ਕੀ ਤੁਸੀਂ ਜਾਣਦੇ ਹੋ ਰੇਲ ਸਫ਼ਰ ਨਾਲ ਜੁੜੇ ਇਨ੍ਹਾਂ ਨਿਯਮਾਂ ਬਾਰੇ? ਪੜ੍ਹੋ ਜ਼ਰੂਰੀ ਜਾਣਕਾਰੀ

ਭਾਰਤ ਵਿੱਚ ਰੇਲ ਯਾਤਰਾ ਦੌਰਾਨ ਇੱਕ ਸਵਾਰੀ ਵੱਧ ਤੋਂ ਵੱਧ 50 ਕਿਲੋ ਤੱਕ ਦਾ ਹੀ ਸਮਾਨ ਲੈ ਕੇ ਜਾ ਸਕਦੀ ਹੈ। ਇਸ ਤੋਂ ਵੱਧ ਸਮਾਨ ਹੋਣ ਤੇ ਉਸਨੂੰ ਅਲਗ ਤੋਂ ਕਿਰਾਇਆ ਦੇਣਾ ਹੁੰਦਾ ਹੈ, ਜਿਸ ਲਈ ਤੁਹਾਨੂੰ ਨਾਲ ਲੈ ਕੇ ਗਏ ਹੋਏ ਸਮਾਨ ਦਾ ਵੀ ਟਿਕਟ ਖਰੀਦਣਾ ਪੈਂਦਾ ਹੈ।

ਕੀ ਤੁਸੀਂ ਜਾਣਦੇ ਹੋ ਰੇਲ ਸਫ਼ਰ ਨਾਲ ਜੁੜੇ ਇਨ੍ਹਾਂ ਨਿਯਮਾਂ ਬਾਰੇ? ਪੜ੍ਹੋ ਜ਼ਰੂਰੀ ਜਾਣਕਾਰੀ

  • Share this:
ਭਾਰਤ ਵਿੱਚ ਰੇਲ ਯਾਤਰਾ ਨੂੰ ਦੇਸ਼ ਦੀ ਰੀੜ ਦੀ ਹੱਡੀ ਆਖਿਆ ਜਾਂਦਾ ਹੈ। ਸਵਾ ਸੌ ਕਰੋੜ ਅਬਾਦੀ ਵਾਲੇ ਇਸ ਮੁਲਕ ਵਿੱਚ ਰੋਜ਼ਾਨਾ ਕਰੋੜਾਂ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਇਸ ਲਈ ਭਾਰਤੀ ਰੇਲ ਵਲੋਂ ਹਰੇਕ ਚੀਜ਼ ਨੂੰ ਲੈਕੇ ਨਿਯਮ ਤੈਅ ਕੀਤੇ ਗਏ ਹਨ, ਇਹੋ ਜਿਹਾ ਹੀ ਇੱਕ ਨਿਯਮ ਰੇਲ ਸਫ਼ਰ ਦੌਰਾਨ ਰੇਲ ਯਾਤਰੀਆਂ ਦੇ ਸਮਾਨ ਨੂੰ ਲੈ ਕੇ ਵੀ ਬਣਾਇਆ ਗਿਆ ਹੈ। ਹਾਲਾਂਕਿ ਬਹੁਤੇ ਲੋਕ ਇਸ ਨਿਯਮ ਤੋਂ ਅਣਜਾਣ ਹਨ, ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਹੀ ਹੋ ਤੇ ਜਾਣ ਲਵੋ, ਕਿਉਂਕਿ ਇਹ ਨਿਯਮ ਤੁਹਾਡੇ ਲਈ ਬਹੁਤ ਉਪਯੋਗੀ ਸਾਬਿਤ ਹੋ ਸਕਦੇ ਹਨ ਅਤੇ ਹਰ ਵਿਅਕਤੀ ਨੂੰ ਇਨ੍ਹਾਂ ਨਿਯਮ ਤੋਂ ਜਾਣੂ ਹੋਣਾ ਚਾਹੀਦਾ ਹੈ।

