ਤੁਹਾਡੇ ਫੋਨ ਤੇ ਕੌਣ ਰੱਖ ਰਿਹਾ ਨਜ਼ਰ ਇੰਝ ਕਰੋ ਪਤਾ...


Updated: September 12, 2018, 11:19 AM IST
ਤੁਹਾਡੇ ਫੋਨ ਤੇ ਕੌਣ ਰੱਖ ਰਿਹਾ ਨਜ਼ਰ ਇੰਝ ਕਰੋ ਪਤਾ...

Updated: September 12, 2018, 11:19 AM IST

ਜੇ ਤੁਹਾਡਾ ਫੋਨ ਬਹੁਤ ਜਿਆਦਾ Hang ਜਾਂ ਫੇਰ ਗਰਮ ਹੋ ਜਾਂਦਾ ਹੈ, ਜਾਂ ਫਿਰ ਫੋਨ ਕਰਦੇ ਸਮੇ ਤੁਹਾਨੂੰ ਕੁਜ ਅਜੀਬ ਅਵਾਜਾਂ ਆਉਂਦੀਆਂ ਨੇ ਤਾਂ ਹੋ ਸਕਦਾ ਹੈ ਕਿ ਤੁਹਾਡੇ ਸਮਾਰਟਫੋਨ  ਤੇ ਕੋਈ ਨਿਗਰਾਨੀ ਰੱਖ ਰਿਹਾ ਹੋਵੇ। ਤੁਹਾਡੇ ਫੋਨ ਦੀ ਹਰ ਇਕ ਕਾਰਗੁਜ਼ਾਰੀ ਜਿਵੇਂ ਕਿ ਕਾਲ ਡਿਟੇਲ, ਮੈਸੇਜ, ਲੋਕੇਸ਼ਨ ਆਦਿ ਤੇ ਕੋਈ App ਰਾਹੀਂ ਨਜ਼ਰ ਰੱਖ ਰਿਹਾ ਹੋਵੇ।  ਜੇਕਰ ਇਹ ਸਬ ਤੁਹਾਡੇ ਨਾਲ ਹੋ ਰਿਹਾ ਹੈ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ।  ਆਓ ਜਾਣਦੇ ਹਾਂ ਇਸਦੇ ਬਾਰੇ...


ਮਾਰਕੀਟ 'ਚ ਕੁਜ ਅਜਿਹੀਆਂ ਮੋਬਾਈਲ Apps ਮੌਜੂਦ ਹਨ ਜੋ ਤੁਹਾਡੇ ਫੋਨ ਦੀ ਹਰ ਇਕ ਮੂਵਮੇੰਟ ਨੂੰ ਤੁਹਾਡੇ ਦੁਸ਼ਮਣ ਨਾਲ ਸਾਂਝਾ ਕਰਦਿਆਂ ਨੇ ਜੇਕਰ ਉਹ Apps ਜਾਣੇ ਅਣਜਾਣੇ 'ਚ ਕਿਸੇ ਨੇ ਤੁਹਾਡੇ ਫੋਨ 'ਚ ਇੰਸਟਾਲ ਕਰ ਦਿਤੀਆਂ ਨੇ।  ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਏਦਾਂ ਦੀਆਂ Apps "run invisible” ਮੋਡ ਵਿਚ ਚਲਦਿਆਂ ਨੇ ਇਸਦਾ ਮਤਲਬ ਤੁਹਾਨੂੰ ਇਹ App ਆਪਣੇ ਫੋਨ ਦੀ ਸਕਰੀਨ ਤੇ ਨਹੀਂ ਦਿਖਣਗੀਆਂ। ਜੇਕਰ ਇਹ ਸ਼ੋ ਵੀ ਹੋਣਗੀਆਂ ਤਾਂ ਇਹ ਇੱਕ ਅਜਿਹਾ ਨਾਂ ਵਰਤੱਣਗਿਆ ਜਿਸ ਨੂੰ ਤੁਸੀਂ "ਸਿਸਟਮ ਸੇਵਾ" ਜਾਂ RAM ਕਲੀਨਰ ਸਮਝਦੇ ਰਵੋਗੇ


Loading...

The TruthspyHighstermobile


Flexispy


GuestSpy


Phone sheriff


Toremaspy


Skyliomonitor Spy


HackThe world spy


 ਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਡਾ ਫੋਨ ਟੈਪ ਕੀਤਾ ਗਿਆ ਹੈ ਜਾਂ ਫਿਰ ਕੋਈ Spy App ਤੁਹਾਡੇ ਫੋਨ 'ਚ ਇੰਸਟਾਲ ਕੀਤੀ ਗਈ ਹੈ ਤਾਂ ਹੁਣੇ ਹੀ ਹਰ ਚੀਜ਼ ਨੂੰ ਫੈਕਟਰੀ ਰੀਸੈੱਟ ਕਰੋ, ਬੈਕਅੱਪ ਲਓ ਅਤੇ ਸਾਰੀ ਚੀਜ ਰੀਸੈੱਟ ਕਰੋ ਜਾਂ ਫਿਰ ਤੁਸੀਂ Anti-Spyware Apps ਰਾਹੀਂ ਵੀ ਪਤਾ ਕਰ ਸਕਦੇ ਹੋ ਕਿ ਕੋਈ ਕਿ ਕੋਈ ਤੁਹਾਡੇ ਫੋਨ ਦੀ ਜਾਸੂਸੀ ਕਰ ਰਿਹਾ ਹੈ


First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...