• Home
 • »
 • News
 • »
 • lifestyle
 • »
 • HOW ROMANTIC RELATIONSHIPS AFFECT YOUR HEART HEALTH KNOW FROM EXPERTS AP

ਪਿਆਰ ਦਾ ਰਿਸ਼ਤਾ ਤੁਹਾਨੂੰ ਬਣਾਉਂਦੈ ਸਰੀਰਕ ਤੇ ਮਾਨਸਿਕ ਤੌਰ ‘ਤੇ ਮਜ਼ਬੂਤ: ਖੋਜ

ਇੱਕ ਵਿਗਿਆਨਕ ਖੋਜ ਵਿੱਚ ਇਹ ਸਾਬਿਤ ਹੋਇਆ ਹੈ ਕਿ ਕਿਸੇ ਦੇ ਨਾਲ ਪਿਆਰ ਦੇ ਰਿਸ਼ਤੇ ਵਿੱਚ ਹੋਣਾ ਤੁਹਾਡੀ ਸਰੀਰਕ ਤੇ ਮਾਨਸਿਕ ਸਿਹਤ ਲਈ ਬਹੁਤ ਵਧੀਆ ਹੈ। ਇਹੀ ਨਹੀਂ ਸੱਚਾ ਪਿਆਰ ਤੁਹਾਡੇ ਅੰਦਰ ਆਤਮ ਵਿਸ਼ਵਾਸ ਵਧਾਉਂਦਾ ਹੈ ਅਤੇ ਨਾਲ ਹੀ ਤੁਹਾਡਾ ਦਿਲ ਵੀ ਤੰਦਰੁਸਤ ਰਹਿੰਦਾ ਹੈ।

ਪਿਆਰ ਦਾ ਰਿਸ਼ਤਾਾ ਤੁਹਾਨੂੰ ਬਣਾਉਂਦੈ ਸਰੀਰਕ ਤੇ ਮਾਨਸਿਕ ਤੌਰ ‘ਤੇ ਮਜ਼ਬੂਤ: ਖੋਜ

 • Share this:
  ਜਦੋਂ ਕੋਈ ਪਿਆਰ ਵਿੱਚ ਹੁੰਦਾ ਹੈ, ਤਾਂ ਉਸ ਨੂੰ ਦੁਨੀਆ ਬਹੁਤ ਖ਼ੂਬਸੂਰਤ ਲੱਗਣ ਲੱਗ ਪੈਂਦੀ ਹੈ। ਸਭ ਕੁੱਝ ਨਵਾਂ-ਨਵਾਂ ਜਿਹਾ ਲੱਗਦਾ ਹੈ। ਸਭ ਕੁੱਝ ਪਿਆਰਾ ਲੱਗਦਾ ਹੈ। ਹਰ ਸਮੇਂ ਇੱਕ ਐਕਸਾਈਟਮੈਂਟ ਰਹਿੰਦੀ ਹੈ। ਮਨ ਸ਼ਰਾਰਤੀ ਖ਼ਿਆਲਾਂ ਨਾਲ ਭਰਿਆ ਰਹਿੰਦਾ ਹੈ। ਪੇਟ ਵਿੱਚ ਤਿਤਲੀਆਂ ਉੱਡਦੀਆਂ ਰਹਿੰਦੀਆਂ ਹਨ। ਇਹੀ ਹੁੰਦਾ ਹੈ ਸੱਚਾ ਪਿਆਰ। ਹੁਣ ਤਾਂ ਵਿਗਿਆਨ ਨੇ ਵੀ ਇਸ ਤੱਥ ‘ਤੇ ਮੋਹਰ ਲਗਾ ਦਿੱਤੀ ਹੈ ਹੈ ਕਿ ਕਿਸੇ ਦੇ ਨਾਲ ਪਿਆਰ ਦੇ ਰਿਸ਼ਤੇ ਵਿੱਚ ਹੋਣਾ ਤੁਹਾਨੂੰ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ‘ਤੇ ਮਜ਼ਬੂਤ ਬਣਾਉਂਦਾ ਹੈ। ਇਹੀ ਨਹੀਂ ਇੱਕ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿਆਰ ਦਾ ਰਿਸ਼ਤਾ ਤੁਹਾਡੇ ਦਿਲ ਨੂੰ ਵੀ ਤੰਦਰੁਸਤ ਰੱਖਦਾ ਹੈ।

  ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਫ਼ੋਰਟਿਸ ਹਸਪਤਾਲ ਕੱਲਿਆਣ ਦੇ ਕਾਰਡੀਆਲੋਜਿਸਟ ਡਾ. ਵਿਵੇਕ ਮਹਾਜਨ ਅਤੇ ਫ਼ੋਰਟਿਸ ਹਸਪਤਾਲ ਮੁਲੁੰਡ ਦੇ ਮਨੋਵਿਗਿਆਨੀ ਡਾ. ਖੇਦਾਰ ਤਿਲਵੇ ਦੇ ਮੁਤਾਬਕ ਜਦੋਂ ਤੁਹਾਨੂੰ ਕਿਸੇ ਦੇ ਨਾਲ ਸੱਚਾ ਪਿਆਰ ਹੁੰਦਾ ਹੈ, ਤੇ ਦੂਜਾ ਵਿਅਕਤੀ ਵੀ ਇਸੇ ਤਰ੍ਹਾਂ ਤੁਹਾਨੂੰ ਪਿਆਰ ਕਰਦਾ ਹੈ, ਤਾਂ ਤੁਹਾਡੀਆਂ ਸਰੀਰਕ ਤੇ ਮਾਨਸਿਕ ਪਰੇਸ਼ਾਨੀਆਂ ਆਪਣੇ ਆਪ ਠੀਕ ਹੋਣ ਲੱਗ ਪੈਂਦੀਆਂ ਹਨ।

  ਸਾਡਾ ਸਰੀਰ ਤਤਕਾਲ ਪ੍ਰਤੀਕਿਰਿਆ ਦੇ ਰੂਪ ਵਿੱਚ ਨਾਰਪੈਨੇਫ਼੍ਰਿਨ ਅਤੇ ਐਡ੍ਰੇਨਾਲਾਈਨ ਹਾਰਮੋਨ ਰਿਲੀਜ਼ ਕਰਦਾ ਹੈ। ਜੋ ਕਿ ਸਰੀਰ ‘ਚ ਉਤਸ਼ਾਹ ਦਾ ਸੰਚਾਰ ਕਰਦੇ ਹਨ। ਜਦੋਂ ਤੁਸੀਂ ਉਸ ਸ਼ਖ਼ਸ ਨੂੰ ਦੇਖਦੇ ਹੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਪਲਸ ਰੇਟ ਵੀ ਵਧ ਜਾਂਦਾ ਹੈ ਅਤੇ ਅੱਖਾਂ ਦੀਆਂ ਪੁਤਲੀਆਂ ਫ਼ੈਲ ਜਾਂਦੀਆਂ ਹਨ।

  ਜਦੋਂ ਤੁਸੀਂ ਉਸ ਵਿਅਕਤਰੀ ਨੂੰ ਬੇਹਤਰ ਤਰੀਕੇ ਨਾਲ ਜਾਣਦੇ ਹੋ ਅਤੇ ਉਸ ਨਾਲ ਭਾਵਨਾਤਮਕ ਰੂਪ ‘ਚ ਜੁੜਾਅ ਮਹਿਸੂਸ ਕਰਦੇ ਹੋ ਤਾਂ ਉਸ ਵਕਤ ਸਾਡਾ ਦਿਮਾਗ਼ ਐਂਡੋਰਫ਼ਿਨ, ਵੈਸੋਪ੍ਰੈਸਿਨ ਅਤੇ ਆਕਸੀਟੋਸਿਨ ਨਾਂਅ ਦੇ ਹਾਰਮੋਨ ਰਿਲੀਜ਼ ਕਰਦਾ ਹੈ। ਇਹ ਓਵਰਆਲ ਫ਼ਾਇਦਾ ਪਹੁੰਚਾਉਣ ਵਾਲੇ ਹਾਰਮੋਨਜ਼ ਹੁੰਦੇ ਹਨ।

  ਡਾਕਟਰਾਂ ਦਾ ਕਹਿਣਾ ਹੈ ਕਿ ਐਂਡੋਫ਼ਰਿਨ ਸਾਨੂੰ ਖ਼ੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਕਰਾਉਣ ਵਾਲਾ ਹਾਰਮੋਨ ਹੈ। ਅਜਿਹਾ ਉਸ ਸਮੇਂ ਹੁੰਦਾ ਹੈ, ਜਦੋਂ ਤੁਸੀਂ ਕਿਸੇ ਖ਼ਾਸ ਦੇ ਨਾਲ ਸੁਰੱਖਿਅਤ ਮਹਿਸੂਸ ਕਰਦੇ ਹੋ। ਦਰਅਸਲ, ਆਕਸੀਟੋਸਿਨ ਅਤੇ ਵੈਸੋਪਰਿਨ ਦੋ ਵਿਅਕਤੀਆਂ ਦੇ ਦਰਮਿਆਨ ਇੱਕ ਰਿਲੇਸ਼ਨ ਵਿਕਸਿਤ ਕਰਨ ‘ਚ ਮਦਦ ਕਰਦੇ ਹਨ। ਇਹ ਕੈਮੀਕਲ ਮਾਤਾ-ਪਿਤਾ ਤੇ ਬੱਚੇ ਦੇ ਵਿਚਾਲੇ ਬੌਂਡਿੰਗ ਲਈ ਜ਼ਿੰਮੇਵਾਰ ਹੁੰਦੇ ਹਨ।