ਭਾਰਤ ਵਿੱਚ ਰੇਲ ਯਾਤਰਾ ਦੌਰਾਨ ਇੱਕ ਸਵਾਰੀ ਵੱਧ ਤੋਂ ਵੱਧ 50 ਕਿਲੋ ਤੱਕ ਦਾ ਹੀ ਸਮਾਨ ਲੈ ਕੇ ਜਾ ਸਕਦੀ ਹੈ। ਇਸ ਤੋਂ ਵੱਧ ਸਮਾਨ ਹੋਣ ਤੇ ਉਸਨੂੰ ਅਲਗ ਤੋਂ ਕਿਰਾਇਆ ਦੇਣਾ ਹੁੰਦਾ ਹੈ, ਜਿਸ ਲਈ ਤੁਹਾਨੂੰ ਨਾਲ ਲੈ ਕੇ ਗਏ ਹੋਏ ਸਮਾਨ ਦਾ ਵੀ ਟਿਕਟ ਖਰੀਦਣਾ ਪੈਂਦਾ ਹੈ। ਹਾਲਾਂਕਿ ਏ.ਸੀ ਡੱਬੇ ਵਿੱਚ ਸਫ਼ਰ ਕਰਨ ਵਾਲੇ ਯਾਤਰੂਆਂ ਲਈ ਨਿਯਮ ਥੋੜੇ ਅਲਗ ਹਨ ਅਤੇ ਉਹ 70 ਕਿਲੋ ਤੱਕ ਦਾ ਸਮਾਨ ਆਪਣੇ ਨਾਲ ਲੈ ਜਾ ਸਕਦੇ ਹਨ। ਲੇਕਿਨ ਸਲੀਪਰ ਡੱਬੇ ਵਿੱਚ ਸਫ਼ਰ ਕਰਨ ਵਾਲਿਆਂ ਲਈ 40 ਕਿਲੋ ਤੱਕ ਸਮਾਨ ਲੈ ਜਾਣਾ ਫ੍ਰੀ ਹੈ।

ਮਰੀਜ਼ਾਂ ਲਈ ਵੱਖ ਨਿਯਮ ਹਨ

ਭਾਰਤ ਵਿੱਚ ਰੇਲ ਯਾਤਰਾ ਦੌਰਾਨ ਆਪਣੇ ਨਾਲ ਵੱਡੇ ਆਕਾਰ ਦਾ ਸਮਾਨ ਲੈ ਜਾਣ ਵਾਲਿਆਂ ਨੂੰ ਵੀ ਅਲੱਗ ਤੋਂ ਦਾਮ ਅਦਾ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ 30 ਰੁਪਏ ਤੱਕ ਦਾ ਭੁਗਤਾਨ ਕਰਨਾ ਪੈਂਦਾ ਹੈ। ਨਿਰਧਾਰਿਤ ਸੀਮਾ ਤੋਂ ਵੱਧ ਸਮਾਨ ਲੈ ਜਾਣ ਵੇਲੇ ਤੁਹਾਨੂੰ ਡੇਢ ਗੁਣਾਂ ਜ਼ਿਆਦਾ ਭੁਗਤਾਨ ਕਰਨਾ ਪੈਂਦਾ ਹੈ। ਕਈ ਵਾਰੀ ਲੋਕ ਮਰੀਜ਼ਾਂ ਨੂੰ ਨਾਲ ਲੈ ਕੇ ਵੀ ਰੇਲ ਯਾਤਰਾ ਕਰਦੇ ਹਨ, ਇਸ ਦੌਰਾਨ ਉਨ੍ਹਾਂ ਦੇ ਸਮਾਨ ਨੂੰ ਲੈਕੇ ਵੀ ਅਲੱਗ ਤੋਂ ਨਿਯਮ ਹਨ, ਜਿਸਦੇ ਤਹਿਤ ਡਾਕਟਰ ਦੀ ਸਲਾਹ ਤੇ ਮਰੀਜ਼ ਆਪਣੇ ਨਾਲ ਆਕਸੀਜਨ ਸੀਲੈਂਡਰ ਅਤੇ ਸਟੈਂਡ ਤੱਕ ਨਾਲ ਲੈ ਜਾ ਸਕਦੇ ਹਨ।

ਕੀ ਨਹੀਂ ਲੈਕੇ ਜਾ ਸਕਦੇ ਰੇਲ ਗੱਡੀ 'ਚ

ਰੇਲ ਬੋਰਡ ਰਾਹੀਂ ਤੁਹਾਨੂੰ ਰੇਲ ਸਫ਼ਰ ਦੌਰਾਨ ਕਿਸੇ ਵੀ ਪ੍ਰਕਾਰ ਦੇ ਵਿਸਫੋਟਕ ਜਾਂ ਜਲਣਸ਼ੀਲ ਪਦਾਰਥ ਨੂੰ ਨਾਲ ਲੈ ਕੇ ਜਾਣ ਦੀ ਮਨਾਹੀ ਹੈ। ਇਸ ਦੇ ਨਾਲ ਪੂਰੀ ਰਕਮ ਅਦਾ ਕਰਨ ਤੋਂ ਬਾਅਦ ਵੀ ਇੱਕ ਯਾਤਰੂ ਵੱਧ ਤੋਂ ਵੱਧ ਮਹਿਜ਼ 100 ਕਿਲੋ ਤੱਕ ਦਾ ਸਮਾਨ ਹੀ ਨਾਲ ਲੈ ਕੇ ਜਾ ਸਕਦਾ ਹੈ।
Published by:Amelia Punjabi
First published: