ਸਾਡੀ ਸੁੰਦਰਤਾ ਤੇ ਸੁਹੱਪਣ ਨੂੰ ਵਧਾਉਣ ਵਿਚ ਸਾਡੇ ਪੈਰ ਵੀ ਬਹੁਤ ਭੂਮਿਕਾ ਨਿਭਾਉਂਦੇ ਹਨ। ਇਸ ਲਈ ਪੈਰਾਂ ਦਾ ਸਾਫ ਸੁਧਰੇ ਹੋਣਾ ਜ਼ਰੂਰੀ ਹੈ। ਪੈਰਾਂ ਦੀ ਸੁੰਦਰਤਾ ਵਧਾਉਣ ਲਈ ਸਿਰਫ਼ ਸਾਫ਼ ਪੈਰਾਂ ਦਾ ਹੋਣਾ ਹੀ ਕਾਫ਼ੀ ਨਹੀਂ ਹੈ। ਇਸ ਦੇ ਨਾਲ ਹੀ ਪੈਰਾਂ ਦੇ ਨਹੁੰਆਂ ਨੂੰ ਸਾਫ਼ ਰੱਖਣਾ ਵੀ ਜ਼ਰੂਰੀ ਹੈ। ਜਦ ਅਸੀਂ ਪੈਰਾਂ ਦੇ ਨਹੁੰਆਂ ਦੀ ਸਫਾਈ ਦਾ ਧਿਆਨ ਨਹੀਂ ਰੱਖਦੇ ਤਾਂ ਉਨ੍ਹਾਂ ਵਿਚ ਗੰਦਗੀ ਜਮ੍ਹਾਂ ਹੋ ਜਾਂਦੀ ਹੈ ਅਤੇ ਉਹ ਟੁੱਟਣ ਲੱਗਦੇ ਹਨ। ਗੰਦੇ ਨਹੁੰਆਂ ਕਾਰਨ ਜਨਤਕ ਥਾਵਾਂ ’ਤੇ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।
ਜੇਕਰ ਤੁਸੀਂ ਪੈਰਾਂ ਦੇ ਨਹੁੰਆਂ 'ਤੇ ਨੇਲ ਪੇਂਟ ਜਾਂ ਆਰਟ ਕਰਵਾਉਂਦੇ ਹੋ ਤਾਂ ਨਹੁੰਆਂ ਦਾ ਧਿਆਨ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਘਰ 'ਚ ਪੈਰਾਂ ਦੇ ਨਹੁੰਆਂ ਨੂੰ ਸਾਫ ਕਰਨ ਦੇ ਕਿਹੜੇ ਆਸਾਨ ਤਰੀਕੇ ਅਪਣਾਏ ਜਾ ਸਕਦੇ ਹਨ,
ਬੇਕਿੰਗ ਸੋਡਾ
ਬੇਕਿੰਗ ਸੋਡਾ ਗੰਦਗੀ ਨੂੰ ਸਾਫ਼ ਕਰਨ ਵਿਚ ਬੇਹੱਦ ਕਾਰਗਰ ਹੁੰਦਾ ਹੈ ਕਿਉਂ ਕਿ ਇਸ ਵਿੱਚ ਕੁਦਰਤੀ ਬਲੀਚਿੰਗ ਗੁਣ ਹੁੰਦੇ ਹਨ। ਇਸੇ ਕਾਰਨ ਇਹ ਨਹੁੰਆਂ ਨੂੰ ਸਫੈਦ ਰੱਖਣ 'ਚ ਮਦਦਗਾਰ ਹੁੰਦਾ ਹੈ। ਕੋਸੇ ਪਾਣੀ 'ਚ ਬੇਕਿੰਗ ਸੋਡਾ ਮਿਲਾ ਕੇ ਇਸ ਦਾ ਪੇਸਟ ਨਹੁੰਆਂ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਓ। ਇਸ ਨਾਲ ਨਾ ਸਿਰਫ ਤੁਹਾਡੇ ਨਹੁੰ ਸਫੇਦ ਹੋਣਗੇ, ਸਗੋਂ ਉਨ੍ਹਾਂ 'ਚ ਜਮ੍ਹਾ ਗੰਦਗੀ ਵੀ ਦੂਰ ਹੋ ਜਾਵੇਗੀ।
ਟੂਥਪੇਸਟ ਦੀ ਵਰਤੋਂ
ਅਸੀਂ ਸਾਰੇ ਆਪਣੇ ਦੰਦਾਂ ਨੂੰ ਸਾਫ਼ ਕਰਨ ਲਈ ਟੂਥਪੇਸਟ ਦੀ ਵਰਤੋਂ ਕਰਦੇ ਹਾਂ। ਟੂਥਪੇਸਟ ਵਿਚ ਮੌਜੂਦ ਕੈਮੀਕਲ ਸਾਡੇ ਪੈਰਾਂ ਦੇ ਨਹੁੰਆਂ ਨੂੰ ਸੁੰਦਰ ਅਤੇ ਚਮਕਦਾਰ ਰੱਖਣ ਲਈ ਵੀ ਕਾਰਗਰ ਹੈ। ਤੁਸੀਂ ਟੂਥਪੇਸਟ ਨੂੰ ਸਿੱਧੇ ਪੈਰਾਂ ਦੇ ਨਹੁੰਆਂ 'ਤੇ ਲਗਾ ਸਕਦੇ ਹੋ।
ਬੇਸਨ ਅਤੇ ਨਿੰਬੂ ਦਾ ਪੇਸਟ
ਨਹੁੰਆਂ ਦੇ ਦਾਗ-ਧੱਬੇ ਦੂਰ ਕਰਨ ਲਈ ਨਿੰਬੂ ਅਤੇ ਬੇਸਨ ਦਾ ਪੇਸਟ ਬਹੁਤ ਵਧੀਆ ਹੈ। ਬੇਸਨ ਨੂੰ ਨਿੰਬੂ ਦੇ ਰਸ 'ਚ ਪਾ ਕੇ ਇਸ ਦਾ ਪੇਸਟ ਬਣਾ ਲਓ ਅਤੇ ਇਸਨੂੰ ਨਹੁੰਆਂ 'ਤੇ ਲਗਾਓ। ਕੁਝ ਦੇਰ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਧੋ ਲਓ।
ਸੰਤਰੇ ਦਾ ਜੂਸ
ਤੁਸੀਂ ਸਾਰੇ ਜਾਣਦੇ ਹੋ ਕਿ ਸੰਤਰੇ ਦੇ ਛਿਲਕਿਆਂ ਦੀ ਵਰਤੋਂ ਕਈ ਢੰਗਾਂ ਨਾਲ ਹੁੰਦੀ ਹੈ ਪਰ ਸੰਤਰੇ ਦੇ ਜੂਸ ਦੀ ਵਰਤੋਂ ਕਰਕੇ ਆਪਣੇ ਪੈਰਾਂ ਦੇ ਨਹੁੰਆਂ ਨੂੰ ਸਾਫ ਕਰ ਸਕਦੇ ਹੋ। ਅੰਡੇ ਦੇ ਸਫੇਦ ਰੰਗ ਨੂੰ ਸੰਤਰੇ ਦੇ ਰਸ ਵਿੱਚ ਮਿਲਾ ਕੇ ਆਪਣੇ ਨਹੁੰਆਂ 'ਤੇ ਲਗਾਓ। ਇਸ ਨਾਲ ਤੁਹਾਡੇ ਨਹੁੰ ਮਜ਼ਬੂਤ ਹੋਣ ਦੇ ਨਾਲ-ਨਾਲ ਉਨ੍ਹਾਂ 'ਚ ਜਮ੍ਹਾ ਗੰਦਗੀ ਵੀ ਦੂਰ ਹੋ ਜਾਵੇਗੀ।
Oliveਆਇਲ
ਔਲਿਵ ਆਇਲ (Olive oil) ਨਹੁੰਆਂ ਨੂੰ ਮੁਲਾਇਮ ਬਣਾਉਣ ਦੇ ਨਾਲ-ਨਾਲ ਇਹਨਾਂ ਵਿਚ ਜਮਾਂ ਹੋਈ ਗੰਦਗੀ ਅਤੇ ਬੈਕਟੀਰੀਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਇੱਕ ਸੂਤੀ ਕੱਪੜੇ ਉੱਪਰ ਜੈਤੂਨ ਦਾ ਤੇਲ ਲਗਾਓ ਅਤੇ ਇਸਨੂੰ ਆਪਣੇ ਨਹੁੰਆਂ 'ਤੇ ਲਗਾਓ। ਇਸ ਨਾਲ ਤੁਹਾਡੇ ਪੈਰਾਂ ਦੇ ਨਹੁੰ ਨਰਮ ਹੋ ਜਾਣਗੇ ਅਤੇ ਨਹੁੰਆਂ 'ਚ ਹੋਣ ਵਾਲੇ ਫੰਗਸ ਤੋਂ ਵੀ ਬਚਾਅ ਹੇਵੇਗਾ ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty tips, Fashion tips, Foot Care Tips For Summer