ਸਕਦੀ ਸੀ। ਹੋਲਿਕਾ ਫੱਗਣ ਦੀ ਪੂਰਨਮਾਸ਼ੀ ਦੇ ਦਿਨ ਪ੍ਰਹਿਲਾਦ ਨੂੰ ਅੱਗ ਵਿਚ ਲੈ ਕੇ ਬੈਠ ਗਈ। ਪਰ ਭਗਵਾਨ ਵਿਸ਼ਨੂੰ ਦੀ ਕ੍ਰਿਪਾ ਨਾਲ ਪ੍ਰਹਿਲਾਦ ਦਾ ਬਚ ਗਿਆ ਤੇ ਹੋਲਿਕਾ ਮੱਚ ਗਈ। ਇਸ ਕਰਨ ਹਰ ਸਾਲ ਹੋਲਿਕਾ ਦਹਨ ਹੁੰਦਾ ਹੈ ਤੇ ਹੋਲਿਕਾ ਦਹਨ ਦੀ ਤਾਰੀਕ ਤੋਂ ਅਗਲਾ ਦਿਨ ਹੋਲੀ ਦਾ ਤਿਉਹਾਰ ਹੁੰਦਾ ਹੈ। ਇਸ ਲਈ 2023 ਵਿਚ ਹੋਲੀ ਦਾ ਤਿਉਹਾਰ 08 ਮਾਰਚ ਨੂੰ ਮਨਾਇਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।