Home /News /lifestyle /

Home Tricks: ਘਰ ਦੇ ਵਾਸ਼ ਬੇਸਿਨ ਨੂੰ ਸਾਫ਼ ਕਰਨ ਲਈ ਅਪਣਾਓ ਇਹ Trick, ਸਮਾਂ ਤੇ ਪੈਸਾ ਦੋਵੇਂ ਬਚਣਗੇ

ਘਰ ਦੀ ਸਫ਼ਾਈ ਕਰਨਾ ਕੋਈ ਆਸਾਨ ਕੰਮ ਨਹੀਂ ਹੈ, ਜੋ ਔਰਤਾਂ ਘਰ ਦੀ ਸਫਾਈ ਕਰਦੀਆਂ ਹਨ ਓਹੀ ਜਾਣਦੀਆਂ ਹਨ ਕਿ ਇਹ ਕਿੰਨਾ ਝੰਜਟ ਭਰਿਆ ਹੁੰਦਾ ਹੈ। ਘਰ ਦੀ ਸਫ਼ਾਈ ਅਤੇ ਘਰ ਨੂੰ ਸਜਾਉਣ ਵਿੱਚ ਬਹੁਤ ਸਮਾਂ ਅਤੇ ਮਿਹਨਤ ਲੱਗਦੀ ਹੈ। ਕਈਆਂ ਨੇ ਗੌਰ ਕੀਤਾ ਹੋਵੇਗਾ ਕਿ ਘਰ ਦੀਆਂ ਟਾਈਲਾਂ ਤੇ ਵਾਸ਼ ਬੇਸਿਨ ਸਮੇਂ ਦੇ ਨਾਲ ਪੀਲਾ ਪੈ ਜਾਂਦਾ ਹੈ। ਘਰੇਲੂ ਔਰਤਾਂ ਇਸ ਨੂੰ ਸਾਫ ਕਰਨ ਲਈ ਰਗੜ ਰਗੜ ਕੇ ਮਿਹਨਤ ਤੇ ਸਮਾਂ ਬਰਬਾਦ ਕਰਦੀਆਂ ਹਨ ਪਰ ਫਿਰ ਵੀ ਇਹ ਪੀਲਾਪਣ ਨਹੀਂ ਜਾਂਦਾ।

ਹੋਰ ਪੜ੍ਹੋ ...
  • Share this:

ਟੂਥਪੇਸਟ ਅਤੇ ਪਾਣੀ ਦੇ ਧੱਬੇ ਰੋਜ਼ਾਨਾ ਰਗੜਨ 'ਤੇ ਵੀ ਸਾਫ਼ ਕਰਨੇ ਮੁਸ਼ਕਲ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਆਪਣੇ ਘਰ ਦੇ ਵਾਸ਼ ਬੇਸਿਨ ਤੋਂ ਧੱਬੇ ਹਟਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸਾਂਗੇ ਜਿਸ ਨਾਲ ਵਾਸ਼ ਬੇਸਿਨ ਮੁੜ ਤੋਂ ਚਮਤਨ ਲੱਗੇਗਾ। ਇਸ ਟ੍ਰਿਕ ਵਿੱਚ ਵ੍ਹਾਈਟ ਵਿਨੇਗਰ ਤੁਹਾਡੇ ਕੰਮ ਆਵੇਗਾ।

ਵਾਸ਼ ਬੇਸਿਨ ਨੂੰ ਸਾਫ ਕਰਨ ਲਈ ਵ੍ਹਾਈਟ ਵਿਨੇਗਰ ਦੀ ਵਰਤੋਂ ਇੰਝ ਕੀਤੀ ਜਾ ਸਕਦੀ ਹੈ : ਵ੍ਹਾਈਟ ਵਿਨੇਗਰ ਦਾ ਮਤਲਬ ਹੈ ਸਫੈਦ ਸਿਰਕਾ ਜੋ ਜ਼ਿਆਦਾਤਰ ਨੂਡਲਜ਼ ਅਤੇ ਬਹੁਤ ਸਾਰੀਆਂ ਫਾਸਟ ਫੂਡ ਆਈਟਮਾਂ ਵਿੱਚ ਵਰਤਿਆ ਜਾਂਦਾ ਹੈ। ਸਫੇਦ ਸਿਰਕੇ ਦੀ ਵਰਤੋਂ ਖਾਣ-ਪੀਣ ਦੀਆਂ ਚੀਜ਼ਾਂ 'ਚ ਸਵਾਦ ਵਧਾਉਣ ਦੇ ਨਾਲ-ਨਾਲ ਸਾਫ਼ ਸਫਾਈ ਲਈ ਵੀ ਕੀਤੀ ਜਾ ਸਕਦੀ ਹੈ।

ਚਿੱਟੇ ਸਿਰਕੇ ਜਾਂ ਵ੍ਹਾਈਟ ਵਿਨੇਗਰ ਦੇ ਨਾਲ ਬੇਕਿੰਗ ਸੋਡਾ ਮਿਲਾ ਕੇ ਇਸ ਦੀ ਵਰਤੋਂ ਕਰਨ ਨਾਲ ਨਾ ਸਿਰਫ ਵਾਸ਼ ਬੇਸਿਨ ਚਮਕਦਾ ਹੈ, ਸਗੋਂ ਵਾਸ਼ ਬੇਸਿਨ ਤੋਂ ਆਉਣ ਵਾਲੀ ਕਾਈ ਦੀ ਬਦਬੂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

ਵਾਸ਼ ਬੇਸਿਨ ਨੂੰ ਸਾਫ਼ ਕਰਨ ਲਈ ਇਨ੍ਹਾਂ ਟਿਪਸ ਦਾ ਪਾਲਣ ਕਰੋ : ਸਭ ਤੋਂ ਪਹਿਲਾਂ ਵਾਸ਼ ਬੇਸਿਨ 'ਚ ਗਰਮ ਪਾਣੀ ਪਾਓ। ਗਰਮ ਪਾਣੀ ਪਾ ਕੇ 2-3 ਚੱਮਚ ਬੇਕਿੰਗ ਸੋਡਾ ਲਓ। ਇਸ ਨੂੰ ਵਾਸ਼ ਬੇਸਿਨ ਦੀ ਪਾਣੀ ਵਾਲੀ ਟੈਂਕੀ ਅਤੇ ਪਾਈਪ ਵਿੱਚ ਛੱਡ ਦਿਓ। ਹੁਣ ਇਕ ਗਲਾਸ ਚਿੱਟੇ ਸਿਰਕੇ ਜਾਂ ਵ੍ਹਾਈਟ ਵਿਨੇਗਰ ਵਿਚ ਮਿਲਾ ਕੇ ਘੱਟੋ-ਘੱਟ ਇਕ ਘੰਟੇ ਲਈ ਛੱਡ ਦਿਓ। ਇਕ ਘੰਟੇ ਬਾਅਦ, ਥੋੜ੍ਹਾ ਜਿਹਾ ਕੋਸਾ ਪਾਣੀ ਪਾਓ ਅਤੇ ਬੁਰਸ਼ ਨਾਲ ਵਾਸ਼ ਬੇਸਿਨ ਨੂੰ ਰਗੜੋ। ਇਸ ਤਰ੍ਹਾਂ ਕਰਨ ਨਾਲ ਵਾਸ਼ ਬੇਸਿਨ ਨੂੰ ਚੁਟਕੀ 'ਚ ਸਾਫ ਕੀਤਾ ਜਾ ਸਕਦਾ ਹੈ।

Published by:Drishti Gupta
First published:

Tags: Double Money, Home, Tips and Tricks