ਜੇਕਰ ਤੁਸੀਂ ਹੋਮ ਲੋਨ EMI ਦੇ ਬੋਝ ਦਾ ਭੁਗਤਾਨ ਕਰਕੇ ਥੱਕ ਗਏ ਹੋ ਅਤੇ ਤੁਹਾਨੂੰ EMI ਦੇ ਬੋਝ ਨੂੰ ਘਟਾਉਣ ਦਾ ਕੋਈ ਤਰੀਕਾ ਨਹੀਂ ਮਿਲ ਰਿਹਾ ਹੈ ਤਾਂ ਚਿੰਤਾਂ ਨਾ ਕਰੋ। ਕੁਝ ਸਮਾਂ ਪਹਿਲਾਂ ਤੱਕ ਬੈਂਕ 8-9 ਫੀਸਦੀ 'ਤੇ ਹੋਮ ਲੋਨ ਦਿੰਦੇ ਸਨ ਪਰ ਹੁਣ ਜ਼ਿਆਦਾਤਰ ਬੈਂਕਾਂ ਦਾ ਹੋਮ ਲੋਨ 7 ਫੀਸਦੀ ਦੇ ਕਰੀਬ ਹੈ। ਕਈ ਬੈਂਕ ਹੋਮ ਲੋਨ 'ਤੇ ਕਈ ਆਫਰ ਅਤੇ ਡਿਸਕਾਊਂਟ ਵੀ ਦੇ ਰਹੇ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਆਪਣੇ ਪੁਰਾਣੇ ਹੋਮ ਲੋਨ ਨੂੰ ਕਿਸੇ ਹੋਰ ਬੈਂਕ ਵਿੱਚ ਸ਼ਿਫਟ ਕਰਦੇ ਹੋ, ਤਾਂ ਤੁਹਾਡੇ EMI ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ਲੋਨ ਨੂੰ ਕਦੋਂ ਸ਼ਿਫਟ ਕਰਨਾ ਹੈ, ਇਸਦੀ ਪਹਿਲਾਂ ਤੋਂ ਯੋਜਨਾ ਬਣਾਉਣੀ ਲਾਜ਼ਮੀ ਹੈ।
ਹੋਮ ਲੋਨ ਸਿਫ਼ਟ ਕਰਨ ਉਪਰੰਤ EMI ਅੰਤਰ ਵਿੱਚ
- ਮੌਜੂਦਾ ਬੈਂਕ- ਸਾਲ 2017, ਲੋਨ ਦੀ ਰਕਮ 30 ਲੱਖ, ਵਿਆਜ ਦਰ 9.25%, ਲੋਨ ਦੀ ਮਿਆਦ 20 ਸਾਲ, EMI 27,476
- ਹੁਣ ਮੰਨ ਲਓ ਕਿ ਤੁਸੀਂ 2021 ਵਿੱਚ ਹੋਮ ਲੋਨ ਨੂੰ ਇੱਕ ਨਵੇਂ ਬੈਂਕ ਵਿੱਚ ਸ਼ਿਫਟ ਕੀਤਾ ਹੈ। ਬਕਾਇਆ ਕਰਜ਼ਾ 26 ਲੱਖ ਰੁਪਏ ਬਚਾਇਆ।
- ਨਵਾਂ ਬੈਂਕ - ਸਾਲ 2020, ਕਰਜ਼ੇ ਦੀ ਰਕਮ 26 ਲੱਖ, ਵਿਆਜ ਦਰ 6.90%, ਲੋਨ ਦੀ ਮਿਆਦ 16 ਸਾਲ, EMI 22,400
- ਹੋਮ ਲੋਨ ਸਿਫ਼ਟ ਕਰਨ ਨਾਲ ਤੁਹਾਡੀ ਹਰ ਮਹੀਨੇ ਤੁਹਾਡੀ EMI ਲਗਭਗ 5000 ਰੁਪਏ ਘੱਟ ਜਾਵੇਗੀ।
ਹੋਮ ਲੋਨ ਸਿਫ਼ਟ ਕਰਨ ਨਾਲ ਵਿਆਜ ਵਿੱਚ ਫ਼ਾਇਦਾ छ ਜੇਕਰ 16 ਸਾਲਾਂ ਦੀ ਮਿਆਦ ਦੇ ਦੌਰਾਨ ਨਵੇਂ ਬੈਂਕ ਤੋਂ ਹੋਮ ਲੋਨ 'ਤੇ ਕੁੱਲ ਵਿਆਜ ਦਾ ਭੁਗਤਾਨ 17,00,820 ਕੀਤਾ ਜਾਂਦਾ ਹੈ ਅਤੇ 16 ਸਾਲਾਂ ਦੀ ਮਿਆਦ ਲਈ ਪੁਰਾਣੇ ਬੈਂਕ ਤੋਂ ਹੋਮ ਲੋਨ 'ਤੇ ਕੁੱਲ ਵਿਆਜ ਦਾ ਭੁਗਤਾਨ 23,90,488 ਕੀਤਾ ਗਿਆ। ਭਾਵ ਕਿ ਭਾਵ ਤੁਸੀਂ ਕਰਜ਼ੇ ਦੇ ਬਾਕੀ ਕਾਰਜਕਾਲ ਦੌਰਾਨ ਕਰਜ਼ੇ ਨੂੰ ਸ਼ਿਫਟ ਕਰਕੇ 6.9 ਲੱਖ ਰੁਪਏ ਤੱਕ ਦੀ ਬਚਤ ਕਰ ਸਕਦੇ ਹੋ।
