HOME » NEWS » Life

SBI ਵੱਲੋਂ ਗਾਹਕਾਂ ਨੂੰ ਵੱਡੀ ਸਹੂਲਤ, ਘਰ ਬੈਠਿਆਂ ਆਨਲਾਇਨ ਅਪਡੇਟ ਕਰੋ ਨੋਮਿਨੀ ਦੇ ਵੇਰਵੇ

News18 Punjabi | News18 Punjab
Updated: February 5, 2021, 3:20 PM IST
share image
SBI ਵੱਲੋਂ ਗਾਹਕਾਂ ਨੂੰ ਵੱਡੀ ਸਹੂਲਤ, ਘਰ ਬੈਠਿਆਂ ਆਨਲਾਇਨ ਅਪਡੇਟ ਕਰੋ ਨੋਮਿਨੀ ਦੇ ਵੇਰਵੇ
SBI ਵੱਲੋਂ ਗਾਹਕਾਂ ਨੂੰ ਵੱਡੀ ਸਹੂਲਤ, ਘਰ ਬੈਠਿਆਂ ਆਨਲਾਇਨ ਅਪਡੇਟ ਕਰੋ ਨੋਮਿਨੀ ਦੇ ਵੇਰਵੇ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ  ਨੇ ਦੇਸ਼ ਦੇ ਕਰੋੜਾਂ ਗਾਹਕਾਂ ਨੂੰ ਵੱਡੀ ਸਹੂਲਤ ਦਿੱਤੀ ਹੈ। ਹੁਣ ਤੁਸੀਂ ਘਰ ਬੈਠਿਆਂ ਹੀ ਆਪਣੇ ਖਾਤੇ ਵਿੱਚ ਨੋਮਿਨੀ ਦੇ ਨਾਮ ਨੂੰ ਆਸਾਨੀ ਨਾਲ ਸ਼ਾਮਲ ਕਰ ਸਕਦੇ ਹੋ। ਬੈਂਕ ਨੇ ਇਸ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ  ਨੇ ਦੇਸ਼ ਦੇ ਕਰੋੜਾਂ ਗਾਹਕਾਂ ਨੂੰ ਵੱਡੀ ਸਹੂਲਤ ਦਿੱਤੀ ਹੈ। ਹੁਣ ਤੁਸੀਂ ਘਰ ਬੈਠਿਆਂ ਹੀ ਆਪਣੇ ਖਾਤੇ ਵਿੱਚ ਨੋਮਿਨੀ ਦੇ ਨਾਮ ਨੂੰ ਆਸਾਨੀ ਨਾਲ ਸ਼ਾਮਲ ਕਰ ਸਕਦੇ ਹੋ। ਬੈਂਕ ਨੇ ਇਸ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ। ਐਸਬੀਆਈ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਕਿਵੇਂ ਤੁਸੀਂ ਖਾਤੇ ਵਿੱਚ ਨਾਮਜ਼ਦ ਵਿਅਕਤੀ ਦਾ ਨਾਮ ਸ਼ਾਮਲ ਕਰ ਸਕਦੇ ਹੋ।

ਤੁਸੀਂ ਤਿੰਨ ਤਰ੍ਹਾਂ ਨਾਲ ਨੋਮਿਨੀ ਦਾ ਨਾਂ ਸ਼ਾਮਿਲ (ਐਡ) ਕਰ ਸਕਦੇ ਹੋ

>> ਬੈਂਕ ਦੀ ਬ੍ਰਾਂਚ ਵਿਚ ਜਾਕੇ।
>> ਐਸਬੀਆਈ ਨੈਟ ਬੈਕਿੰਗ ਰਾਹੀਂ।

>> ਐਸਬੀਆਈ ਮੋਬਾਇਲ ਬੈਕਿੰਗ ਰਾਹੀਂ।

ਬੈਂਕ ਨੇ ਕੀਤਾ ਟਵਿਟ

ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਟਵਿਟ ਵਿਚ ਲਿਖਿਆ ਹੈ ਕਿ ਸਾਡੇ ਕੋਲ ਗਾਹਕਾਂ ਲਈ ਇਕ ਚੰਗੀ ਖਬਰ ਹੈ। ਹੁਣ ਨੋਮਿਨੀ ਦੇ ਨਾਂ ਨੂੰ ਜੋੜਨ ਲਈ ਐਸਬੀਆਈ ਦੇ ਗਾਹਕ ਸਾਡੀ ਬ੍ਰਾਂਚ ਵਿਚ ਜਾ ਕੇ ਜਾਂ ਵੈਬਸਾਇਟ http://onlinesbi.com ਉਤੇ ਜਾ ਕੇ ਲਾਗਇਨ ਕਰ ਸਕਦੇ ਹਨ।ਐਪ ਰਾਹੀ ਇਸ ਤਰ੍ਹਾਂ ਅਪਡੇਟ ਕਰੋ ਨੋਮਿਨੀ ਦਾ ਨਾਂ-

