Home Loans: ਤਿਉਹਾਰਾਂ ਦਾ ਸੀਜ਼ਨ ਆਉਂਦਿਆਂ ਹੀ ਬੈਂਕਾਂ ਨੇ ਸਸਤੇ ਕੀਤੇ ਹੋਮ ਲੋਨ

Home Loans: ਤਿਉਹਾਰਾਂ ਦਾ ਸੀਜ਼ਨ ਆਉਂਦਿਆਂ ਹੀ ਬੈਂਕਾਂ ਨੇ ਸਸਤੇ ਕੀਤੇ ਹੋਮ ਲੋਨ (ਸੰਕੇਤਕ ਫੋਟੋ)

Home Loans: ਤਿਉਹਾਰਾਂ ਦਾ ਸੀਜ਼ਨ ਆਉਂਦਿਆਂ ਹੀ ਬੈਂਕਾਂ ਨੇ ਸਸਤੇ ਕੀਤੇ ਹੋਮ ਲੋਨ (ਸੰਕੇਤਕ ਫੋਟੋ)

  • Share this:
    Home Loans : ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਬੈਂਕ ਹੋਮ ਲੋਨ ਦੀਆਂ ਵਿਆਜ ਦਰਾਂ ਨੂੰ ਇਕ ਦੂਜੇ ਦੇ ਮੁਕਾਬਲੇ ਘਟਾਉਣ ਵਿਚ ਜੁਟ ਗਏ ਹਨ। ਇਸ ਮੁਕਾਬਲੇ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਸ਼ਾਮਲ ਹਨ। ਇਸ ਵਿੱਚ ਹੋਮ ਲੋਨ ਫਾਈਨਾਂਸ ਕੰਪਨੀਆਂ ਵੀ ਪਿੱਛੇ ਨਹੀਂ ਹਨ। ਪਰ, ਅਜੇ ਵੀ ਬਹੁਤ ਸਾਰੇ ਲੋਕ ਸਿਰਫ ਬੈਂਕਾਂ ਤੋਂ ਕਰਜ਼ਾ ਲੈਣਾ ਪਸੰਦ ਕਰਦੇ ਹਨ।

    ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ), ਪੰਜਾਬ ਨੈਸ਼ਨਲ ਬੈਂਕ (ਪੀਐਨਬੀ), ਬੈਂਕ ਆਫ਼ ਬੜੌਦਾ (ਬੀਓਬੀ), ਆਈਸੀਆਈਸੀਆਈ ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਯੈਸ ਬੈਂਕ ਗਾਹਕਾਂ ਲਈ ਆਕਰਸ਼ਕ ਹੋਮ ਲੋਨ ਦੀਆਂ ਆਫਰਸ ਲੈ ਕੇ ਆਏ ਹਨ।

    ਐਸਬੀਆਈ ਹੋਮ ਲੋਨ : ਤੁਹਾਨੂੰ ਦੱਸ ਦਈਏ ਕਿ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਪਹਿਲੀ ਵਾਰ ਕ੍ਰੈਡਿਟ ਸਕੋਰ ਨਾਲ ਜੁੜੇ ਹੋਮ ਲੋਨ ਦੀ ਘੋਸ਼ਣਾ ਕੀਤੀ ਹੈ, ਜਿਸ ਦੀ ਵਿਆਜ ਦਰ 6.70% ਰੱਖੀ ਗਈ ਹੈ। ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਲੋਨ ਕਿੰਨਾ ਵੀ ਲੈਣਾ ਚਾਹੁੰਦੇ ਹੋ, ਤੁਹਾਨੂੰ ਸਿਰਫ 6.70% ਵਿਆਜ ਦਾ ਭੁਗਤਾਨ ਕਰਨਾ ਪਏਗਾ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਤੁਹਾਨੂੰ ਸਟੇਟ ਬੈਂਕ ਵਿੱਚ 75 ਲੱਖ ਤੋਂ ਜ਼ਿਆਦਾ ਲੋਨ ਲੈਣ ਦੇ ਲਈ 7.15% ਵਿਆਜ ਦੀ ਦਰ ਅਦਾ ਕਰਨੀ ਪੈਂਦੀ ਸੀ, ਜੋ ਹੁਣ ਘੱਟ ਕੇ 6.70% ਹੋ ਗਈ ਹੈ।

