HONOR 8C – ਕੀ 10K ਦੇ ਬਜਟ ਵਾਲੇ ਸਮਾਰਟਫ਼ੋਨਾਂ ਦੇ ਵਿੱਚੋਂ ਬਿਹਤਰੀਨ ਫ਼ੋਨ ਹੈ? ਚੱਲੋ ਇਸਦਾ ਪਤਾ ਲਗਾਉਂਦੇ ਹਾਂ

HONOR 8C ਵਿੱਚ 720x1520 ਪਿਕਸਲ ਰੈਜ਼ੋਲਿਊਸ਼ਨ ਵਾਲੀ 15.9 ਸੈਂਟੀਮੀਟਰ (6.26-ਇੰਚ) HD+ ਡਿਸਪਲੇ ਹੈ ਅਤੇ ਜਿਸਤੇ ਇੱਕ ਛੋਟਾ ਜਿਹਾ ਨੋਚ ਹੈ।

 • Share this:
  ਭਾਰਤ ਵਿੱਚ ਸਮਾਰਟਫ਼ੋਨ ਉਦਯੋਗ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਅਚਾਨਕ ਆਈ ਤੇਜ਼ੀ ਨੂੰ ਰਿਕਾਰਡ ਕੀਤਾ ਹੈ ਜਿਸ ਵਿੱਚ ਬਜਟ ਸਮਾਰਟਫ਼ੋਨ ਦੀ ਮੰਗ ਬਹੁਤ ਵੱਧ ਰਹੀ ਹੈ। HONOR ਵੀ ਆਪਣੇ ਕਈ ਤਕਨੀਕੀ (TechChic) ਸਮਾਰਟਫ਼ੋਨਾਂ ਦੇ ਨਾਲ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਬਜ਼ਾਰ ਵਿੱਚ ਇਹ ਉਤਪਾਦ ਕਾਫ਼ੀ ਚਰਚਾ ਵਿੱਚ ਹੈ ਅਤੇ ਇਸ ਦੇ ਪਿੱਛੇ ਕੁਝ ਕਾਰਨ ਵੀ ਹਨ। ਹਾਲਾਂਕਿ ਤਕਨੀਕੀ ਲੋਕ ਇਸਦੀਆਂ ਖਾਸੀਅਤਾਂ ਤੋਂ ਕਾਫ਼ੀ ਪ੍ਰਭਾਵਿਤ ਹਨ, ਸਾਨੂੰ HONOR 8C ਨਾਲ ਪਿਆਰ ਕਰਨ ਦੇ ਬਹੁਤ ਸਾਰੇ ਕਾਰਨ ਮਿਲੇ ਹਨ। ਕੀ ਇਹ ਆਪਣੀਆਂ ਉਮੀਦਾਂ 'ਤੇ ਖਰਾ ਉਤਰਦਾ ਹੈ? ਆਓ ਇਸਦੀ ਜਾਂਚ ਕਰੀਏ!

  ਡਿਜ਼ਾਈਨ ਅਤੇ ਡਿਸਪਲੇ   

  HONOR 8C ਵਿੱਚ 720x1520 ਪਿਕਸਲ ਰੈਜ਼ੋਲਿਊਸ਼ਨ ਵਾਲੀ 15.9 ਸੈਂਟੀਮੀਟਰ (6.26-ਇੰਚ) HD+ ਡਿਸਪਲੇ ਹੈ ਅਤੇ ਜਿਸਤੇ ਇੱਕ ਛੋਟਾ ਜਿਹਾ ਨੋਚ ਹੈ। ਸਮਾਰਟਫ਼ੋਨ 19.5: 9 ਆਸਪੈਕਟ ਰੇਸ਼ੋ, ਬਹੁਤ ਸਾਰੇ ਰੰਗਾਂ ਵਾਲੀ ਡਿਸਪਲੇ ਅਤੇ HD+ ਰੈਜ਼ੋਲਿਊਸ਼ਨ ਦੇ ਨਾਲ ਦੇਖਣ ਦੇ ਇੱਕ ਸ਼ਾਨਦਾਰ ਤਜ਼ੁਰਬੇ ਦੀ ਪੇਸ਼ਕਸ਼ ਕਰਦੇ ਹਨ।

   

  ਜੇ ਡਿਜ਼ਾਇਨ ਦੀ ਗੱਲ ਕਰੀਏ ਤਾਂ, HONOR 8C ਉਹ ਪਹਿਲਾ ਫ਼ੋਨ ਹੈ ਜਿਸਨੇ Cat’s Eye ਡਿਜ਼ਾਇਨ ਪੇਸ਼ ਕੀਤਾ ਹੈ -

  3ਡੀ ਪ੍ਰਿੰਟਿੰਗ ਅਤੇ ਨੈਨੋ-ਪੱਧਰ ਦੇ ਪੈਟਰਨ ਡਿਜ਼ਾਈਨ ਦੀ ਵਰਤੋਂ ਕਰਦਿਆਂ ਬਣਾਇਆ ਇੱਕ ਸੂਖਮ ਪ੍ਰਭਾਵ। HONOR 8C ਦੀ ਸਮੁੱਚੀ ਦਿੱਖ ਨਿਸ਼ਚਤ ਤੌਰ ‘ਤੇ ਉੱਚ ਪੱਧਰੀ ਹੈ ਅਤੇ ਪਲਾਸਟਿਕ ਬੌਡੀ ‘ਤੇ ਬਹੁਤ ਹਲਕਾ ਡਿਜ਼ਾਈਨ ਹੈ। ਇਸਨੂੰ ਇੱਕ ਹੱਥ ਵਿੱਚ ਕਾਫ਼ੀ ਅਸਾਨੀ ਨਾਲ ਫੜ੍ਹਿਆ ਜਾ ਸਕਦਾ ਹੈ, ਇਸਦਾ ਭਾਰ ਸਿਰਫ਼ 167 ਗ੍ਰਾਮ ਹੈ। ਦਰਅਸਲ, ਅਸੀਂ ਇਸ ਦੀ ਘੱਟ-ਰੌਸ਼ਨੀ ਵਿੱਚ ਚਿਹਰਾ  ਅਨਲੌਕ ਵਿਸ਼ੇਸ਼ਤਾ ਨੂੰ ਵੇਖ ਕੇ ਹੈਰਾਨ ਹਾਂ, ਜਿਸ ਨਾਲ ਵਰਤੋਂਕਾਰ ਤੁਰੰਤ ਹੀ ਘੱਟ-ਰੋਸ਼ਨੀ ਵਿੱਚ ਆਪਣੇ ਚਿਹਰੇ ਦੀ ਪਛਾਣ ਦੇ ਨਾਲ ਆਪਣੇ ਫ਼ੋਨ ਨੂੰ ਅਨਲੌਕ ਕਰ ਸਕਦੇ ਹਨ। HONOR ਨੂੰ ਆਪਣੇ ਪਾਠਕਾਂ ਦੀ ਵੀ ਚਿੰਤਾ ਹੈ, ਇਸ ਲਈ ਇਸਨੇ ਫ਼ੋਨ ‘ਤੇ TUV ਰੈਨਲੈਂਡ ਵੱਲੋਂ ਪ੍ਰਮਾਣਿਤ ਅੱਖਾਂ ਦੀ ਦੇਖਭਾਲ ਵਾਲੀ ਵਿਸ਼ੇਸ਼ਤਾ ਨੂੰ ਸ਼ਾਮਲ ਕੀਤਾ ਹੈ।

  ਪ੍ਰਦਰਸ਼ਨ

   

  ਇਹ ਫ਼ੋਨ ਕੁਆਲਕਾਮ ਸਨੈਪਡ੍ਰੈਗਨ 632 ਚਿਪਸੈੱਟ ਔਕਟਾ-ਕੋਰ (8x1.8 GHz) ਦੁਆਰਾ ਸੰਚਾਲਿਤ ਹੈ, HONOR 8C ਪਹਿਲਾ ਵਪਾਰਕ ਸਮਾਰਟਫ਼ੋਨਨ ਹੈ ਜਿਸ ਨੇ ਇਸ ਸਨੈਪਡ੍ਰੈਗਨ ਚਿਪਸੈੱਟ ਨੂੰ ਲੌਂਚ ਕੀਤਾ ਹੈ, ਜੋ ਕਿ ਪ੍ਰਦਰਸ਼ਨ ਦੇ ਮਾਮਲੇ ਵਿੱਚ 40 ਪ੍ਰਤੀਸ਼ਤ ਬਿਹਤਰ ਹੈ। ਇਹ ਸਮਾਰਟਫ਼ੋਨ 4 GB ਰੈਮ ਦੇ ਨਾਲ 32 ਅਤੇ 64 GB ਦੀ ਸਟੋਰੇਜ ਮਾਡਲਾਂ ਵਿੱਚ ਆਉਂਦਾ ਹੈ, ਜਿਸ ਨੂੰ ਮਾਈਕ੍ਰੋ SD ਕਾਰਡ ਨਾਲ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਜੇ ਪ੍ਰਦਰਸ਼ਨ ਅਤੇ ਗੇਮਿੰਗ ਦੀ ਗੱਲ ਕਰੀਏ ਤਾਂ, ਫ਼ੋਨ ਬਹੁਤ ਵਧੀਆ ਹੈ, ਖ਼ਾਸਕਰ ਜਦੋਂ ਤੁਸੀਂ ਇਸ ਦੀ ਤੁਲਨਾ ਇਸੇ ਕੀਮਤ ਵਿੱਚ ਮਿਲਣ ਵਾਲੇ ਦੂਸਰੇ ਉਤਪਾਦਾਂ ਨਾਲ ਕਰਦੇ ਹੋ। ਗੇਮਾਂ ਖੇਡਣ ਵਾਲਿਆਂ ਲਈ, ਇਸ ਵਿੱਚ ਗੇਮਿੰਗ DND ਮੋਡ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਤੁਹਾਡੇ ਵੱਲੋਂ ਗੇਮ ਖੇਡਣ ਸਮੇਂ ਤੁਹਾਡੇ ਫ਼ੋਨ ਨੂੰ ‘ਮੈਨੂੰ ਤੰਗ ਨਾ ਕਰੋ (Do Not Disturb)’ ਮੋਡ ਵਿੱਚ ਰੱਖਦਾ ਹੈ।

  ਬੈਟਰੀ ਦੀ ਮਿਆਦ   

  ਫ਼ੋਨ ਦੇ ਵਿੱਚ 4,000mAh ਦੀ ਬੈਟਰੀ ਸ਼ਮਤਾ ਦੀ ਵਿਸ਼ੇਸ਼ਤਾ ਦਿੱਤੀ ਗਈ ਹੈ, ਜੋ ਬਿਹਤਰੀਨ ਪ੍ਰਦਰਸ਼ਨ ਦਿੰਦੀ ਹੈ। ਵੱਖ-ਵੱਖ ਇਨ-ਬਿਲਟ ਹਾਰਡਵੇਅਰ-ਸੋਫਟਵੇਅਰ ਸੰਰੂਪਣ ਸਿਰਫ਼ ਬੈਟਰੀ ਦੇ ਪ੍ਰਦਰਸ਼ਨ ਦੇ ਪ੍ਰਭਾਵ ਨੂੰ ਵਧਾਉਂਦਾ ਹੈ। ਕੰਪਨੀ ਦਾ ਇਹ ਦਾਅਵਾ ਹੈ ਕਿ ਇਹ ਇੱਕ ਵਾਰ ਪੂਰੀ ਤਰ੍ਹਾਂ ਚਾਰਜ ਕਰਨ ‘ਤੇ ਦੋ ਦਿਨ ਚੱਲ ਸਕਦਾ ਹੈ। ਫ਼ੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਤੋਂ ਬਾਅਦ ਵੀ ਦੇਰ ਰਾਤ ਤੱਕ ਤੁਹਾਡੇ ਫ਼ੋਨ ਦੀ ਬੈਟਰੀ ਬਚੀ ਰਹੇਗੀ।

  ਕੈਮਰਾ ਵਿਸ਼ੇਸ਼ਤਾਵਾਂ   

  HONOR 8C ਵਿੱਚ f/1.8 ਅਪੇਰਚਰ ਵਾਲਾ ਇੱਕ 13MP ਦਾ ਪਿਛਲਾ ਕੈਮਰਾ ਹੈ, ਅਤੇ f/2.4 ਅਪੇਰਚਰ ਵਾਲਾ 2MP ਵਾਲਾ ਅਗਲਾ ਕੈਮਰਾ ਹੈ। ਵੱਧ ਰੌਸ਼ਨੀ, ਦਰਮਿਆਨੀ ਅਤੇ ਘੱਟ ਰੌਸ਼ਨੀ ਜਿਹੀਆਂ ਤਿੰਨ ਸੈਟਿੰਗਾਂ ਵਿੱਚ ਸਾਫ਼ ਸਪਸ਼ਟ ਰੰਗਾਂ ਦੀਆਂ ਸੈਲਫ਼ੀਆਂ ਖਿੱਚਣ ਲਈ ਇੱਕ ਹਲਕੀ LED ਫਲੈਸ਼ ਲਾਈਟ ਨਾਲ AI-ਯੁਕਤ ਸੈਲਫ਼ੀ ਕੈਮਰਾ, ਅਤੇ ਨਾਲ ਹੀ f/2.0 ਵਾਲਾ ਇੱਕ 8MP ਕੈਮਰਾ। ਇਸ ਦੀਆਂ ਬੁੱਧੀਮਾਨ ਵਿਸ਼ੇਸ਼ਤਾਵਾਂ ਵਰਤੋਂਕਾਰਾਂ ਨੂੰ ਬਿਹਤਰ ਵੇਰਵੇ ਮੁਹੱਈਆ ਕਰਦੀਆਂ ਹਨ, ਜੋ ਫ਼ੋਟੋਆਂ ਨੂੰ ਬਿਲਕੁਲ ਅਸਲ ਅਤੇ ਰੰਗ ਦੀ ਰੌਸ਼ਨੀ, ਸੰਤੁਲਿਤ ਰੱਖਦੀਆਂ ਹਨ। ਅਤੇ ਦਿਲਚਸਪ ਗੱਲ ਇਹ ਹੈ ਕਿ, ਜੇ ਤੁਹਾਨੂੰ ਕੋਈ ਆਪਣੀ ਪਸੰਦ ਦੀ ਵਸਤੂ ਦਿਖਾਈ ਦਿੰਦੀ ਹੈ, ਤਾਂ HONOR AI ਦੀ ਸ਼ਾਪਿੰਗ ਵਿਸ਼ੇਸ਼ਤਾ ਤੁਹਾਨੂੰ ਕੈਮਰੇ ਦੀ ਵਰਤੋਂ ਨਾਲ ਵਸਤੂ ਦੀ ਔਨਲਾਈਨ ਪਛਾਣ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।

   

  ਕੀਮਤ

  ਇਸ ਵਾਰ Amazon ਵਿਸ਼ੇਸ਼ ਵਿੱਚ ਇਹ 4+64GB ਲਈ ₹89,999 ਦੀ ਸ਼ਾਨਦਾਰ ਕੀਮਤ ਤੋਂ ਸ਼ੁਰੂ ਹੁੰਦਾ ਹੈ। HONOR 8C ਵਿੱਚ ਸ਼ਾਨਦਾਰ ਵਿਸ਼ੇਸ਼ਤਾਵਾਂ ਨੂੰ ਇਸ ਕੀਮਤ ‘ਤੇ ਪੇਸ਼ ਕਰਨਾ ਇੱਕ ਬਹੁਤ ਅਨੋਖੀ ਗੱਲ ਹੈ। ਹੁਣ ਤੁਸੀਂ ਆਪਣੀ ਜੇਬ ‘ਤੇ ਜ਼ਿਆਦਾ ਭਾਰ ਪਾਏ ਬਿਨਾਂ ਇਸ ਕੀਮਤ ‘ਤੇ ਇੱਕ ਨਵੀਂ-ਪੀੜ੍ਹੀ ਦੇ ਅਨੁਭਵ ਦਾ ਅਨੰਦ ਮਾਣ ਸਕਦੇ ਹੋ।

  ਸਿੱਟਾ

  ਸਮੁੱਚੇ ਤੌਰ ‘ਤੇ, HONOR 8C ਵਿੱਚ ਵਰਤੋਂਯੋਗ ਕਈ ਵਿਸ਼ੇਸ਼ਤਾਵਾਂ ਦਾ ਭੰਡਾਰ ਹੈ। ਉਨ੍ਹਾਂ ਦੇ ਕਹਿਣ ਅਨੁਸਾਰ ਕਿ ‘ਕਿ ਉਹ ਕਈ ਸਾਰੀਆਂ ਸ਼ਕਤੀਸ਼ਾਲੀ ਵਿਸ਼ੇਸ਼ਤਾਵਾਂ ਦੇ ਰਿਹਾ’, ਉਨ੍ਹਾਂ ਨੇ ਇਹ ਅਸਲ ਵਿੱਚ ਕੀਤਾ ਵੀ ਹੈ। ਜੇ ਤੁਸੀਂ ਘੱਟ ਕੀਮਤ ਵਿੱਚ ਬਹੁਤ ਸਾਰੀਆਂ ਉੱਨਤ ਵਿਸ਼ੇਸ਼ਤਾਵਾਂ ਵਾਲੇ ਇੱਕ ਪ੍ਰੀਮੀਅਮ ਫ਼ੋਨ ਦੀ ਭਾਲ ਕਰ ਰਹੇ ਹੋ ਤੁਹਾਨੂੰ ਇਹ ਫ਼ੋਨ ਲੈਣਾ ਚਾਹੀਦਾ ਹੈ। ਇਹ ਪੂਰੀ ਤਰ੍ਹਾਂ ਪੈਸਾ-ਵਸੂਲ ਨਿਵੇਸ਼ ਹੈ। ਦਰਅਸਲ, HONOR ਪਰਿਵਾਰ ਦਾ ਹਿੱਸਾ ਬਣਨਾ ਆਪਣੇ ਆਪ ਵਿੱਚ ਹੀ ਇੱਕ ਮਾਣ ਵਾਲੀ ਗੱਲ ਹੈ।

  ਇੱਥੇ ਖਰੀਦੋ

  8C Flipkart ‘ਤੇ: https://bit.ly/2MLkRFx
  First published:
  Advertisement
  Advertisement