Home /News /lifestyle /

ਕਿਤੇ ਤੁਸੀਂ ਤਾਂ ਨਹੀਂ ਖਰੀਦ ਲਿਆ ਨਕਲੀ iPhone! ਜਾਣੋ ਤੁਸੀਂ ਕਿਵੇਂ ਕਰ ਸਕਦੇ ਹੋ ਨਕਲੀ iPhone ਦੀ ਪਛਾਣ

ਕਿਤੇ ਤੁਸੀਂ ਤਾਂ ਨਹੀਂ ਖਰੀਦ ਲਿਆ ਨਕਲੀ iPhone! ਜਾਣੋ ਤੁਸੀਂ ਕਿਵੇਂ ਕਰ ਸਕਦੇ ਹੋ ਨਕਲੀ iPhone ਦੀ ਪਛਾਣ

ਕਿਤੇ ਤੁਸੀਂ ਤਾਂ ਨਹੀਂ ਖਰੀਦ ਲਿਆ ਨਕਲੀ iPhone! ਜਾਣੋ ਤੁਸੀਂ ਕਿਵੇਂ ਕਰ ਸਕਦੇ ਹੋ ਨਕਲੀ iPhone ਦੀ ਪਛਾਣ

ਕਿਤੇ ਤੁਸੀਂ ਤਾਂ ਨਹੀਂ ਖਰੀਦ ਲਿਆ ਨਕਲੀ iPhone! ਜਾਣੋ ਤੁਸੀਂ ਕਿਵੇਂ ਕਰ ਸਕਦੇ ਹੋ ਨਕਲੀ iPhone ਦੀ ਪਛਾਣ

Apple Tips and Tricks: ਕਲਪਨਾ ਕਰੋ ਕਿ ਤੁਸੀਂ ਇੱਕ ਆਨਲਾਈਨ ਸਟੋਰ ਤੋਂ ਨਵੀਨਤਮ iphone 13 ਖਰੀਦਿਆ ਹੈ, ਅਤੇ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਨਕਲੀ Iphone ਹੈ? ਹਾਂ, ਅਜਿਹਾ ਹੋ ਸਕਦਾ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ। ਅਜਿਹੀ ਸਥਿਤੀ ਵਿੱਚ, ਇਹ ਵਿਚਾਰ ਆਉਂਦਾ ਹੈ ਕਿ ਅਸਲ ਅਤੇ ਨਕਲੀ Iphone ਦੀ ਪਛਾਣ ਕਿਵੇਂ ਕੀਤੀ ਜਾਵੇ। ਤਾਂ ਆਓ ਅਸੀਂ ਤੁਹਾਨੂੰ ਕੁਝ ਤਰੀਕਿਆਂ ਬਾਰੇ ਦੱਸਦੇ ਹਾਂ...

ਹੋਰ ਪੜ੍ਹੋ ...
  • Share this:
Apple Tips and Tricks: ਜਦੋਂ ਪ੍ਰਮੀਅਮ ਫੋਨ ਦੀ ਗੱਲ ਆਉਂਦੀ ਹੈ ਤਾਂ Apple iPhone ਹਰੇਕ ਦੀ ਪਸੰਦ ਮੰਨਿਆ ਜਾਂਦਾ ਹੈ। ਆਪਣੀ ਕੀਮਤ ਦੇ ਕਾਰਨ ਜਦੋਂ ਵੀ ਕੋਈ ਆਫਰ ਜਾਂ ਡਿਸਕਾਉਂਟ ਦਾ ਪਤਾ ਲਗਦਾ ਹੈ ਤਾਂ ਇਸ ਨੂੰ ਖਰੀਦਣ ਵਾਲਿਆਂ ਦੀ ਹੋੜ ਲੱਗ ਜਾਂਦੀ ਹੈ। ਪਰ ਕਲਪਨਾ ਕਰੋ ਕਿ ਤੁਸੀਂ ਇੱਕ ਆਨਲਾਈਨ ਸਟੋਰ ਤੋਂ ਨਵਾਂ Iphone 13 ਖਰੀਦਿਆ ਹੈ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਨਕਲੀ Iphone ਹੈ?