>> ਪਹਿਲਾਂ YONO LITE SBI ਐਪ ਉਤੇ ਲੋਗਇਨ ਕਰੋ।

>> ਹੋਮ ਬਟਨ ਉਤੇ ਕਲਿਕ ਕਰਕੇ ਸਰਵਿਸ ਰਿਕਵੈਸਟ ਦੇ ਵਿਕਲਪ ਉਤੇ ਕਲਿਕ ਕਰਨਾ ਹੈ।

>> ਸਰਵਿਸ ਰਿਕਵੈਸਟ ਉਤੇ ਕਲਿਕ ਕਰਨ ਉਤੇ ਜਿਹੜੇ ਪੇਜ ਖੁਲੇਗਾ, ਉਥੇ ਆਨਲਾਇਨ ਨਾਮੀਨੇਸ਼ਨ ਦਾ ਵਿਕਲਪ ਦਿੱਤਾ ਗਿਆ ਹੈ।

>> ਕਲਿਕ ਕਰਨ ਉਤੇ ਅਕਾਊਂਟ ਡਿਟੈਲ ਨੂੰ ਸਿਲੈਕਟ ਕਰਕੇ ਨੋਮਿਨੀ ਦੀ ਪੂਰੀ ਜਾਣਕਾਰੀ ਅਪਡੇਟ ਕਰਨੀ ਹੈ।

>> ਨੋਮਿਨੀ ਦੇ ਨਾਲ ਰਿਸ਼ਤੇ ਬਾਰੇ ਵੀ ਜਾਣਕਾਰੀ ਭਰਨੀ ਹੈ।

>>  ਜੇ ਪਹਿਲਾਂ ਤੋ ਕੋਈ ਨੋਮਿਨੀ ਹੈ ਅਤੇ ਇਸ ਨੂੰ ਅਪਡੇਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਕੈਂਸਿਲ ਨੋਮਿਨੇਸ਼ਨ ਦੇ ਰਾਹੀਂ ਵਰਤਮਾਨ ਨੋਮਿਨੀ ਨੂੰ ਰੱਦ ਕਰਨਾ ਹੋਵੇਗਾ ਅਤੇ ਬਾਅਦ ਵਿਚ ਨਵੇਂ ਨੋਮਿਨੀ ਦੀ ਪੂਰੀ ਜਾਣਕਾਰੀ ਭਰੋ।

ਇਸ ਤਰ੍ਹਾਂ ਵੀ ਨੋਮਿਨੀ ਦਾ ਨਾਂ ਅਪਡੇਟ ਕਰ ਸਕਦੇ ਹੋ

ਇਸ ਤੋਂ ਇਲਾਵਾ ਤੁਸੀਂ onlinesbi.com ਉਤੇ ਜਾ ਕੇ ਨੋਮਿਨੀ ਦਾ ਨਾਂ ਅਪਡੇਟ ਕਰ ਸਕਦੇ ਹੋ। ਇਸ ਵੈਬਸਾਈਟ ਤੇ ਜਾਣ ਤੋਂ ਬਾਅਦ ਤੁਹਾਨੂੰ ਬੇਨਤੀ (ਰਿਕਵੈਸਟ) ਅਤੇ ਪੁੱਛ-ਗਿੱਛ ਤੇ ਕਲਿਕ ਕਰਨਾ ਪਏਗਾ। ਇਸ ਤੋਂ ਬਾਅਦ ਤੁਸੀਂ 4 ਵਿਕਲਪ ਵੇਖੋਗੇ, ਜਿੱਥੋਂ ਤੁਹਾਨੂੰ ਆਨਲਾਈਨ ਨੋਮਿਨੇਸ਼ਨ 'ਤੇ ਕਲਿਕ ਕਰਨਾ ਹੈ। ਹੁਣ ਤੁਹਾਨੂੰ ਨਾਮਜ਼ਦ ਵਿਅਕਤੀ ਨਾਲ ਸਬੰਧਤ ਸਾਰੀ ਜਾਣਕਾਰੀ ਭਰਨੀ ਪਏਗੀ। ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ 'ਤੇ ਓਟੀਪੀ ਆਵੇਗਾ। ਓਟੀਪੀ ਦੀ ਤਸਦੀਕ ਤੋਂ ਬਾਅਦ ਤੁਹਾਡਾ ਨੋਮਿਨੀ ਅਪਡੇਟ ਹੋ ਜਾਏਗਾ।
Published by: Ashish Sharma
First published: February 5, 2021, 1:18 PM IST
ਹੋਰ ਪੜ੍ਹੋ
ਅਗਲੀ ਖ਼ਬਰ