ਜਦੋਂ ਵੀ ਕਿਤੇ ਫਾਇਨੈਂਸ ਨਾਲ ਜੁੜੀ ਗੱਲ ਆਉਂਦੀ ਹੈ ਤਾਂ ਉਸਦੇ ਨਾਲ ਹੀ ਸਭ ਤੋਂ ਜ਼ਰੂਰੀ ਦਸਤਾਵੇਜ਼ PAN Card ਦਾ ਜ਼ਿਕਰ ਵੀ ਹੁੰਦਾ ਹੈ। ਪੈਨ ਕਾਰਡ ਸਾਡੀ ਵਿੱਤੀ ਜਾਣਕਾਰੀ ਨਾਲ ਜੁੜਿਆ ਹੋਇਆ ਹੈ ਅਤੇ ਅੱਜ ਇਹ ਇੱਕ ਅਹਿਮ ਦਸਤਾਵੇਜ਼ ਹੈ। ਵੈਸੇ ਤਾਂ ਪੈਨ ਕਾਰਡ ਬਣਵਾਉਣ ਲਈ ਸਰਕਾਰ ਨੇ ਕੋਈ ਵਿਸ਼ੇਸ਼ ਉਮਰ ਸੀਮਾ ਨਹੀਂ ਰੱਖੀ ਪਰ ਭਾਰਤ ਵਿੱਚ ਜ਼ਿਆਦਾਤਰ ਲੋਕ 18 ਸਾਲ ਤੋਂ ਬਾਅਦ ਹੀ ਪੈਨ ਕਾਰਡ ਬਣਵਾਉਂਦੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੈਨ ਕਾਰਡ ਨੂੰ ਬੱਚਿਆਂ ਦੇ ਨਾਮ 'ਤੇ ਵੀ ਬਣਾਇਆ ਜਾ ਸਕਦਾ ਹੈ। ਜੇਕਰ ਕੋਈ ਵੀ ਵਿਅਕਤੀ ਆਪਣੇ ਬੱਚੇ ਦੇ ਨਾਮ 'ਤੇ ਨਿਵੇਸ਼ ਕਰਦਾ ਹੈ ਜਾਂ ਬੱਚੇ ਨੂੰ ਨੋਮੀਨੀ ਬਣਾਉਂਦਾ ਹੈ ਤਾਂ ਇਹਨਾਂ ਹਾਲਤਾਂ ਵਿਚ ਬੱਚੇ ਦਾ ਪੈਨ ਕਾਰਡ ਹੋਣਾ ਜ਼ਰੂਰੀ ਹੁੰਦਾ ਹੈ। ਜੇਕਰ ਬੱਚੇ ਦੇ ਨਾਮ 'ਤੇ ਕੋਈ ਜਾਇਦਾਦ ਹੈ ਜਾਂ ਨਾਬਾਲਿਗ ਮਹੀਨੇ ਦੇ 15000 ਰੁਪਏ ਤੋਂ ਵੱਧ ਕਮਾਉਂਦਾ ਹੈ ਅਤੇ ਉਹ ITR ਭਰਨੀ ਚਾਹੁੰਦਾ ਹੈ ਤਾਂ ਵੀ ਉਸਨੂੰ ਪੈਨ ਕਾਰਡ ਦੀ ਲੋੜ ਹੋਵੇਗੀ ਕਿਉਂਕਿ ਬਿਨ੍ਹਾਂ ਪੈਨ ਕਾਰਡ ਦੇ ITR ਨਹੀਂ ਭਰੀ ਜਾ ਸਕਦੀ।
ਪੈਨ ਕਾਰਡ ਬਣਾਉਣਾ ਬਹੁਤ ਆਸਾਨ ਕੰਮ ਹੈ ਅਤੇ ਇਸਨੂੰ ਔਨਲਾਈਨ ਜਾਂ ਔਫਲਾਈਨ ਦੋਵਾਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਅਪਲਾਈ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਔਨਲਾਈਨ ਪੈਨ ਕਾਰਡ ਅਪਲਾਈ ਕਰਨ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਘਰ ਬੈਠੇ ਬੱਚੇ ਲਈ ਪੈਨ ਕਾਰਡ ਦੀ ਅਰਜ਼ੀ ਦੇ ਸਕਦੇ ਹੋ।
ਪੈਨ ਕਾਰਡ ਅਪਲਾਈ ਕਰਨ ਲਈ ਇਹ ਹਨ ਮਹੱਤਵਪੂਰਨ ਦਸਤਾਵੇਜ:
