
SBI ਦੇ ਰਿਹਾ ਸਸਤਾ ਹੋਮ ਟਾਪ-ਅੱਪ ਲੋਨ, ਜਾਣੋ ਕਿਵੇਂ ਕਰਨਾ ਹੈ Apply
ਅੱਜਕਲ ਬੈਂਕਾਂ ਨੇ ਸਸਤੇ ਲੋਨ ਲੈਣਾ ਕਾਫ਼ੀ ਆਸਾਨ ਕਰ ਦਿੱਤਾ ਹੈ, ਸਭ ਕੁੱਝ ਪਹਿਲਾਂ ਹੀ ਕੀਤਾ ਗਿਆ ਹੁੰਦਾ ਹੈ ਤੇ ਬਸ ਗਾਹਕ ਦੀ ਸਹਿਮਤੀ ਤੋਂ ਬਾਅਦ ਤੁਰੰਤ ਲੋਨ ਮਿਲ ਜਾਂਦਾ ਹੈ। ਜੇਕਰ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਯਾਨੀ ਸਟੇਟ ਬੈਂਕ ਆਫ ਇੰਡੀਆ (SBI) ਦੇ ਗਾਹਕ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦਰਅਸਲ, SBI ਆਪਣੇ ਹੋਮ ਲੋਨ ਦੇ ਟਾਪ-ਅੱਪ ਲੋਨ 'ਤੇ ਇੱਕ ਖਾਸ ਆਫਰ ਲੈ ਕੇ ਆਇਆ ਹੈ। ਬੈਂਕ ਨੇ ਟਾਪ-ਅੱਪ ਲੋਨ ਦੀ ਵਿਆਜ ਦਰ 'ਤੇ 0.25 ਫੀਸਦੀ ਦੀ ਛੋਟ ਦੇਣ ਤੋਂ ਇਲਾਵਾ ਕੋਈ ਵੀ ਪ੍ਰੋਸੈਸਿੰਗ ਫੀਸ ਨਾ ਲੈਣ ਦਾ ਫੈਸਲਾ ਕੀਤਾ ਹੈ।
ਜਾਣੋ ਕੀ ਹੈ ਹੋਮ ਟਾਪ-ਅੱਪ ਲੋਨ : ਟਾਪ-ਅੱਪ ਪਹਿਲਾਂ ਤੋਂ ਮੌਜੂਦ ਉਤਪਾਦ 'ਤੇ ਲਿਆ ਗਿਆ ਕਰਜ਼ਾ ਹੈ। ਇਹ ਤੁਹਾਡੇ ਹੋਮ ਲੋਨ ਦੇ ਉੱਪਰ ਲਿਆ ਗਿਆ ਇੱਕ ਹੋਰ ਕਰਜ਼ਾ ਹੈ। ਬੈਂਕ ਹੋਮ ਲੋਨ ਰੀਪੇਮੈਂਟ ਪੈਟਰਨ ਦੇ ਆਧਾਰ 'ਤੇ ਟਾਪਅੱਪ ਲੋਨ ਜਾਰੀ ਕਰਦੇ ਹਨ। ਟੌਪ-ਅੱਪ ਹੋਮ ਲੋਨ ਦੀ ਵਰਤੋਂ ਬੱਚਿਆਂ ਦੀ ਪੜ੍ਹਾਈ, ਬੇਟੀ ਦੇ ਵਿਆਹ ਜਾਂ ਵਾਧੂ ਜਾਇਦਾਦ ਖਰੀਦਣ ਲਈ ਵੀ ਕੀਤੀ ਜਾ ਸਕਦੀ ਹੈ। ਕਰਜ਼ੇ ਦੀ ਮੁੜ ਅਦਾਇਗੀ ਦੇ ਨਾਲ, ਟਾਪ-ਅੱਪ ਲੋਨ ਦੀਆਂ ਮਹੀਨਾਵਾਰ ਕਿਸ਼ਤਾਂ ਵੀ ਅਦਾ ਕਰਨੀਆਂ ਪੈਂਦੀਆਂ ਹਨ।
Pre Approved ਪਰਸਨਲ ਲੋਨ ਦੀ ਆਫਰ : ਇਸ ਤੋਂ ਇਲਾਵਾ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਲਈ ਪ੍ਰੀ-ਪ੍ਰਵਾਨਿਤ ਪਰਸਨਲ ਲੋਨ ਆਫਰ ਪੇਸ਼ ਕੀਤਾ ਹੈ। ਗਾਹਕ ਇਹ ਲੋਨ YONO ਐਪ ਰਾਹੀਂ ਪ੍ਰਾਪਤ ਕਰ ਸਕਦੇ ਹਨ। ਬੈਂਕ ਨੇ ਕਿਹਾ ਹੈ ਕਿ ਉਹ ਗਾਹਕਾਂ ਨੂੰ ਜ਼ੀਰੋ ਪ੍ਰੋਸੈਸਿੰਗ ਫੀਸ 'ਤੇ ਲੋਨ ਦੇਵੇਗਾ।
ਜ਼ੀਰੋ ਪ੍ਰੋਸੈਸਿੰਗ ਫੀਸ ਸਿਰਫ਼ 31 ਜਨਵਰੀ 2022 ਤੋਂ ਪਹਿਲਾਂ ਲਏ ਗਏ ਨਿੱਜੀ ਕਰਜ਼ਿਆਂ 'ਤੇ ਲਾਗੂ ਹੋਵੇਗੀ। ਕੋਈ ਵੀ ਇਸ ਪੂਰਵ-ਪ੍ਰਵਾਨਿਤ ਨਿੱਜੀ ਕਰਜ਼ੇ ਲਈ ਕਿਸੇ ਵੀ ਸਮੇਂ ਅਰਜ਼ੀ ਦੇ ਸਕਦਾ ਹੈ। ਮਤਲਬ ਜੇਕਰ ਤੁਸੀਂ ਰਾਤ ਨੂੰ ਵੀ ਲੋਨ ਲਈ ਅਪਲਾਈ ਕਰਦੇ ਹੋ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ। ਤੁਹਾਨੂੰ YONO ਐਪ 'ਤੇ ਸਿਰਫ਼ ਚਾਰ ਕਲਿੱਕ ਕਰਨੇ ਪੈਣਗੇ ਅਤੇ ਤੁਹਾਨੂੰ ਲੋਨ ਮਿਲ ਜਾਵੇਗਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।