Home /News /lifestyle /

Honda ਲਾਂਚ ਕਰੇਗਾ Activa ਦਾ ਨਵਾਂ ਅਵਤਾਰ, ਮਿਲਣਗੇ ਕਈ ਸ਼ਾਨਦਾਰ ਫ਼ੀਚਰ, ਪੜ੍ਹੋ ਕੀ ਹੈ ਖ਼ਾਸ

Honda ਲਾਂਚ ਕਰੇਗਾ Activa ਦਾ ਨਵਾਂ ਅਵਤਾਰ, ਮਿਲਣਗੇ ਕਈ ਸ਼ਾਨਦਾਰ ਫ਼ੀਚਰ, ਪੜ੍ਹੋ ਕੀ ਹੈ ਖ਼ਾਸ

honda activa

honda activa

ਕੰਪਨੀ ਨੇ Honda Activa 6G ਨੂੰ 2020 ਵਿੱਚ ਲਾਂਚ ਕੀਤਾ ਸੀ ਅਤੇ ਉਸ ਸਮੇਂ ਤੋਂ ਹੁਣ ਤੱਕ ਇਸਦੀਆਂ ਕੀਮਤਾਂ ਵਿਚ ਇੱਕ ਵੱਡਾ ਉਛਾਲ ਆਇਆ ਹੈ। ਕੰਪਨੀ ਨਵੀਂ ਟੈਕਨਾਲੋਜੀ ਦੇ ਨਾਲ ਇਸਦੀਆਂ ਕੀਮਤਾਂ ਨੂੰ ਮਿਲਾਉਣ ਬਾਰੇ ਵਿਚਾਰ ਕਰਦੇ ਹੋਏ ਮਾਈਲੇਜ ਅਤੇ ਤਕਨਾਲੋਜੀ 'ਤੇ ਧਿਆਨ ਦੇ ਰਹੀ ਹੈ। ਇਸ ਸਮੇਂ Honda Activa 6G ਦੀਆਂ ਕੀਮਤਾਂ 73,360 ਰੁਪਏ ਤੋਂ 75,860 ਰੁਪਏ ਤੱਕ ਹਨ।

ਹੋਰ ਪੜ੍ਹੋ ...
  • Share this:

ਹੌਂਡਾ ਐਕਟਿਵਾ ਦੇਸ਼ ਵਿੱਚ ਸਭ ਤੋਂ ਵੱਧ ਭਰੋਸੇਮੰਦ ਅਤੇ ਵਿਕਣ ਵਾਲਾ ਸਕੂਟਰ ਹੈ ਜੋ ਲਗਾਤਾਰ ਮਾਰਕੀਟ ਵਿੱਚ ਆਪਣੀ ਜਗ੍ਹਾ ਬਣਾ ਕੇ ਚੱਲ ਰਿਹਾ ਹੈ। ਹੁਣ ਕੰਪਨੀ ਆਪਣੇ ਇਸ ਸਕੂਟਰ ਦਾ ਨਵਾਂ ਅਪਡੇਟੇਡ ਵਰਜ਼ਨ ਲਾਂਚ ਕਰਨ ਜਾ ਰਹੀ ਹੈ। ਇਸ ਨੂੰ ਕੰਪਨੀ ਨਵੀਂ H-Smart ਟੈਕਨੋਲੋਜੀ ਨਾਲ ਲਾਂਚ ਕਰ ਸਕਦੀ ਹੈ। ਇਸਦਾ ਇੱਕ ਟੀਜ਼ਰ ਕੰਪਨੀ ਨੇ ਹਾਲ ਹੀ ਵਿਚ ਲਾਂਚ ਕੀਤਾ ਹੈ। ਟੀਜ਼ਰ ਵਿੱਚ ਇਸਨੂੰ "New Smart" ਦਾ ਨਾਮ ਦਿੱਤਾ ਗਿਆ ਹੈ।

ਹਾਲਾਂਕਿ, ਅਜੇ ਪੂਰੀ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਕੰਪਨੀ ਨੇ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਹੁਣ ਤੱਕ ਦੀਆਂ ਰਿਪੋਰਟਾਂ ਦੇ ਮੁਤਾਬਿਕ ਇਸ ਵਿੱਚ ਗਾਹਕਾਂ ਨੂੰ ਇੱਕ ਨਵੇਂ ਐਂਟੀ-ਥੈਫਟ ਸਿਸਟਮ ਸਮੇਤ ਕਈ ਨਵੀਆਂ ਵਿਸ਼ੇਸ਼ਤਾਵਾਂ ਮਿਲਣ ਦੀ ਉਮੀਦ ਹੈ। ਲਾਂਚ ਹੋਣ 'ਤੇ, ਨਵੀਂ ਐਕਟਿਵਾ ਐਚ-ਸਮਾਰਟ ਦੂਜੇ ਸਕੂਟਰਾਂ ਜਿਵੇਂ ਕਿ TVS Jupiter ਅਤੇ Hero Maestro ਨੂੰ ਸਖ਼ਤ ਮੁਕਾਬਲਾ ਦੇਵੇਗੀ।

ਕੀਮਤ: ਕੰਪਨੀ ਨੇ Honda Activa 6G ਨੂੰ 2020 ਵਿੱਚ ਲਾਂਚ ਕੀਤਾ ਸੀ ਅਤੇ ਉਸ ਸਮੇਂ ਤੋਂ ਹੁਣ ਤੱਕ ਇਸਦੀਆਂ ਕੀਮਤਾਂ ਵਿਚ ਇੱਕ ਵੱਡਾ ਉਛਾਲ ਆਇਆ ਹੈ। ਕੰਪਨੀ ਨਵੀਂ ਟੈਕਨਾਲੋਜੀ ਦੇ ਨਾਲ ਇਸਦੀਆਂ ਕੀਮਤਾਂ ਨੂੰ ਮਿਲਾਉਣ ਬਾਰੇ ਵਿਚਾਰ ਕਰਦੇ ਹੋਏ ਮਾਈਲੇਜ ਅਤੇ ਤਕਨਾਲੋਜੀ 'ਤੇ ਧਿਆਨ ਦੇ ਰਹੀ ਹੈ। ਇਸ ਸਮੇਂ Honda Activa 6G ਦੀਆਂ ਕੀਮਤਾਂ 73,360 ਰੁਪਏ ਤੋਂ 75,860 ਰੁਪਏ ਤੱਕ ਹਨ। ਜਿੱਥੋਂ ਤੱਕ ਨਵੇਂ ਮਾਡਲ ਦੀਆਂ ਕੀਮਤਾਂ ਦੀ ਗੱਲ ਹੈ ਤਾਂ ਉਹ ਇਸ ਨਾਲੋਂ ਜ਼ਿਆਦਾ ਹੋ ਸਕਦੀਆਂ ਹਨ। ਨਵੇਂ ਮਾਡਲ ਦੀ ਕੀਮਤ ਲਗਭਗ ₹75,000 ਤੋਂ ₹80,000 ਦੇ ਵਿਚਕਾਰ ਹੋਣ ਦੀ ਉਮੀਦ ਹੈ।

ਕੀ ਹੈ H-Smart ਦਾ ਫਾਇਦਾ: ਰਿਪੋਰਟਾਂ ਦੇ ਹਿਸਾਬ ਨਾਲ ਇਸ ਨਵੇਂ ਮਾਡਲ ਵਿੱਚ ਕੰਪਨੀ ਇੱਕ ਐਂਟੀ-ਥੈਫਟ ਸਿਸਟਮ ਦੇ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹੌਂਡਾ ਜਾਪਾਨੀ ਕੰਪਨੀ ਹੈ ਅਤੇ ਇਹ ਪਹਿਲਾਂ ਹੀ ਆਪਣੇ ਪ੍ਰੀਮੀਅਮ ਮਾਡਲਾਂ ਵਿੱਚ ਹੌਂਡਾ ਇਗਨੀਸ਼ਨ ਸਕਿਓਰਿਟੀ ਸਿਸਟਮ (HISS) ਵਰਗੀਆਂ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰ ਚੁੱਕੀ ਹੈ ਅਤੇ ਇੱਕ H-Smart ਬ੍ਰਾਂਡ ਦੀ ਕਮਿਊਟਰ ਰੇਂਜ ਲਈ ਤਿਆਰ ਕੀਤਾ ਗਿਆ ਹੈ ਜੋ ਲਾਗਤ ਨੂੰ ਘਟਾਉਣ ਲਈ ਇੱਕ ਵਧੀਆ ਹੱਲ ਹੋ ਸਕਦਾ ਹੈ। ਇਹ ਦੇਸ਼ ਦੀ ਪਹਿਲੀ ਕੰਪਨੀ ਹੋਵੇਗੀ ਜੋ ਇਸਨੂੰ ਪੇਸ਼ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤੋਂ ਬਾਅਦ ਇਸ ਤਰ੍ਹਾਂ ਦੀ ਤਕਨੀਕ ਜਲਦੀ ਹੀ ਦੂਜੇ ਦੋਪਹੀਆ ਵਾਹਨਾਂ 'ਚ ਵੀ ਦੇਖਣ ਨੂੰ ਮਿਲੇਗੀ। ਇਸ ਟੈਕਨਾਲੋਜੀ 'ਚ ਮਾਈਲਡ ਹਾਈਬ੍ਰਿਡ ਸਿਸਟਮ ਵੀ ਹੋ ਸਕਦਾ ਹੈ, ਜਿਸ ਨਾਲ ਸਕੂਟਰ ਦੀ ਮਾਈਲੇਜ ਵਧੇਗੀ।

Published by:Drishti Gupta
First published:

Tags: Auto, Auto news, Automobile, Honda activa