Home /News /lifestyle /

Sandwich Recipe: ਮਿੰਟਾਂ 'ਚ ਇਸ ਤਰ੍ਹਾਂ ਤਿਆਰ ਕਰੋ ਕ੍ਰੀਮ ਸੈਂਡਵਿਚ, ਵਾਰ-ਵਾਰ ਬਣਾਉਣ ਨੂੰ ਕਰੇਗਾ ਮਨ

Sandwich Recipe: ਮਿੰਟਾਂ 'ਚ ਇਸ ਤਰ੍ਹਾਂ ਤਿਆਰ ਕਰੋ ਕ੍ਰੀਮ ਸੈਂਡਵਿਚ, ਵਾਰ-ਵਾਰ ਬਣਾਉਣ ਨੂੰ ਕਰੇਗਾ ਮਨ

Cream Sandwich ਆਸਾਨ ਤਰੀਕੇ ਨਾਲ ਕਰ ਸਕਦੇ ਹਾਂ ਤਿਆਰ

Cream Sandwich ਆਸਾਨ ਤਰੀਕੇ ਨਾਲ ਕਰ ਸਕਦੇ ਹਾਂ ਤਿਆਰ

ਛੋਟੀ ਮੋਟੀ ਭੁੱਖ ਨੂੰ ਮਿਟਾਉਣ ਦੇ ਲਈ ਕ੍ਰੀਮ ਸੈਂਡਵਿਚ (Cream Sandwich) ਇੱਕ ਚੰਗਾ ਵਿਕਲਪ ਹਨ। ਇਹ ਸੈਂਡਵਿਚ ਬਹੁਤ ਹੀ ਘੱਟ ਮਿਹਨਤ ਨਾਲ ਥੋੜੇ ਸਮੇਂ ਵਿੱਚ ਤਿਆਰ ਹੋ ਜਾਂਦੇ ਹਨ। ਇਸਦੇ ਨਾਲ ਹੀ ਇਨ੍ਹਾਂ ਨੂੰ ਖਾਣਾ ਸਾਡੀ ਸਿਹਤ ਤੇ ਪੇਟ ਦੇ ਲਈ ਨੁਕਸਾਨਦਾਇਕ ਨਹੀਂ ਹੁੰਦਾ।

  • Share this:

ਸ਼ਾਮ ਦੇ ਸਮੇਂ ਸਾਨੂੰ ਅਕਸਰ ਹੀ ਛੋਟੀ ਮੋਟੀ ਭੁੱਖ ਲੱਗਦੀ ਹੈ। ਕਈ ਵਾਰ ਸਾਨੂੰ ਕੰਮ ਕਰਦਿਆਂ ਵੀ ਭੁੱਖ ਲੱਗ ਆਉਂਦੀ ਹੈ। ਅਜਿਹੀ ਸਥਿਤੀ ਵਿੱਚ ਸਾਡੇ ਕੋਲ ਕੁਝ ਵੀ ਬਣਾਉਣ ਲਈ ਬਹੁਤ ਸਮਾਂ ਨਹੀਂ ਹੁੰਦਾ ਅਤੇ ਬਾਹਰ ਦਾ ਫਾਸਟ ਫੂਡ ਖਾ ਕੇ ਅਸੀਂ ਆਪਣਾ ਪੇਟ ਨਹੀਂ ਖਰਾਬ ਕਰਨਾ ਚਾਹੁੰਦੇ। ਸੋ ਛੋਟੀ ਮੋਟੀ ਭੁੱਖ ਨੂੰ ਮਿਟਾਉਣ ਦੇ ਲਈ ਕ੍ਰੀਮ ਸੈਂਡਵਿਚ (Cream Sandwich) ਇੱਕ ਚੰਗਾ ਵਿਕਲਪ ਹਨ। ਇਹ ਸੈਂਡਵਿਚ ਬਹੁਤ ਹੀ ਘੱਟ ਮਿਹਨਤ ਨਾਲ ਥੋੜੇ ਸਮੇਂ ਵਿੱਚ ਤਿਆਰ ਹੋ ਜਾਂਦੇ ਹਨ। ਇਸਦੇ ਨਾਲ ਹੀ ਇਨ੍ਹਾਂ ਨੂੰ ਖਾਣਾ ਸਾਡੀ ਸਿਹਤ ਤੇ ਪੇਟ ਦੇ ਲਈ ਨੁਕਸਾਨਦਾਇਕ ਨਹੀਂ ਹੁੰਦਾ। ਇਹ ਖਾਣ ਵਿੱਚ ਐਨੇ ਸਵਾਦ ਬਣਦੇ ਹਨ ਕਿ ਤੁਸੀਂ ਇੱਕ ਵਾਰ ਬਣਾਉਣ ਤੋਂ ਬਾਅਦ ਵਾਰ ਵਾਰ ਇਨ੍ਹਾਂ ਨੂੰ ਬਣਾਉਣ ਦਾ ਮਨ ਕਰੇਗਾ। ਸ਼ਾਮ ਦੇ ਸਮੇਂ ਕੁਝ ਔਡਰ ਕਰਨ ਦੀ ਬਜਾਏ ਤੁਸੀਂ ਝੱਟਪਟ ਕ੍ਰੀਮ ਸੈਂਡਵਿਚ ਬਣਾਓਗੇ।

