HOME » NEWS » Life

Gold Limit: ਘਰ 'ਚ ਰੱਖ ਸਕਦੇ ਹੋ ਕਿੰਨਾ ਸੋਨਾ, ਪੜ੍ਹੋ ਕੀ ਨੇ ਇਨਕਮ ਟੈਕਸ ਦੇ ਨਿਯਮ

News18 Punjabi | News18 Punjab
Updated: July 3, 2020, 4:35 PM IST
share image
Gold Limit: ਘਰ 'ਚ ਰੱਖ ਸਕਦੇ ਹੋ ਕਿੰਨਾ ਸੋਨਾ, ਪੜ੍ਹੋ ਕੀ ਨੇ ਇਨਕਮ ਟੈਕਸ ਦੇ ਨਿਯਮ

  • Share this:
  • Facebook share img
  • Twitter share img
  • Linkedin share img
ਭਾਰਤੀਆਂ ਦਾ ਸੋਨੇ ਨਾਲ ਲਗਾਵ ਦੁਨੀਆ 'ਚ ਮਸ਼ਹੂਰ ਹੈ। ਸਦੀਆਂ ਤੋਂ ਸੋਨਾ ਹੀ ਘਰ ਵਿੱਚ ਬਰਕ਼ਤ ਤੇ ਮੁਸ਼ਕਿਲ ਸਮੇਂ ਲਈ ਵਧੀਆ ਨਿਵੇਸ਼ ਵਜੋਂ ਭਾਰਤੀ ਪਰਿਵਾਰਾਂ 'ਚ ਖ਼ਰੀਦਣ ਦੀ ਪਰੰਪਰਾ ਹੈ। ਦੋ ਤਿਹਾਈ ਭਾਰਤੀ ਘਰਾਂ ਵਿੱਚ ਸੋਨਾ ਅਤੇ ਰੀਅਲ ਏਸ੍ਟੇਟ ਵਿੱਚ ਨਿਵੇਸ਼ ਹੀ ਦੋ ਸਭ ਤੋਂ ਕਾਮਯਾਬ ਨਿਵੇਸ਼ ਮੰਨੇ ਗਏ ਹਨ। ਭਾਰਤੀ ਰੀਤ ਰਿਵਾਜ ਦਾ ਅਹਿਮ ਹਿੱਸਾ ਹੈ ਸੋਨਾ ਇਸ ਲਈ ਇਹ ਸਿਰਫ਼ ਨਿਵੇਸ਼ ਤੋਂ ਕੀਤੇ ਜ਼ਿਆਦਾ ਮਹੱਤਵ ਰੱਖਦਾ ਹੈ।

ਪਰ ਇਹ ਇਨਕਮ ਟੈਕਸ ਨਿਯਮ ਘਰ ਵਿੱਚ ਰੱਖ ਸਕਦੇ ਹੋ ਇਸ ਤੇ ਹੈ। ਫਾਇਨੇੰਸ਼ਿਅਲ ਟਾਇਮਸ ਦੀ ਖ਼ਬਰ ਮੁਤਾਬਿਕ ਇਨਕਮ ਟੈਕਸ ਨੇਮਾਂ ਵਿੱਚ ਇਸ ਗੱਲ ਤੇ ਹੈ ਕਿ ਤੁਸੀਂ ਘਰ ਕਿੰਨਾ ਸੋਨਾ ਰੱਖ ਸਕਦੇ ਹੋ। ਇਹ ਰੂਲਜ਼ ਅਲੱਗ ਅਲੱਗ ਕੈਟਾਗਰੀ ਲਈ ਅਲੱਗ ਹਨ ਜਿਵੇਂ ਕਿ ਕੱਲਾ ਸ਼ਖ਼ਸ ਜਾਂ ਵਿਆਹਿਆ, ਔਰਤ ਜਾਂ ਆਦਮੀ।

ਬਿਨਾ ਇਨਕਮ ਟੈਕਸ ਦੇ ਪ੍ਰਮਾਣ ਦੇ ਇੱਕ ਵਿਆਹੀ ਹੋਈ ਔਰਤ ਲਈ ਇਹ ਲਿਮਿਟ 500 ਗਰਾਮ ਸੋਨੇ ਦੀ ਹੈ ਇਸ ਦਾ ਮਤਲਬ ਇੱਕ ਵਿਆਹੀ ਹੋਈ ਔਰਤ ਸਿਰਫ਼ 500 ਗਰਾਮ ਤੱਕ ਸੋਨਾ ਹੀ ਘਰ ਚ ਰੱਖ ਸਕਦੀ ਹੈ। ਇੱਕ ਬਗੈਰ ਵਿਆਹੀ ਹੋਈ ਔਰਤ 250 ਗਰਾਮ ਤੱਕ ਸੋਨਾ ਘਰ 'ਚ ਰੱਖ ਸਕਦੀ ਹੈ। ਬਿਨਾ ਆਮਦਨ ਦੇ ਪਰੂਫ਼ ਦੇ ਕੋਈ ਆਦਮੀ 100 ਗਰਾਮ ਸੋਨਾ ਹੀ ਆਪਣੇ ਕੋਲ ਰੱਖ ਸਕਦਾ ਹੈ।
ਇਸ ਲਿਮਿਟ ਵਿੱਚ ਬਿਨਾ ਆਮਦਨ ਦੇ ਪਰੂਫ਼ ਦੇ ਘਰ ਵਿੱਚ ਸੋਨਾ ਰੱਖਿਆ ਜਾ ਸਕਦਾ ਹੈ ਤੇ ਇਨਕਮ ਟੈਕਸ ਵਿਭਾਗ ਇਸ ਤੇ ਇਤਰਾਜ਼ ਨਹੀਂ ਕਰੇਗਾ।
First published: July 3, 2020, 4:20 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading