Home /News /lifestyle /

ਕੋਰੋਨਾ ਤੋਂ ਬਾਅਦ ਸਾਈਡ ਜੋਬਸ ਤੇ ਨੌਕਰੀ ਛੱਡਣ ਦਾ ਵਧਿਆ ਰੁਝਾਨ, ਮੂਨਲਾਈਟਿੰਗ ਤੇ ਕੁਆਇਟ ਕੁਇਟਿੰਗ ਕਰ ਰਿਹਾ ਟ੍ਰੈਂਡ

ਕੋਰੋਨਾ ਤੋਂ ਬਾਅਦ ਸਾਈਡ ਜੋਬਸ ਤੇ ਨੌਕਰੀ ਛੱਡਣ ਦਾ ਵਧਿਆ ਰੁਝਾਨ, ਮੂਨਲਾਈਟਿੰਗ ਤੇ ਕੁਆਇਟ ਕੁਇਟਿੰਗ ਕਰ ਰਿਹਾ ਟ੍ਰੈਂਡ

ਕੋਰੋਨਾ ਤੋਂ ਬਾਅਦ ਸਾਈਡ ਜੋਬਸ ਤੇ ਨੌਕਰੀ ਛੱਡਣ ਦਾ ਵਧਿਆ ਰੁਝਾਨ, ਮੂਨਲਾਈਟਿੰਗ ਤੇ ਕੁਆਇਟ ਕੁਇਟਿੰਗ ਕਰ ਰਿਹਾ ਟ੍ਰੈਂਡ

ਕੋਰੋਨਾ ਤੋਂ ਬਾਅਦ ਸਾਈਡ ਜੋਬਸ ਤੇ ਨੌਕਰੀ ਛੱਡਣ ਦਾ ਵਧਿਆ ਰੁਝਾਨ, ਮੂਨਲਾਈਟਿੰਗ ਤੇ ਕੁਆਇਟ ਕੁਇਟਿੰਗ ਕਰ ਰਿਹਾ ਟ੍ਰੈਂਡ

ਕੋਰੋਨਾ ਮਹਾਂਮਾਰੀ ਕਾਰਨ ਆਏ ਵਿੱਤੀ ਸੰਕਟ ਵਿੱਚੋਂ ਲੋਕ ਅਜੇ ਵੀ ਉਭੱਰ ਨਹੀਂ ਪਾਏ ਹਨ। ਨੌਕਰੀਆਂ ਗੁਆਉਣ ਵਾਲੇ ਬੇਸ਼ੱਕ ਹੁਣ ਨੌਕਰੀ ਕਰ ਰਹੇ ਹੋਣ ਪਰ ਜੋ ਮੁਢਲੀਆਂ ਲੋੜਾਂ ਪਹਿਲਾਂ ਨਹੀਂ ਪੂਰੀਆਂ ਹੋ ਸਕੀਆਂ ਉਹ ਹਾਲੇ ਵੀ ਅਧੂਰੀਆਂ ਹਨ। ਇਸੇ ਲਈ ਲੋਕ ਨੌਕਰੀ ਦੇ ਨਾਲ-ਨਾਲ ਹੋਰ ਕੰਮ ਕਰਨ ਵਿੱਚ ਵੀ ਸਰਗਰਮ ਹਨ। ਨਾਲ ਹੀ ਜਿਨ੍ਹਾਂ ਕੰਪਨੀਆਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਵੀ ਕੰਮ ਕਰਵਾਇਆ ਗਿਆ ਤੇ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜਾਂ ਤਨਖਾਹਾਂ ਵਿੱਚ ਅਜੇ ਵੀ ਵਾਧਾ ਨਹੀਂ ਕੀਤਾ ਗਿਆ ਉਹ ਵੀ ਚੁੱਪ ਚਾਪ ਨੌਕਰੀਆਂ ਛੱਡ ਰਹੇ ਹਨ।

ਹੋਰ ਪੜ੍ਹੋ ...
  • Share this:

ਕੋਰੋਨਾ ਮਹਾਂਮਾਰੀ ਕਾਰਨ ਆਏ ਵਿੱਤੀ ਸੰਕਟ ਵਿੱਚੋਂ ਲੋਕ ਅਜੇ ਵੀ ਉਭੱਰ ਨਹੀਂ ਪਾਏ ਹਨ। ਨੌਕਰੀਆਂ ਗੁਆਉਣ ਵਾਲੇ ਬੇਸ਼ੱਕ ਹੁਣ ਨੌਕਰੀ ਕਰ ਰਹੇ ਹੋਣ ਪਰ ਜੋ ਮੁਢਲੀਆਂ ਲੋੜਾਂ ਪਹਿਲਾਂ ਨਹੀਂ ਪੂਰੀਆਂ ਹੋ ਸਕੀਆਂ ਉਹ ਹਾਲੇ ਵੀ ਅਧੂਰੀਆਂ ਹਨ। ਇਸੇ ਲਈ ਲੋਕ ਨੌਕਰੀ ਦੇ ਨਾਲ-ਨਾਲ ਹੋਰ ਕੰਮ ਕਰਨ ਵਿੱਚ ਵੀ ਸਰਗਰਮ ਹਨ। ਨਾਲ ਹੀ ਜਿਨ੍ਹਾਂ ਕੰਪਨੀਆਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਵੀ ਕੰਮ ਕਰਵਾਇਆ ਗਿਆ ਤੇ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜਾਂ ਤਨਖਾਹਾਂ ਵਿੱਚ ਅਜੇ ਵੀ ਵਾਧਾ ਨਹੀਂ ਕੀਤਾ ਗਿਆ ਉਹ ਵੀ ਚੁੱਪ ਚਾਪ ਨੌਕਰੀਆਂ ਛੱਡ ਰਹੇ ਹਨ। ਕੋਵਿਡ-19 ਦੌਰਾਨ ਲੱਗੇ ਲੌਕਡਾਊਨਾਂ ਤੋਂ ਬਾਅਦ ਇਹ ਰੁਝਾਨ ਜ਼ਿਆਦਾ ਵੱਧ ਗਿਆ ਹੈ। ਜੋ ਕਿ ਸੋਸ਼ਲ ਮੀਡੀਆ 'ਤੇ ਮੂਨਲਾਈਟਿੰਗ (Moonlighting) ਤੇ ਕੁਆਇਟ ਕੁਇਟਿੰਗ (Quiet Quitting) ਵਜੋਂ ਟ੍ਰੈਂਡ ਕਰ ਰਿਹਾ ਹੈ।

ਇੱਥੇ ਮੂਨਲਾਈਟਿੰਗ ਸਾਈਡ ਜੋਬ ਨੂੰ ਦਰਸਾਉਂਦੀ ਹੈ ਜਦਕਿ ਕੁਆਇਟ ਕੁਇਟਿੰਗ ਚੁੱਪ ਚਾਪ ਨੌਕਰੀ ਛੱਡਣ ਨੂੰ ਦੱਸਿਆ ਗਿਆ ਹੈ। ਹਾਲਾਂਕਿ ਕਈ ਲੋਕਾਂ ਲਈ ਕੁਆਇਟ ਕੁਇਟਿੰਗ ਇੰਨੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੋਂ ਭੱਜਦੇ ਨਹੀਂ ਹਨ।

ਫਿਰ ਵੀ ਕੁਝ ਕੰਪਨੀਆਂ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਇਹ ਕੁਆਇਟ ਕੁਇਟਿੰਗ ਹੋਰ ਵੀ ਵੱਧ ਸਕਦੀ ਹੈ। ਹਾਲਾਂਕਿ ਬਹੁਤ ਸਾਰੀਆਂ ਕੰਪਨੀਆਂ ਦੇ ਲੀਡਰਜ਼ ਨੇ ਇਸ ਨੂੰ ਗਲਤ ਕਰਾਰ ਦਿੱਤਾ ਹੈ। ਇਹ ਹਾਰਵਰਡ ਬਿਜ਼ਨਸ ਰਿਵਿਊ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ। ਲੀਡਰਜ਼ ਮੁਤਾਬਿਕ ਕੁਆਇਟ ਕੁਇਟਿੰਗ ਗਲਤ ਹੈ ਕਿਉਂਕਿ ਅਜਿਹੇ ਵਿੱਚ ਦੂਜੇ ਕਰਮਚਾਰੀਆਂ 'ਤੇ ਬੋਝ ਵੱਧ ਜਾਂਦਾ ਹੈ।

