Home /News /lifestyle /

Honda Activa Premium ਨਵੇਂ ਅਵਤਾਰ 'ਚ ਹੋਵੇਗੀ ਪੇਸ਼, ਟੀਜ਼ਰ 'ਚ ਹੋਇਆ ਖੁਲਾਸਾ

Honda Activa Premium ਨਵੇਂ ਅਵਤਾਰ 'ਚ ਹੋਵੇਗੀ ਪੇਸ਼, ਟੀਜ਼ਰ 'ਚ ਹੋਇਆ ਖੁਲਾਸਾ

Honda Activa Premium ਨਵੇਂ ਅਵਤਾਰ 'ਚ ਹੋਵੇਗੀ ਪੇਸ਼, ਟੀਜ਼ਰ 'ਚ ਹੋਇਆ ਖੁਲਾਸਾ

Honda Activa Premium ਨਵੇਂ ਅਵਤਾਰ 'ਚ ਹੋਵੇਗੀ ਪੇਸ਼, ਟੀਜ਼ਰ 'ਚ ਹੋਇਆ ਖੁਲਾਸਾ

ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ (Honda Motorcycles and Scooters India) ਜਲਦੀ ਹੀ ਘਰੇਲੂ ਬਾਜ਼ਾਰ 'ਚ ਐਕਟਿਵਾ ਪ੍ਰੀਮੀਅਮ ਪੇਸ਼ ਕਰੇਗੀ। ਇਸ ਦੇ ਨਾਂ ਦਾ ਖੁਲਾਸਾ ਕੰਪਨੀ ਨੇ ਨਵੇਂ ਟੀਜ਼ਰ 'ਚ ਕੀਤਾ ਹੈ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਇਹ Honda Activa 7G ਹੋ ਸਕਦੀ ਹੈ। ਆਉਣ ਵਾਲਾ ਸਕੂਟਰ ਅਤਿ ਪ੍ਰਸਿੱਧ ਐਕਟਿਵਾ ਰੇਂਜ ਦਾ ਇੱਕ ਨਵਾਂ ਟਾਪ-ਐਂਡ ਵੇਰੀਐਂਟ ਹੈ, ਜਿਸ ਵਿੱਚ ਕਈ ਹੋਰ ਵਿਸ਼ੇਸ਼ਤਾਵਾਂ ਸ਼ਾਮਲ ਹਨ। ਟੀਜ਼ਰ ਇਮੇਜ ਤੋਂ ਪਤਾ ਚੱਲਦਾ ਹੈ ਕਿ ਹੌਂਡਾ ਐਕਟਿਵਾ ਪ੍ਰੀਮੀਅਮ 'ਚ ਰੰਗ ਸਕੀਮ ਐਡ ਕਰਨ ਤੋਂ ਇਲਾਵਾ ਡਿਜ਼ਾਈਨ 'ਚ ਕੋਈ ਬਦਲਾਅ ਨਹੀਂ ਹੋਵੇਗਾ।

ਹੋਰ ਪੜ੍ਹੋ ...
  • Share this:
ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ (Honda Motorcycles and Scooters India) ਜਲਦੀ ਹੀ ਘਰੇਲੂ ਬਾਜ਼ਾਰ 'ਚ ਐਕਟਿਵਾ ਪ੍ਰੀਮੀਅਮ ਪੇਸ਼ ਕਰੇਗੀ। ਇਸ ਦੇ ਨਾਂ ਦਾ ਖੁਲਾਸਾ ਕੰਪਨੀ ਨੇ ਨਵੇਂ ਟੀਜ਼ਰ 'ਚ ਕੀਤਾ ਹੈ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਇਹ Honda Activa 7G ਹੋ ਸਕਦੀ ਹੈ। ਆਉਣ ਵਾਲਾ ਸਕੂਟਰ ਅਤਿ ਪ੍ਰਸਿੱਧ ਐਕਟਿਵਾ ਰੇਂਜ ਦਾ ਇੱਕ ਨਵਾਂ ਟਾਪ-ਐਂਡ ਵੇਰੀਐਂਟ ਹੈ, ਜਿਸ ਵਿੱਚ ਕਈ ਹੋਰ ਵਿਸ਼ੇਸ਼ਤਾਵਾਂ ਸ਼ਾਮਲ ਹਨ। ਟੀਜ਼ਰ ਇਮੇਜ ਤੋਂ ਪਤਾ ਚੱਲਦਾ ਹੈ ਕਿ ਹੌਂਡਾ ਐਕਟਿਵਾ ਪ੍ਰੀਮੀਅਮ 'ਚ ਰੰਗ ਸਕੀਮ ਐਡ ਕਰਨ ਤੋਂ ਇਲਾਵਾ ਡਿਜ਼ਾਈਨ 'ਚ ਕੋਈ ਬਦਲਾਅ ਨਹੀਂ ਹੋਵੇਗਾ। ਐਕਟਿਵਾ ਪ੍ਰੀਮੀਅਮ ਦਾ ਸਮੁੱਚਾ ਸਿਲੂਏਟ ਵੀ ਉਹੀ ਰਹੇਗਾ ਜੋ ਕਿ ਟੀਜ਼ਰ ਇਮੇਜ ਵਿੱਚ ਬਿਨਾਂ ਕਿਸੇ ਬਦਲਾਅ ਦੇ ਫਰੰਟ ਏਪਰਨ ਏਅਰ ਵੈਂਟ ਵੀ ਦੇਖੇ ਜਾ ਸਕਦੇ ਹਨ।

