Home /News /lifestyle /

ਦੋਪਹੀਆ EV ਵਾਹਨਾਂ ਵਿੱਚ ਤੇਜ਼ੀ ਲਿਆਵੇਗੀ Honda, ਲਾਂਚ ਕਰੇਗੀ 10 ਇਲੈਕਟ੍ਰਿਕ ਮੋਟਰਸਾਈਕਲ

ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਆਵਾਜਾਈ ਦਾ ਸਭ ਤੋਂ ਪਸੰਦੀਦਾ ਅਤੇ ਵਿਕਣ ਵਾਲਾ ਵਾਹਨ ਮੋਟਰਸਾਈਕਲ ਹੈ। ਹੌਂਡਾ ਦਾ ਦਾਅਵਾ ਹੈ ਕਿ ਇਲੈਕਟ੍ਰਿਕ 'ਚ ਸ਼ਿਫਟ ਹੋਣ ਦਾ ਮਤਲਬ ਹੈ ਕਿ ਵਾਹਨ ਭਾਰੀ ਹੋ ਜਾਣਗੇ ਅਤੇ ਕੀਮਤਾਂ 'ਚ ਕਾਫੀ ਵਾਧਾ ਹੋਵੇਗਾ। ਇਹ ਵਿਕਾਸਸ਼ੀਲ ਬਾਜ਼ਾਰ ਖਪਤਕਾਰਾਂ ਲਈ ਦਾਖਲੇ ਦੀ ਰੁਕਾਵਟ ਨੂੰ ਵਧਾਏਗਾ।

ਹੋਰ ਪੜ੍ਹੋ ...
  • Share this:

ਦੇਸ਼ ਵਿੱਚ ਲਗਾਤਾਰ ਇਲੈਕਟ੍ਰਿਕ ਵਾਹਨਾਂ ਦਾ ਕਰੇਜ਼ ਵੱਧ ਰਿਹਾ ਹੈ ਅਤੇ ਲੋਕ ਹੁਣ ਇਹਨਾਂ ਨੂੰ ਆਮ ਮੋਟਰਸਾਈਕਲਾਂ ਦੀ ਥਾਂ ਇਲੈਕਟ੍ਰਿਕ ਜਾਂ ਬੈਟਰੀ ਵਾਲੀਆਂ ਮੋਟਰਸਾਈਕਲਾਂ ਲੈਣਾ ਪਸੰਦ ਕਰ ਰਹੇ ਹਨ। ਇਸ ਸਮੇਂ ਕੋਈ ਵੀ ਕੰਪਨੀ ਇਸ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ ਅਤੇ ਨਵੇਂ ਨਵੇਂ ਮੋਟਰਸਾਈਕਲ ਲਾਂਚ ਕਰ ਰਹੀ ਹੈ। ਦੇਸ਼ ਦੀ ਵੱਡੀ ਦੋਪਹੀਆ ਵਾਹਨ ਕੰਪਨੀ ਹੌਂਡਾ ਇਸ ਵਿੱਚ ਸਭ ਤੋਂ ਅੱਗੇ ਨਿਕਲਣ ਲਈ ਆਉਣ ਵਾਲੇ ਕੁੱਝ ਸਾਲਾਂ ਵਿੱਚ 10 ਤੋਂ ਵੱਧ ਮੋਟਰਸਾਈਕਲਾਂ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸਿਰਫ਼ ਭਾਰਤ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਲਾਂਚ ਕੀਤੇ ਜਾਣਗੇ। ਜੇਕਰ ਕਿਹਾ ਜਾਵੇ ਕਿ ਹੌਂਡਾ ਇਸ ਸੈਗਮੇਂਟ ਆਪਣਾ ਦਬਦਬਾ ਬਣਾਉਣਾ ਚਾਹੁੰਦੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ।

ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਆਵਾਜਾਈ ਦਾ ਸਭ ਤੋਂ ਪਸੰਦੀਦਾ ਅਤੇ ਵਿਕਣ ਵਾਲਾ ਵਾਹਨ ਮੋਟਰਸਾਈਕਲ ਹੈ। ਹੌਂਡਾ ਦਾ ਦਾਅਵਾ ਹੈ ਕਿ ਇਲੈਕਟ੍ਰਿਕ 'ਚ ਸ਼ਿਫਟ ਹੋਣ ਦਾ ਮਤਲਬ ਹੈ ਕਿ ਵਾਹਨ ਭਾਰੀ ਹੋ ਜਾਣਗੇ ਅਤੇ ਕੀਮਤਾਂ 'ਚ ਕਾਫੀ ਵਾਧਾ ਹੋਵੇਗਾ। ਇਹ ਵਿਕਾਸਸ਼ੀਲ ਬਾਜ਼ਾਰ ਖਪਤਕਾਰਾਂ ਲਈ ਦਾਖਲੇ ਦੀ ਰੁਕਾਵਟ ਨੂੰ ਵਧਾਏਗਾ।

ਮਿਥਿਆ ਹੈ ਵੱਡਾ ਟੀਚਾ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹੌਂਡਾ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਕਿ ਉਸਦਾ ਟੀਚਾ ਅਗਲੇ ਪੰਜ ਸਾਲਾਂ ਵਿੱਚ ਹਰ ਸਾਲ 10 ਲੱਖ ਇਲੈਕਟ੍ਰਿਕ ਮੋਟਰਸਾਈਕਲ ਵੇਚਣ ਦਾ ਹੈ। ਆਟੋਮੇਕਰ ਦੀ 2030 ਤੱਕ ਹਰ ਸਾਲ 3.5 ਮਿਲੀਅਨ ਇਲੈਕਟ੍ਰਿਕ ਮੋਟਰਸਾਈਕਲ ਵੇਚਣ ਦੀ ਵੀ ਯੋਜਨਾ ਹੈ, ਜੋ ਕਿ ਉਸਦੀ ਕੁੱਲ ਵਿਕਰੀ ਦਾ ਲਗਭਗ 15 ਪ੍ਰਤੀਸ਼ਤ ਹੈ।

ਇਹ ਵੀ ਧਿਆਨ ਯੋਗ ਹੈ ਕਿ ਬਜਾਜ ਆਟੋ ਅਤੇ TVS ਮੋਟਰ ਕੰਪਨੀ ਵਰਗੀਆਂ ਪੁਰਾਣੀਆਂ ਦੋਪਹੀਆ ਵਾਹਨ ਨਿਰਮਾਤਾ ਕੰਪਨੀਆਂ ਪਹਿਲਾਂ ਹੀ ਭਾਰਤ ਵਿੱਚ ਆਪਣੇ ਇਲੈਕਟ੍ਰਿਕ ਸਕੂਟਰ ਪੇਸ਼ ਕਰ ਚੁੱਕੀਆਂ ਹਨ।

ਬਣ ਰਹੀ ਹੈ ਨਵੀਂ ਬੈਟਰੀ

ਇਲੈਕਟ੍ਰਿਕ ਵਾਹਨਾਂ ਲਈ ਸਾਲਿਡ-ਸਟੇਟ ਬੈਟਰੀਆਂ ਨੂੰ ਵਰਤਮਾਨ ਵਿੱਚ ਵਰਤੀਆਂ ਜਾਂਦੀਆਂ ਲਿਥੀਅਮ-ਆਇਨ ਬੈਟਰੀਆਂ ਨਾਲੋਂ ਬਿਹਤਰ ਕੁਸ਼ਲਤਾ ਅਤੇ ਉੱਚ ਊਰਜਾ ਘਣਤਾ ਲਈ ਜਾਣਿਆ ਜਾਂਦਾ ਹੈ। ਹੌਂਡਾ ਮੋਟਰ ਕੰਪਨੀ ਵਰਤਮਾਨ ਵਿੱਚ ਆਪਣੇ ਇਲੈਕਟ੍ਰਿਕ ਮੋਟਰਸਾਈਕਲਾਂ ਲਈ ਇੱਕ ਸਾਲਿਡ-ਸਟੇਟ ਬੈਟਰੀ ਵਿਕਸਤ ਕਰ ਰਹੀ ਹੈ, ਜਿਸਦੀ ਵਰਤੋਂ ਇਸਦੀਆਂ ਸਾਰੀਆਂ ਈ-ਮੋਟਰਬਾਈਕਸ ਵਿੱਚ ਕੀਤੀ ਜਾਵੇਗੀ।

ਪ੍ਰਦੂਸ਼ਣ ਘੱਟ ਕਰਨ ਤੇ ਵੀ ਹੈ ਜ਼ੋਰ

ਹਾਲਾਂਕਿ, ਹੌਂਡਾ ਦਾ ਦਾਅਵਾ ਹੈ ਕਿ ਉਹ ਪੈਟਰੋਲ ਇੰਜਣਾਂ ਤੋਂ ਨਿਕਾਸ ਨੂੰ ਘਟਾਉਣ ਅਤੇ ਕਾਰਬਨ-ਨਿਊਟਰਲ ਈਂਧਨ ਜਿਵੇਂ ਕਿ ਪੈਟਰੋਲ-ਈਥਾਨੌਲ ਮਿਸ਼ਰਣਾਂ ਦੇ ਅਨੁਕੂਲ ਮਾਡਲ ਪੇਸ਼ ਕਰਨ 'ਤੇ ਕੰਮ ਕਰ ਰਿਹਾ ਹੈ।ਜਦੋਂ ਕਿ ਹੌਂਡਾ ਦਾ ਟੀਚਾ ਇਲੈਕਟ੍ਰਿਕ ਮੋਟਰਸਾਈਕਲਾਂ ਦੇ ਉਤਪਾਦਨ ਅਤੇ ਵਿਕਰੀ ਨੂੰ ਵਧਾਉਣਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੈਟਰੋਲ ਨਾਲ ਚੱਲਣ ਵਾਲੇ ਮੋਟਰਸਾਈਕਲਾਂ ਦਾ ਕਾਰੋਬਾਰ ਬੰਦ ਹੋ ਜਾਵੇਗੀ ਬਲਕਿ ਉਹ ਵੀ ਜਾਰੀ ਰਹੇਗਾ।

Published by:Tanya Chaudhary
First published:

Tags: Auto news, Car Bike News, Electric Scooter, Electric Vehicle