ਹੁਣ ਜੇਕਰ ਮੂਨਲਾਈਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਕੰਪਨੀ ਦੇ ਮਾਲਕ ਦੀ ਜਾਣਕਾਰੀ ਤੋਂ ਬਿਨਾ ਕੋਈ ਸਾਈਡ ਜੋਬ ਕਰਨਾ ਦਰਸਾਇਆ ਗਿਆ ਹੈ। ਜਿਸ ਨੂੰ ਸੈਕੰਡਰੀ ਨੌਕਰੀ ਵੀ ਕਿਹਾ ਜਾਂਦਾ ਹੈ। ਇਹ ਸ਼ਬਦ ਉਦੋਂ ਸੁਰੱਖੀਆਂ ਵਿੱਚ ਆਇਆ ਸੀ ਜਦੋਂ ਮੂਨਲਾਈਟਿੰਗ ਦੇ ਖਿਲਾਫ ਆਈਟੀ ਪ੍ਰਮੁੱਖ ਇੰਫੋਸਿਸ ਲਿਮਟਿਡ ਨੇ ਆਪਣੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਸੀ। ਕੰਪਨੀ ਮੁਤਾਬਿਕ ਇਹ ਨਿਯਮਾਂ ਦਾ ਉਲੰਘਣ ਹੈ ਜਿਸ ਲਈ ਕਰਮਚਾਰੀ ਦਾ ਇਕਰਾਰਨਾਮਾ ਖਤਮ ਕੀਤਾ ਜਾ ਸਕਦਾ ਹੈ।

ਇੰਫੋਸਿਸ ਤੋਂ ਹਫਤਾ ਪਹਿਲਾਂ ਵਿਪਰੋ ਕੰਪਨੀ ਵੀ ਆਪਣੇ ਕਰਚਮਾਰੀਆਂ ਨੂੰ ਚਿਤਾਵਨੀ ਦੇ ਚੁੱਕੀ ਸੀ। ਦਰਅਸਲ, IT ਕੰਪਨੀਆਂ ਨੂੰ ਇਹ ਚਿੰਤਾ ਹੈ ਕਿ ਅਜਿਹੇ ਵਿੱਚ ਪ੍ਰੋਡਕਟੀਵਿਟੀ ਨੂੰ ਮਾੜੇ ਪ੍ਰਭਾਵ ਝੱਲਣੇ ਪੈ ਸਕਦੇ ਹਨ। ਇਸ ਸਬੰਧੀ ਵੱਖ-ਵੱਖ ਪ੍ਰਤੀਕਰਮ ਵੀ ਸੋਸ਼ਲ ਮੀਡੀਆ 'ਦੇਖੇ ਗਏ ਹਨ।

ਅਸਲ ਵਿੱਚ ਵਿਪਰੋ ਦੇ ਚੇਅਰਮੈਨ ਰਿਸ਼ਦ ਪ੍ਰੇਮਜੀ ਨੇ ਇਹ ਮੁੱਦਾ ਚੁੱਕਿਆ ਸੀ ਤੇ ਇਸ ਨੂੰ ਧੋਖਾ ਕਰਾਰ ਦਿੱਤਾ ਗਿਆ ਹੈ। ਇੱਕ ਪ੍ਰੋਗਰਾਮ ਵਿੱਚ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਮੁੱਖ ਸੰਚਾਲਨ ਅਧਿਕਾਰੀ ਐੱਨ. ਗਣਪਤੀ ਸੁਬਰਾਮਨੀਅਮ ਨੇ ਕਿਹਾ ਸੀ ਕਿ ਮੂਨਲਾਈਟਿੰਗ ਜ਼ਿਆਦਾ ਦੇਰ ਤੱਕ ਕੰਮ ਨਹੀਂ ਕਰੇਗੀ, ਸਗੋਂ “ਰੁਜ਼ਗਾਰਦਾਤਾਵਾਂ ਨੂੰ ਨੈਤਿਕਤਾ ਪੈਦਾ ਕਰਨ ਅਤੇ ਸਹੀ ਹੋਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਨੇ ਨਵੀਂ ਬਹਿਸ ਛੇੜਦੇ ਹੋਏ ਕਈ ਕਾਨੂੰਨੀ ਸਵਾਲ ਵੀ ਖੜੇ ਕਰ ਦਿੱਤੇ ਹਨ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਰਿਐਕਸ਼ਨਸ ਦੀ ਭਰਮਾਰ ਹੋ ਗਈ ਹੈ।

