HOME » NEWS » Life

Horoscope for June 16- ਜਾਣੋ ਇਸ ਬੁੱਧਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ

News18 Punjabi | Trending Desk
Updated: June 16, 2021, 10:41 AM IST
share image
Horoscope for June 16- ਜਾਣੋ ਇਸ ਬੁੱਧਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ
Horoscope for June 16- ਜਾਣੋ ਇਸ ਬੁੱਧਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ

  • Share this:
  • Facebook share img
  • Twitter share img
  • Linkedin share img
ਰਾਸ਼ੀਫਲ ਇੱਕ ਜੋਤਿਸ਼ ਵਿਗਿਆਨ ਦਾ ਚਾਰਟ ਹੈ ਜੋ ਕਿਸੇ ਵਿਅਕਤੀ ਦੇ ਪੈਦਾ ਹੋਣ ਦੀਆਂ ਸਥਿਤੀਆਂ ਜਿਵੇਂ ਸੂਰਜ,ਚੰਦਰਮਾ, ਸਿਤਾਰਿਆਂ, ਗ੍ਰਹਿ ਆਦਿ ਨੂੰ ਦਰਸਾਉਦਾ ਹੈ ।ਰਾਸ਼ੀਫਲ ਅਕਸਰ ਕਿਸੇ ਜੋਤਿਸ਼ ਦੁਆਰਾ ਕੀਤੀ ਭਵਿੱਖਬਾਣੀ ਹੁੰਦੀ ਹੈ ।

ਮੇਖ: (ਮਾਰਚ 21- ਅਪ੍ਰੈਲ 19)

ਅੱਜ ਤੁਸੀਂ ਕਿਸੇ ਪਹਿਲਾਂ ਛੱਡੇ ਕੰਮ ਨੂੰ ਦੁਬਾਰਾ ਸ਼ੁਰੂ ਕਰੋਗੇ । ਆਪਣੇ ਪ੍ਰੋਫੈਸ਼ਨਲ ਕੰਮਾਂ ਵਿਚ ਤੁਸੀਂ ਇੱਕ ਨਵੀਂ ਊਰਜਾ ਤੇ ਨਵੇਂ ਜੋਸ਼ ਨਾਲ਼ ਕੰਮ ਕਰੋਗੇ ।
ਲੱਕੀ ਨੰਬਰ- 1,8

ਲੱਕੀ ਰੰਗ- ਲਾਲ

ਲੱਕੀ ਅੱਖਰ- ਏ,ਐੱਲ,ਈ

ਰਾਸ਼ੀ ਸੁਆਮੀ- ਮੰਗਲ

ਬ੍ਰਿਖ (ਅਪ੍ਰੈਲ 20-ਮਈ 20)

ਅੱਜ ਤੁਸੀਂ ਇੱਕ ਰਚਨਾਤਮਕ ਆਉਟਲੈਟ ਦੀ ਭਾਲ ਕਰੋਗੇ । ਉਨ੍ਹਾਂ ਦੋਸਤਾਂ ਨਾਲ ਮੁੜ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨਾਲ ਤੁਹਾਡੇ ਸ਼ੌਂਕ ਮਿਲਦੇ ਹਨ । ਅੱਜ ਤੁਸੀਂ ਆਪਣੇ ਆਪ ਨੂੰ ਤਰਜੀਹ ਦਿਓਗੇ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਬ,ਵ,ਯੂ

ਰਾਸ਼ੀ ਸੁਆਮੀ- ਸ਼ੁੱਕਰ

ਮਿਥੁਨ (21 ਮਈ- ਜੂਨ 20)

ਤੁਸੀਂ ਘਰ ਦੇ ਆਰਾਮ ਦੀ ਭਾਲ ਕਰ ਰਹੇ ਹੋ ਅਤੇ ਕੰਮ ਦੇ ਆਪਣੇ ਰੁਝੇਵੇਂ ਤੋਂ ਥੋੜਾ ਸਮਾਂ ਲੈਣਾ ਚਾਹੁੰਦੇ ਹੋ । ਸਾਰੀਆਂ ਰੁਕਾਵਟਾਂ ਤੋਂ ਕੁਝ ਸਮਾਂ ਕੱਢ ਕੇ ਆਪਣੇ ਸਰੀਰ ਦੀ ਸੁਣੋ ਤੇ ਉਸਨੂੰ ਆਰਾਮ ਦਿਉ । ਸ਼ਾਂਤ ਹੋਣ ਲਈ ਪੁਰਾਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰੋ ।

ਲੱਕੀ ਨੰਬਰ- 3,6

ਲੱਕੀ ਰੰਗ- ਪੀਲ਼ਾ

ਲੱਕੀ ਅੱਖਰ-ਕ,ਚ,ਗ

ਰਾਸ਼ੀ ਸੁਆਮੀ-ਬੁੱਧ

ਕਰਕ (ਜੂਨ 21- ਜੁਲਾਈ 22)

ਅੱਜ ਸਭ ਕੁਝ ਸਹੀ ਦਿਸ਼ਾ ਵਿੱਚ ਜਾਣ ਦੀ ਸੰਭਾਵਨਾ ਹੈ । ਅੱਜ ਕਈ ਅਜਿਹੇ ਮੌਕੇ ਆਉਣਗੇ ਜਿੱਥੇ ਤੁਹਾਨੂੰ ਬੋਲਣਾ ਪਵੇਗਾ ਤੇ ਇਸ ਸਮੇਂ ਤੁਸੀਂ ਬੋਲਣ ਤੋਂ ਸੰਕੋਚ ਨਾ ਕਰੋ । ਸਮਾਂ ਕੱਢ ਕੇ ਆਪਣੇ ਇਨਬਾਕਸ ਨੂੰ ਚੈੱਕ ਕਰੋ ਤੇ ਦੇਖੋ ਕਿ ਕੋਈ ਅਜਿਹਾ ਮੈਸੇਜ ਹੈ ਜਿਸਦਾ ਰਿਪਲਾਈ ਕਰਨਾ ਰਹਿ ਗਿਆ ਹੈ ।

ਲੱਕੀ ਰੰਗ- ਮਿਲਕੀ

ਲੱਕੀ ਅੱਖਰ- ਦ,ਹ

ਰਾਸ਼ੀ ਸੁਆਮੀ-ਚੰਦਰਮਾ

ਸਿੰਘ (ਜੁਲਾਈ 23- ਅਗਸਤ 23)

ਤੁਸੀਂ ਅੱਜ ਹਕੀਕਤ ਅਤੇ ਵਿਹਾਰਵਾਦ ਦੇ ਅਧਾਰ ਤੇ ਫੈਸਲੇ ਲਵੋਗੇ ।ਤੁਹਾਡਾ ਕੈਰੀਅਰ ਦੀਆਂ ਸੰਭਾਵਨਾਵਾਂ ਦੇ ਲਿਹਾਜ਼ ਨਾਲ ਕੁਝ ਨਵਾਂ ਨਜ਼ਰੀਆ ਰਹੇਗਾ । ਅੱਜ ਦੇ ਦਿਨ ਉਨ੍ਹਾਂ ਗਤੀਵਿਧੀਆਂ ਨੂੰ ਸਹੀ ਰੂਪ ਦਿਓ ਜੋ ਤੁਹਾਡੇ ਲਈ ਲਾਭਕਾਰੀ ਹਨ ।

ਲੱਕੀ ਨੰਬਰ- 5

ਲੱਕੀ ਰੰਗ- ਗੋਲਡਨ

ਲੱਕੀ ਅੱਖਰ- ਮ,ਤ

ਰਾਸ਼ੀ ਸੁਆਮੀ- ਸੂਰਜ

ਕੰਨਿਆ- (ਅਗਸਤ 23- ਸਤੰਬਰ 22)

ਤੁਸੀਂ ਅੱਜ ਆਪਣੇ ਆਪ ਦੀ ਦੇਖਭਾਲ ਕਰ ਸਕਦੇ ਹੋ ।ਤੁਸੀਂ ਆਪਣੇ ਵਿਚਾਰਾਂ ਵਿੱਚ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਸਕਦੇ ਹੋ ਪਰ ਤੁਸੀਂ ਜਲ਼ਦੀ ਹੀ ਹਕੀਕਤ ਵਿੱਚ ਵਾਪਸ ਆ ਜਾਓਗੇ ।

ਲੱਕੀ ਨੰਬਰ- 3,8

ਲੱਕੀ ਰੰਗ- ਹਰਾ

ਲੱਕੀ ਅੱਖਰ- ਪ,ਥ,ਨ

ਰਾਸ਼ੀ ਸੁਆਮੀ- ਬੁੱਧ

ਤੁਲਾ (ਸਤੰਬਰ 23- ਅਕਤੂਬਰ 22)

ਆਪਣੇ ਮਨ ਨੂੰ ਸਾਫ ਕਰਨ ਲਈ ਇਹ ਬਹੁਤ ਵਧੀਆ ਦਿਨ ਹੈ । ਆਪਣੇ ਨਾਲ ਸਮਾਂ ਬਿਤਾਓ ਅਤੇ ਯਾਦ ਰੱਖੋ ਕਿ ਤੁਸੀਂ ਹਰੇਕ ਵਿਚਾਰ ਨੂੰ ਤੇ ਪ੍ਰਕਿਰਿਆ ਕਰਦੇ ਹੋ । ਆਪਣੇ ਆਪ ਤੇ ਅੱਜ ਦਬਾਅ ਨਾ ਪਾਓ । ਆਰਾਮ ਕਰਨਾ ਅਤੇ ਆਪਣੀ ਦੇਖਭਾਲ ਕਰਨਾ ਠੀਕ ਰਹੇਗਾ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਰ,ਤ

ਰਾਸ਼ੀ ਸੁਆਮੀ-ਸ਼ੁੱਕਰ

ਬ੍ਰਿਸ਼ਚਕ- (ਅਕਤੂਬਰ 23- ਨਵੰਬਰ 21)