ਨੋਟ: ਐਡਰੈੱਸ ਪਰੂਫ ਲਈ ਆਧਾਰ ਕਾਰਡ, ਪੋਸਟ ਆਫਿਸ ਪਾਸਬੁੱਕ, ਪ੍ਰਾਪਰਟੀ ਰਜਿਸਟ੍ਰੇਸ਼ਨ ਦਸਤਾਵੇਜ਼ ਜਾਂ ਅਸਲ ਰਿਹਾਇਸ਼ ਸਰਟੀਫਿਕੇਟ ਦੀ ਕਾਪੀ ਜਮ੍ਹਾਂ ਕਰਾਉਣੀ ਹੋਵੇਗੀ।
ਇਹਨਾਂ ਕਦਮਾਂ ਦੀ ਕਰੋ ਪਾਲਣਾ:
1. ਔਨਲਾਈਨ ਪੈਨ ਕਾਰਡ ਦੀ ਅਰਜ਼ੀ ਦੇਣ ਲਈ ਤੁਹਾਨੂੰ ਸਭ ਤੋਂ ਪਹਿਲਾਂ www.tin-nsdl.com ਇਸ ਵੈੱਬਸਾਈਟ 'ਤੇ ਜਾਣਾ ਹੋਵੇਗਾ ਅਤੇ ਇੱਥੇ 'ਆਨਲਾਈਨ ਪੈਨ ਐਪਲੀਕੇਸ਼ਨ' 'ਤੇ ਕਲਿੱਕ ਕਰਨਾ ਹੈ।
2. ਇੱਥੇ ਤੁਹਾਨੂੰ ਫਾਰਮ ਮਿਲਦਾ ਹੈ ਜਿਸਨੂੰ ਤੁਸੀਂ ਆਪਣੀ ਰਿਹਾਇਸ਼ੀ ਸਥਿਤੀ ਦੇ ਅਨੁਸਾਰ, ਫਾਰਮ 49 ਜਾਂ ਫਾਰਮ 49A ਚੁਣਨਾ ਹੁੰਦਾ ਹੈ।
3. ਨਿਰਦੇਸ਼ਾਂ ਦੀ ਪਾਲਣਾ ਕਰਦੇ ਬਿਨੈਕਾਰ ਦੀ ਕੈਟਾਗਰੀ ਚੁਣ ਕੇ ਅੱਗੇ ਵਧਣਾ ਹੈ।
4. ਸਿਲੈਕਟ ਵਿਕਲਪ 'ਤੇ ਕਲਿੱਕ ਕਰਕੇ ਮੰਗੀ ਗਈ ਜਾਣਕਾਰੀ ਭਰੋ।
5. ਹੁਣ ਤੁਹਾਨੂੰ ਕੁਝ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਸਾਰੇ ਜ਼ਰੂਰੀ ਦਸਤਾਵੇਜ਼ ਅੱਪਲੋਡ ਕਰਕੇ ਔਨਲਾਈਨ ਫੀਸ ਦਾ ਭੁਗਤਾਨ ਵੀ ਕਰੋ।
6. 'ਸਬਮਿਟ' 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਸਕਰੀਨ 'ਤੇ ਇਕ ਰੈਫਰੈਂਸ ਨੰਬਰ (Reference Number) ਮਿਲੇਗਾ। ਇਸਨੂੰ ਨੋਟ ਕਰੋ। ਇਹ ਬਾਅਦ ਵਿੱਚ ਤੁਹਾਡੀ ਪੈਨ ਕਾਰਡ ਐਪਲੀਕੇਸ਼ਨ ਦੇ ਸਟੇਟਸ ਨੂੰ ਚੈੱਕ ਕਰਨ ਵਿੱਚ ਤੁਹਾਡੇ ਕੰਮ ਆਵੇਗਾ।
7. ਸਾਰੀਆਂ ਪ੍ਰਕਿਰਿਆਵਾਂ ਤੋਂ ਬਾਅਦ ਤੁਹਾਡੀ ਅਰਜ਼ੀ ਜਮ੍ਹਾਂ ਹੋ ਜਾਵੇਗੀ ਅਤੇ ਕੁੱਝ ਦਿਨਾਂ ਬਾਅਦ ਤੁਹਾਡੇ ਦਿੱਤੇ ਹੋਏ ਪਤੇ 'ਤੇ ਤੁਹਾਨੂੰ ਪੈਨ ਕਾਰਡ ਮਿਲ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।