Home /News /lifestyle /

ਕਾਰ 'ਚ ਏਅਰਬੈਗ ਕਿਵੇਂ ਕੰਮ ਕਰਦਾ ਹੈ, ਐਕਸੀਡੈਂਟ ਹੋਣ ਉੱਤੇ ਕਿਵੇਂ ਬਚਾ ਲੈਂਦਾ ਹੈ ਸਾਡੀ ਜਾਨ? 

ਕਾਰ 'ਚ ਏਅਰਬੈਗ ਕਿਵੇਂ ਕੰਮ ਕਰਦਾ ਹੈ, ਐਕਸੀਡੈਂਟ ਹੋਣ ਉੱਤੇ ਕਿਵੇਂ ਬਚਾ ਲੈਂਦਾ ਹੈ ਸਾਡੀ ਜਾਨ? 

ਕਾਰ 'ਚ ਏਅਰਬੈਗ ਕਿਵੇਂ ਕੰਮ ਕਰਦਾ ਹੈ, ਐਕਸੀਡੈਂਟ ਹੋਣ ਉੱਤੇ ਕਿਵੇਂ ਬਚਾ ਲੈਂਦਾ ਹੈ ਸਾਡੀ ਜਾਨ? 

ਕਾਰ 'ਚ ਏਅਰਬੈਗ ਕਿਵੇਂ ਕੰਮ ਕਰਦਾ ਹੈ, ਐਕਸੀਡੈਂਟ ਹੋਣ ਉੱਤੇ ਕਿਵੇਂ ਬਚਾ ਲੈਂਦਾ ਹੈ ਸਾਡੀ ਜਾਨ? 

ਏਅਰਬੈਗ ਦੀ ਆਮ ਗੱਡੀਆਂ ਵਿੱਚ ਸ਼ੁਰੂਆਤ 1970 ਦੇ ਦਹਾਕੇ ਵਿੱਚ ਹੋਈ ਸੀ। ਇਸ ਤੋਂ ਬਾਅਦ ਇਹ ਇੱਰ ਸੇਫਟੀ ਸਟੈਂਡਰਡ ਬਣ ਗਿਆ। ਹੁਣ ਕਾਰ ਵਿੱਚ ਏਅਰਬੈਗ ਹੋਣਾ ਬਹੁਤ ਜ਼ਰੂਰੀ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਕਾਰਾਂ 'ਚ ਏਅਰਬੈਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਵੀ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਭਾਰਤ 'ਚ ਵੀ ਕਾਰ ਨਿਰਮਾਤਾਵਾਂ ਨੇ ਸਾਰੀਆਂ ਕਾਰਾਂ 'ਚ ਏਅਰਬੈਗ ਦੇਣਾ ਸ਼ੁਰੂ ਕਰ ਦਿੱਤਾ ਹੈ। ਐਕਸੀਡੈਂਟ ਹੋਣ ਉੱਤੇ ਏਅਰਬੈਗ ਕਿਸੇ ਸੁਰੱਖਿਆ ਕਵਚ ਦਾ ਕੰਮ ਕਰਦੇ ਹਨ। ਇਹ ਕਾਰ ਦੇ ਪਾਰਟਸ 'ਤੇ ਮਾਊਂਟ ਹੁੰਦੇ ਹਨ ਅਤੇ ਲੋੜ ਪੈਣ 'ਤੇ ਸੁਰੱਖਿਆ ਪ੍ਰਦਾਨ ਕਰਦੇ ਹਨ।

ਹੋਰ ਪੜ੍ਹੋ ...
  • Share this:

ਏਅਰਬੈਗ ਦੀ ਆਮ ਗੱਡੀਆਂ ਵਿੱਚ ਸ਼ੁਰੂਆਤ 1970 ਦੇ ਦਹਾਕੇ ਵਿੱਚ ਹੋਈ ਸੀ। ਇਸ ਤੋਂ ਬਾਅਦ ਇਹ ਇੱਰ ਸੇਫਟੀ ਸਟੈਂਡਰਡ ਬਣ ਗਿਆ। ਹੁਣ ਕਾਰ ਵਿੱਚ ਏਅਰਬੈਗ ਹੋਣਾ ਬਹੁਤ ਜ਼ਰੂਰੀ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਕਾਰਾਂ 'ਚ ਏਅਰਬੈਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਵੀ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਭਾਰਤ 'ਚ ਵੀ ਕਾਰ ਨਿਰਮਾਤਾਵਾਂ ਨੇ ਸਾਰੀਆਂ ਕਾਰਾਂ 'ਚ ਏਅਰਬੈਗ ਦੇਣਾ ਸ਼ੁਰੂ ਕਰ ਦਿੱਤਾ ਹੈ। ਐਕਸੀਡੈਂਟ ਹੋਣ ਉੱਤੇ ਏਅਰਬੈਗ ਕਿਸੇ ਸੁਰੱਖਿਆ ਕਵਚ ਦਾ ਕੰਮ ਕਰਦੇ ਹਨ। ਇਹ ਕਾਰ ਦੇ ਪਾਰਟਸ 'ਤੇ ਮਾਊਂਟ ਹੁੰਦੇ ਹਨ ਅਤੇ ਲੋੜ ਪੈਣ 'ਤੇ ਸੁਰੱਖਿਆ ਪ੍ਰਦਾਨ ਕਰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਏਅਰਬੈਗ ਕਿਸ ਚੀਜ਼ ਦੇ ਬਣੇ ਹੁੰਦੇ ਹਨ ਅਤੇ ਇਹ ਕਿਵੇਂ ਕੰਮ ਕਰਦੇ ਹਨ? ਨਾਲ ਹੀ ਇਸ ਦਾ ਸੀਟ ਬੈਲਟ ਨਾਲ ਕੀ ਸਬੰਧ ਹੈ? ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਾਰ 'ਚ ਏਅਰਬੈਗ ਦਾ ਹੋਣਾ ਕਿਉਂ ਜ਼ਰੂਰੀ ਹੈ ਅਤੇ ਇਹ ਸਾਨੂੰ ਕਿਵੇਂ ਸੁਰੱਖਿਅਤ ਰੱਖਦਾ ਹੈ।

