Home /News /lifestyle /

Crunchy Sweet Corn : ਘਰ 'ਚ ਬਣਾਓ ਹਲਕਾ-ਫੁਲਕਾ Crunchy Sweet Corn, ਨਹੀਂ ਵਧੇਗਾ ਵਜ਼ਨ

Crunchy Sweet Corn : ਜੇਕਰ ਅਸੀਂ ਖਾਣਾ ਖਾਂਦੇ ਸਮੇਂ ਆਪਣੇ ਆਪ ਨੂੰ ਫਿੱਟ ਰੱਖ ਸਕੀਏ, ਤਾਂ ਸ਼ਾਇਦ ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਜੇਕਰ ਤੁਸੀਂ ਵੀ ਆਪਣੇ ਆਪ ਨੂੰ ਫਿੱਟ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹੋ ਤੇ ਆਪਣੀ ਡਾਈਟ 'ਚ ਭੁੰਨਿਆ ਜਾਂ ਤਲਿਆ ਹੋਇਆ ਕੁਝ ਵੀ ਸ਼ਾਮਲ ਨਹੀਂ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਡਿਸ਼ ਬਾਰੇ ਦੱਸਦੇ ਹਾਂ, ਜਿਸ ਨੂੰ ਤੁਸੀਂ ਬਿਨਾਂ ਕਿਸੇ ਝਿਜਕ ਦੇ ਅਜ਼ਮਾ ਸਕਦੇ ਹੋ। ਅਸੀਂ ਤੁਹਾਨੂੰ ਸਵੀਟ ਕੌਰਨ ਤੋਂ ਬਣੀ ਅਜਿਹੀ ਕਰਿਸਪੀ ਡਿਸ਼ ਦੱਸਣ ਜਾ ਰਹੇ ਹਾਂ, ਜਿਸ ਨੂੰ ਖਾ ਕੇ ਤੁਸੀਂ ਮਜ਼ਾ ਤਾਂ ਲੈ ਸਕਦੇ ਹੋ, ਨਾਲ ਹੀ ਭਾਰ ਵਧਣ ਦੀ ਵੀ ਟੈਂਸ਼ਨ ਨਹੀਂ ਰਹੇਗੀ।

ਹੋਰ ਪੜ੍ਹੋ ...
 • Share this:

ਫਿਟਨੈੱਸ ਮਾਹਿਰ ਗੁੰਜਨ ਨੇ ਇਸ ਡਿਸ਼ ਦੀ ਰੈਸਿਪੀ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ ਸਾਈਟਾਂ 'ਤੇ, ਗੁੰਜਨ ਅਕਸਰ ਆਪਣੇ ਫਾਲੋਅਰਜ਼ ਲਈ ਫਿੱਟ ਰਹਿਣ ਨਾਲ ਸਬੰਧਤ ਟਿਪਸ ਸ਼ੇਅਰ ਕਰਦੀ ਹੈ। ਸਵੀਟ ਕੌਰਨ ਆਪਣੇ ਆਪ ਵਿੱਚ ਇੱਕ ਸਿਹਤਮੰਦ ਭੋਜਨ ਵਿਕਲਪ ਹੈ। ਆਓ ਜਾਣਦੇ ਹਾਂ ਇਸ ਸਵਾਦਿਸ਼ਟ ਡਿਸ਼ ਨੂੰ ਪਲਾਂ 'ਚ ਤਿਆਰ ਕਰਨ ਦਾ ਆਸਾਨ ਤਰੀਕਾ।

