Home /News /lifestyle /

Honda ਜਲਦੀ ਲਾਂਚ ਕਰੇਗੀ ਸਸਤੀ ਮਿਡ-ਸਾਈਜ਼ਡ SUV, Creta ਅਤੇ Seltos ਨਾਲ ਹੋਵੇਗੀ ਟੱਕਰ

Honda ਜਲਦੀ ਲਾਂਚ ਕਰੇਗੀ ਸਸਤੀ ਮਿਡ-ਸਾਈਜ਼ਡ SUV, Creta ਅਤੇ Seltos ਨਾਲ ਹੋਵੇਗੀ ਟੱਕਰ

ਆਉਣ ਵਾਲੀ ਮਿਡ-ਸਾਈਜ਼ SUV ਦਾ ਟਾਪ-ਐਂਡ ਮਾਡਲ ਹਾਈਬ੍ਰਿਡ ਇੰਜਣ ਦੇ ਨਾਲ ਆਵੇਗਾ।

ਆਉਣ ਵਾਲੀ ਮਿਡ-ਸਾਈਜ਼ SUV ਦਾ ਟਾਪ-ਐਂਡ ਮਾਡਲ ਹਾਈਬ੍ਰਿਡ ਇੰਜਣ ਦੇ ਨਾਲ ਆਵੇਗਾ।

ਦੇਸ਼ ਵਿੱਚ Honda ਵੀ ਆਪਣੀ ਪਕੜ ਬਣਾਉਣ ਲਈ ਨਵੀਂ ਮਿਡ-ਸਾਈਜ਼ਡ SUV ਨੂੰ ਲਾਂਚ ਕਰ ਸਕਦੀ ਹੈ। ਇਸ SUV ਦੇ ਆਉਣ ਨਾਲ Hyundai Creta, Kia Seltos, Maruti Suzuki Grand Vitara ਅਤੇ Toyota Urban Cruiser Hyryder ਨਾਲ ਮੁਕਾਬਲਾ ਹੋਵੇਗਾ।

  • Share this:

    Auto News: ਭਾਰਤ ਵਿੱਚ ਕਾਰ ਬਾਜ਼ਾਰ ਬਹੁਤ ਵੱਡਾ ਹੈ। ਇੱਥੇ ਦੇਸੀ ਅਤੇ ਵਿਦੇਸ਼ੀ ਕਾਰ ਨਿਰਮਾਤਾ ਕੰਪਨੀਆਂ ਆਪਣੀਆਂ ਕਾਰਾਂ ਨੂੰ ਵੇਚਣ ਲਈ ਨਵੇਂ ਮਾਡਲ ਲਾਂਚ ਕਰਦੀਆਂ ਹਨ ਅਤੇ ਨਾਲ ਹੀ ਪੁਰਾਣੇ ਮਾਡਲਾਂ ਨੂੰ ਅਪਡੇਟ ਵੀ ਕਰਦੀਆਂ ਹਨ।

    ਦੇਸ਼ ਵਿੱਚ Honda ਵੀ ਆਪਣੀ ਪਕੜ ਬਣਾਉਣ ਲਈ ਨਵੀਂ ਮਿਡ-ਸਾਈਜ਼ਡ SUV ਨੂੰ ਲਾਂਚ ਕਰ ਸਕਦੀ ਹੈ। ਇਸ SUV ਦੇ ਆਉਣ ਨਾਲ Hyundai Creta, Kia Seltos, Maruti Suzuki Grand Vitara ਅਤੇ Toyota Urban Cruiser Hyryder ਨਾਲ ਮੁਕਾਬਲਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਫ਼ਿਲਹਾਲ Honda ਭਾਰਤ ਵਿੱਚ 4 ਹੀ ਮਾਡਲ ਵੇਚਦੀ ਹੈ। ਜਿਹਨਾਂ ਵਿੱਚ City ਅਤੇ ਇਸਦਾ Hybrid Version, Jazz, WR-V ਅਤੇ Amaze.

    Honda ਆਪਣੀ ਇਸ ਨਵੀਂ SUV ਨੂੰ ਸਾਲ ਦੇ ਅੱਧ ਵਿੱਚ ਲੋਕਾਂ ਸਾਹਮਣੇ ਲਿਆ ਸਕਦੀ ਹੈ ਅਤੇ ਇਸ ਨੂੰ ਲਾਂਚ ਉਹ ਤਿਉਹਾਰੀ ਸੀਜ਼ਨ ਦੌਰਾਨ ਹੀ ਕਰੇਗੀ।

    ਕਿਹੋ-ਜਿਹੀ ਹੋਵੇਗੀ SUV:

    ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੀ ਮਿਡ-ਸਾਈਜ਼ਡ SUV ਨੂੰ Amaze ਲਈ ਵਰਤੀ ਗਈ ਚੈਸੀ ਦੇ ਅਪਡੇਟੇਡ ਵਰਜ਼ਨ 'ਤੇ ਬਣਾਇਆ ਜਾਵੇਗਾ ਜਿਸਦੀ ਲੰਬਾਈ ਲਗਭਗ 4.2-4.3 ਮੀਟਰ ਹੋਵੇਗੀ। ਹਾਲਾਂਕਿ, ਕੰਪਨੀ ਨੇ ਇਸ ਬਾਰੇ ਅਜੇ ਕੋਈ ਵੀ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ। ਇਹ ਭਾਰਤ ਲਈ Honda ਦੀ ਵਿਸ਼ੇਸ਼ SUV ਹੋਵੇਗੀ।

    ਇਸ SUV ਨੂੰ ਮਿਲੇਗਾ ਹਾਈਬ੍ਰਿਡ ਇੰਜਣ: ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੀ SUV ਨੂੰ 1.5-ਲੀਟਰ ਨੈਚੂਰਲ ਤੌਰ 'ਤੇ ਐਸਪੀਰੇਟਿਡ ਪੈਟਰੋਲ ਇੰਜਣ ਮਿਲੇਗਾ ਜੋ 5ਵੀਂ ਪੀੜ੍ਹੀ ਦੀ ਹੌਂਡਾ ਸਿਟੀ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਇਹ ਇੰਜਣ 119 Bhp ਦੀ ਪਾਵਰ ਆਉਟਪੁੱਟ ਪੈਦਾ ਕਰਨ ਲਈ ਕਾਫੀ ਵਧੀਆ ਹੈ। ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੀ ਮਿਡ-ਸਾਈਜ਼ SUV ਦਾ ਟਾਪ-ਐਂਡ ਮਾਡਲ ਹਾਈਬ੍ਰਿਡ ਇੰਜਣ ਦੇ ਨਾਲ ਆਵੇਗਾ।

    ਵਧਣ ਵਾਲੀਆਂ ਹਨ ਕੀਮਤਾਂ:ਤੁਹਾਨੂੰ ਦੱਸ ਦੇਈਏ ਕਿ ਜਾਪਾਨ ਦੀ ਕਾਰ ਨਿਰਮਾਤਾ ਕੰਪਨੀ Honda ਸਾਰੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਅਜਿਹਾ ਉਤਪਾਦਨ ਦੀ ਵਧਦੀ ਲਾਗਤ ਅਤੇ ਸਖਤ ਨਿਕਾਸੀ ਨਿਯਮਾਂ ਚਲਦੇ ਕੀਤਾ ਜਾ ਰਿਹਾ ਹੈ। ਹੌਂਡਾ ਤੋਂ ਇਲਾਵਾ ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਜ਼, ਮਰਸੀਡੀਜ਼ ਬੈਂਜ਼, ਔਡੀ, ਰੇਨੋ, ਕੀਆ ਇੰਡੀਆ ਅਤੇ ਐਮਜੀ ਮੋਟਰ ਨੇ ਵੀ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।

    First published:

    Tags: Auto news, Hyundai, Maruti