ਟੈਕ ਮਹਿੰਦਰਾ ਦੇ ਸੀਈਓ ਸੀਪੀ ਗੁਰਨਾਨੀ ਨੇ ਹਾਲ ਹੀ ਵਿੱਚ ਟਵੀਟ ਕਰ ਕੇ ਇਹ ਪ੍ਰਤੀਕਿਰਿਆ ਦਿੱਤੀ ਕਿ ਸਮੇਂ ਦੇ ਨਾਲ ਚੱਲਣਾ ਮਹੱਤਵਪੂਰਨ ਹੈ ਅਤੇ ਉਹ ਕੰਮ ਕਰਨ ਦੇ ਤਰੀਕੇ ਵਿੱਚ ਆਈ ਇਸ ਰੁਕਾਵਟ ਦਾ ਸੁਆਗਤ ਕਰਦੇ ਹਨ।

ਪੀਟੀਆਈ ਨਾਲ ਗੱਲ ਕਰਦੇ ਹੋਏ,ਆਈਟੀ ਉਦਯੋਗ ਦੇ ਦਿੱਗਜ ਅਤੇ ਇਨਫੋਸਿਸ ਦੇ ਸਾਬਕਾ ਡਾਇਰੈਕਟਰ ਮੋਹਨਦਾਸ ਪਾਈ ਨੇ ਮੂਨਲਾਈਟਿੰਗ ਲਈ ਤਕਨੀਕੀ ਉਦਯੋਗ ਵਿੱਚ ਘੱਟ ਪ੍ਰਵੇਸ਼ ਅਤੇ ਘੱਟ ਪੱਧਰ ਦੀਆਂ ਤਨਖਾਹਾਂ ਨੂੰ ਜ਼ਿੰਮੇਦਾਰ ਦੱਸਿਆ ਹੈ। ਨਾਲ ਹੀ ਸਭ ਕੁੱਝ ਡਿਜੀਟਲ ਹੋਣ ਕਾਰਨ ਅਜਿਹੇ ਮੌਕੇ ਵੱਧ ਗਏ ਹਨ। ਇਸ ਤੋਂ ਇਲਾਵਾ ਮੂਨਲਾਈਟਿੰਗ ਦਾ ਸਭ ਤੋਂ ਵੱਡਾ ਤੇ ਅਸਲ ਕਾਰਨ ਮਹਾਂਮਾਰੀ ਦੌਰਾਨ ਵਰਕ ਫਰੋਮ ਹੋਮ ਯਾਨੀ 'ਘਰ ਤੋਂ ਕੰਮ' ਕਰਨ ਸ਼ਨੇ ਰਫ਼ਤਾਰ ਫੜੀ। ਜਿਸ ਦੌਰਾਨ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਨਾਲ ਲੰਬੇ ਸਫਰ ਤੋਂ ਛੁਟਕਾਰਾ ਵੀ ਮਿਲਦਾ ਹੈ ਤੇ ਪੈਸੇ ਕਮਾਉਣਾ ਵੀ ਆਸਾਨ ਹੁੰਦਾ ਹੈ।

Published by:Drishti Gupta
First published:

Tags: Corona, Jobs, Jobs in india, Life