ਤੁਸੀਂ ਅੱਜ ਆਪਣੇ ਪੁਰਾਣੇ ਦੋਸਤਾਂ ਦੀ ਸੰਗਤ ਵਿੱਚ ਰਹੋਗੇ ਤੇ ਇਹ ਤੁਹਾਡੇ ਲਈ ਇੱਕ ਥੈਰੇਪੀ ਦੀ ਤਰ੍ਹਾਂ ਸਾਬਿਤ ਹੋਵੇਗਾ ।

ਲੱਕੀ ਨੰਬਰ - 1, 8

ਲੱਕੀ ਰੰਗ - ਲਾਲ

ਲੱਕੀ ਅੱਖਰ - ਨਾ, ਯਾ

ਰਾਸ਼ੀ ਸੁਆਮੀ – ਮੰਗਲ

ਧਨੁ (ਨਵੰਬਰ 22- ਦਸੰਬਰ 21)

ਤੁਸੀਂ ਅੱਜ ਆਪਣੇ ਕੰਮ ਵਿਚ ਡੂੰਘੇ ਲੀਨ ਰਹੋਗੇ । ਭਵਿੱਖ ਦੇ ਕੈਰੀਅਰ ਦੀਆਂ ਸੰਭਾਵਨਾਵਾਂ ਅਤੇ ਨਵੇਂ ਵਿਚਾਰਾਂ ਬਾਰੇ ਅੱਜ ਤੁਸੀਂ ਵਿਚਾਰ ਕਰ ਸਕਦੇ ਹੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖੜ - ਭਾ, ਧਾ, ਫਾ, ਧਾ

ਰਾਸ਼ੀ ਸੁਆਮੀ – ਬ੍ਰਹਿਸਪਤੀ

ਮਕਰ (ਦਸੰਬਰ 22- ਜਨਵਰੀ 19)

ਤੁਸੀਂ ਆਪਣੀ ਜਿੰਦਗੀ ਦੇ ਏਕਾਤਮਕ ਰੁਟੀਨ ਨਾਲ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕਰੋਗੇ । ਤੁਸੀਂ ਆਪਣੇ ਸ਼ੌਕ, ਸਿੱਖਿਆ ਜਾਂ ਨਵੇਂ ਹੁਨਰਾਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਨਾ ਲੈ ਸਕਦੇ ਹੋ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਖ, ਜਾ

ਰਾਸ਼ੀ ਸੁਆਮੀ – ਸ਼ਨੀ

ਕੁੰਭ (ਜਨਵਰੀ 20- ਫਰਵਰੀ 18)

ਜੋਕਰ ਤੁਸੀਂ ਆਪਣੀਆਂ ਭਾਵਨਾਵਾਂ ਵਿੱਚ ਉਲਝ ਰਹੇ ਹੋ ਤੈਂ ਅੱਜ ਉਹਨਾਂ ਨੂੰ ਵਿਅਕਤ ਕਰਨ ਦਾ ਸਹੀ ਦਿਨ ਹੈ । ਆਪਣੇ ਕਿਸੇ ਜੋਸਤ ਜਾਂ ਪਾਟਨਰ ਨਾਲ਼ ਆਪਣਾ ਤਜਰਬਾ ਸਾਂਝਾ ਕਰੋ । ਅੱਜ ਦਾ ਦਿਨ ਤੁਹਾਡੇ ਲਈ ਇੱਕ ਥੈਰੇਪੀ ਦਾ ਦਿਨ ਰਹੇਗਾ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਗਾ, ਸਾ, ਸ਼ਾ, ਸ਼

ਰਾਸ਼ੀ ਸੁਆਮੀ – ਸ਼ਨੀ

ਮੀਨ (ਫਰਵਰੀ 19- ਮਾਰਚ 20)

ਜੇ ਤੁਸੀਂ ਕਿਸੇ ਰੋਮਾਂਟਿਕ ਰਿਸ਼ਤੇ ਵਿਚ ਹੋ ਤਾਂ ਤੁਹਾਨੂੰ ਸ਼ਾਇਦ ਕੁਝ ਮੁੱਦਿਆਂ 'ਤੇ ਵਿਚਾਰ ਕਰਨਾ ਪਏਗਾ ਜੋ ਤੁਹਾਨੂੰ ਦੋਵਾਂ ਨੂੰ ਹਾਲ ਹੀ ਵਿਚ ਪਰੇਸ਼ਾਨ ਕਰ ਰਹੇ ਹਨ । ਇਹ ਮੁਸ਼ਕਲ ਲੱਗ ਸਕਦਾ ਹੈ ਪਰ ਇਸਦੇ ਅੰਤ ਤੇ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ​​ਹੋਵੇਗਾ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖਰ - ਦਾ, ਚਾ, ਝਾ, ਥ

ਰਾਸ਼ੀ ਸੁਆਮੀ – ਜੁਪੀਟਰ
Published by: Ramanpreet Kaur
First published: June 16, 2021, 10:41 AM IST
ਹੋਰ ਪੜ੍ਹੋ
ਅਗਲੀ ਖ਼ਬਰ