ਸਮੱਗਰੀ

 • ਮਿੱਠੀ ਮੱਕੀ - 1 ਕਟੋਰਾ

 • ਸਿਰਕਾ - 1 ਚਮਚ

 • ਸੋਇਆ ਸਾਸ - 2 ਚਮਚ

 • ਲਾਲ ਮਿਰਚ ਪਾਊਡਰ - ਚਮਚ

 • ਚਾਟ ਮਸਾਲਾ - ਚਮਚ

 • ਮੱਕੀ ਦਾ ਆਟਾ - 1 ਚਮਚ

 • ਜੈਤੂਨ ਦਾ ਤੇਲ - 1 ਚਮਚ

 • ਹਰਾ ਧਨੀਆ - 1 ਚਮਚ

 • ਨਿੰਬੂ ਦਾ ਰਸ - ਚਮਚ

 • ਲੂਣ - ਸੁਆਦ ਅਨੁਸਾਰ

ਕਰੰਚੀ ਸਵੀਟ ਕੋਰਨ ਕਿਵੇਂ ਬਣਾਉਣਾ ਹੈ
ਸਭ ਤੋਂ ਪਹਿਲਾਂ ਸਵੀਟ ਕੌਰਨ ਨੂੰ ਥੋੜ੍ਹਾ ਜਿਹਾ ਨਮਕ ਪਾ ਕੇ ਉਬਾਲ ਲਓ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਦੇ ਪਾਣੀ ਨੂੰ ਛਾਣ ਕੇ ਕੱਢ ਲਓ। ਸਵੀਟ ਕੋਰਨ ਵਿੱਚ ਸਿਰਕਾ, ਸੋਇਆ ਸਾਸ, ਲਾਲ ਮਿਰਚ ਪਾਊਡਰ, ਮੱਕੀ ਦਾ ਆਟਾ, ਜੈਤੂਨ ਦਾ ਤੇਲ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਜੇਕਰ ਤੁਸੀਂ ਏਅਰ ਫਰਾਇਰ ਦੀ ਵਰਤੋਂ ਕਰਦੇ ਹੋ, ਤਾਂ ਇਸ ਵਿੱਚ ਸਵੀਟ ਕੋਰਨ ਪਾਓ ਅਤੇ ਇਸਨੂੰ 200 ਡਿਗਰੀ ਸੈਲਸੀਅਸ 'ਤੇ 15 ਮਿੰਟ ਤੱਕ ਪਕਾਓ। ਦੂਜੇ ਪਾਸੇ ਜੇਕਰ ਏਅਰ ਫਰਾਇਰ ਨਾ ਹੋਵੇ ਤਾਂ ਸਵੀਟ ਕੌਰਨ ਨੂੰ ਘੱਟ ਅੱਗ 'ਤੇ ਰੱਖੋ ਅਤੇ 5 ਤੋਂ 7 ਮਿੰਟ ਤੱਕ ਪਕਣ ਦਿਓ। ਇਸ ਦੌਰਾਨ ਤੇਲ ਦੀ ਵਰਤੋਂ ਬਿਲਕੁਲ ਨਾ ਕਰੋ ਅਤੇ ਸਵੀਟ ਕੌਰਨ ਨੂੰ ਲਗਾਤਾਰ ਹਿਲਾਉਂਦੇ ਰਹੋ, ਤਾਂ ਕਿ ਇਹ ਸੜ ਨਾ ਜਾਵੇ।

ਹੁਣ ਗੈਸ ਬੰਦ ਕਰ ਦਿਓ, ਤਲੇ ਹੋਏ ਸਵੀਟ ਕੋਰਨ ਦੇ ਉੱਪਰ ਨਮਕ, ਨਿੰਬੂ ਦਾ ਰਸ, ਚਾਟ ਮਸਾਲਾ ਅਤੇ ਧਨੀਆ ਪੱਤਾ ਪਾਓ। ਇਨ੍ਹਾਂ ਸਭ ਨੂੰ ਸ਼ਾਮਲ ਕਰੋ ਅਤੇ ਚੰਗੀ ਤਰ੍ਹਾਂ ਰਲਾਓ ਅਤੇ ਗਰਮ ਕਰੰਚੀ ਸਵੀਟ ਕੋਰਨ ਦੇ ਸੁਆਦ ਦਾ ਅਨੰਦ ਲਓ। ਇਹ ਨਾ ਸਿਰਫ਼ ਸਵਾਦ 'ਚ ਹੀ ਚੰਗਾ ਹੋਵੇਗਾ, ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਹੈ। ਸ਼ਾਮ ਦੇ ਸਨੈਕਸ ਲਈ ਇਹ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਇਸ ਦਾ ਵਧੀਆ ਸਵਾਦ ਲੈਣ ਲਈ ਇਸ ਨੂੰ ਗਰਮਾ-ਗਰਮ ਖਾਓ।
Published by:rupinderkaursab
First published:

Tags: Fast food, Food, Healthy Food, Life, Lifestyle

ਅਗਲੀ ਖਬਰ