ਮਿਲ ਸਕਦਾ ਹੈ ਬਲੂਟੁੱਥ ਇੰਸਟਰੂਮੈਂਟ ਕਲੱਸਟਰ
ਹੌਂਡਾ ਐਕਟਿਵਾ ਪ੍ਰੀਮੀਅਮ ਗੋਲਡਨ ਐਕਸੈਂਟ ਦੇ ਨਾਲ ਆਉਂਦੀ ਹੈ ਕਿਉਂਕਿ ਅਗਲੇ ਏਪਰਨ 'ਤੇ ਹੌਂਡਾ ਬੈਜ ਅਤੇ ਫੌਕਸ ਏਅਰ ਵੈਂਟਸ ਨੂੰ ਸੁਨਹਿਰੀ ਚੱਟ ਦਿੱਤਾ ਗਿਆ ਹੈ। ਇਸ ਨਵੇਂ ਮਾਡਵ ਵਿੱਚ ਮੌਜੂਦਾ ਮਾਡਲ ਦੇ ਸਟੀਲ ਵ੍ਹੀਲ ਰਹਿ ਸਕਦੇ ਹਨ ਜਾਂ ਆਉਣ ਵਾਲੇ ਵੇਰੀਐਂਟ ਦੇ ਅਗਲੇ ਅਤੇ ਪਿਛਲੇ ਪਾਸੇ ਨਵੇਂ ਅਲਾਏ ਵ੍ਹੀਲ ਮਿਲ ਸਕਦੇ ਹਨ। ਇਸ ਸਕੂਟਰ 'ਚ ਬਲੂਟੁੱਥ ਨਾਲ ਲੈਸ ਇੰਸਟਰੂਮੈਂਟ ਕਲਸਟਰ ਵੀ ਦਿੱਤਾ ਜਾ ਸਕਦਾ ਹੈ ਪਰ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਕੀਤੀ ਜਾ ਰਹੀ ਹੈ Activa 7G ਦੀ ਉਡੀਕ
ਇਸ ਤੋਂ ਪਹਿਲਾਂ Honda Activa 7G ਦੀ ਵੀ ਕਾਫੀ ਚਰਚਾ ਹੋਈ ਸੀ। ਐਕਟਿਵਾ 7ਜੀ 'ਚ 109.51cc ਸਿੰਗਲ ਸਿਲੰਡਰ ਇੰਜਣ ਦੇਖਿਆ ਜਾ ਸਕਦਾ ਹੈ, ਜੋ ਕਿ ਫਿਊਲ ਇੰਜੈਕਸ਼ਨ ਤਕਨੀਕ ਅਤੇ ਸਾਈਲੈਂਟ ਸਟਾਰਟ ਸਿਸਟਮ ਨਾਲ ਆਵੇਗਾ। ਇਸ ਸਕੂਟਰ 'ਚ 12-ਇੰਚ ਦੇ ਫਰੰਟ ਵ੍ਹੀਲ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ। ਇਸ ਤੋਂ ਪਹਿਲਾਂ ਹਾਲ ਹੀ ਵਿੱਚ Honda 2Wheelers ਨੇ ਵੀ ਇੱਕ ਨਵੀਂ ਬਾਈਕ ਲਾਂਚ ਕੀਤੀ ਹੈ ਜੋ CB300F ਹੈ ਅਤੇ ਇਸ ਸਟ੍ਰੀਟ ਬਾਈਕ ਨੂੰ ਡੀਲਕਸ ਅਤੇ ਡੀਲਕਸ ਪ੍ਰੋ ਵਰਗੇ ਵੇਰੀਐਂਟ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇਹਨਾਂ ਦੀ ਕੀਮਤ 2.26 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਬਾਈਕ ਦੇ ਟਾਪ ਵੇਰੀਐਂਟ ਦੀ ਕੀਮਤ 2.29 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਹੌਂਡਾ ਐਕਟਿਵਾ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਸਕੂਟਰ ਹੈ। ਭਾਰਤ ਵਿੱਚ, ਇਸ ਦਾ ਸਿੱਧਾ ਮੁਕਾਬਲਾ TVS Jupiter ਨਾਲ ਹੈ। ਸੇਲ ਦੇ ਮਾਮਲੇ 'ਚ ਐਕਟਿਵਾ ਵੀ ਹੀਰੋ ਦੇ ਸਪਲੈਂਡਰ ਨਾਲ ਮੁਕਾਬਲਾ ਕਰਦੀ ਹੈ। ਐਕਟਿਵਾ ਦੇ ਇਲੈਕਟ੍ਰਿਕ ਵਰਜ਼ਨ ਦੀ ਵੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ।
Published by:rupinderkaursab
First published:

Tags: Auto, Auto industry, Auto news, Automobile, Electric, Electric Scooter

ਅਗਲੀ ਖਬਰ