Tata Group: ਟਾਟਾ ਗਰੁੱਪ (Tata Group) ਆਪਣੀਆਂ ਦੋ ਕੰਪਨੀਆਂ ਦਾ ਰਲੇਵਾਂ ਕਰਨ ਜਾ ਰਿਹਾ ਹੈ। ਗਰੁੱਪ ਨੇ ਟਾਟਾ ਕੌਫੀ ਲਿਮਟਿਡ (Tata Coffee Ltd) ਨੂੰ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (TCPL) ਨਾਲ ਰਲੇਵੇਂ ਦਾ ਐਲਾਨ ਕੀਤਾ ਹੈ। ਰਲੇਵੇਂ ਦੀ ਇਸ ਪ੍ਰਕਿਰਿਆ 'ਚ ਕਰੀਬ ਇਕ ਸਾਲ ਦਾ ਸਮਾਂ ਲੱਗੇਗਾ। ਇਸ ਦੀ ਰੈਗੂਲੇਟਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਟਾਟਾ ਕੌਫੀ ਲਿਮਟਿਡ (Tata Coffee Ltd) ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸੀਐਫਓ, ਕੇ. ਵੈਂਕਟਾਰਮਨਨ ਮੁਤਾਬਕ ਇਸ ਰਲੇਵੇਂ ਨੂੰ ਪੂਰਾ ਹੋਣ 'ਚ 12 ਤੋਂ 14 ਮਹੀਨੇ ਦਾ ਸਮਾਂ ਲੱਗੇਗਾ। ਇਸ ਰਲੇਵੇਂ ਨਾਲ ਕੰਪਨੀ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਹੋਵੇਗਾ। ਇਹ ਮਾਰਕੀਟ ਸ਼ੇਅਰ ਵਧਾਉਣ ਵਿੱਚ ਵੀ ਮਦਦ ਕਰੇਗਾ।
ਨਿਵੇਸ਼ਕਾਂ ਨੂੰ ਮਿਲਣਗੇ ਇੰਨੇ ਸ਼ੇਅਰ
ਇਸ ਰਲੇਵੇਂ ਤੋਂ ਬਾਅਦ, ਟਾਟਾ ਕੌਫੀ (Tata Coffee Ltd) ਦੇ ਮੌਜੂਦਾ ਸ਼ੇਅਰਧਾਰਕਾਂ ਨੂੰ ਟੀਸੀਪੀਐਲ (TCPL) ਦੇ ਸ਼ੇਅਰ ਦਿੱਤੇ ਜਾਣਗੇ। ਟਾਟਾ ਕੌਫੀ ਦੇ 10 ਇਕੁਇਟੀ ਸ਼ੇਅਰਾਂ ਦੇ ਬਦਲੇ, ਟਾਟਾ ਕੰਜ਼ਿਊਮਰ ਪ੍ਰੋਡਕਟਸ ਦੇ 3 ਇਕਵਿਟੀ ਸ਼ੇਅਰ ਨਿਵੇਸ਼ਕਾਂ ਨੂੰ ਦਿੱਤੇ ਜਾਣਗੇ। ਪੁਨਰਗਠਨ ਯੋਜਨਾ ਦੇ ਤਹਿਤ, ਤਾਲਮੇਲ ਅਤੇ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਟਾਟਾ ਕੌਫੀ ਦੇ ਸਾਰੇ ਕਾਰੋਬਾਰਾਂ ਨੂੰ TPCL ਜਾਂ ਇਸ ਦੀਆਂ ਸਹਾਇਕ ਕੰਪਨੀਆਂ ਨਾਲ ਮਿਲਾਇਆ ਜਾਵੇਗਾ।
ਮੰਗ 'ਤੇ ਨਹੀਂ ਹੈ ਕੋਈ ਅਸਰ
ਵੈਂਕਟਾਰਮਨਨ ਨੇ ਨਿਵੇਸ਼ਕਾਂ ਦੀ ਮੀਟਿੰਗ ਨੂੰ ਦੱਸਿਆ ਕਿ ਮੌਜੂਦਾ ਭੂ-ਰਾਜਨੀਤਿਕ ਸਥਿਤੀ ਦਾ ਟਾਟਾ ਕੌਫੀ 'ਤੇ ਜ਼ਿਆਦਾ ਪ੍ਰਭਾਵ ਨਹੀਂ ਪਿਆ ਹੈ। ਕੰਪਨੀ ਦੀ ਆਰਡਰ ਬੁੱਕ ਚੰਗੀ ਹੈ ਅਤੇ ਗਾਹਕਾਂ ਦੀ ਮੰਗ ਮਜ਼ਬੂਤ ਬਣੀ ਹੋਈ ਹੈ।
ਟਾਟਾ ਕੌਫੀ (Tata Coffee Ltd) ਦਾ ਸ਼ੇਅਰ ਸੋਮਵਾਰ ਨੂੰ NSE 'ਤੇ 1.04 ਫੀਸਦੀ ਵਧ ਕੇ 223.70 ਰੁਪਏ 'ਤੇ ਬੰਦ ਹੋਇਆ। ਇਸ ਸਟਾਕ ਨੇ ਇਸ ਸਾਲ ਨਿਵੇਸ਼ਕਾਂ ਨੂੰ 3.34 ਫੀਸਦੀ ਰਿਟਰਨ ਦਿੱਤਾ ਹੈ। ਜਦੋਂ ਕਿ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਦੇ ਸ਼ੇਅਰ ਵਿੱਚ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ। ਇਹ 824.35 ਰੁਪਏ 'ਤੇ ਬੰਦ ਹੋਇਆ। ਸਟਾਕ ਇਸ ਸਾਲ ਹੁਣ ਤੱਕ 10.21% ਵਧਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessman, Investment, Tata Motors