ਨਵੇਂ ਬੈਂਕ ਵਿੱਚ ਹੋਮ ਲੋਨ ਨੂੰ ਟ੍ਰਾਂਸਫਰ ਕਰਨ ਦਾ ਤਰੀਕਾ
ਆਪਣੇ ਹੋਮ ਲੋਨ ਨੂੰ ਮੌਜੂਦਾ ਬੈਂਕ ਤੋਂ ਕਿਸੇ ਹੋਰ ਬੈਂਕ ਵਿੱਚ ਤਬਦੀਲ ਕਰਨ ਤੋਂ ਪਹਿਲਾਂ, ਸਾਰੇ ਬੈਂਕਾਂ ਦੀਆਂ ਵਿਆਜ ਦਰਾਂ ਦਾ ਤੁਲਨਾਤਮਕ ਅਧਿਐਨ ਕਰੋ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬੈਂਕ ਤੁਹਾਡੇ ਤੋਂ ਜ਼ਿਆਦਾ ਵਿਆਜ ਲੈ ਰਿਹਾ ਹੈ, ਤਾਂ ਉਸਨੂੰ ਦਰਾਂ ਘਟਾਉਣ ਲਈ ਕਹੋ। ਜੇਕਰ ਤੁਹਾਡਾ ਬੈਂਕ ਤੁਹਾਡੀ ਮੰਗ ਨੂੰ ਮੰਨਦਾ ਹੈ ਤਾਂ ਫਿਰ ਤੁਹਾਨੂੰ ਹੋਮ ਲੋਨ ਨੂੰ ਕਿਸੇ ਹੋਰ ਬੈਂਕ ਵਿੱਚ ਸ਼ਿਫਟ ਕਰਨ ਦੀ ਲੋੜ ਨਹੀਂ ਹੈ।
ਜੇਕਰ ਤੁਹਾਡਾ ਬੈਂਕ ਵਿਆਜ ਦਰਾਂ ਨੂੰ ਘਟਾਉਣ ਤੋਂ ਇਨਕਾਰ ਕਰਦਾ ਹੈ। ਫਿਰ ਤੁਹਾਨੂੰ ਕਿਸੇ ਹੋਰ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੋ ਤੁਹਾਨੂੰ ਘੱਟ ਦਰਾਂ 'ਤੇ ਲੋਨ ਮਨਜ਼ੂਰ ਕਰ ਰਿਹਾ ਹੈ। ਤੁਹਾਨੂੰ ਕਿਸੇ ਹੋਰ ਬੈਂਕ ਨੂੰ ਅਰਜ਼ੀ ਦੇਣੀ ਚਾਹੀਦੀ ਹੈ ਜਿਸ ਵਿੱਚ ਸਾਰੇ ਜ਼ਰੂਰੀ ਦਸਤਾਵੇਜ਼ ਜੁੜੇ ਹੋਣ। ਨਵੇਂ ਬੈਂਕ ਤੋਂ ਮਿਲੇ ਮਨਜ਼ੂਰੀ ਪੱਤਰ ਨੂੰ ਆਪਣੇ ਮੌਜੂਦਾ ਬੈਂਕ ਵਿੱਚ ਲੈ ਜਾਓ।
ਉਸ ਨੂੰ ਇੱਕ ਪੱਤਰ 'ਤੇ ਕਰਜ਼ੇ ਦੇ ਬਕਾਇਆ ਅਤੇ ਹੋਰ ਜਾਣਕਾਰੀ ਲਈ ਪੁੱਛੋ। ਮੌਜੂਦਾ ਬੈਂਕ ਤੋਂ ਆਪਣੀ ਅਸਲ ਜਾਇਦਾਦ ਦੇ ਕਾਗਜ਼ਾਤ ਮੰਗੋ। ਮੌਜੂਦਾ ਬੈਂਕ ਦੁਆਰਾ ਦਿੱਤੇ ਗਏ ਪੱਤਰ ਦੇ ਨਾਲ, ਤੁਹਾਨੂੰ ਨਵੇਂ ਬੈਂਕਰ ਕੋਲ ਜਾਣਾ ਹੋਵੇਗਾ। ਨਵਾਂ ਬੈਂਕ ਲੋਨ ਟ੍ਰਾਂਸਫਰ ਪ੍ਰਕਿਰਿਆ ਦੇ ਨਾਲ ਅੱਗੇ ਵਧੇਗਾ ਅਤੇ ਕੁਝ ਸਮੇਂ ਬਾਅਦ ਲੋਨ ਦੀ ਰਕਮ ਵੰਡੇਗਾ। ਹਾਲਾਂਕਿ, ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਸਿਫ਼ਟ ਕਰਨ ਲਈ ਚਾਰਜ : ਹੋਮ ਲੋਨ ਸਿਫ਼ਟ ਕਰਦੇ ਸਮੇਂ ਤੁਹਾਡਾ ਮੌਜੂਦਾ ਬੈਂਕ ਤੁਹਾਡੇ ਤੋਂ ਕਰਜ਼ੇ ਦੇ ਪੂਰਵ-ਭੁਗਤਾਨ ਖਰਚਿਆਂ ਵਜੋਂ 0.50% ਦੇ ਕਰੀਬ ਚਾਰਜ ਕਰ ਸਕਦਾ ਹੈ। ਜੇਕਰ ਤੁਸੀਂ ਕਿਸੇ ਹਾਊਸਿੰਗ ਫਾਈਨਾਂਸ ਕੰਪਨੀ ਤੋਂ ਫਲੋਟਿੰਗ ਰੇਟ 'ਤੇ ਲੋਨ ਲਿਆ ਹੈ, ਤਾਂ ਤੁਸੀਂ ਪ੍ਰੀ-ਪੇਮੈਂਟ ਚਾਰਜ ਤੋਂ ਬਚ ਸਕਦੇ ਹੋ, ਪਰ ਜੇਕਰ ਲੋਨ ਇੱਕ ਨਿਸ਼ਚਿਤ ਦਰ 'ਤੇ ਲਿਆ ਹੈ ਤਾਂ ਹਾਊਸਿੰਗ ਫਾਈਨਾਂਸ ਕੰਪਨੀ ਪ੍ਰੀ-ਪੇਮੈਂਟ ਚਾਰਜ ਲੈ ਸਕਦੀ ਹੈ।
ਇਸਦੇ ਨਾਲ ਹੀ ਨਵਾਂ ਬੈਂਕ ਵੀ ਤੁਹਾਡੇ ਤੋਂ ਲੋਨ ਦੀ ਪ੍ਰੋਸੈਸਿੰਗ ਫੀਸ ਵਸੂਲ ਕਰੇਗਾ, ਜੋ ਕਿ 0.50 ਪ੍ਰਤੀਸ਼ਤ ਤੋਂ 1.5 ਪ੍ਰਤੀਸ਼ਤ ਤੱਕ ਹੈ। ਕਈ ਬੈਂਕ ਲੋਨ ਪ੍ਰੋਸੈਸਿੰਗ ਫੀਸ ਵੀ ਮੁਆਫ਼ ਕਰ ਦਿੰਦੇ ਹਨ। ਕਈ ਵਾਰ ਬੈਂਕ ਤੁਹਾਡੇ ਚੰਗੇ ਰਿਕਾਰਡ ਨੂੰ ਦੇਖ ਕੇ ਵੀ ਪ੍ਰੋਸੈਸਿੰਗ ਫੀਸ ਮੁਆਫ ਕਰ ਦਿੰਦੇ ਹਨ, ਪਰ ਇਸਦੇ ਲਈ ਤੁਹਾਨੂੰ ਬੈਂਕ ਨੂੰ ਅਪੀਲ ਕਰਨੀ ਪੈਂਦੀ ਹੈ।
ਹੋਮ ਲੋਨ ਕਦੋਂ ਟ੍ਰਾਂਸਫਰ ਕਰਨਾ ਹੈ?
• ਲੋਨ ਨੂੰ ਸ਼ਿਫਟ ਤਾਂ ਹੀ ਕਰੋ ਜੇਕਰ ਤੁਹਾਡੇ ਕੋਲ ਲੰਮੀ ਮਿਆਦ ਦਾ ਕਰਜ਼ਾ ਬਕਾਇਆ ਹੈ ਭਾਵ 15 ਤੋਂ 18 ਸਾਲ ਦਾ ਕਰਜ਼ਾ ਬਕਾਇਆ ਹੈ। ਜੇਕਰ ਤੁਹਾਡੇ ਕੋਲ ਲੋਨ ਦੀ ਰਕਮ ਘੱਟ ਹੈ ਤਾਂ ਇਸ ਤੋਂ ਬਚੋ
• ਜਦੋਂ ਨਵਾਂ ਬੈਂਕ ਮੌਜੂਦਾ ਬੈਂਕ ਨਾਲੋਂ ਘੱਟ ਦਰ 'ਤੇ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ।
• ਲੋਨ ਨੂੰ ਸ਼ਿਫਟ ਕਰਨ ਤੋਂ ਪਹਿਲਾਂ, ਨਵੇਂ ਬੈਂਕ ਦੀਆਂ ਸਾਰੀਆਂ ਸ਼ਰਤਾਂ ਅਤੇ ਖਰਚਿਆਂ ਨੂੰ ਧਿਆਨ ਨਾਲ ਸਮਝੋ। ਸਭ ਕੁਝ ਜਾਣਨ ਤੋਂ ਬਾਅਦ ਹੀ ਪ੍ਰਕਿਰਿਆ ਸ਼ੁਰੂ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।