    ਪੀਐਨਬੀ ਹੋਮ ਲੋਨ : ਦੱਸ ਦਈਏ ਕਿ ਦੂਸਰੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਵੀ ਗਾਹਕਾਂ ਨੂੰ ਲੁਭਾਉਣ ਲਈ ਕਈ ਆਕਰਸ਼ਕ ਪੇਸ਼ਕਸ਼ਾਂ ਦਿੱਤੀਆਂ ਹਨ। ਬੈਂਕ ਨੇ 50 ਲੱਖ ਤੋਂ ਵੱਧ ਦੇ ਕਰਜ਼ੇ ਲੈਣ ਲਈ ਵਿਆਜ ਦਰਾਂ ਵਿਚ 50 ਬੇਸਿਸ ਪੁਆਇੰਟ ਯਾਨੀ ਅੱਧੇ ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ, ਨਵੀਆਂ ਵਿਆਜ ਦਰਾਂ ਬੈਲੇਂਸ ਟ੍ਰਾਂਸਫਰ ਦੇ ਮਾਮਲੇ ਵਿੱਚ ਵੀ ਲਾਗੂ ਹੋਣਗੀਆਂ।

    ਬੀਓਬੀ ਹੋਮ ਲੋਨ : ਬੈਂਕ ਆਫ਼ ਬੜੌਦਾ 8.10% ਵਿਆਜ ਦਰ 'ਤੇ ਲੋਨ ਦੇ ਰਿਹਾ ਹੈ। ਤੁਸੀਂ ਇਸ ਲੋਨ ਦੀ ਵਰਤੋਂ ਘਰ ਖਰੀਦਣ ਦੇ ਨਾਲ-ਨਾਲ ਮੁਰੰਮਤ ਕਰਨ ਲਈ ਵੀ ਕਰ ਸਕਦੇ ਹੋ। ਇਸ ਦੇ ਨਾਲ ਹੀ, ਬੈਂਕ ਨੇ ਘੱਟੋ ਘੱਟ ਪ੍ਰੋਸੈਸਿੰਗ ਫੀਸ ਨੂੰ ਲੋਨ ਦੀ ਰਕਮ ਦੇ 0.50% ਤੋਂ 0.25% ਤੱਕ ਰੱਖਿਆ ਹੈ। ਜੇ ਤੁਸੀਂ ਇਸ ਬੈਂਕ ਤੋਂ 30 ਸਾਲਾਂ ਲਈ 40 ਲੱਖ ਦਾ ਕਰਜ਼ਾ ਲੈਂਦੇ ਹੋ, ਤਾਂ ਤੁਹਾਨੂੰ 29,630 ਰੁਪਏ ਦੀ ਈਐਮਆਈ ਅਦਾ ਕਰਨੀ ਪਵੇਗੀ। ਇਸ ਦੇ ਨਾਲ ਹੀ 60 ਲੱਖ ਦੇ ਲੋਨ ਲਈ 44,445 ਰੁਪਏ ਦੇਣੇ ਪੈਣਗੇ।

    ਦੂਜੇ ਪਾਸੇ, ਪ੍ਰਾਈਵੇਟ ਬੈਂਕ ਕੋਟਕ ਮਹਿੰਦਰਾ ਬੈਂਕ ਨੇ ਆਪਣੇ ਹੋਮ ਲੋਨ ਦੀ ਵਿਆਜ ਦਰ ਨੂੰ 0.15 ਫੀਸਦੀ ਘਟਾ ਕੇ ਹੁਣ 6.50 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਯੈਸ ਬੈਂਕ ਆਪਣੇ ਗ੍ਰਾਹਕਾਂ ਨੂੰ 6.45% ਵਿਆਜ ਦਰ 'ਤੇ ਹੋਮ ਲੋਨ ਦੇ ਰਿਹਾ ਹੈ। ਦੂਜੇ ਪਾਸੇ, ਆਈਸੀਆਈਸੀਆਈ ਬੈਂਕ ਨੇ 75 ਲੱਖ ਰੁਪਏ ਤੱਕ ਦੇ ਹੋਮ ਲੋਨ ਲਈ ਵਿਆਜ ਦੀ ਦਰ ਘਟਾ ਕੇ 6.70% ਕਰ ਦਿੱਤੀ ਹੈ। ਜੇ ਤੁਸੀਂ 75 ਲੱਖ ਰੁਪਏ ਤੋਂ ਜ਼ਿਆਦਾ ਦਾ ਹੋਮ ਲੋਨ ਲੈਂਦੇ ਹੋ ਤਾਂ ਵਿਆਜ ਦੀ ਦਰ 6.75 ਫੀਸਦੀ ਹੈ। ਬੈਂਕਾਂ ਦੇ ਅਨੁਸਾਰ, ਇਹ 10 ਸਾਲਾਂ ਵਿੱਚ ਸਭ ਤੋਂ ਘੱਟ ਵਿਆਜ ਦਰ ਹੈ।
    Published by:Gurwinder Singh
    First published: