ਹਰੇਕ ਦੀ ਪਹਿਲੀ ਪਸੰਦ ਕਿਉਂ ਬਣ ਰਹੀ ਹੈ HONOR MagicWatch 2 ?

ਹਰੇਕ ਦੀ ਪਹਿਲੀ ਪਸੰਦ ਕਿਉਂ ਬਣ ਰਹੀ ਹੈ HONOR MagicWatch 2 ?

 • Share this:
  HONOR ਆਪਣੇ ਗਾਹਕਾਂ ਨੂੰ ਸ਼ੁਰੂਆਤ ਤੋਂ ਹੀ ਸ਼ਾਨਦਾਰ ਸਮਾਰਟਫੋਨਸ ਆਫਰ ਕਰਦਾ ਆਇਆ ਹੈ ਅਤੇ ਇੱਕ TechChic ਬ੍ਰਾਂਡ ਹੋਣ ਕਰਕੇ, ਇਸ ਦਾ ਮਕਸਦ ਹਰੇਕ ਲਾਂਚ ਦੇ ਨਾਲ, ਆਪਣੇ ਗਾਹਕਾਂ ਲਈ ਕੁਝ ਨਵਾਂ ਲਿਆਉਣਾ ਹੁੰਦਾ ਹੈ। ਆਪਣੀ ਇਸੀ ਪਛਾਣ ਨੂੰ ਅੱਗੇ ਵਧਾਉਂਦੇ ਹੋਏ, HONOR ਨੇ ਹਾਲ ਹੀ ਵਿੱਚ HONOR MagicWatch 2 ਨੂੰ ਲਾਂਚ ਕੀਤਾ ਹੈ।

  HONOR ਨੇ ਆਪਣੀ ਪਿਛਲੀ ਸਮਾਰਟਵਾਚ ਨੂੰ ਅੱਪਗ੍ਰੇਡ ਕਰਦੇ ਹੋਏ, 46mm HONOR MagicWatch 2 ਨੂੰ ਲਾਂਚ ਕੀਤਾ ਹੈ। ਆਓ ਇਸ ਦਾ ਰੀਵਿਊ ਕਰੀਏ..!

  ਡਿਜ਼ਾਈਨ

  HONOR MagicWatch 2, ਦੋ ਖਾਸ ਕਲਰਸ ਵਿੱਚ ਉਪਲਬਧ ਹੈ, ਚਾਰਕੋਲ ਬਲੈਕ ਅਤੇ ਫਲੈਕਸ ਬ੍ਰਾਊਨ। ਇਸ ਸਮਾਰਟਵਾਚ ਦੀ ਬਾਡੀ, ਸਟੇਨਲੈੱਸ ਸਟੀਲ ਦੀ ਹੈ। ਇਸ ਵਿੱਚ 4.8 cms (1.39 in) ਦਾ AMOLED ਡਿਸਪਲੇ ਹੈ। ਇਸ ਤੋਂ ਇਲਾਵਾ, ਇਹ ਹਲਕੀ (41gms) ਹੋਣ ਕਰਕੇ, ਬਹੁਤ ਹੀ ਫਲੈਕਸੀਬਲ ਹੈ ਅਤੇ ਪਹਿਨਣ ਵਿੱਚ ਆਸਾਨ ਹੈ। ਸਿਰਫ ਇੰਨਾਂ ਹੀ ਨਹੀਂ, ਇਸ ਵਿੱਚ ਤੁਸੀਂ ਆਪਣਾ ਮਨਪਸੰਦ ਵਾਚ ਫੇਸ ਵੀ ਲਗਾ ਸਕਦੇ ਹੋ। ਇਸ ਵਿੱਚ ਤੁਸੀਂ ਆਪਣੀ ਮਨਪਸੰਦ ਫੈਮਿਲੀ ਫੋਟੋ ਜਾਂ ਕੋਈ ਹੋਰ ਪਸੰਦੀਦਾ ਫੋਟੋ ਡਾਊਨਲੋਡ ਕਰਕੇ, ਉਸ ਨੂੰ ਸਕ੍ਰੀਨ ਡਿਸਪਲੇ ਤੇ ਵੀ ਲਗਾ ਸਕਦੇ ਹੋ।

  ਜੇ ਤੁਸੀਂ ਇਕ ਤੋਂ ਵੱਧ ਫੋਟੋਆਂ ਪਸੰਦ ਕਰਦੇ ਹੋ, ਤਾਂ ਤੁਸੀਂ ਡਿਸਪਲੇ ਵਿੱਚ ਸਲਾਈਡ ਸ਼ੋ ਵੀ ਚਲਾ ਸਕਦੇ ਹੋ।.ਸੋ, ਜਦੋਂ ਵੀ ਤੁਸੀਂ ਆਪਣੀ ਵਾਚ ਜਾਂ ਉਸਦੇ ਡਿਸਪਲੇ ਨੂੰ ਦੇਖੋਗੇ, ਹਰ ਵਾਰ ਫੋਟੋ ਬਦਲੇਗੀ। 454X454 ਦਾ ਰੈਜ਼ੋਲਿਊਸ਼ਨ, ਇਸਦੇ ਡਿਸਪਲੇ ਨੂੰ ਹੋਰ ਵੀ ਸ਼ਾਨਦਾਰ ਬਣਾਉਂਦਾ ਹੈ। ਇਸਦੀ ਬਾਡੀ 316L ਸਟੇਨਲੈੱਸ ਸਟੀਲ ਦੇ ਨਾਲ ਬਣੀ ਹੋਣ ਕਰਕੇ, ਇਹ ਹਲਕੀ ਅਤੇ ਸਟਾਈਲਿਸ਼ ਹੋਣ ਦੇ ਨਾਲ-ਨਾਲ ਟਿਕਾਊ ਵੀ ਹੈ। ਇਹੀ ਕਾਰਨ ਹੈ ਕਿ ਤੁਸੀਂ ਇਸ ਵਾਚ ਨੂੰ ਹਰੇਕ ਮੌਕੇ ਤੇ ਪਾ ਸਕਦੇ ਹੋ।

  ਬੈਟਰੀ

  ਸਿਰਫ 2 ਘੰਟੇ ਚਾਰਜ ਕਰਨ ਤੋਂ ਬਾਅਦ, HONOR MagicWatch 2, 14 ਦਿਨਾਂ ਤੱਕ ਚਲਦੀ ਹੈ। ਇਸ ਦੀ ਬੈਟਰੀ ਲਾਈਫ, ਕਿਸੇ ਵੀ ਹੋਰ ਆਮ ਸਮਾਰਟਵਾਚ ਦੇ ਮੁਕਾਬਲੇ, ਕਈ ਗੁਣਾਂ ਬਿਹਤਰ ਹੈ। ਹੁਣ ਤੁਹਾਡੀ ਸਮਾਰਟਵਾਚ, ਤੁਹਾਡੇ ਹੱਥ ਦੀ ਖੂਬਸੂਰਤੀ ਨੂੰ ਹੋਰ ਵਧਾਏਗੀ ਅਤੇ 24x7 ਤੁਹਾਡੀ ਹੈਲਥ ਨੂੰ ਸਹੀ ਮੋਨੀਟਰ ਕਰੇਗੀ।

  ਵਾਟਰ ਰੈਸਿਸਟੈਂਸ

  ਇਹ ਵਾਚ, ਪਾਣੀ ਵਿੱਚ ਵੀ ਤੁਹਾਡਾ ਹਾਰਟ ਰੇਟ ਦੱਸੇਗੀ। ਮੰਨ ਲਵੋ ਕਿ ਤੁਸੀਂ ਇਸ ਨੂੰ ਪਾ ਕੇ ਸਵੀਮਿੰਗ ਕਰ ਰਹੇ ਹੋ, ਇਹ ਤੁਹਾਡੇ ਹਾਰਟ ਰੇਟ ਅਤੇ ਸਵਿਮ ਸਟ੍ਰੋਕਸ ਦੱਸਣ ਦੇ ਨਾਲ-2, ਸਵੋਲਫ ਸਕੋਰ ਵੀ ਦੱਸੇਗੀ ਅਤੇ ਇਹ ਵੀ ਦੱਸੇਗੀ ਕਿ ਤੁਸੀਂ ਕਿੰਨੀ ਕੈਲਰੀ ਘਟਾਈ ਹੈ। ਤੁਸੀਂ ਠੀਕ ਕਹਿ ਰਹੇ ਹੋ, ਇਹ 5ATM ਵਾਟਰ ਰੈਸਿਸਟੈਂਸ ਹੈ ਅਤੇ ਇਸ ਨੂੰ , 50 ਮੀਟਰ ਤੱਕ ਦੇ ਡੂੰਘੇ ਪਾਣੀ ਵਿੱਚ ਵੀ ਵਰਤਿਆ ਜਾ ਸਕਦਾ ਹੈ। ਜੇ ਜਾਣੇ-ਅਣਜਾਣੇ ਵਿੱਚ ਤੁਸੀਂ ਨਹਾਉਣ ਵੇਲੇ ਜਾਂ ਕਿਸੇ ਵਾਟਰ ਸਪੋਰਟਸ ਵਿੱਚ ਹਿੱਸਾ ਲੈਣ ਵੇਲੇ ਇਸ ਨੂੰ ਪਾ ਲਵੋ, ਤਾਂ ਵੀ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ੍ਹ ਨਹੀਂ ਹੈ। HONOR MagicWatch 2 ਇੱਕ ਯੂਨੀਸੈਕਸ ਵਾਚ ਹੈ, ਇਸ ਨੂੰ ਕੁੜੀਆਂ ਅਤੇ ਮੁੰਡੇ ਦੋਵੇਂ ਪਾ ਸਕਦੇ ਹਨ।

  ਹੈਲਥ ਮੋਨੀਟਰਿੰਗ

  HONOR MagicWatch 2, ਮਲਟੀਫੰਕਸ਼ਨਲ ਹੈ ਕਿਉਂਕਿ ਇਹ 15 ਫਿਟਨੈੱਸ ਮੋਡਸ ਸਪੋਰਟ ਕਰਦੀ ਹੈ, ਜਿਸ ਵਿੱਚ 8 ਆਊਟਡੋਰ ਅਤੇ 7 ਇੰਡੋਰ ਸਪੋਰਟਸ ਸ਼ਾਮਿਲ ਹਨ, ਜਿਵੇਂ ਕਿ ਰਨਿੰਗ, ਹਾਈਕਿੰਗ, ਸਾਈਕਲਿੰਗ, ਸਵੀਮਿੰਗ, ਫ੍ਰੀ ਟ੍ਰੇਨਿੰਗ ਆਦਿ। ਡਿਵਾਈਸ ਸਾਨੂੰ ਦੱਸੇਗਾ ਕਿ ਅਸੀਂ ਕਿੰਨੀ ਕੈਲਰੀ ਘੱਟ ਕਰ ਲਈ ਹੈ, ਹੁਣ ਸਾਨੂੰ ਕਿੰਨੀ ਹੋਰ ਘੱਟ ਕਰਨੀ ਹੈ ਅਤੇ ਪੂਰਾ ਦਿਨ ਕੰਮ ਕਰਨ ਦਾ ਸਾਡੀ ਹੈਲਥ ਤੇ ਕੀ ਪ੍ਰਭਾਵ ਪਿਆ ਹੈ। ਇਸ ਤੋਂ ਇਲਾਵਾ, ਇਸ HONOR MagicWatch 2 ਵਿੱਚ, ਤੁਹਾਨੂੰ 13 ਵੱਖ-2 ਰਨਿੰਗ ਕੋਰਸਿਸ ਦੇ ਨਾਲ, ਰੀਅਲ-ਟਾਈਮ ਵੌਇਸ-ਓਵਰ ਗਾਈਡੈਂਸ ਮਿਲੇਗੀ।

  ਭਾਵੇਂ ਤਹਾਰਟ ਰੇਟ ਹੋਵੇ ਜਾਂ ਸਟ੍ਰੈੱਸ ਲੈਵਲ, ਇਹ ਸਮਾਰਟਵਾਚ, ਤੁਹਾਡੀ ਹੈਲਥ ਦਾ ਪੂਰਾ ਧਿਆਨ ਰੱਖਦੀ ਹੈ। HUAWEI TruSeen ™ 3.5, ਪੇਸ਼ ਕਰਦਾ ਹੈ, ਇਸਦਾ ਹਾਰਟ-ਰੇਟ ਮੋਨੀਟਰ ਫੀਚਰ, ਜੋ ਕਿ AI ਐਲਗੋਰੀਦਮਸ ਅਤੇ ਇਨੋਵੇਟਿਵ ਲਾਈਟ ਪਾਥ ਟੈਕਨੋਲਾਜੀ ਰਾਹੀਂ ਹਾਰਟ-ਰੇਟ ਨੂੰ ਪੂਰੇ 24 ਘੰਟੇ ਬਿਲਕੁਲ ਸਹੀ ਮੋਨੀਟਰ ਕਰਦਾ ਹੈ। ਸਲਿੱਪ ਮੋਨੀਟਰ HUAWEI TruSleep ™ 2.0, 6 ਆਮ ਸਲੀਪ ਡਿਸਆਰਡਰ ਦੀ ਪਛਾਣ ਕਰਦਾ ਹੈ ਅਤੇ ਨੀਂਦ ਵਿੱਚ ਸੁਧਾਰ ਕਰਨ ਦੇ 200 ਤੋਂ ਵੱਧ ਤਰੀਕੇ ਪ੍ਰਦਾਨ ਕਰਦਾ ਹੈ। ਇਸਦੇ ਸਟ੍ਰੈੱਸ ਮੋਨੀਟਰ ਦੇ HUAWEI TruRelax ™ ਰਾਹੀਂ, ਤੁਸੀਂ ਆਪਣੇ ਪੂਰੇ ਦੀਨ ਦਾ ਸਟ੍ਰੈੱਸ ਲੈਵਲ ਮੋਨੀਟਰ ਕਰਕੇ, ਬਿਹਤਰ ਲਾਈਫਸਟਾਈਲ ਪਾ ਸਕਦੇ ਹੋ।

  ਸਮਾਰਟ ਫੀਚਰਸ

  ਅੱਜਕੱਲ ਸਾਡੀ ਜ਼ਿੰਦਗੀ ਦੀ ਗੱਡੀ ਬਹੁਤ ਤੇਜ਼ ਦੌੜ ਰਹੀ ਹੈ, ਸਾਨੂੰ ਹਰੇਕ ਚੀਜ਼ ਆਪਣੀ ਉਂਗਲੀ ਦੇ ਇਸ਼ਾਰੇ ਨਾਲ ਚਾਹੀਦੀ ਹੈ.. ਇਸ ਸਮਾਰਟਵਾਚ ਦੀ ਸਹਾਇਤਾ ਦੇ ਨਾਲ, ਹਰੇਕ ਚੀਜ਼ ਤੁਹਾਡੀ ਕਲਾਈ ਤੇ ਹੋਵੇਗੀ, ਭਾਵੇਂ ਉਹ SMS, ਈਮੇਲ, ਕੈਲੰਡਰ ਜਾਂ ਕਾਲ ਦਾ ਕੋਈ ਵੀ ਨੋਟੀਫਿਕੇਸ਼ਨ ਕਿਉਂ ਨਾ ਹੋਵੇ। ਹਾਂ, ਤੁਸੀਂ ਆਪਣੇ ਫੋਨ ਨੂੰ ਇਸ ਸਮਾਰਟਵਾਚ ਨਾਲ ਕਨੈਕਟ ਕਰ ਸਕਦੇ ਹੋ। ਇਸ ਸਮਾਰਟਵਾਚ ਦਾ ਇੱਕ ਹੋਰ ਫੀਚਰ ਇਹ ਹੈ ਕਿ ਤੁਸੀਂ ਹੈਡਫੋਨ ਬਿਲਟ-ਇਨ ਮਾਈਕ ਦੀ ਵਰਤੋਂ ਕਰਕੇ, ਬਲੂਟੁੱਥ ਰਾਹੀਂ 150 ਮੀਟਰ ਦੀ ਦੂਰੀ ਤੱਕ ਕਾਲਸ ਵੀ ਸੁਣ ਸਕਦੇ ਹੋ। ਇਹ ਸਮਾਰਟਵਾਚ, ਮਨੋਰੰਜਨ ਦਾ ਵੀ ਪੂਰਾ ਧਿਆਨ ਰੱਖਦੀ ਹੈ, ਤੁਸੀਂ ਇਸ ਵਿੱਚ 500 ਗਾਣੇ ਸਟੋਰ ਅਤੇ ਪਲੇ ਕਰ ਸਕਦੇ ਹੋ। ਤੁਸੀਂ ਇਸਦੀ ਸਹਾਇਤਾ ਦੇ ਨਾਲ, ਆਪਣੇ ਸਮਾਰਟਫੋਨ ਵਿੱਚ ਪਲੇ ਕੀਤੇ ਜਾ ਰਹੇ ਗਾਣਿਆਂ ਨੂੰ ਵੀ ਕੰਟ੍ਰੋਲ ਕਰ ਸਕਦੇ ਹੋ। ਇਸ ਵਿੱਚ GPS ਜਿਹਾ ਫੀਚਰ ਵੀ ਹੈ, ਜੋ ਕਿ ਖਰਾਬ ਮੌਸਮ, ਜੰਗਲ ਅਤੇ ਸ਼ਹਿਰਾਂ ਵਿੱਚ ਵੀ ਬਿਲਕੁਲ ਠੀਕ ਢੰਗ ਨਾਲ ਕੰਮ ਕਰਦਾ ਹੈ।

  ਕੀਮਤ

  HONOR MagicWatch 2 ਦੇ ਚਾਰਕੋਲ ਬਲੈਕ ਮਾਡਲ ਦੀ ਕੀਮਤ ₹12,999 ਹੈ, ਜਦਕਿ ਇਸਦਾ ਫਲੈਕਸ ਬ੍ਰਾਊਨ ਕਲਰ, ₹14,999 ਵਿੱਚ ਉਪਲਬਧ ਹੈ। HONOR MagicWatch 2, ਅਮੇਜ਼ਨ ਤੇ

  18 ਜਨਵਰੀ ਤੋਂ ਅਮੇਜ਼ਨ ਪ੍ਰਾਈਮ ਮੈਂਬਰਸ ਲਈ ਅਤੇ 19 ਜਨਵਰੀ ਤੋਂ ਨੋਨ-ਪ੍ਰਾਈਮ ਮੈਂਬਰਸ ਲਈ ਉਪਲਬਧ ਹੋਵੇਗੀ।

  ਜੋ ਇਹ ਸਮਾਰਟਵਾਚ ਖਰੀਦਣਗੇ, ਉਨ੍ਹਾਂ ਨੂੰ HONOR ਸਪੋਰਟ ਬਲੂਟੁੱਥ (ਸਟੋਕ ਉਪਲਬਧ ਹੋਣ ਤੱਕ) ਫ੍ਰੀ ਮਿਲੇਗਾ। ਇਸ ਆਫਰ ਦਾ ਲਾਭ, 22 ਜਨਵਰੀ ਤੱਕ ਲਿਆ ਜਾ ਸਕਦਾ ਹੈ। ਇਹ ਵਾਚ, ਛੇ ਮਹੀਨਿਆਂ ਦੀ ਨੋ ਕੋਸਟ EMI ਤੇ ਵੀ ਉਪਲਬਧ ਹੈ। ਨਾਲ ਹੀ, SBI ਕਾਰਡ ਦੇ ਨਾਲ ਇਸ ਤੇ 10% ਦਾ ਡਿਸਕਾਊਂਟ ਵੀ ਮਿਲੇਗਾ।

  ਸਾਡਾ ਸੁਝਾਅ

  ਇਹ ਸਮਾਰਟਵਾਚ, ਨਾ ਸਿਰਫ ਲਾਈਫਸਟਾਈਲ, ਹੈਲਥ, ਫਿਟਨੈੱਸ, ਮਨੋਰੰਜਨ ਦੇ ਹਰੇਕ ਕਦਮ ਤੇ ਸਹਾਇਕ ਹੈ, ਬਲਕਿ ਇਸ ਵਿੱਚ ਐਡਵੈਂਚਰ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਇਸ ਨੂੰ ਅਜਿਹੇ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਕੋਈ ਵੀ ਕੁੜੀ ਜਾਂ ਮੁੰਡਾ ਇਸ ਨੂੰ ਪਾ ਸਕੇ। ਸ਼ਾਨਦਾਰ ਫੀਚਰਸ ਤੋਂ ਇਲਾਵਾ, ਇਸਦੇ ਸਟਾਈਲਿਸ਼ ਕਲਰ, ਤੁਹਾਡੇ ਮਨਪਸੰਦ ਫੈਸ਼ਨ ਨੂੰ ਪੂਰੀ ਤਰ੍ਹਾਂ ਮੈਚ ਕਰਣਗੇ। ਭਾਵੇਂ ਕਿਸੇ ਨੂੰ ਫਿਟਨੈੱਸ ਪਸੰਦ ਹੋਵੇ ਜਾਂ ਫੈਸ਼ਨ, HONOR MagicWatch 2  ਹਰ ਕਿਸੇ ਨੂੰ ਪਸੰਦ ਆਵੇਗੀ। HONOR MagicWatch 2 ਨੂੰ ਹੁਣੇ ਬੁੱਕ ਕਰੋ ਅਤੇ ਇਸ ਨਵੇਂ ਸਾਲ ਦੇ ਨਾਲ ਆਪਣੀ ਫਿਟਨੈੱਸ ਯਾਤਰਾ ਦੀ ਸ਼ੁਰੂਆਤ ਕਰੋ।
  Published by:Gurwinder Singh
  First published:
  Advertisement
  Advertisement