ਕਰੀਮ ਸੈਂਡਵਿਚ (Cream Sandwich) ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਇਨ੍ਹਾਂ ਨੂੰ ਬੱਚੇ ਵੀ ਆਸਾਨੀ ਨਾਲ ਬਣਾ ਸਕਦੇ ਹਨ। ਇਨ੍ਹਾਂ ਸੈਂਡਵਿਚ ਨੂੰ ਸਵੇਰੇ ਨਾਸ਼ਤੇ ਵਿੱਚ ਵਿੱਚ ਖਾਧਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਘਰ ਆਏ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਵੀ ਇਹ ਸਵਾਦੀ ਕ੍ਰੀਮ ਸੈਂਡਵਿਚ ਚਾਹ ਦੇ ਨਾਲ ਸਰਵ ਕਰ ਸਕਦੇ ਹੋ। ਹਾਲ ਹੀ ਵਿੱਚ ਇੱਕ ਫੂਡ ਇੰਫਲੂਸਰ ਨੇ @born.hungry17 ਨਾਂ ਦੇ ਇੰਨਸਟਗ੍ਰਾਮ ਅਕਾਊਂਟ ਤੋਂ ਕ੍ਰੀਮ ਸੈਂਡਵਿਚ ਬਣਾਉਣ ਦੀ ਰੈਸਿਪੀ ਸ਼ੇਅਰ ਕੀਤੀ ਹੈ। ਆਓ ਜਾਣਦੇ ਹਾਂ ਕਿ ਕ੍ਰੀਮ ਸੈਂਡਵਿਚ ਬਣਾਉਣ ਦੀ ਰੈਸਿਪੀ ਕੀ ਹੈ ਅਤੇ ਇਹਨਾਂ ਨੂੰ ਬਣਾਉਣ ਲਈ ਤੁਹਾਨੂੰ ਕਿਹੜੀ ਕਿਹੜੀ ਸਮੱਗਰੀ ਦੀ ਲੋੜ ਪਵੇਗੀ।

ਕ੍ਰੀਮ ਸੈਂਡਵਿਚ ਬਣਾਉਣ ਲਈ ਲੋੜੀਂਦੀ ਸਮੱਗਰੀ

ਕ੍ਰੀਮ ਸੈਂਡਵਿਚ ਬਣਾਉਣ ਦੇ ਲਈ ਤੁਹਾਨੂੰ ਬ੍ਰੈਡ, ਕ੍ਰੀਮ, 1 ਪਿਆਜ਼, 2 ਹਰੀਆ ਮਿਰਚਾਂ, ਕਾਲੀ ਮਿਰਚ, ਲੂਣ, ਚਿਲੀ ਫਲੈਕਸ, ਚਾਟ ਮਸਾਲਾ ਆਦਿ ਦੀ ਲੋੜ ਪਵੇਗੀ।

ਕ੍ਰੀਮ ਸੈਂਡਵਿਚ ਦੀ ਰੈਸਿਪੀ


  1. ਕ੍ਰੀਮ ਸੈਂਡਵਿਚ ਬਣਾਉਣ ਲਈ ਸਭ ਤੋਂ ਪਹਿਲਾਂ ਹਰੀ ਮਿਰਚ ਤੇ ਪਿਆਜ਼ ਨੂੰ ਬਾਰੀਕ ਕੱਟ ਲਓ। ਕੱਟੇ ਹੋਏ ਪਿਆਜ਼ ਤੇ ਹਰੀ ਮਿਰਚ ਨੂੰ ਇੱਕ ਕਟੋਰੀ ਵਿੱਚ ਪਾਓ।

  2. ਇਸ ਤੋਂ ਬਾਅਦ ਇਸ ਵਿੱਚ ਲੂਣ, ਕਾਲੀ ਮਿਰਚ ਪਾਊਡਰ, ਚਿੱਲੀ ਫਲੈਕਸ ਤੇ ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਤੋਂ ਬਾਅਦ ਤਾਜ਼ੀ ਕ੍ਰੀਮ ਨੂੰ ਇਸ ਮਿਸ਼ਰਨ ਵਿੱਚ ਮਿਲਾ ਦਿਓ।

  3. ਬਰੈੱਡ ਦੇ ਟੁਕੜੇ ਲਓ ਅਤੇ ਇਸ 'ਤੇ ਬਣਾਏ ਗਏ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਲਗਾਓ। ਇਸ ਉੱਤੇ ਬਰੈੱਡ ਦਾ ਇੱਕ ਹੋਰ ਪੀਸ ਰੱਕ ਕੇ ਚੰਗੀ ਤਰ੍ਹਾਂ ਤਵੇ ਉੱਤ ਭੁੱਨ ਲਓ। ਤੁਸੀਂ ਚਾਹੋ ਤਾਂ ਇਸਨੂੰ ਸੈਂਡਵਿਚ ਮੇਕਰ ਵਿੱਚ ਵੀ ਬਣਾ ਸਕਦੇ ਹੋ ਜਾਂ ਫਿਰ ਗਰਿੱਲ ਵੀ ਕਰ ਸਕਦੇ ਹੋ।

  4. ਇਸ ਤਰ੍ਹਾਂ ਤੁਹਾਡੇ ਕ੍ਰੀਮ ਸੈਂਡਵਿਚ ਤਿਆਰ ਹਨ। ਤੁਸੀਂ ਮਸਾਲੇਗਾਰ ਚਟਨੀ ਜਾਂ ਕੈਚੱਪ ਨਾਲ ਇਨ੍ਹਾਂ ਨੂੰ ਸਰਵ ਕਰ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚਚ ਪਨੀਰ ਦੇ ਕੁਝ ਟੁਕੜੇ ਵੀ ਪਾ ਸਕਦੇ ਹੋ।

Published by:Shiv Kumar
First published:

Tags: Fast food, Food, Recipe, Trend