ਕੀ ਹੁੰਦੇ ਹਨ ਏਅਰਬੈਗ ਤੇ ਇਹ ਕਿਵੇਂ ਕੰਮ ਕਰਦੇ ਹਨ ?

ਏਅਰਬੈਗ ਕਾਟਨ ਤੋਂ ਬਣੇ ਹੁੰਦੇ ਹਨ ਅਤੇ ਸਿਲੀਕੋਨ ਨਾਲ ਲੇਪ ਕੀਤੇ ਜਾਂਦੇ ਹਨ। ਇਸ ਦੇ ਅੰਦਰ ਸੋਡੀਅਮ ਅਜ਼ਾਈਡ ਗੈਸ ਭਰੀ ਹੁੰਦੀ ਹੈ। ਕੰਪਨੀ ਵੱਡੇ ਵਾਹਨਾਂ 'ਚ ਏਅਰਬੈਗ ਦਿੰਦੀ ਹੈ। ਪਹਿਲਾਂ ਸਿਰਫ ਡਰਾਈਵਰ ਦੀ ਸੀਟ 'ਤੇ ਏਅਰਬੈਗ ਹੁੰਦੇ ਸਨ, ਪਰ ਹੁਣ ਅਗਲੀਆਂ ਦੋਵੇਂ ਸੀਟਾਂ 'ਤੇ ਏਅਰਬੈਗ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਹੁਣ 6 ਏਅਰਬੈਗ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਏਅਰਬੈਗ ਸੋਡੀਅਮ ਅਜ਼ਾਈਡ ਗੈਸ ਨਾਲ ਭਰਿਆ ਹੁੰਦਾ ਹੈ। ਇਹ ਕਾਰ ਦੇ ਕਈ ਸੈਂਸਰਾਂ ਨਾਲ ਜੁੜਿਆ ਹੁੰਦਾ ਹੈ। ਕਾਰ ਦੇ ਟਕਰਾਉਣ 'ਤੇ ਇਹ ਸੈਂਸਰ ਐਕਟੀਵੇਟ ਹੋ ਜਾਂਦੇ ਹਨ ਅਤੇ ਏਅਰਬੈਗ 'ਤੇ ਸਿਗਨਲ ਭੇਜਦੇ ਹਨ। ਇਸ ਤੋਂ ਬਾਅਦ ਏਅਰਬੈਗ ਜਲਦੀ ਖੁੱਲ੍ਹ ਜਾਂਦੇ ਹਨ। ਇਹ ਪ੍ਰਕਿਰਿਆ ਬਹੁਤ ਤੇਜ਼ ਹੁੰਦੀ ਹੈ।

ਏਅਰਬੈਗ ਇੱਕ ਸੁਰੱਖਿਆ ਕਵਰ ਹੈ ਜੋ ਦੁਰਘਟਨਾ ਦੌਰਾਨ ਜਾਨਾਂ ਬਚਾ ਸਕਦਾ ਹੈ। ਆਟੋਮੋਟਿਵ ਇੰਡਸਟਰੀ ਸਟੈਂਡਰਡ ਦੇ ਅਨੁਸਾਰ, ਹਰ ਕੰਪਨੀ ਨੂੰ ਡਰਾਈਵਰ ਦੀ ਸੀਟ 'ਤੇ ਏਅਰਬੈਗ ਪ੍ਰਦਾਨ ਕਰਨਾ ਜ਼ਰੂਰੀ ਹੁੰਦਾ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਏਅਰਬੈਗ ਕਿਵੇਂ ਕੰਮ ਕਰਦਾ ਹੈ। ਅਸਲ 'ਚ ਜਦੋਂ ਵੀ ਕੋਈ ਹਾਦਸਾ ਹੁੰਦਾ ਹੈ ਤਾਂ ਏਅਰਬੈਗ ਇਕ ਪਲ 'ਚ ਖੁੱਲ੍ਹ ਜਾਂਦਾ ਹੈ ਅਤੇ ਚਿਹਰੇ ਨੂੰ ਸੱਟ ਲੱਗਣ ਤੋਂ ਬਚਾਉਂਦਾ ਹੈ ਅਤੇ ਮੌਤ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।

Published by:Drishti Gupta
First published:

Tags: Auto, Auto industry, Auto news, Automobile, Cars