  ਇਹ ਹਾਰਮੋਨ ਕਿਸੇ ਦੇ ਦਿਲ ਨੂੰ ਤੰਦਰੁਸਤ ਬਣਾਏ ਰੱਖਣ ਲਈ ਵੀ ਜ਼ਿੰਮੇਵਾਰ ਹੁੰਦੇ ਹਨ। ਵਿਗਿਆਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜਦੋਂ ਲੋਕ ਆਪਣੇ ਸਾਥੀ ਨਾਲ ਸਮਾਂ ਬਤੀਤ ਕਰਦੇ ਹਨ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਹਾਰਟ ਰੇਟ ਨੌਰਮਲ ਰਹਿੰਦਾ ਹੈ।

  ਡਾਕਟਰਾਂ ਦਾ ਕਹਿਣਾ ਹੈ, ‘ਸਰੀਰਕ ਛੋਹ ਦੇ ਬਹੁਤ ਸਾਰੇ ਲਾਭ ਹਨ। ਜਦੋਂ ਲੋਕ ਇੱਕ ਦੂਜੇ ਨੂੰ ਗਲ ਨਾਲ ਲਾਉਂਦੇ ਹਨ ਤਾਂ ਆਕਸੀਟੋਸਿਨ ਨਾਂਅ ਦਾ ਇੱਕ ਬੌਂਡਿੰਗ ਹਾਰਮੋਨ ਰਿਲੀਜ਼ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ। ਇੱਕ ਸਥਾਈ ਪਿਆਰ ਦੇ ਰਿਸ਼ਤੇ ਲਈ ਇੱਕ ਵਿਅਕਤੀ ਲਈ ਸਕਿਉਰ ਬੇਸ ਤਿਆਰ ਕਰਦਾ ਹੈ, ਜਿਸ ਨਾਲ ਉਸ ਨੂੰ ਵਿਸ਼ਵਾਸ ਅਤੇ ਹਮਦਰਦੀ ਦੇ ਅਹਿਸਾਸ ਨੂੰ ਮਹਿਸੂਸ ਕਰਨ ਵਿੱਚ ਮਦਦ ਮਿਲਦੀ ਹੈ।

  ਪਰ ਰਿਸ਼ਤਿਆਂ ਦਾ ਦੂਜਾ ਪਹਿਲੂ ਵੀ ਹੈ, ਜਿਸ ਨੂੰ ਬ੍ਰੋਕਨ ਹਾਰਟ ਸਿੰਡਰੋਮ ਕਹਿੰਦੇ ਹਨ। ਮਾਹਰਾਂ ਦੇ ਮੁਤਾਬਕ ਜਦੋਂ ਕਿਸੇ ਦੇ ਨਾਲ ਧੋਖਾ ਹੁੰਦਾ ਹੈ, ਜਾਂ ਕੋਈ ਕਿਸੇ ਆਪਣੇ ਤੋਂ ਧੋਖਾ ਖਾਂਦਾ ਹੈ, ਜਾਂ ਫ਼ਿਰ ਕੋਈ ਆਪਣੇ ਪਿਆਰ ਤੋਂ ਅਲੱਗ ਹੋ ਜਾਂਦਾ ਹੈ ਤਾਂ ਉਹ ਉਸ ਦੇ ਲਈ ਬਹੁਤ ਹੀ ਮੁਸ਼ਕਿਲ ਵਕਤ ਹੁੰਦਾ ਹੈ। ਉਸ ਸਮੇਂ ਵਿਅਕਤੀ ਇੰਨੇਂ ਜ਼ਿਆਦਾ ਤਣਾਅ ਵਿੱਚ ਹੁੰਦਾ ਹੈ ਕਿ ਕਈ ਦਫ਼ਾ ਤਾਂ ਉਸ ਨੂੰ ਤਣਾਅ ‘ਚੋਂ ਬਾਹਰ ਆਉਣ ਵਿੱਚ 6 ਮਹੀਨੇ ਜਾਂ ਪੂਰਾ ਸਾਲ ਲੱਗ ਜਾਂਦਾ ਹੈ।
  Published by:Amelia Punjabi
  First published:
  Advertisement
  Advertisement