ਵੈਲੇਨਟਾਈਨ ਡੇ ਨੂੰ ਅੱਜ-ਕੱਲ੍ਹ ਹਰੇਕ ਨੇ ਆਪਣੀ ਆਪਣੀ ਪਰਿਭਾਸ਼ਾ ਦਿੱਤੀ ਹੋਈ ਹੈ। ਪਰ ਜ਼ਿਆਦਾਤਰ ਲੋਕ ਵੈਲੇਨਟਾਈਨ ਡੇ ਨੂੰ ਸਿਰਫ਼ ਪ੍ਰੇਮੀ ਜੋੜਿਆਂ ਤੱਕ ਸੀਮਤ ਰੱਖਦੇ ਹਨ। ਪਰ ਜੋ ਲੋਕ ਸਿੰਗਲ ਹਨ ਜਾਂ ਜਿਨ੍ਹਾਂ ਨੂੰ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਵੀ ਇੱਕ ਵੈਲੇਨਟਾਈਨ ਪਾਰਟਨਰ ਨਹੀਂ ਮਿਲ ਸਕਿਆ ਉਹ ਵੀ ਆਪਣੇ ਵੱਖਰੇ ਅੰਦਾਜ਼ ਨਾਲ ਵੈਲੇਨਟਾਈਨ ਡੇ ਮਨਾ ਸਕਦੇ ਹਨ। ਵੈਲੇਨਟਾਈਨ ਡੇ ਪਿਆਰ ਦਾ ਤਿਉਹਾਰ ਹੈ। ਇਸ ਲਈ ਇਹ ਸਿਰਫ਼ ਪਿਆਰ ਨੂੰ ਦਰਸਾਉਂਦਾ ਹੈ। ਇਹ ਪਿਆਰ ਦੋਸਤੀ ਵਿੱਚ, ਪਰਿਵਾਰ ਵਿੱਚ ਵੀ ਹੁੰਦਾ ਹੈ। ਇਸ ਲਈ ਸਿੰਗਲ ਲੋਕ ਵੀ ਵੈਲੇਨਟਾਈਨ ਡੇ ਨੂੰ ਮਨਾ ਸਕਦੇ ਹਨ ਤੇ ਅੱਜ ਅਸੀਂ ਤੁਹਾਨੂੰ ਸਿੰਗਲ ਰਹਿ ਕੇ ਵੀ ਵੈਲੇਨਟਾਈਨ ਡੇ ਮਨਾਉਣ ਦੇ ਆਸਾਨ ਤੇ ਕਾਰਗਰ ਤਰੀਕੇ ਦੱਸਾਂਗੇ।
ਪਰਿਵਾਰ ਨਾਲ ਬਣਾਓ ਪਿਕਨਿਕ ਉੱਤੇ ਜਾਣ ਦਾ ਪਲਾਨ : ਵੈਸੇ ਸਿੰਗਲ ਲੋਕਾਂ ਲਈ ਵੈਲੇਨਟਾਈਨ ਡੇ ਮਨਾਉਣ ਲਈ ਪਰਿਵਾਰ ਨਾਲ ਸੈਲੀਬ੍ਰੇਸ਼ਨ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਤੁਸੀਂ ਆਪਣੇ ਮਾਤਾ ਪਿਤਾ ਨੂੰ ਤੇ ਪਰਿਵਾਰ ਦੇ ਹੋਰ ਜੀਆਂ ਨੂੰ ਨਾਲ ਲਿਜਾ ਕੇ ਕਿਸੇ ਵਧੀਆ ਥਾਂ ਉੱਤੇ ਪਿਕਨਿਕ ਮਨਾ ਸਕਦੇ ਹੋ। ਵੈਲੇਨਟਾਈਨ ਡੇਅ 'ਤੇ ਤੁਸੀਂ ਪਰਿਵਾਰ ਨਾਲ ਘੁੰਮਣ ਜਾਂ ਡਿਨਰ 'ਤੇ ਜਾਣ ਦਾ ਪਲਾਨ ਵੀ ਬਣਾ ਸਕਦੇ ਹੋ। ਜਦੋਂ ਤੁਸੀਂ ਆਪਣੇ ਘਰਦਿਆਂ ਨੂੰ ਇਸ ਖ਼ਾਸ ਦਿਨ ਉੱਤੇ ਉਨ੍ਹਾਂ ਪ੍ਰਤੀ ਤੁਹਾਡੇ ਪਿਆਰ ਦਾ ਇਜ਼ਹਾਰ ਕਰੋਗੇ ਤਾਂ ਰਿਸ਼ਤਿਆਂ ਵਿੱਚ ਨੇੜਤਾ ਆਪਣੇ-ਆਪ ਆ ਜਾਵੇਗੀ।
ਦੋਸਤਾਂ ਨਾਲ ਬਣਾਓ ਘੁੰਮਣ ਫਿਰਨ ਦਾ ਪਲਾਨ: ਵੈਲੇਨਟਾਈਨ ਡੇ ਉੱਤੇ ਜੇ ਬੁਆਏ ਫਰੈਂਡ ਜਾਂ ਗਰਲਫਰੈਂਡ ਨਹੀਂ ਹੈ ਤਾਂ ਨਿਰਾਸ਼ ਕਿਉਂ ਹੋਣਾ। ਤੁਸੀਂ GF ਜਾਂ BF ਦੀ ਥਾਂ ਆਪਣੇ ਦੋਸਤਾਂ ਨਾਲ ਕਿਸੇ ਘੁੰਮਣ ਜਾਣ ਦਾ ਪਲਾਨ ਬਣਾ ਸਕਦੇ ਹੋ। ਆਪਣੇ ਬਾਕੀ ਸਿੰਗਲ ਦੋਸਤਾਂ ਨਾਲ ਕਿਸੇ ਫ਼ਿਲਮ ਦੇਖਣ, ਡਿਨਰ ਪਾਰਟੀ ਕਰਨ ਦਾ ਪਲਾਨ ਬਣਾ ਕੇ ਤੁਸੀਂ ਵੈਲੇਨਟਾਈਨ ਡੇ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾ ਸਕਦੇ ਹੋ। ਦੋਸਤਾਂ ਨਾਲ ਮਸਤੀ ਕਰਦੇ ਹੋਏ ਦਿਨ ਕਦੋਂ ਬੀਤ ਜਾਵੇਗਾ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਇਸ ਤੋਂ ਇਲਾਵਾ ਤੁਸੀਂ ਇਕੱਲੇ ਜਾਂ ਦੋਸਤਾਂ ਨਾਲ ਕਿਸੇ ਟ੍ਰਿਪ ਉੱਤੇ ਜਾਣ ਦਾ ਪਲਾਨ ਵੀ ਬਣਾ ਸਕਦੇ ਹੋ।
ਸ਼ਾਪਿੰਗ ਕਰ ਕੇ ਬਿਤਾਓ ਆਪਣਾ ਦਿਨ : ਸੈਲਫ ਲਵ ਯਾਨੀ ਕੇ ਖ਼ੁਦ ਨਾਲ ਪਿਆਰ ਕਰਨਾ ਵੀ ਬਹੁਤ ਜ਼ਰੂਰੀ ਹੈ, ਇਸ ਲਈ ਵੈਲੇਨਟਾਈਨ ਡੇ ਮੌਕੇ ਆਪਣੇ ਆਪ ਉੱਤੇ ਧਿਆਨ ਦਿਓ। ਖ਼ੁਦ ਲਈ ਸ਼ਾਪਿੰਗ ਕਰੋ, ਜੋ ਤੁਹਾਨੂੰ ਪਸੰਦ ਹੈ ਉਹ ਖ਼ਰੀਦੋ। ਇਸ ਤੋਂ ਇਲਾਵਾ ਸ਼ਾਪਿੰਗ ਦੌਰਾਨ ਸੈਲੂਨ ਜਾ ਕੇ ਇੱਕ ਨਵਾਂ ਹੇਅਰ ਸਟਾਈਲ ਅਜ਼ਮਾਉਣ ਅਤੇ ਸਟਰੀਟ ਫੂਡ ਦਾ ਸਵਾਦ ਲੈਣ ਨਾਲ ਤੁਸੀਂ ਆਪਣਾ ਵੈਲੇਨਟਾਈਨ ਡੇ ਨੂੰ ਵਧੀਆ ਤਰੀਕੇ ਨਾਲ ਬਤੀਤ ਕਰ ਸਕੋਗੇ। ਵੈਸੇ ਤੁਸੀਂ ਇਸ ਦਿਨ ਕਿਤੇ ਬਾਹਰ ਨਹੀਂ ਜਾਣਾ ਚਾਹੁੰਦੇ ਤਾਂ ਆਪਣੀ ਫੇਰਵਰਟ ਫ਼ਿਲਮ ਜਾਂ ਵੈੱਬ ਸੀਰੀਜ਼ ਨੂੰ ਬਿੰਜਵਾਚ ਵੀ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Relationship, Relationship Tips, Valentine week celebrations, Valentines day