Home /News /lifestyle /

ਆ ਰਹੀ Honda ਦੀ 'ਸਸਤੀ' ਬਾਈਕ, Splendor ਨੂੰ ਦੇਵੇਗੀ ਟੱਕਰ

ਆ ਰਹੀ Honda ਦੀ 'ਸਸਤੀ' ਬਾਈਕ, Splendor ਨੂੰ ਦੇਵੇਗੀ ਟੱਕਰ

ਆ ਰਹੀ Honda ਦੀ 'ਸਸਤੀ' ਬਾਈਕ, Splendor ਨੂੰ ਦੇਵੇਗੀ ਟੱਕਰ

ਆ ਰਹੀ Honda ਦੀ 'ਸਸਤੀ' ਬਾਈਕ, Splendor ਨੂੰ ਦੇਵੇਗੀ ਟੱਕਰ

ਭਾਰਤ ਵਿੱਚ ਸਸਤੀਆਂ ਬਾਈਕਸ ਦੀ ਸ਼ੁਰੂ ਤੋਂ ਮੰਗ ਰਹੀ ਹੈ। ਇੱਕ ਅਜਿਹੀ ਬਾਈਕ ਜਿਸ ਦੀ ਕੀਮਤ ਘੱਟ ਹੋਵੇ ਤੇ ਮਾਈਲੇਜ ਵਧੀਆ ਦਿੰਦੀ ਹੋਵੇ, ਇੱਕ ਮਿਡਲ ਕਲਾਸ ਆਦਮੀ ਦੀ ਦੋਪਹੀਆ ਵਾਹਨ ਲੈਣ ਵੇਲੇ ਬਸ ਇਹੀ ਜ਼ਰੂਰ ਹੁੰਦੀ ਹੈ। ਭਾਰਤੀ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਬਾਈਕਸ ਵਿੱਚੋਂ ਇੱਕ ਹੈ ਹੀਰੋ ਸਪਲੈਂਡਰ । ਇਸ ਬਾਈਕ ਦੀ ਮਸ਼ਹੂਰੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਸ ਬਾਈਕ ਬਾਰੇ ਹਰ ਕੋਈ ਜਾਣਦਾ ਹੈ। ਹੁਣ ਇਸ ਬਾਈਕ ਨੂੰ ਟੱਕਰ ਦੇਣ ਲਈ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਬਾਜ਼ਾਰ 'ਚ ਨਵੀਂ ਕਿਫਾਇਤੀ ਬਾਈਕ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

ਹੋਰ ਪੜ੍ਹੋ ...
  • Share this:

ਇੱਕ ਮੀਡੀਆ ਪਬਲੀਕੇਸ਼ਨ ਨਾਲ ਗੱਲ ਕਰਦੇ ਹੋਏ, HMSI ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਅਤਸੂਸ਼ੀ ਓਗਾਟਾ ਨੇ ਦੱਸਿਆ ਕਿ ਕੰਪਨੀ ਦੀ ਅਗਲੀ ਬਾਈਕ 100cc ਸੈਗਮੈਂਟ ਵਿੱਚ ਲਾਂਚ ਕੀਤੀ ਜਾਵੇਗੀ। ਇਸ ਬਾਈਕ ਨੂੰ ਸ਼ਾਨਦਾਰ ਮਾਈਲੇਜ ਅਤੇ ਘੱਟ ਕੀਮਤ ਦੇ ਨਾਲ ਬਾਜ਼ਾਰ 'ਚ ਉਤਾਰਿਆ ਜਾਵੇਗਾ ਤਾਂ ਜੋ ਇਹ ਸਪਲੈਂਡਰ ਵਰਗੀਆਂ ਬਹੁਤ ਮਸ਼ਹੂਰ ਬਾਈਕਸ ਦਾ ਮੁਕਾਬਲਾ ਕਰ ਸਕੇ।

ਵਰਤਮਾਨ ਵਿੱਚ, HMSI ਦੋ 110cc ਬਾਈਕ ਵੇਚਦਾ ਹੈ - Honda CD110 Dream DLX ਅਤੇ Honda Livo। ਦੋਵੇਂ ਮਾਡਲ 109.51cc, ਸਿੰਗਲ-ਸਿਲੰਡਰ ਇੰਜਣ ਦੇ ਨਾਲ ਆਉਂਦੇ ਹਨ ਜੋ 7,500rpm 'ਤੇ 8.7bhp ਦੀ ਪੀਕ ਪਾਵਰ ਅਤੇ 5,500rpm 'ਤੇ 9.3Nm ਦਾ ਟਾਰਕ ਜਨਰੇਟ ਕਰਦੇ ਹਨ। ਅਤਸੂਸ਼ੀ ਓਗਾਟਾ (Atsushi Ogata) ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕੰਪਨੀ ਇੱਕ ਇਲੈਕਟ੍ਰਿਕ ਮੋਪੇਡ 'ਤੇ ਕੰਮ ਕਰ ਰਹੀ ਹੈ ਜੋ ਨਵੀਂ Honda 100cc ਬਾਈਕ ਦੇ ਬਾਅਦ ਆਵੇਗੀ। ਇਹ 50 kmph ਦੀ ਟਾਪ ਸਪੀਡ ਦੇਣ ਦੇ ਸਮਰੱਥ ਹੋਵੇਗਾ।

ਇਸ ਨਵੇਂ ਮਾਡਲ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਬਾਈਕ ਦੇ ਇੱਕ ਛੋਟੇ ਇੰਜਣ ਦੁਆਰਾ ਸੰਚਾਲਿਤ ਹੋਣ ਦੀ ਉਮੀਦ ਹੈ। ਨਵੀਂ Honda 100cc ਬਾਈਕ 2023 ਵਿੱਚ ਜਾਪਾਨੀ ਦੋਪਹੀਆ ਵਾਹਨ ਨਿਰਮਾਤਾ ਦੀ ਪਹਿਲੀ ਪੇਸ਼ਕਸ਼ ਹੋ ਸਕਦੀ ਹੈ। ਇਸ ਦੇ 2023 ਦੇ ਸ਼ੁਰੂ ਵਿੱਚ ਲਾਂਚ ਹੋਣ ਦੀ ਸੰਭਾਵਨਾ ਹੈ। ਇਸ ਮੋਟਰਸਾਈਕਲ ਦੀ ਅਧਿਕਾਰਤ ਲਾਂਚਿੰਗ ਟਾਈਮਲਾਈਨ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ।

Published by:Drishti Gupta
First published:

Tags: Auto, Auto industry, Auto news, Biker