ਹਾਂ, ਅਜਿਹਾ ਹੋ ਸਕਦਾ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਅਜਿਹੀ ਸਥਿਤੀ ਵਿੱਚ, ਇਹ ਵਿਚਾਰ ਆਉਂਦਾ ਹੈ ਕਿ ਅਸਲੀ ਅਤੇ ਨਕਲੀ ਆਈਫੋਨ ਦੀ ਪਛਾਣ ਕਿਵੇਂ ਕੀਤੀ ਜਾਵੇ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ Tricks ਬਾਰੇ…

IMEI ਨੰਬਰ ਦੀ ਜਾਂਚ ਕਰੋ: ਸਾਰੇ ਆਈਫੋਨ ਮਾਡਲਾਂ ਦਾ ਇੱਕ IMEI ਨੰਬਰ ਹੁੰਦਾ ਹੈ। ਇਹ ਪਤਾ ਲਗਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਤੁਹਾਡਾ ਆਈਫੋਨ ਅਸਲੀ ਹੈ ਜਾਂ ਨਕਲੀ:
ਸਟੈਪ 1- ਫੋਨ ਦਾ IMEI ਨੰਬਰ ਜਾਣਨ ਲਈ ਪਹਿਲਾਂ ਸੈਟਿੰਗ 'ਤੇ ਜਾਓ।
ਸਟੈਪ 2-ਹੁਣ ਜਨਰਲ 'ਤੇ ਕਲਿੱਕ ਕਰੋ।
ਸਟੈਪ 3-ਇਸ ਤੋਂ ਬਾਅਦ About ਆਪਸ਼ਨ 'ਤੇ ਟੈਪ ਕਰੋ।
ਸਟੈਪ 4- ਹੁਣ IMEI ਨੰਬਰ ਦੇਖਣ ਲਈ ਹੇਠਾਂ ਸਕ੍ਰੋਲ ਕਰੋ।
ਸਟੈਪ 5-ਜੇਕਰ ਇੱਥੇ ਕੋਈ IMEI ਜਾਂ ਸੀਰੀਅਲ ਨੰਬਰ ਨਹੀਂ ਦਿਸਦਾ ਹੈ, ਤਾਂ ਤੁਹਾਡੇ ਆਈਫੋਨ ਮਾਡਲ ਦੇ ਜਾਅਲੀ ਹੋਣ ਦੀ ਬਹੁਤ ਸੰਭਾਵਨਾ ਹੈ।

Operating System ਦੀ ਜਾਂਚ ਕਰੋ
iPhone iOS 'ਤੇ ਕੰਮ ਕਰਦਾ ਹੈ, ਜੋ ਕਿ ਐਪਲ ਫੋਨਾਂ ਦਾ ਆਪਰੇਟਿੰਗ ਸਿਸਟਮ ਹੈ ਅਤੇ ਇਹ ਐਂਡਰਾਇਡ ਤੋਂ ਕਾਫੀ ਵੱਖਰਾ ਹੈ। ਇਸ ਲਈ ਤੁਸੀਂ ਆਪਣੇ ਆਈਫੋਨ ਵਿੱਚ ਓਪਰੇਟਿੰਗ ਸਿਸਟਮ ਨੂੰ ਵੀ ਚੈੱਕ ਕਰ ਸਕਦੇ ਹੋ।
-ਆਪਣੇ ਆਈਫੋਨ 'ਤੇ ਓਪਰੇਟਿੰਗ ਸਿਸਟਮ ਦੀ ਜਾਂਚ ਕਰਨ ਲਈ, ਪਹਿਲਾਂ ਸੈਟਿੰਗ ਮੀਨੂ 'ਤੇ ਜਾਓ।
-ਇਸ ਤੋਂ ਬਾਅਦ ਸਾਫਟਵੇਅਰ ਟੈਬ 'ਤੇ ਜਾਓ।
-iOS ਨਾਲ ਲੈਸ ਆਈਫੋਨ ਸਫਾਰੀ, ਹੈਲਥ, iMovie ਵਰਗੇ ਬਹੁਤ ਸਾਰੇ ਨੇਟਿਵ ਐਪਸ ਦੇ ਨਾਲ ਆਉਂਦਾ ਹੈ, ਇਹ ਤੁਹਾਨੂੰ ਦੱਸੇਗਾ ਕਿ ਤੁਹਾਡਾ ਆਈਫੋਨ ਨਕਲੀ ਹੈ ਜਾਂ ਅਸਲੀ।
-ਜੇਕਰ ਕੋਈ ਆਈਫੋਨ ਨਕਲੀ ਹੈ ਤਾਂ ਡਿਜ਼ਾਈਨ 'ਚ ਵੀ ਫਰਕ ਹੋਵੇਗਾ। ਅਜਿਹੇ 'ਚ ਕੈਮਰੇ ਦੇ ਨੌਚ, ਬਟਨ, ਲਾਕ ਬਟਨ ਦੀ ਪਲੇਸਮੈਂਟ 'ਤੇ ਨਜ਼ਰ ਜ਼ਰੂਰ ਮਾਰੋ।
Published by:Tanya Chaudhary
First published:

Tags: Apple, Iphone, Tech News

ਅਗਲੀ ਖਬਰ