ਜੇਕਰ ਤੁਸੀਂ ਨਵਰਾਤਰੀ ਦੇ ਤਿਉਹਾਰੀ ਸੀਜ਼ਨ ਵਿੱਚ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਇੱਕ ਚੰਗਾ ਮੌਕਾ ਹੈ। ਫਿਲਹਾਲ ਕਈ ਕਾਰ ਕੰਪਨੀਆਂ ਭਾਰੀ ਡਿਸਕਾਊਂਟ ਆਫਰ ਦੇ ਰਹੀਆਂ ਹਨ। ਇਨ੍ਹਾਂ ਕੰਪਨੀਆਂ 'ਚ ਹੌਂਡਾ, ਹੁੰਡਈ ਅਤੇ ਰੇਨੋ ਸ਼ਾਮਲ ਹਨ। ਕੰਪਨੀਆਂ ਆਪਣੇ ਚੁਣੇ ਹੋਏ ਮਾਡਲਾਂ 'ਤੇ ਕਈ ਆਫਰਸ ਦੇ ਰਹੀਆਂ ਹਨ। ਇੱਥੇ ਅਸੀਂ ਇਨ੍ਹਾਂ ਆਫਰਸ ਬਾਰੇ ਦੱਸ ਰਹੇ ਹਾਂ।
Honda City : ਪੰਜਵੀਂ ਪੀੜ੍ਹੀ ਦੀ ਸਿਟੀ ਸੇਡਾਨ ਦੇ ਵੱਖ-ਵੱਖ ਵੇਰੀਐਂਟਸ 'ਤੇ ₹30,396 ਤੱਕ ਦੀ ਛੋਟ ਉਪਲਬਧ ਹੈ। ਸਿਟੀ 'ਤੇ ਇਹ ਆਫਰ ਸਿਰਫ ਪੈਟਰੋਲ ਵੇਰੀਐਂਟ ਲਈ ਵੈਧ ਹੈ। ਇਸ ਛੂਟ ਵਿੱਚ ₹5,000 ਤੱਕ ਦੀ ਨਕਦ ਛੂਟ ਜਾਂ ₹5,396 ਦੀ ਐਕਸੈਸਰੀਜ਼, ਕਾਰ ਐਕਸਚੇਂਜ 'ਤੇ ਛੋਟ ਅਤੇ ₹5,000 ਦੀ Honda ਕਸਟਮਰ ਲੌਇਲਟੀ ਬੋਨਸ, ₹7,000 ਦੀ Honda ਕਾਰ ਐਕਸਚੇਂਜ ਬੋਨਸ ਅਤੇ ₹8,000 ਦੀ ਕਾਰਪੋਰੇਟ ਛੋਟ ਸ਼ਾਮਲ ਹੈ।
Honda WR-V : Honda WR-V SUV 'ਤੇ ਇਸ ਮਹੀਨੇ 26,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। WR-V ਦੇ ਪੈਟਰੋਲ ਵੇਰੀਐਂਟ 'ਤੇ 10,000 ਰੁਪਏ ਦੀ ਕਾਰ ਐਕਸਚੇਂਜ ਛੋਟ, 5,000 ਰੁਪਏ ਦਾ ਹੌਂਡਾ ਕਸਟਮਰ ਲੌਇਲਟੀ ਬੋਨਸ, 7,000 ਰੁਪਏ ਦਾ ਹੌਂਡਾ ਕਾਰ ਐਕਸਚੇਂਜ ਬੋਨਸ ਅਤੇ 4,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਸ਼ਾਮਲ ਹਨ।
Honda Amaze : ਹੌਂਡਾ ਅਮੇਜ਼ ਸਬ-ਕੰਪੈਕਟ ਸੇਡਾਨ ਨੂੰ ਇਸ ਮਹੀਨੇ ਸਾਰੀਆਂ ਹੌਂਡਾ ਕਾਰਾਂ ਵਿੱਚੋਂ ਸਭ ਤੋਂ ਘੱਟ ਲਾਭ ਮਿਲੇਗਾ। ਹਾਲਾਂਕਿ, ਸਿਟੀ, ਜੈਜ਼ ਅਤੇ ਡਬਲਯੂਆਰ-ਵੀ ਦੇ ਉਲਟ, ਹੌਂਡਾ ਅਮੇਜ਼ ਦੇ ਸਾਰੇ ਵੇਰੀਐਂਟਸ ਵਿੱਚ ਲਾਭ ਪ੍ਰਦਾਨ ਕਰੇਗੀ। ਇਹਨਾਂ ਵਿੱਚ ₹5,000 ਦਾ ਹੌਂਡਾ ਕਸਟਮਰ ਲੌਇਲਟੀ ਬੋਨਸ, ₹6,000 ਦਾ ਹੌਂਡਾ ਕਾਰ ਐਕਸਚੇਂਜ ਬੋਨਸ ਅਤੇ ₹4,000 ਦੀ ਕਾਰਪੋਰੇਟ ਛੋਟ ਸ਼ਾਮਲ ਹੈ।
Hyundai Santro : Santro ਦਾ ਨਵਾਂ ਮਾਡਲ 2018 ਵਿੱਚ ਲਾਂਚ ਕੀਤਾ ਗਿਆ ਸੀ। ਇਹ ਕਾਰ ਛੋਟੇ ਪਰਿਵਾਰ ਲਈ ਇੱਕ ਮਜ਼ਬੂਤ ਵਿਕਲਪ ਹੋ ਸਕਦੀ ਹੈ। ਵਰਤਮਾਨ ਵਿੱਚ Santro 'ਤੇ ਆਫਰਸ ਵਿੱਚ POIs/ਕਾਰਪੋਰੇਟ ਲਈ ਵਾਧੂ ਆਫਰਸ ਤੋਂ ਇਲਾਵਾ, ₹10,000 ਤੱਕ ਦੀ ਨਕਦ ਛੋਟ ਸ਼ਾਮਲ ਹੈ।
Hyundai Aura : ਔਰਾ ਕੰਪੈਕਟ ਸੇਡਾਨ ਮਾਡਲਾਂ ਵਿੱਚ ਮਜ਼ਬੂਤ ਟੱਕਰ ਦਿੰਦੀ ਹੈ ਤੇ ਭਾਰਤੀ ਬਾਜ਼ਾਰ ਵਿੱਚ ਕਾਫ਼ੀ ਮਸ਼ਹੂਰ ਕਾਰ ਹੈ। ਵਰਤਮਾਨ ਵਿੱਚ, Hyundai Aura 'ਤੇ 10,000 ਰੁਪਏ ਤੱਕ ਦੀ ਨਕਦ ਛੋਟ ਮਿਲ ਰਹੀ ਹੈ। POI/ਕਾਰਪੋਰੇਟ ਲਈ ਵਾਧੂ ਆਫਰਸ ਵੀ ਸ਼ਾਮਲ ਹਨ।
Hyundai Grand i10 NIOS
Grand i10 Nios CNG ਵਿੱਚ 197cc VVT ਪੈਟਰੋਲ ਇੰਜਣ ਦਿੱਤਾ ਗਿਆ ਹੈ। ਹਾਲਾਂਕਿ CNG 'ਚ ਇਹ ਘੱਟ ਪਾਵਰ ਅਤੇ ਟਾਰਕ ਦਿੰਦੀ ਹੈ। ਇੰਜਣ ਨੂੰ CNG 'ਤੇ ਚਲਾਉਂਦੇ ਹੋਏ, ਇਹ 6,000rpm 'ਤੇ 68hp ਦੀ ਪਾਵਰ ਅਤੇ 4,000rpm 'ਤੇ 95Nm ਦਾ ਟਾਰਕ ਜਨਰੇਟ ਕਰਦੀ ਹੈ। ਫਿਲਹਾਲ ਇਸ ਕਾਰ 'ਤੇ 35,000 ਰੁਪਏ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਸ 'ਤੇ ਐਕਸਚੇਂਜ ਆਫਰਸ ਵੀ ਮਿਲ ਰਹੇ ਹਨ।
Renault Kwid : Kwid, Renault ਭਾਰਤ ਦੀ ਸਭ ਤੋਂ ਛੋਟੀ ਕਾਰ ਹੈ। ਇਸ ਦੀ ਆਕਰਸ਼ਕ ਦਿੱਖ ਨੇ ਇਸ ਨੂੰ ਨੌਜਵਾਨ ਕਾਰ ਖਰੀਦਦਾਰਾਂ ਵਿੱਚ ਇੱਕ ਪਸੰਦੀਦਾ ਮਾਡਲ ਬਣਾ ਦਿੱਤਾ ਹੈ। Kwid ਨੂੰ ਲਗਭਗ ₹10,000 ਦੀ ਨਕਦ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ₹10,000 ਤੱਕ ਦਾ ਐਕਸਚੇਂਜ ਬੋਨਸ ਵੀ ਹੈ। ਕਾਰਪੋਰੇਟਸ ਅਤੇ PSUs ਦੀ Renault ਪ੍ਰਵਾਨਿਤ ਸੂਚੀ ਤੋਂ ₹10,000 ਤੱਕ ਕਾਰਪੋਰੇਟ ਛੋਟ ਵੀ ਲਾਗੂ ਹੁੰਦੀ ਹੈ। ਇਸ ਤੋਂ ਇਲਾਵਾ ਕਿਸਾਨਾਂ, ਸਰਪੰਚ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਲਈ 5,000 ਰੁਪਏ ਤੱਕ ਦੀ ਵੱਖਰੀ ਛੋਟ ਮਿਲ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto industry, Auto news, Car, Car loan, Tata Motors